Maxim Gorky ਮੈਕਸਿਮ ਗੋਰਕੀ
ਮੈਕਸਿਮ ਗੋਰਕੀ (੨੮ ਮਾਰਚ ੧੮੬੮-੧੮ ਜੂਨ ੧੯੩੬) ਦਾ ਬਚਪਨ ਦਾ ਨਾਂ ਅਲੇਕਸੀ ਮੈਕਸੀਮੋਵਿਚ ਪੈਸ਼ਕੋਵ ਸੀ । ਉਹ ਰੂਸ ਦੇ ਇੱਕ ਪ੍ਰਸਿੱਧ ਲਿਖਾਰੀ, ਨਾਟਕਕਾਰ, ਕਵੀ ਅਤੇ ਇਨਕਲਾਬੀ ਸਨ । ਉਨ੍ਹਾਂ ਦੀ ਰਚਨਾ 'ਮਾਂ' ਦੁਨੀਆਂ ਦੇ ਸਾਹਿਤ ਵਿਚ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚੋਂ ਇੱਕ ਹੈ ।
The Song of the Stormy Petrel translated by Gurubakhsh Singh
ਤੂਫ਼ਾਨੀ ਪੇਤਰੇਲ ਦਾ ਗੀਤ ਅਨੁਵਾਦਕ ਗੁਰੂਬਖ਼ਸ਼ ਸਿੰਘ
ਸਾਗਰ ਦੇ ਸਲੇਟੀ ਮੈਦਾਨ 'ਤੇ ਹਵਾ
ਹੈ ਬੱਦਲ ਇਕੱਠੇ ਕਰ ਰਹੀ ।
ਬੱਦਲਾਂ ਤੇ ਸਾਗਰ ਦੇ ਦਰਮਿਆਨ
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੂਫ਼ਾਨੀ ਪੇਤਰੇਲ
ਹੈ ਮਾਣ ਨਾਲ ਮੰਡਲਾ ਰਿਹਾ ।
ਹੁਣੇ ਖੰਭ ਨਾਲ ਛੂੰਹਦਾ ਲਹਿਰ ਨੂੰ,
ਹੁਣੇ ਤੀਰ ਵਾਂਗ ਉੱਠਦਾ
ਬੱਦਲਾਂ ਵੱਲ ਜਾਂਦਾ
ਉਹ ਹੈ ਚਿੱਲਾ ਰਿਹਾ,
ਤੇ-ਬੱਦਲ ਉਸ ਦੀ
ਹੌਸਲੇ ਭਰੀ ਚੀਖ ਵਿੱਚ
ਸੁਣ ਰਹੇ ਨੇ ਸੰਦੇਸ਼ ਕੋਈ ।
ਇਸ ਚੀਖ ਵਿਚ ਹੈ
ਸਿੱਕ ਤੂਫ਼ਾਨ ਦੀ ।
ਬੱਦਲਾਂ ਨੂੰ
ਇਸ ਵਿਚ ਹੈ ਸੁਣਾਈ ਦੇ ਰਹੀ,
ਰੋਹ ਦੀ ਤਾਕਤ,
ਜੋਸ਼ ਦਾ ਭਾਂਬੜ
ਤੇ ਜਿੱਤ ਵਿਚ ਯਕੀਨ ।
ਮੁਰਗ਼ਾਬੀਆਂ
ਤੂਫ਼ਾਨ ਤੋਂ ਪਹਿਲਾਂ ਨੇ ਕੁਰਲਾ ਰਹੀਆਂ-
ਕੁਰਲਾ ਰਹੀਆਂ,
ਉਡਦੀਆਂ ਨੇ ਉਹ ਸਾਗਰ 'ਤੇ ਇਧਰ ਉਧਰ,
ਤੇ ਸਹਿਮ ਆਪਣੇ ਨੂੰ
ਤੂਫ਼ਾਨ ਸਾਮ੍ਹਣੇ ਤਿਆਰ ਨੇ
ਸਾਗਰ ਦੀ ਤਹਿ ਵਿਚ ਲੁਕਾਉਣ ਲਈ ।
ਤੇ ਗਰੇਬੇ ਵੀ ਨੇ ਕੁਰਲਾ ਰਹੇ-
ਅਪਹੁੰਚ ਏ ਉਹਨਾਂ ਲਈ
ਜੀਵਨ ਦੇ ਘੋਲ ਦੀ ਖ਼ੁਸ਼ੀ :
ਡਰ ਰਹੇ ਨੇ ਉਹ
ਤੂਫ਼ਾਨੀ ਗਰਜ ਤੋਂ ।
ਮੂਰਖ ਪੈਂਗਵਿਨ
ਆਪਣੇ ਮੋਟੇ ਸਰੀਰ ਸਹਿਮ ਨਾਲ ਨੇ
ਚਟਾਨਾਂ ਵਿਚ ਲੁਕਾਉਂਦੇ ਫਿਰ ਰਹੇ ।
…ਮਾਣ ਭਰਿਆ ਤੂਫ਼ਾਨੀ ਪੇਤਰੇਲ ਹੀ ਬਸ
ਝੱਗ ਨਾਲ ਚਿੱਟੇ ਹੋਏ ਸਾਗਰ ਤੇ
ਹੈ ਦਲੇਰੀ ਤੇ ਆਜ਼ਾਦੀ ਨਾਲ ਮੰਡਲਾ ਰਿਹਾ ।
ਸਾਗਰ ਉਤੇ ਬੱਦਲ ਹੁੰਦੇ ਜਾ ਰਹੇ ਨੇ
ਹੋਰ ਨੀਵੇਂ, ਹੋਰ ਕਾਲੇ,
ਤੇ ਲਹਿਰਾਂ ਨੇ ਗਾ ਰਹੀਆਂ
ਤੇ ਗਰਜ ਨੂੰ ਮਿਲਣ ਲਈ ਨੇ
ਉਹ ਉਛਾਲੇ ਲਾ ਰਹੀਆਂ ।
ਬਿਜਲੀ ਹੈ ਕੜਕਦੀ,
ਰੋਹ ਨਾਲ ਝੱਗੋਝੱਗ ਹੋਈਆਂ ਲਹਿਰਾਂ ਚੀਖਦੀਆਂ,
ਹਵਾਵਾਂ ਨਾਲ ਬਿਦ ਰਹੀਆਂ ਨੇ ।
ਔਹ ਹਵਾ ਨੇ ਲਹਿਰਾਂ ਦੇ ਝੁੰਡ ਨੂੰ
ਆਪਣੀ ਤਕੜੀ ਗਲਵਕੜੀ ਵਿਚ ਹੈ ਜਕੜਿਆ
ਤੇ ਘੁਮਾ ਕੇ ਵਹਿਸ਼ੀ ਕਰੋਧ ਨਾਲ
ਉਹਨਾਂ ਨੂੰ
ਪਟਕ ਕੇ ਚਟਾਨਾਂ 'ਤੇ ਹੈ ਮਾਰਿਆ,
ਉਹਨਾਂ ਦੇ ਜਮੁਰਦੀ ਸਮੂਹ ਨੂੰ
ਫੁਹਾਰ ਤੇ ਤੁਪਕੇ ਬਣਾ ਦਿੱਤਾ ਹੈ ਖਿੰਡਾ ।
ਚੀਖਦਾ ਮੰਡਲਾ ਰਿਹਾ ਹੈ ਤੂਫ਼ਾਨੀ ਪੇਤਰੇਲ,
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੀਰ ਵਾਂਗ ਬੱਦਲਾਂ ਨੂੰ ਵਿੰਨ੍ਹਦਾ,
ਪਰਾਂ ਨਾਲ ਲਹਿਰਾਂ ਦੀ ਝੱਗ ਨੂੰ ਛੰਡਦਾ ।
ਔਹ ਉਹ ਹੈ ਮੰਡਲਾ ਰਿਹਾ,
ਦੈਂਤ ਵਾਂਗ-ਮਾਣ ਭਰਿਆ,
ਕਾਲਾ ਦੈਂਤ ਤੂਫ਼ਾਨ ਦਾ,
-ਕਦੀ ਰੋਂਦਾ, ਕਦੀ ਹੱਸਦਾ ।
ਬੱਦਲਾਂ 'ਤੇ ਹੱਸਦਾ,
ਤੇ ਖ਼ੁਸ਼ੀ ਨਾਲ ਰੋਣ ਲੱਗ ਪੈਂਦਾ ਹੈ ਉਹ !
