Afzal Ahsan Randhawa ਅਫ਼ਜ਼ਲ ਅਹਿਸਨ ਰੰਧਾਵਾ

ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ 1937-18 ਸਤੰਬਰ 2017) ਦਾ ਜਨਮ ਹੁਸੈਨਪੁਰਾ, ਅੰਮ੍ਰਿਤਸਰ (ਭਾਰਤੀ ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਅਸਲ ਨਾਮ ਮੁਹੰਮਦ ਅਫ਼ਜ਼ਲ ਹੈ। ਉਨ੍ਹਾਂ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ। ਉਨ੍ਹਾਂ ਨੇ ਮੁਢਲੀ ਸਿੱਖਿਆ ਲਾਹੌਰ ਤੋ, ਦੱਸਵੀ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ, ਗ੍ਰੈਜੁਏਸ਼ਨ ਮੱਰੇ ਕਾਲਜ ਸਿਆਲਕੋਟ ਤੋਂ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਤਿੰਨ ਸਾਲ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਸੇਵਾ ਨਿਭਾਈ। ਫਿਰ ਵਕੀਲ ਦੇ ਤੌਰ ਤੇ ਪੱਕਾ ਪੇਸ਼ਾ ਚੁਣ ਲਿਆ ਅਤੇ ਨਾਲ ਹੀ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਰਦੂ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੇ ੧੯੫੮ ਤੋਂ ਬਾਕਾਇਦਾ ਤੌਰ ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਸ਼ੀਸ਼ਾ ਇੱਕ ਲਿਸ਼ਕਾਰੇ ਦੋ (੧੯੬੫), ਰੱਤ ਦੇ ਚਾਰ ਸਫ਼ਰ (੧੯੭੫), ਪੰਜਾਬ ਦੀ ਵਾਰ (੧੯੭੯), ਮਿੱਟੀ ਦੀ ਮਹਿਕ (੧੯੮੩), ਪਿਆਲੀ ਵਿੱਚ ਅਸਮਾਨ (੧੯੮੩), ਛੇਵਾਂ ਦਰਿਆ (੧੯੯੭); ਕਹਾਣੀ ਸੰਗ੍ਰਹਿ: ਰੰਨ, ਤਲਵਾਰ ਤੇ ਘੋੜਾ (੧੯੭੩), ਮੁੰਨਾ ਕੋਹ ਲਾਹੌਰ (੧੯੮੯); ਨਾਵਲ: ਸੂਰਜ ਗ੍ਰਹਿਣ (੧੯੮੫), ਦੋਆਬਾ (੧੯੮੧), ਦੀਵਾ ਤੇ ਦਰਿਆ (੧੯੬੧), ਪੰਧ (੧੯੯੮); ਨਾਟਕ: ਸੱਪ ਸ਼ੀਂਹ ਤੇ ਫ਼ਕੀਰ ਅਤੇ ਉਨ੍ਹਾਂ ਨੇ ਕੁਝ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ ।

  • ਪੰਜਾਬੀ ਗ਼ਜ਼ਲਾਂ
  • ਪਿਆਲੀ ਵਿੱਚ ਅਸਮਾਨ (ਗ਼ਜ਼ਲਾਂ)
  • ਨਵਾਂ ਘੱਲੂਘਾਰਾ
  • ਸਾਕੀ ਨਾਮਾ
  • ਅਫ਼ਜ਼ਲ ਅਹਿਸਨ ਰੰਧਾਵਾ : ਡਾ. ਜਮੀਲ ਅਹਿਮਦ ਪਾਲ
  • ਪੰਜਾਬੀ ਕਹਾਣੀਆਂ
  • Afzal Ahsan Randhawa Punjabi Poetry

    ਪੰਜਾਬੀ ਕਵਿਤਾਵਾਂ ਗ਼ਜ਼ਲਾਂ ਅਫ਼ਜ਼ਲ ਅਹਿਸਨ ਰੰਧਾਵਾ

  • ਗ਼ਜ਼ਲ ਬਾਰੇ ਗ਼ਜ਼ਲ-ਜਦ ਹੁਨਰੀਆਂ ਲਈ ਸੰਭਾਲ ਗ਼ਜ਼ਲ
  • ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ
  • ਅਫ਼ਜ਼ਲ ਅਹਿਸਨ ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ
  • ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ
  • ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ
  • ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ
  • ਇੰਜ ਹਾਲੋਂ ਬੇ ਹਾਲ ਨੀ ਮਾਏ
  • ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
  • ਸਾਰੇ ਔਖੇ ਭਾਰੇ ਸਾਹਿਬ
  • ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
  • ਇੰਜ ਹਯਾਤੀ ਪਈ ਮਧੋਲੇ