ਕ੍ਰਿਸ਼ਨ ਚੰਦਰ
ਕ੍ਰਿਸ਼ਨ ਚੰਦਰ (੨੩ ਨਵੰਬਰ ੧੯੧੪–੮ ਮਾਰਚ ੧੯੭੭) ਉਰਦੂ ਅਤੇ ਹਿੰਦੀ ਕਹਾਣੀਕਾਰ, ਲੇਖਕ ਅਤੇ ਨਾਵਲਕਾਰ ਸੀ।ਕ੍ਰਿਸ਼ਨ ਚੰਦਰ ਦਾ ਜਨਮ ੨੩ ਨਵੰਬਰ ੧੯੧੪ ਨੂੰ ਵਜ਼ੀਰਾਬਾਦ, ਜਿਲ੍ਹਾ ਗੁਜਰਾਂਵਾਲਾ, ਬਰਤਾਨਵੀ ਪੰਜਾਬ (ਪਾਕਿਸਤਾਨ) ਵਿੱਚ ਹੋਇਆ ਸੀ ਪਰ ਉਹ ਕਹਿੰਦੇ ਸਨ ਉਨ੍ਹਾਂ ਦਾ ਜਨਮ ਲਾਹੌਰ ਵਿੱਚ ਹੋਇਆ ਸੀ। ਉਸਦੇ ਪਿਤਾ ਡਾ. ਗੌਰੀ ਸ਼ੰਕਰ ਚੋਪੜਾ ਵਜ਼ੀਰਾਬਾਦ ਦੇ ਸਨ।ਉਨ੍ਹਾਂ ਨੇ ੧੯੨੯ ਵਿੱਚ ਹਾਈ ਸਕੂਲ ਦੀ ਤਾਲੀਮ ਮੁਕੰਮਲ ਕੀਤੀ ਅਤੇ ੧੯੩੫ ਵਿੱਚ ਅੰਗਰੇਜ਼ੀ ਐਮ ਏ ਕੀਤੀ । ਉਨ੍ਹਾਂ ਨੇ ੨੦ ਤੋਂ ਵੱਧ ਨਾਵਲ, ੩੦ ਕਹਾਣੀ ਸੰਗ੍ਰਿਹ ਅਤੇ ਦਰਜਨਾਂ ਰੇਡੀਓ ਨਾਟਕ ਲਿਖੇ । ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਏਕ ਗਧੇ ਦੀ ਆਤਮਕਥਾ, ਏਕ ਵਾਇਲਿਨ ਸਮੁੰਦਰ ਕੇ ਕਿਨਾਰੇ, ਏਕ ਗਧਾ ਨੇਫ਼ਾ ਮੇਂ, ਤੂਫ਼ਾਨ ਕੀ ਕਲੀਆਂ, ਕਾਰਨੀਵਾਲ, ਏਕ ਗਧੇ ਦੀ ਵਾਪਸੀ, ਗ਼ੱਦਾਰ, ਸਪਨੋਂ ਕਾ ਕੈਦੀ, ਸਫੇਦ ਫੂਲ, ਪਿਆਸ, ਯਾਦੋਂ ਕੇ ਚਿਨਾਰ, ਮਿੱਟੀ ਕੇ ਸਨਮ, ਰੇਤ ਕਾ ਮਹਲ, ਕਾਗ਼ਜ਼ ਕੀ ਨਾਵ, ਚਾਂਦੀ ਕਾ ਘਾਵ ਦਿਲ, ਦੌਲਤ ਔਰ ਦੁਨੀਆ, ਪਿਆਸੀ ਧਰਤੀ ਪਿਆਸੇ ਲੋਕ, ਪਰਾਜਯ, ਜਾਮੁਨ ਕਾ ਪੇੜ; ਕਹਾਣੀ ਸੰਗ੍ਰਹਿ: ਨੱਜ਼ਾਰੇ, ਜ਼ਿੰਦਗੀ ਕੇ ਮੋੜ ਪਰ, ਟੂਟੇ ਹੁਏ ਤਾਰੇ, ਅੰਨਦਾਤਾ, ਤੀਨ ਗੁੰਡੇ, ਸਮੁਦਰ ਦੂਰ ਹੈ, ਅਜੰਤਾ ਸੇ ਆਗੇ, ਹਮ ਵਹਸ਼ੀ ਹੈਂ, ਮੈਂ ਇੰਤਜਾਰ ਕਰੂੰਗਾ, ਦਿਲ ਕਿਸੀ ਕਾ ਦੋਸਤ ਨਹੀਂ, ਕਿਤਾਬ ਕਾ ਕਫ਼ਨ ।