ਪਰਗਟ ਸਿੰਘ ਸਤੌਜ
ਪਰਗਟ ਸਿੰਘ ਸਤੌਜ (੧੦ ਫਰਵਰੀ, ੧੯੮੧-) ਦਾ ਜਨਮ ਸ. ਮੇਲਾ ਸਿੰਘ ਦੇ ਘਰ ਮਾਤਾ ਪਾਲ ਕੌਰ ਦੀ ਕੁੱਖੋ ਪਿੰਡ ਸਤੌਜ (ਜ਼ਿਲਾ ਸੰਗਰੂਰ) ਵਿਖੇ ਹੋਇਆ।ਉਨ੍ਹਾਂ ਦੀ ਵਿਦਿਅਕ ਯੋਗਤਾ ਈ. ਟੀ. ਟੀ., ਐੱਮ. ਏ. ਪੰਜਾਬੀ ਅਤੇ ਐੱਮ. ਏ. ਹਿਸਟਰੀ ਹੈ । ਉਹ ਸਕੂਲ ਅਧਿਆਪਕ ਹਨ । ਉਨ੍ਹਾਂ ਦੇ ਨਾਵਲ 'ਤੀਵੀਂਆਂ' ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ; ਤੇਰਾ ਪਿੰਡ (ਕਾਵਿ ਸੰਗਹਿ), ਭਾਗੂ (ਨਾਵਲ), ਤੀਵੀਂਆਂ (ਨਾਵਲ ), ਗ਼ਲਤ ਮਲਤ ਜ਼ਿੰਦਗੀ (ਕਹਾਣੀ ਸੰਗ੍ਰਹਿ) । ਉਨ੍ਹਾਂ ਦੀਆਂ ਕਈ ਕਹਾਣੀਆਂ ਦੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਏ ਹਨ ।