ਉਹ ਗਰਜ ਦੇ ਰੋਹ ਵਿਚ,
-ਕੋਮਲਭਾਵੀ ਦੈਂਤ-
ਹੈ ਕਦੇ ਦਾ ਉਸਦੀ ਬਕਣ ਸੁਣਦਾ ਪਿਆ,
ਉਸ ਦਾ ਵਿਸ਼ਵਾਸ ਏ,
ਕਿ ਬੱਦਲ ਸੂਰਜ ਨੂੰ ਲੁਕਾ ਸਕਦੇ ਨਹੀਂ-
ਨਹੀਂ, ਲੁਕਾ ਸਕਦੇ ਨਹੀਂ !
ਹਵਾ ਹੈ ਚਿੰਘਾੜ ਰਹੀ ।…
ਬਿਜਲੀ ਏ ਕੜਕ ਰਹੀ ।…
ਬੱਦਲਾਂ ਦੇ ਝੁੰਡ ਦੀ
ਅਥਾਹ ਖਾਈ ਦੇ ਉਤੇ
ਨੀਲੀਆਂ ਲਾਟਾਂ ਵਿਚ ਨੇ ਬਲ ਰਹੇ ।
ਬਿਜਲੀ ਦੇ ਤੀਰ ਸਾਗਰ ਏ ਬੋਚਦਾ
ਤੇ ਡੂੰਘਾਣਾਂ ਆਪਣੀਆਂ ਵਿਚ
ਜਾ ਏ ਬੁਝਾਉਂਦਾ ।
ਮੇਲ੍ਹਦੇ ਨੇ ਅੱਗ ਦੇ ਸੱਪਾਂ ਵਾਂਗ
ਇਹਨਾਂ ਬਿਜਲੀਆਂ ਦੇ ਪਰਤੌ
ਸਾਗਰ ਵਿਚ ਮਿਟਦੇ ਹੋਏ ।
"ਤੂਫ਼ਾਨ !
ਬਹੁਤ ਜਲਦੀ ਆਉਣ ਵਾਲਾ ਹੈ ਤੂਫ਼ਾਨ !"
ਰੋਹ ਨਾਲ ਚਿੰਘਾੜਦੇ ਸਾਗਰ 'ਤੇ
ਬਿਜਲੀਆਂ ਵਿਚਕਾਰ
ਦਲੇਰ ਤੂਫ਼ਾਨੀ ਪੇਤਰੇਲ
ਮਾਣ ਨਾਲ ਹੈ ਮੰਡਲਾ ਰਿਹਾ;
ਜਿੱਤ ਦਾ ਪੈਗ਼ੰਬਰ ਕੂਕਦਾ ਹੈ ਉਹ:
"ਸ਼ਾਲਾ ! ਖ਼ੂਬ ਜ਼ੋਰ ਨਾਲ ਆਏ ਤੂਫ਼ਾਨ !"
ਹੈ ਬੱਦਲ ਇਕੱਠੇ ਕਰ ਰਹੀ ।
ਬੱਦਲਾਂ ਤੇ ਸਾਗਰ ਦੇ ਦਰਮਿਆਨ
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੂਫ਼ਾਨੀ ਪੇਤਰੇਲ
ਹੈ ਮਾਣ ਨਾਲ ਮੰਡਲਾ ਰਿਹਾ ।
ਹੁਣੇ ਖੰਭ ਨਾਲ ਛੂੰਹਦਾ ਲਹਿਰ ਨੂੰ,
ਹੁਣੇ ਤੀਰ ਵਾਂਗ ਉੱਠਦਾ
ਬੱਦਲਾਂ ਵੱਲ ਜਾਂਦਾ
ਉਹ ਹੈ ਚਿੱਲਾ ਰਿਹਾ,
ਤੇ-ਬੱਦਲ ਉਸ ਦੀ
ਹੌਸਲੇ ਭਰੀ ਚੀਖ ਵਿੱਚ
ਸੁਣ ਰਹੇ ਨੇ ਸੰਦੇਸ਼ ਕੋਈ ।
ਇਸ ਚੀਖ ਵਿਚ ਹੈ
ਸਿੱਕ ਤੂਫ਼ਾਨ ਦੀ ।
ਬੱਦਲਾਂ ਨੂੰ
ਇਸ ਵਿਚ ਹੈ ਸੁਣਾਈ ਦੇ ਰਹੀ,
ਰੋਹ ਦੀ ਤਾਕਤ,
ਜੋਸ਼ ਦਾ ਭਾਂਬੜ
ਤੇ ਜਿੱਤ ਵਿਚ ਯਕੀਨ ।
ਮੁਰਗ਼ਾਬੀਆਂ
ਤੂਫ਼ਾਨ ਤੋਂ ਪਹਿਲਾਂ ਨੇ ਕੁਰਲਾ ਰਹੀਆਂ-
ਕੁਰਲਾ ਰਹੀਆਂ,
ਉਡਦੀਆਂ ਨੇ ਉਹ ਸਾਗਰ 'ਤੇ ਇਧਰ ਉਧਰ,
ਤੇ ਸਹਿਮ ਆਪਣੇ ਨੂੰ
ਤੂਫ਼ਾਨ ਸਾਮ੍ਹਣੇ ਤਿਆਰ ਨੇ
ਸਾਗਰ ਦੀ ਤਹਿ ਵਿਚ ਲੁਕਾਉਣ ਲਈ ।
ਤੇ ਗਰੇਬੇ ਵੀ ਨੇ ਕੁਰਲਾ ਰਹੇ-
ਅਪਹੁੰਚ ਏ ਉਹਨਾਂ ਲਈ
ਜੀਵਨ ਦੇ ਘੋਲ ਦੀ ਖ਼ੁਸ਼ੀ :
ਡਰ ਰਹੇ ਨੇ ਉਹ
ਤੂਫ਼ਾਨੀ ਗਰਜ ਤੋਂ ।
ਮੂਰਖ ਪੈਂਗਵਿਨ
ਆਪਣੇ ਮੋਟੇ ਸਰੀਰ ਸਹਿਮ ਨਾਲ ਨੇ
ਚਟਾਨਾਂ ਵਿਚ ਲੁਕਾਉਂਦੇ ਫਿਰ ਰਹੇ ।
