Punjabi Stories/Kahanian
ਪ੍ਰੇਮ ਪ੍ਰਕਾਸ਼
Prem Parkash
 Punjabi Kahani
Punjabi Kavita
  

ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼ (ਜਨਮ ੨੬ ਮਾਰਚ ੧੯੩੨-) ਦਾ ਜਨਮ ਆਪਣੇ ਨਾਨਕੇ ਪਿੰਡ ਨਵਾਂ ਸ਼ਹਿਰ, ਖਰੜ ਦੇ ਨੇੜੇ ਹੋਇਆ । ਉਨ੍ਹਾਂ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨੇੜੇ ਬਦੀਨ ਪੁਰ ਹੈ । ਉਨ੍ਹਾਂ ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਏ ਐਸ ਹਾਈ ਸਕੂਲ ਖੰਨਾ ਤੋਂ ਮੈਟ੍ਰਿਕ ਕੀਤੀ ਫਿਰ ਜੇ ਬੀ ਟੀ, ਗਿਆਨੀ, ਬੀ ਏ, ਪੱਤਰਕਾਰੀ ਦਾ ਡਿਪਲੋਮਾ ਅਤੇ ਐਮ ਏ ਉਰਦੂ ਕੀਤੀ। ਉਹ ੧੯੫੩ ਤੋਂ ੧੯੬੨ ਤੱਕ ਪ੍ਰਾਇਮਰੀ ਸਕੂਲ ਅਧਿਆਪਕ ਰਹੇ ਅਤੇ ਫਿਰ 'ਮਿਲਾਪ' ਅਤੇ ਹਿੰਦ ਸਮਾਚਾਰ ਨਾਲ ਜੁੜੇ ਰਹੇ । ੧੯੯੦ ਤੋਂ ਸਾਹਿਤਕ ਪਰਚਾ 'ਲਕੀਰ' ਕੱਢ ਰਹੇ ਹਨ। ਪਹਿਲਾਂ ਇਹ ਪਰਚਾ ੧੯੭੦ ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕੱਚਕੜੇ, ਨਮਾਜ਼ੀ, ਮੁਕਤੀ, ਸ਼ਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਉੱਤੇ ਭਿਕਸ਼ੂ, ਸੁਣਦੈਂ ਖਲੀਫਾ, ਪ੍ਰੇਮ ਕਹਾਣੀਆਂ, ਡੈੱਡਲਾਈਨ ਤੇ ਹੋਰ ਕਹਾਣੀਆ; ਨਾਵਲ: ਬੰਗਲਾ, ਮਾੜਾ ਬੰਦਾ, ਡਾਕਟਰ ਸ਼ਕੁੰਤਲਾ, ਗੋਈ, ਨਿਰਵਾਣ; ਆਤਮਕਥਾ: ਬੰਦੇ ਅੰਦਰ ਬੰਦੇ,ਆਤਮ ਮਾਯਾ, ਦੇਖ ਬੰਦੇ ਦੇ ਭੇਖ ਹਨ; ਹੋਰ ਰਚਨਾਵਾਂ ਹਨ: ਪਦਮਾ ਦਾ ਪੈਰ, ਉਮਰਾਂ ਦੀ ਖੱਟੀ (ਵਿਅਕਤੀ-ਚਿਤਰ), ਪਾਕਿਸਤਾਨ ਦੇ ਸੂਫ਼ੀਖ਼ਾਨੇ; ਸੰਪਾਦਨ: ਚੌਥੀ ਕੂੰਟ (ਨੌਜਵਾਨ ਕਹਾਣੀਕਾਰਾਂ ਦੀਆਂ ਕਹਾਣੀਆ), ਨਾਗ ਲੋਕ (ਲਾਲ ਸਿੰਘ ਦਿਲ ਦੀ ਕਵਿਤਾ), ਦਾਸਤਾਨ (ਲਾਲ ਸਿੰਘ ਦਿਲ ਦੀ ਆਤਮ ਕਥਾ), ਮੁਹੱਬਤਾਂ, ਗੰਢਾਂ ਅਤੇ ਜੁਗਲਬੰਦੀਆਂ । ਉਨ੍ਹਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਅਤੇ ਹੋਰ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ ।


Prem Parkash Punjabi Stories/Kahanian