ਨੌਰੰਗ ਸਿੰਘ
ਨੌਰੰਗ ਸਿੰਘ (੧੯੧੦-੧੯੬੩) ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਹਨ। ਉਨ੍ਹਾਂ ਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਹੀ ਬਹੁਤੇ ਪਾਤਰ ਲਏ। ਉਨ੍ਹਾਂ ਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ । ਮੁਰਕੀਆਂ ਅਤੇ ਹਾਰ ਜਿੱਤ ਉਨ੍ਹਾਂ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ। ਕਹਾਣੀ ਸੰਗ੍ਰਹਿ: ਬੋਝਲ ਪੰਡ, ਭੁੱਖੀਆਂ ਰੂਹਾਂ, ਮਿਰਜੇ ਦੀ ਜੂਹ, ਬੂਹਾ ਖੁੱਲ ਗਿਆ, ਅੰਨ੍ਹਾ ਖੂਹ, ਮੁਹਾਂਦਰੇ; ਨਾਵਲ: ਮਿੰਦੋ ।