…ਮਾਣ ਭਰਿਆ ਤੂਫ਼ਾਨੀ ਪੇਤਰੇਲ ਹੀ ਬਸ
ਝੱਗ ਨਾਲ ਚਿੱਟੇ ਹੋਏ ਸਾਗਰ ਤੇ
ਹੈ ਦਲੇਰੀ ਤੇ ਆਜ਼ਾਦੀ ਨਾਲ ਮੰਡਲਾ ਰਿਹਾ ।
ਸਾਗਰ ਉਤੇ ਬੱਦਲ ਹੁੰਦੇ ਜਾ ਰਹੇ ਨੇ
ਹੋਰ ਨੀਵੇਂ, ਹੋਰ ਕਾਲੇ,
ਤੇ ਲਹਿਰਾਂ ਨੇ ਗਾ ਰਹੀਆਂ
ਤੇ ਗਰਜ ਨੂੰ ਮਿਲਣ ਲਈ ਨੇ
ਉਹ ਉਛਾਲੇ ਲਾ ਰਹੀਆਂ ।
ਬਿਜਲੀ ਹੈ ਕੜਕਦੀ,
ਰੋਹ ਨਾਲ ਝੱਗੋਝੱਗ ਹੋਈਆਂ ਲਹਿਰਾਂ ਚੀਖਦੀਆਂ,
ਹਵਾਵਾਂ ਨਾਲ ਬਿਦ ਰਹੀਆਂ ਨੇ ।
ਔਹ ਹਵਾ ਨੇ ਲਹਿਰਾਂ ਦੇ ਝੁੰਡ ਨੂੰ
ਆਪਣੀ ਤਕੜੀ ਗਲਵਕੜੀ ਵਿਚ ਹੈ ਜਕੜਿਆ
ਤੇ ਘੁਮਾ ਕੇ ਵਹਿਸ਼ੀ ਕਰੋਧ ਨਾਲ
ਉਹਨਾਂ ਨੂੰ
ਪਟਕ ਕੇ ਚਟਾਨਾਂ 'ਤੇ ਹੈ ਮਾਰਿਆ,
ਉਹਨਾਂ ਦੇ ਜਮੁਰਦੀ ਸਮੂਹ ਨੂੰ
ਫੁਹਾਰ ਤੇ ਤੁਪਕੇ ਬਣਾ ਦਿੱਤਾ ਹੈ ਖਿੰਡਾ ।
ਚੀਖਦਾ ਮੰਡਲਾ ਰਿਹਾ ਹੈ ਤੂਫ਼ਾਨੀ ਪੇਤਰੇਲ,
ਕਾਲੀ ਬਿਜਲੀ ਦੀ ਲਕੀਰ ਵਾਂਗ,
ਤੀਰ ਵਾਂਗ ਬੱਦਲਾਂ ਨੂੰ ਵਿੰਨ੍ਹਦਾ,
ਪਰਾਂ ਨਾਲ ਲਹਿਰਾਂ ਦੀ ਝੱਗ ਨੂੰ ਛੰਡਦਾ ।
ਔਹ ਉਹ ਹੈ ਮੰਡਲਾ ਰਿਹਾ,
ਦੈਂਤ ਵਾਂਗ-ਮਾਣ ਭਰਿਆ,
ਕਾਲਾ ਦੈਂਤ ਤੂਫ਼ਾਨ ਦਾ,
-ਕਦੀ ਰੋਂਦਾ, ਕਦੀ ਹੱਸਦਾ ।
ਬੱਦਲਾਂ 'ਤੇ ਹੱਸਦਾ,
ਤੇ ਖ਼ੁਸ਼ੀ ਨਾਲ ਰੋਣ ਲੱਗ ਪੈਂਦਾ ਹੈ ਉਹ !
ਉਹ ਗਰਜ ਦੇ ਰੋਹ ਵਿਚ,
-ਕੋਮਲਭਾਵੀ ਦੈਂਤ-
ਹੈ ਕਦੇ ਦਾ ਉਸਦੀ ਬਕਣ ਸੁਣਦਾ ਪਿਆ,
ਉਸ ਦਾ ਵਿਸ਼ਵਾਸ ਏ,
ਕਿ ਬੱਦਲ ਸੂਰਜ ਨੂੰ ਲੁਕਾ ਸਕਦੇ ਨਹੀਂ-
ਨਹੀਂ, ਲੁਕਾ ਸਕਦੇ ਨਹੀਂ !
ਹਵਾ ਹੈ ਚਿੰਘਾੜ ਰਹੀ ।…
ਬਿਜਲੀ ਏ ਕੜਕ ਰਹੀ ।…
ਬੱਦਲਾਂ ਦੇ ਝੁੰਡ ਦੀ
ਅਥਾਹ ਖਾਈ ਦੇ ਉਤੇ
ਨੀਲੀਆਂ ਲਾਟਾਂ ਵਿਚ ਨੇ ਬਲ ਰਹੇ ।
ਬਿਜਲੀ ਦੇ ਤੀਰ ਸਾਗਰ ਏ ਬੋਚਦਾ
ਤੇ ਡੂੰਘਾਣਾਂ ਆਪਣੀਆਂ ਵਿਚ
ਜਾ ਏ ਬੁਝਾਉਂਦਾ ।
ਮੇਲ੍ਹਦੇ ਨੇ ਅੱਗ ਦੇ ਸੱਪਾਂ ਵਾਂਗ
ਇਹਨਾਂ ਬਿਜਲੀਆਂ ਦੇ ਪਰਤੌ
ਸਾਗਰ ਵਿਚ ਮਿਟਦੇ ਹੋਏ ।
"ਤੂਫ਼ਾਨ !
ਬਹੁਤ ਜਲਦੀ ਆਉਣ ਵਾਲਾ ਹੈ ਤੂਫ਼ਾਨ !"
ਰੋਹ ਨਾਲ ਚਿੰਘਾੜਦੇ ਸਾਗਰ 'ਤੇ
ਬਿਜਲੀਆਂ ਵਿਚਕਾਰ
ਦਲੇਰ ਤੂਫ਼ਾਨੀ ਪੇਤਰੇਲ
ਮਾਣ ਨਾਲ ਹੈ ਮੰਡਲਾ ਰਿਹਾ;
ਜਿੱਤ ਦਾ ਪੈਗ਼ੰਬਰ ਕੂਕਦਾ ਹੈ ਉਹ:
"ਸ਼ਾਲਾ ! ਖ਼ੂਬ ਜ਼ੋਰ ਨਾਲ ਆਏ ਤੂਫ਼ਾਨ !"
