ਰੂਸੀ ਲੇਖਕ ਲਿਓ ਟਾਲਸਟਾਏ (੧੮੨੮-੧੯੧੦) ਸੰਸਾਰ ਸਾਹਿਤ ਦੇ ਉੱਘੇ ਵਿਦਵਾਨ ਲੇਖਕ ਹੋਏ ਹਨ। ਉਹਨਾਂ ਦੀਆਂ ਰਚਨਾਵਾਂ ਵਿਚ 'ਯੁੱਧ ਅਤੇ ਸ਼ਾਂਤੀ' ਅਤੇ 'ਅੱਨਾ ਕਾਰਨਿਨਾ' ਵਰਗੇ ਨਾਵਲ ਸ਼ਾਮਿਲ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਵਿਚ ਹੋ ਚੁੱਕਿਆ ਹੈ।