Shiv Kumar Batalvi ਸ਼ਿਵ ਕੁਮਾਰ ਬਟਾਲਵੀ
Shiv Kumar Batalvi (23 July 1936 – 6 May 1973) was born in a Saraswat Brahmin family in village Bara Pind Lohtian, Shakargarh Tehsil, Sialkot District (Punjab province, Pakistan). His father Pandit Krishan Gopal was a village tehsildar and his mother Shanti Devi, a housewife. In 1947, his family moved to Batala Gurdaspur district where his father worked as a patwari and young Shiv received his primary education. He is known for his romantic poetry. His poetry recitations, and singing his own verse, made him and his work very popular amongst the masses. He became the youngest recipient of the Sahitya Akademi award in 1967 for his epic verse play Loona. His poetical works are Peeran Da Paraga (1960), Lajwanti (1961), Aate Dian Chirian (1962), Mainu Vida Karo (1963), Birha Toon Sultan (1964, a selection), Dardmandan Deean Aaheen (1964), Loonan (1965), Main Te Main (1970), and Aarti (1971).
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ 1947 ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ 1967 ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।