ਬਾਜ਼ ਦਾ ਗੀਤ ਅਨੁਵਾਦਕ ਗੁਰੂਬਖ਼ਸ਼ ਸਿੰਘ
ਕਾਵਿ ਰੂਪ : ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ
੧.
ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।
ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।
ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।
ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।
ਗਰਮ ਸਾਹ ਪਹਾੜ ਦੀ ਮਾਰੇ ਉੱਚ ਉਡਾਰੀ ।
ਲਹਿਰਾਂ ਚਟਾਨੀਂ ਵਜਦੀਆਂ ਕਰ ਸੱਟ ਕਰਾਰੀ ।
ਹਨੇਰੀ ਗੁਫਾ ਦੀ ਧੁੰਦ 'ਚੋਂ ਇਕ ਝਰਨਾ ਤਿੱਖਾ ।
ਸਾਗਰ ਵੱਲ ਨੂੰ ਉਮਲਿਆ ਰੱਖ ਤੀਬਰ ਇੱਛਾ ।
ਰਾਹ ਦੇ ਪੱਥਰ ਉਲਟਾ ਕੇ ਚੀਰ ਪਰਬਤ ਦਿੱਤਾ ।
ਰੋਹ ਭਰੀ ਕਰਦਾ ਗਰਜ ਜਾ ਸਾਗਰ ਵਿਚ ਡਿੱਗਾ ।
ਅਚਣਚੇਤ ਢੱਠਾ ਇਕ ਬਾਜ਼ ਆ ਉਸ ਥਾਂ ਦੇ ਨੇੜੇ।
ਸੀਨੇ ਉਸਦੇ ਡੂੰਘਾ ਜ਼ਖ਼ਮ ਸੀ ਖੰਭ ਲਹੂ ਲਬੇੜੇ ।
ਧਰਤੀ ਉੱਤੇ ਡਿਗਦਿਆਂ ਉਸ ਚੀਕ ਸੀ ਮਾਰੀ ।
ਖੰਭ ਫੜਫੜਾਏ ਓਸ ਨੇ ਪਰ ਜ਼ਖ਼ਮ ਸੀ ਕਾਰੀ ।
ਸੱਪ ਡਰਿਆ ਤੇ ਨੱਠਿਆ ਫਿਰ ਉਸਨੇ ਤੱਕਿਆ ।
ਇਸ ਪੰਛੀ ਦਾ ਜਾਪਦੈ ਜਿਉਂ ਜੀਵਨ ਮੁੱਕਿਆ ।
ਡਰਦਾ ਡਰਦਾ ਰੀਂਗਦਾ ਉਸ ਕੋਲ ਉਹ ਆਇਆ ।
ਜ਼ਖ਼ਮੀ ਤੱਕ ਉਹ ਸ਼ੂਕਰਿਆ ਤੇ ਤਨਜ ਚਲਾਇਆ ।
"ਕਿਉਂ, ਮਰਨ ਲੱਗਿਐਂ ?" ਉਸ ਨੇ ਪੁਛਾਇਆ ।
"ਹਾਂ, ਮਰ ਰਿਹਾਂ !" ਬਾਜ਼ ਹਉਕਾ ਭਰ ਆਇਆ ।
"ਪਰ ਮੈਂ ਰੱਜ ਕੇ ਜੀਵਿਆ ਤੇ ਖ਼ੁਸ਼ੀ ਹੈ ਮਾਣੀ ।
ਨਾਲ ਬਹਾਦਰੀ ਉਡਦਿਆਂ ਸਭ ਖਲਾਅ ਹੈ ਛਾਣੀ ।
ਮੈਂ ਗਾਹਿਆ ਆਕਾਸ਼ ਏ ਤੇ ਨੇੜਿਓਂ ਤੱਕਿਆ ।
ਤੂੰ ਕੀ ਵਿਚਾਰੀ ਚੀਜ਼ ਏਂ ਜੋ ਉਡ ਨਾ ਸਕਿਆ ।"
"ਆਕਾਸ਼ ਇਕ ਖਲਾਅ ਹੈ ਮੈਂ ਰੀਂਗ ਨਹੀਂ ਸਕਦਾ ।
ਏਥੇ ਬਹੁਤ ਆਨੰਦ ਹੈ ਸਿਲ੍ਹ ਅਤੇ ਨਿੱਘ ਦਾ ।"
ਆਜ਼ਾਦ ਪੰਛੀ ਨੂੰ ਸੱਪ ਨੇ ਇਉਂ ਜਵਾਬ ਸੀ ਦਿੱਤਾ ।
ਮਨ ਆਪਣੇ ਹੱਸਿਆ ਗੱਲ ਨੂੰ ਸਮਝ ਬੇਤੁਕਾ ।
ਸੱਪ ਫਿਰ ਬੈਠਾ ਸੋਚਦਾ, 'ਕੀ ਫਰਕ ਏ ਪੈਂਦਾ,
ਜੇ ਕੋਈ ਧਰਤੀ ਰੀਂਗਦਾ ਜਾਂ ਉਡਦਾ ਰਹਿੰਦਾ ।
ਅੰਤ ਸਭਨਾਂ ਦਾ ਇਕ ਹੈ ਧਰਤੀ ਤੇ ਆਣਾ ।
ਮਿੱਟੀ ਵਿਚ ਸਮਾ ਕੇ ਮਿੱਟੀ ਹੋ ਜਾਣਾ ।'
ਬਾਜ਼ ਨੇ ਰੋਹ ਵਿਚ ਆ ਕੇ ਫਿਰ ਗਰਦਨ ਚੁੱਕੀ ।
ਡੂੰਘੀ ਨਜ਼ਰ ਇਕ ਓਸਨੇ ਵੱਲ ਖੱਡ ਦੇ ਸੁੱਟੀ ।
ਚਟਾਨ ਤਰੇੜਾਂ ਵਿਚੋਂ ਸਿੰਮ ਪਾਣੀ ਰਹੀ ਸੀ ।
ਖੱਡ ਵਾਲੀ ਹਵਾ ਮੌਤ ਤੇ ਸੜ੍ਹਾਂਦ ਭਰੀ ਸੀ ।
ਬਾਜ਼ ਉਦਾਸੀ ਸਿੱਕ ਨਾਲ ਇਕ ਕੂਕ ਸੀ ਮਾਰੀ ।
