Punjabi Vaaran ਪੰਜਾਬੀ ਵਾਰਾਂ
ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ, ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ । ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ । ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ । ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਝਾਂ ਕਰ ਰਹੇ ਹਾਂ, ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ 'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।