Shiv Kumar Batalvi
ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।

ਪੰਜਾਬੀ ਗੀਤ ਸ਼ਿਵ ਕੁਮਾਰ ਬਟਾਲਵੀ

  • ਉਮਰਾਂ ਦੇ ਸਰਵਰ
  • ਉੱਚੀਆਂ ਪਹਾੜੀਆਂ ਦੇ
  • ਅੱਖ ਕਾਸ਼ਨੀ
  • ਅੱਧੀ ਰਾਤੀਂ ਪੌਣਾਂ ਵਿਚ
  • ਅੰਬੜੀਏ ਸੁਗੰਧੜੀਏ
  • ਇਹ ਕੇਹੇ ਦਿਨ ਆਏ
  • ਇਹ ਮੇਰਾ ਗੀਤ
  • ਇਕ ਅੱਧ ਗੀਤ ਉਧਾਰਾ ਹੋਰ ਦਿਉ
  • (ਇਕ) ਸਾਹ ਸੱਜਣਾਂ ਦਾ
  • ਸਾਨੂੰ ਟੋਰ ਅੰਬੜੀਏ ਟੋਰ
  • ਸ਼ਿਕਰਾ-ਮੈਂ ਇਕ ਸ਼ਿਕਰਾ ਯਾਰ ਬਣਾਇਆ
  • ਹਾਏ ਨੀ ਮੁੰਡਾ ਲੰਬੜਾਂ ਦਾ
  • ਗਲੋੜੀਆਂ
  • ਚੰਬੇ ਦੀ ਖ਼ੁਸ਼ਬੋ
  • ਚੀਰੇ ਵਾਲਿਆ
  • ਜਿਥੇ ਇਤਰਾਂ ਦੇ ਵਗਦੇ ਨੇ ਚੋ
  • ਜਿੰਦ ਮਜਾਜਣ
  • ਜਿੰਦੂ ਦੇ ਬਾਗ਼ੀਂ
  • ਢੋਲੀਆ ਵੇ ਢੋਲੀਆ
  • ਧਰਮੀ ਬਾਬਲਾ-ਜਦ ਪੈਣ ਕਪਾਹੀ ਫੁੱਲ
  • ਨਦੀਆਂ ਵਾਹੁ ਵਿਛੁੰਨੀਆਂ
  • ਪਰਦੇਸ ਵੱਸਣ ਵਾਲਿਆ
  • ਪ੍ਰੀਤ ਲਹਿਰ
  • ਪੀੜਾਂ ਦਾ ਪਰਾਗਾ
  • ਬਾਬਲ ਜੀ
  • ਬਿਰਹੜਾ-ਲੋਕੀਂ ਪੂਜਣ ਰੱਬ
  • ਬੋਲ ਵੇ ਮੁਖੋਂ ਬੋਲ
  • ਮਾਏ ਨੀ ਮਾਏ
  • ਮਿੱਟੀ
  • ਮਿੱਟੀ ਦੇ ਬਾਵੇ
  • ਮੇਰਾ ਢਲ ਚੱਲਿਆ ਪਰਛਾਵਾਂ
  • ਮੇਰੀ ਉਮਰਾ ਬੀਤੀ ਜਾਏ
  • ਮੇਰੀ ਝਾਂਜਰ ਤੇਰਾ ਨਾਂ ਲੈਂਦੀ
  • ਮੇਰੇ ਰਾਮ ਜੀਓ
  • ਮੇਰੇ ਰੰਗ ਦਾ ਪਾਣੀ
  • ਮੈਨੂੰ ਵਿਦਾ ਕਰੋ
  • ਮੈਂ ਕੱਲ੍ਹ ਨਹੀਂ ਰਹਿਣਾ
  • ਪੁਰੇ ਦੀਏ ਪੌਣੇ (ਗੀਤ)
  • ਰਾਤ ਚਾਨਣੀ ਮੈਂ ਟੁਰਾਂ
  • ਰਾਤਾਂ ਕਾਲੀਆਂ (ਝੁਰਮਟ ਬੋਲੇ)
  • ਰਿਸ਼ਮ ਰੁਪਹਿਲੀ
  • ਲੱਛੀ ਕੁੜੀ
  • ਲੂਣਾ-ਧਰਮੀ ਬਾਬਲ ਪਾਪ ਕਮਾਇਆ
  • ਵਾਸਤਾ ਈ ਮੇਰਾ
  • ਵੇ ਮਾਹੀਆ