'ਕਾਸ਼ ਮੈਂ ਵੱਲ ਆਕਾਸ਼ ਦੇ ਫਿਰ ਭਰਾਂ ਉਡਾਰੀ ।
ਦੁਸ਼ਮਣ ਆਪਣੇ ਤਾਈਂ ਮੈਂ ਨਾਲ ਜ਼ਖ਼ਮੀ ਸੀਨੇ ।
ਰਗੜਾਂ ਖ਼ੂਨ 'ਚ ਡੋਬ ਕੇ ਸੁਟ ਦਿਆਂ ਜ਼ਮੀਨੇ ।
ਲੜਾਈ ਵਿਚ ਕੀ ਮਜ਼ਾ ਹੈ ਬੁਜ਼ਦਿਲ ਕੀ ਜਾਣੇ ।
ਮਰਨਾਂ ਹੈ ਨਵੀਂ ਜ਼ਿੰਦਗੀ ਮਰਦਾਂ ਦੇ ਭਾਣੇ ।'
ਸੱਪ ਸੋਚੇ ਉੱਚਾ ਉਡਣ ਦਾ ਹੋਣਾ ਬੜਾ ਨਜ਼ਾਰਾ ।
ਤਾਹੀਂ ਆਹਾਂ ਭਰ ਰਿਹਾ ਇਹ ਬਾਜ਼ ਵਿਚਾਰਾ ।
ਸੱਪ ਬਾਜ਼ ਨੂੰ ਆਖਦਾ, 'ਤੂੰ ਜੇ ਭਰਨੀ ਉਡਾਰੀ।
ਗੁਫਾ ਦੇ ਸਿਰੇ ਤੇ ਪਹੁੰਚ ਜਾ ਤਾਕਤ ਲਾ ਸਾਰੀ ।
ਦੰਦੀ ਤੋਂ ਹੇਠਾਂ ਕੁੱਦ ਪਓ ਕਰ ਵੱਡਾ ਜੇਰਾ ।
ਹੋ ਸਕਦੈ ਖੰਭ ਚੁੱਕ ਲੈਣ ਸਭ ਭਾਰ ਜੋ ਤੇਰਾ ।
ਤੈਨੂੰ ਵਿੱਚ ਖਲਾਅ ਦੇ ਓਹ ਫੇਰ ਉਡਾਵਣ ।
ਬੁਝ ਚੁੱਕੀ ਤੇਰੀ ਆਸ ਨੂੰ ਉਹ ਫੇਰ ਜਗਾਵਣ ।'
ਬਾਜ਼ ਦਾ ਲੂੰ ਲੂੰ ਥਿਰਕਿਆ ਫਿਰ ਰੋਹ ਚੜ੍ਹਾਇਆ ।
ਜਿਲ੍ਹਣ ਵਿਚ ਪੰਜੇ ਖੋਭਦਾ ਦੰਦੀ ਤੱਕ ਆਇਆ ।
ਦੰਦੀ ਉਤੋਂ ਉਡਣ ਦੀ ਉਸ ਕਰੀ ਤਿਆਰੀ ।
ਡੂੰਘਾ ਭਰ ਕੇ ਸਾਹ ਓਸ ਫਿਰ ਚੁੱਭੀ ਮਾਰੀ ।
ਪੱਥਰ ਵਾਂਗੂੰ ਡਿੱਗਿਆ ਤੇ ਖੰਭ ਖਿਲਾਰੇ ।
ਨਾਲ ਚਟਾਨਾਂ ਰਗੜ ਕੇ ਲੱਥੇ ਉਹ ਸਾਰੇ ।
ਇਕ ਲਹਿਰ ਨੇ ਆਕੇ ਉਸ ਤਾਈਂ ਉਠਾਇਆ ।
ਖ਼ੂਨ ਓਸ ਦਾ ਧੋ ਕੇ ਸਭ ਸਾਫ ਕਰਾਇਆ ।
ਝੱਗ ਦੇ ਵਿਚ ਲਪੇਟ ਕੇ ਵੱਲ ਸਾਗਰ ਚੱਲੀ ।
ਲਹਿਰਾਂ ਚੀਕਾਂ ਮਾਰੀਆਂ ਮਚ ਗਈ ਤਰਥੱਲੀ ।
੨.
ਕਿੰਨਾ ਚਿਰ ਸੱਪ ਬੈਠਾ ਰਿਹਾ ਖੱਡ ਕੁੰਡਲ ਮਾਰੀ ।
ਬਾਜ਼ ਬਾਰੇ ਉਹ ਸੋਚਦਾ ਜਿਹਨੂੰ ਖਲਾਅ ਪਿਆਰੀ ।
ਫਿਰ ਵਲ ਉਸ ਅਸਮਾਨ ਦੇ ਇਕ ਨਜ਼ਰ ਸੀ ਮਾਰੀ ।
ਜਿੱਥੇ ਨੇ ਸੁਪਨੇ ਖ਼ੁਸ਼ੀ ਦੇ ਰਹਿੰਦੇ ਲਾਉਂਦੇ ਤਾਰੀ ।
ਸੱਪ ਸੋਚੇ, 'ਬਾਜ਼ ਵਰਗੇ ਕੀ ਭਾਲਦੇ ਵਿਚ ਖਲਾਅ ਦੇ ?
ਨਾ ਹੀ ਜਿਸਦਾ ਕੋਈ ਤਲ ਹੈ ਨਾ ਕਿਨਾਰਾ ਦਿੱਸੇ ।
ਉੱਡਣ ਦੀ ਤਾਂਘ ਵਿਚ ਹੀ ਕਿਉਂ ਰੂਹ ਕਲਪਾਉਂਦੇ ?
ਕੀ ਉੱਥੇ ਉਨ੍ਹਾਂ ਨੂੰ ਦਿਸਦਾ ਕੀ ਖ਼ੁਸ਼ੀ ਨੇ ਪਾਉਂਦੇ ?
ਇਕ ਛੋਟੀ ਭਰ ਉਡਾਣ ਮੈਂ ਜਾਣ ਇਹ ਸਕਦਾ ।
ਜੇ ਕੋਈ ਖ਼ੁਸ਼ੀ ਹੋਵੇਗੀ ਉਹਨੂੰ ਮਾਣ ਮੈਂ ਸਕਦਾ ।
ਸੱਪ ਨੇ ਜ਼ੋਰ ਪੂਰਾ ਲਾ ਕੇ ਕੁੰਡਲ ਇਕ ਮਾਰੀ ।
ਪੱਥਰ ਉੱਤੋਂ ਉਛਲਿਆ ਭਰਨ ਲਈ ਉਡਾਰੀ ।
ਉਸ ਨੇ ਆਪਣੇ ਮਨ ਵਿੱਚੋਂ ਇਹ ਗੱਲ ਵਿਸਾਰੀ ।
ਜੋ ਰੀਂਗਣ ਲਈ ਜੰਮਦੇ ਨਾ ਲਾਣ ਉਡਾਰੀ ।
ਸੱਪ ਉਤਾਂਹ ਭੁੜਕ ਕੇ ਆ ਚਟਾਨ ਤੇ ਡਿੱਗਿਆ ।
ਮਰਨੋ ਜਦ ਉਹ ਬਚ ਗਿਆ ਫਿਰ ਉੱਚਾ ਹੱਸਿਆ ।
'ਬੱਸ ਏਨੀ ਹੀ ਗੱਲ ਹੈ, ਇਸ ਵਿਚ ਖ਼ੁਸ਼ੀ ਕੀ ?
ਉਤਾਂਹ ਚੜ੍ਹ ਕੇ ਉੱਡਣਾ ਫਿਰ ਡਿੱਗਣਾ ਧਰਤੀ ।
ਧਰਤੀ ਨੂੰ ਨਹੀਂ ਜਾਣਦੇ ਤੇ ਦੁਖੀ ਨੇ ਰਹਿੰਦੇ ।
ਭਾਲਣ ਖਲਾਅ ਵਿਚ ਜ਼ਿੰਦਗੀ ਤੇ ਧੁੱਪਾਂ ਸਹਿੰਦੇ ।
ਉਪਰ ਚਾਨਣ ਬਹੁਤ ਹੈ ਜੀਵਨ ਨਹੀਂ ਟਿਕਦਾ ।
ਤਾਂ ਫੇਰ ਮਾਣ ਕਾਹਦੇ ਲਈ ਹੰਕਾਰ ਏ ਕਿਸਦਾ ।
ਪਾਗਲ ਇੱਛਾਵਾਂ ਧਰਤ ਤੇ ਨਾ ਪੂਰੀਆਂ ਹੋਵਣ ।
ਹਾਰ ਤੇ ਪਰਦਾ ਪਾਉਣ ਲਈ ਇਹ ਉਡ ਖਲੋਵਣ ।
ਧਰਤੀ ਨੂੰ ਜੋ ਨਹੀਂ ਪਿਆਰਦੇ ਉਨ੍ਹਾਂ ਉਡਦੇ ਰਹਿਣਾ ।
ਤਾਹੀਉਂ ਪੈਂਦਾ ਇਹਨਾਂ ਨੂੰ ਸਭ ਦੁਖੜਾ ਸਹਿਣਾ ।
ਇਨ੍ਹਾਂ ਦੀ ਫੋਕੀ ਵੰਗਾਰ ਵਿਚ ਮੈਂ ਨਹੀਂ ਆਉਣਾ ।
ਧਰਤੀ ਤੇ ਮੈਂ ਜੰਮਿਆ ਏਥੇ ਵਕਤ ਲੰਘਾਉਣਾ ।'
ਤੇਜ਼ ਰੌਸ਼ਨੀ ਸੀ ਪੈ ਰਹੀ ਸਾਗਰ ਦਏ ਚਮਕਾਰੇ ।
ਲਹਿਰਾਂ ਜ਼ੋਰੋ ਜ਼ੋਰੀ ਵਜਦੀਆਂ ਆ ਆ ਕਿਨਾਰੇ ।
ਉਸੇ ਗਰਜ ਵਿਚ ਸੀ ਗੂੰਜਦਾ ਉਹ ਬਾਜ਼ ਤਰਾਨਾ।
ਜਿਹਦੀ ਧੁਨ ਆਕਾਸ਼ ਡਰਾਉਂਦੀ ਕੰਬਣ ਚੱਟਾਨਾਂ ।
ਲਹਿਰਾਂ ਸੀ ਗੀਤ ਗਾ ਰਹੀਆਂ ਦੱਸ ਬਾਜ਼ ਦਲੇਰੀ ।
'ਤੂੰ ਭਾਵੇਂ ਹੈਂ ਮਰ ਗਿਆ ਪਰ ਕੁਰਬਾਨੀ ਤੇਰੀ,
ਆਜ਼ਾਦੀ ਲਈ ਮਰਜੀਵੜੇ ਨੇ ਪੈਦਾ ਕਰਨੇ ।
ਸਦਾ ਦੂਜਿਆਂ ਲਈ ਜੋ ਤਾਰੇ ਬਣ ਚੜ੍ਹਨੇ ।'
ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।
ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।
ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।
ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।
ਗਰਮ ਸਾਹ ਪਹਾੜ ਦੀ ਮਾਰੇ ਉੱਚ ਉਡਾਰੀ ।
ਲਹਿਰਾਂ ਚਟਾਨੀਂ ਵਜਦੀਆਂ ਕਰ ਸੱਟ ਕਰਾਰੀ ।
ਹਨੇਰੀ ਗੁਫਾ ਦੀ ਧੁੰਦ 'ਚੋਂ ਇਕ ਝਰਨਾ ਤਿੱਖਾ ।
ਸਾਗਰ ਵੱਲ ਨੂੰ ਉਮਲਿਆ ਰੱਖ ਤੀਬਰ ਇੱਛਾ ।
ਰਾਹ ਦੇ ਪੱਥਰ ਉਲਟਾ ਕੇ ਚੀਰ ਪਰਬਤ ਦਿੱਤਾ ।
ਰੋਹ ਭਰੀ ਕਰਦਾ ਗਰਜ ਜਾ ਸਾਗਰ ਵਿਚ ਡਿੱਗਾ ।
ਅਚਣਚੇਤ ਢੱਠਾ ਇਕ ਬਾਜ਼ ਆ ਉਸ ਥਾਂ ਦੇ ਨੇੜੇ।
ਸੀਨੇ ਉਸਦੇ ਡੂੰਘਾ ਜ਼ਖ਼ਮ ਸੀ ਖੰਭ ਲਹੂ ਲਬੇੜੇ ।
ਧਰਤੀ ਉੱਤੇ ਡਿਗਦਿਆਂ ਉਸ ਚੀਕ ਸੀ ਮਾਰੀ ।
ਖੰਭ ਫੜਫੜਾਏ ਓਸ ਨੇ ਪਰ ਜ਼ਖ਼ਮ ਸੀ ਕਾਰੀ ।
ਸੱਪ ਡਰਿਆ ਤੇ ਨੱਠਿਆ ਫਿਰ ਉਸਨੇ ਤੱਕਿਆ ।
ਇਸ ਪੰਛੀ ਦਾ ਜਾਪਦੈ ਜਿਉਂ ਜੀਵਨ ਮੁੱਕਿਆ ।
ਡਰਦਾ ਡਰਦਾ ਰੀਂਗਦਾ ਉਸ ਕੋਲ ਉਹ ਆਇਆ ।
ਜ਼ਖ਼ਮੀ ਤੱਕ ਉਹ ਸ਼ੂਕਰਿਆ ਤੇ ਤਨਜ ਚਲਾਇਆ ।
"ਕਿਉਂ, ਮਰਨ ਲੱਗਿਐਂ ?" ਉਸ ਨੇ ਪੁਛਾਇਆ ।
"ਹਾਂ, ਮਰ ਰਿਹਾਂ !" ਬਾਜ਼ ਹਉਕਾ ਭਰ ਆਇਆ ।
"ਪਰ ਮੈਂ ਰੱਜ ਕੇ ਜੀਵਿਆ ਤੇ ਖ਼ੁਸ਼ੀ ਹੈ ਮਾਣੀ ।
ਨਾਲ ਬਹਾਦਰੀ ਉਡਦਿਆਂ ਸਭ ਖਲਾਅ ਹੈ ਛਾਣੀ ।
ਮੈਂ ਗਾਹਿਆ ਆਕਾਸ਼ ਏ ਤੇ ਨੇੜਿਓਂ ਤੱਕਿਆ ।
ਤੂੰ ਕੀ ਵਿਚਾਰੀ ਚੀਜ਼ ਏਂ ਜੋ ਉਡ ਨਾ ਸਕਿਆ ।"
"ਆਕਾਸ਼ ਇਕ ਖਲਾਅ ਹੈ ਮੈਂ ਰੀਂਗ ਨਹੀਂ ਸਕਦਾ ।
ਏਥੇ ਬਹੁਤ ਆਨੰਦ ਹੈ ਸਿਲ੍ਹ ਅਤੇ ਨਿੱਘ ਦਾ ।"
ਆਜ਼ਾਦ ਪੰਛੀ ਨੂੰ ਸੱਪ ਨੇ ਇਉਂ ਜਵਾਬ ਸੀ ਦਿੱਤਾ ।
ਮਨ ਆਪਣੇ ਹੱਸਿਆ ਗੱਲ ਨੂੰ ਸਮਝ ਬੇਤੁਕਾ ।
ਸੱਪ ਫਿਰ ਬੈਠਾ ਸੋਚਦਾ, 'ਕੀ ਫਰਕ ਏ ਪੈਂਦਾ,
ਜੇ ਕੋਈ ਧਰਤੀ ਰੀਂਗਦਾ ਜਾਂ ਉਡਦਾ ਰਹਿੰਦਾ ।
ਅੰਤ ਸਭਨਾਂ ਦਾ ਇਕ ਹੈ ਧਰਤੀ ਤੇ ਆਣਾ ।
ਮਿੱਟੀ ਵਿਚ ਸਮਾ ਕੇ ਮਿੱਟੀ ਹੋ ਜਾਣਾ ।'
ਬਾਜ਼ ਨੇ ਰੋਹ ਵਿਚ ਆ ਕੇ ਫਿਰ ਗਰਦਨ ਚੁੱਕੀ ।
ਡੂੰਘੀ ਨਜ਼ਰ ਇਕ ਓਸਨੇ ਵੱਲ ਖੱਡ ਦੇ ਸੁੱਟੀ ।
ਚਟਾਨ ਤਰੇੜਾਂ ਵਿਚੋਂ ਸਿੰਮ ਪਾਣੀ ਰਹੀ ਸੀ ।
ਖੱਡ ਵਾਲੀ ਹਵਾ ਮੌਤ ਤੇ ਸੜ੍ਹਾਂਦ ਭਰੀ ਸੀ ।
ਬਾਜ਼ ਉਦਾਸੀ ਸਿੱਕ ਨਾਲ ਇਕ ਕੂਕ ਸੀ ਮਾਰੀ ।
'ਕਾਸ਼ ਮੈਂ ਵੱਲ ਆਕਾਸ਼ ਦੇ ਫਿਰ ਭਰਾਂ ਉਡਾਰੀ ।
ਦੁਸ਼ਮਣ ਆਪਣੇ ਤਾਈਂ ਮੈਂ ਨਾਲ ਜ਼ਖ਼ਮੀ ਸੀਨੇ ।
ਰਗੜਾਂ ਖ਼ੂਨ 'ਚ ਡੋਬ ਕੇ ਸੁਟ ਦਿਆਂ ਜ਼ਮੀਨੇ ।
ਲੜਾਈ ਵਿਚ ਕੀ ਮਜ਼ਾ ਹੈ ਬੁਜ਼ਦਿਲ ਕੀ ਜਾਣੇ ।
ਮਰਨਾਂ ਹੈ ਨਵੀਂ ਜ਼ਿੰਦਗੀ ਮਰਦਾਂ ਦੇ ਭਾਣੇ ।'
ਸੱਪ ਸੋਚੇ ਉੱਚਾ ਉਡਣ ਦਾ ਹੋਣਾ ਬੜਾ ਨਜ਼ਾਰਾ ।
ਤਾਹੀਂ ਆਹਾਂ ਭਰ ਰਿਹਾ ਇਹ ਬਾਜ਼ ਵਿਚਾਰਾ ।
ਸੱਪ ਬਾਜ਼ ਨੂੰ ਆਖਦਾ, 'ਤੂੰ ਜੇ ਭਰਨੀ ਉਡਾਰੀ।
ਗੁਫਾ ਦੇ ਸਿਰੇ ਤੇ ਪਹੁੰਚ ਜਾ ਤਾਕਤ ਲਾ ਸਾਰੀ ।
ਦੰਦੀ ਤੋਂ ਹੇਠਾਂ ਕੁੱਦ ਪਓ ਕਰ ਵੱਡਾ ਜੇਰਾ ।
ਹੋ ਸਕਦੈ ਖੰਭ ਚੁੱਕ ਲੈਣ ਸਭ ਭਾਰ ਜੋ ਤੇਰਾ ।
ਤੈਨੂੰ ਵਿੱਚ ਖਲਾਅ ਦੇ ਓਹ ਫੇਰ ਉਡਾਵਣ ।
ਬੁਝ ਚੁੱਕੀ ਤੇਰੀ ਆਸ ਨੂੰ ਉਹ ਫੇਰ ਜਗਾਵਣ ।'
ਬਾਜ਼ ਦਾ ਲੂੰ ਲੂੰ ਥਿਰਕਿਆ ਫਿਰ ਰੋਹ ਚੜ੍ਹਾਇਆ ।
ਜਿਲ੍ਹਣ ਵਿਚ ਪੰਜੇ ਖੋਭਦਾ ਦੰਦੀ ਤੱਕ ਆਇਆ ।
ਦੰਦੀ ਉਤੋਂ ਉਡਣ ਦੀ ਉਸ ਕਰੀ ਤਿਆਰੀ ।
ਡੂੰਘਾ ਭਰ ਕੇ ਸਾਹ ਓਸ ਫਿਰ ਚੁੱਭੀ ਮਾਰੀ ।
ਪੱਥਰ ਵਾਂਗੂੰ ਡਿੱਗਿਆ ਤੇ ਖੰਭ ਖਿਲਾਰੇ ।
ਨਾਲ ਚਟਾਨਾਂ ਰਗੜ ਕੇ ਲੱਥੇ ਉਹ ਸਾਰੇ ।
ਇਕ ਲਹਿਰ ਨੇ ਆਕੇ ਉਸ ਤਾਈਂ ਉਠਾਇਆ ।
ਖ਼ੂਨ ਓਸ ਦਾ ਧੋ ਕੇ ਸਭ ਸਾਫ ਕਰਾਇਆ ।
ਝੱਗ ਦੇ ਵਿਚ ਲਪੇਟ ਕੇ ਵੱਲ ਸਾਗਰ ਚੱਲੀ ।
ਲਹਿਰਾਂ ਚੀਕਾਂ ਮਾਰੀਆਂ ਮਚ ਗਈ ਤਰਥੱਲੀ ।
੨.
ਕਿੰਨਾ ਚਿਰ ਸੱਪ ਬੈਠਾ ਰਿਹਾ ਖੱਡ ਕੁੰਡਲ ਮਾਰੀ ।
ਬਾਜ਼ ਬਾਰੇ ਉਹ ਸੋਚਦਾ ਜਿਹਨੂੰ ਖਲਾਅ ਪਿਆਰੀ ।
ਫਿਰ ਵਲ ਉਸ ਅਸਮਾਨ ਦੇ ਇਕ ਨਜ਼ਰ ਸੀ ਮਾਰੀ ।
ਜਿੱਥੇ ਨੇ ਸੁਪਨੇ ਖ਼ੁਸ਼ੀ ਦੇ ਰਹਿੰਦੇ ਲਾਉਂਦੇ ਤਾਰੀ ।
ਸੱਪ ਸੋਚੇ, 'ਬਾਜ਼ ਵਰਗੇ ਕੀ ਭਾਲਦੇ ਵਿਚ ਖਲਾਅ ਦੇ ?
ਨਾ ਹੀ ਜਿਸਦਾ ਕੋਈ ਤਲ ਹੈ ਨਾ ਕਿਨਾਰਾ ਦਿੱਸੇ ।
ਉੱਡਣ ਦੀ ਤਾਂਘ ਵਿਚ ਹੀ ਕਿਉਂ ਰੂਹ ਕਲਪਾਉਂਦੇ ?
ਕੀ ਉੱਥੇ ਉਨ੍ਹਾਂ ਨੂੰ ਦਿਸਦਾ ਕੀ ਖ਼ੁਸ਼ੀ ਨੇ ਪਾਉਂਦੇ ?
ਇਕ ਛੋਟੀ ਭਰ ਉਡਾਣ ਮੈਂ ਜਾਣ ਇਹ ਸਕਦਾ ।
ਜੇ ਕੋਈ ਖ਼ੁਸ਼ੀ ਹੋਵੇਗੀ ਉਹਨੂੰ ਮਾਣ ਮੈਂ ਸਕਦਾ ।
ਸੱਪ ਨੇ ਜ਼ੋਰ ਪੂਰਾ ਲਾ ਕੇ ਕੁੰਡਲ ਇਕ ਮਾਰੀ ।
ਪੱਥਰ ਉੱਤੋਂ ਉਛਲਿਆ ਭਰਨ ਲਈ ਉਡਾਰੀ ।
ਉਸ ਨੇ ਆਪਣੇ ਮਨ ਵਿੱਚੋਂ ਇਹ ਗੱਲ ਵਿਸਾਰੀ ।
ਜੋ ਰੀਂਗਣ ਲਈ ਜੰਮਦੇ ਨਾ ਲਾਣ ਉਡਾਰੀ ।
ਸੱਪ ਉਤਾਂਹ ਭੁੜਕ ਕੇ ਆ ਚਟਾਨ ਤੇ ਡਿੱਗਿਆ ।
ਮਰਨੋ ਜਦ ਉਹ ਬਚ ਗਿਆ ਫਿਰ ਉੱਚਾ ਹੱਸਿਆ ।
'ਬੱਸ ਏਨੀ ਹੀ ਗੱਲ ਹੈ, ਇਸ ਵਿਚ ਖ਼ੁਸ਼ੀ ਕੀ ?
ਉਤਾਂਹ ਚੜ੍ਹ ਕੇ ਉੱਡਣਾ ਫਿਰ ਡਿੱਗਣਾ ਧਰਤੀ ।
ਧਰਤੀ ਨੂੰ ਨਹੀਂ ਜਾਣਦੇ ਤੇ ਦੁਖੀ ਨੇ ਰਹਿੰਦੇ ।
ਭਾਲਣ ਖਲਾਅ ਵਿਚ ਜ਼ਿੰਦਗੀ ਤੇ ਧੁੱਪਾਂ ਸਹਿੰਦੇ ।
ਉਪਰ ਚਾਨਣ ਬਹੁਤ ਹੈ ਜੀਵਨ ਨਹੀਂ ਟਿਕਦਾ ।
ਤਾਂ ਫੇਰ ਮਾਣ ਕਾਹਦੇ ਲਈ ਹੰਕਾਰ ਏ ਕਿਸਦਾ ।
ਪਾਗਲ ਇੱਛਾਵਾਂ ਧਰਤ ਤੇ ਨਾ ਪੂਰੀਆਂ ਹੋਵਣ ।
ਹਾਰ ਤੇ ਪਰਦਾ ਪਾਉਣ ਲਈ ਇਹ ਉਡ ਖਲੋਵਣ ।
ਧਰਤੀ ਨੂੰ ਜੋ ਨਹੀਂ ਪਿਆਰਦੇ ਉਨ੍ਹਾਂ ਉਡਦੇ ਰਹਿਣਾ ।
ਤਾਹੀਉਂ ਪੈਂਦਾ ਇਹਨਾਂ ਨੂੰ ਸਭ ਦੁਖੜਾ ਸਹਿਣਾ ।
ਇਨ੍ਹਾਂ ਦੀ ਫੋਕੀ ਵੰਗਾਰ ਵਿਚ ਮੈਂ ਨਹੀਂ ਆਉਣਾ ।
ਧਰਤੀ ਤੇ ਮੈਂ ਜੰਮਿਆ ਏਥੇ ਵਕਤ ਲੰਘਾਉਣਾ ।'
ਤੇਜ਼ ਰੌਸ਼ਨੀ ਸੀ ਪੈ ਰਹੀ ਸਾਗਰ ਦਏ ਚਮਕਾਰੇ ।
ਲਹਿਰਾਂ ਜ਼ੋਰੋ ਜ਼ੋਰੀ ਵਜਦੀਆਂ ਆ ਆ ਕਿਨਾਰੇ ।
ਉਸੇ ਗਰਜ ਵਿਚ ਸੀ ਗੂੰਜਦਾ ਉਹ ਬਾਜ਼ ਤਰਾਨਾ।
ਜਿਹਦੀ ਧੁਨ ਆਕਾਸ਼ ਡਰਾਉਂਦੀ ਕੰਬਣ ਚੱਟਾਨਾਂ ।
ਲਹਿਰਾਂ ਸੀ ਗੀਤ ਗਾ ਰਹੀਆਂ ਦੱਸ ਬਾਜ਼ ਦਲੇਰੀ ।
'ਤੂੰ ਭਾਵੇਂ ਹੈਂ ਮਰ ਗਿਆ ਪਰ ਕੁਰਬਾਨੀ ਤੇਰੀ,
ਆਜ਼ਾਦੀ ਲਈ ਮਰਜੀਵੜੇ ਨੇ ਪੈਦਾ ਕਰਨੇ ।
ਸਦਾ ਦੂਜਿਆਂ ਲਈ ਜੋ ਤਾਰੇ ਬਣ ਚੜ੍ਹਨੇ ।'