Punjabi Lok Kaav
ਪੰਜਾਬੀ ਲੋਕ ਕਾਵਿ
ਲੋਕ ਕਾਵਿ ਕਿਸੇ ਵੀ ਸਭਿਆਚਾਰ ਦਾ ਉਹ ਧੁਰਾ ਹੁੰਦਾ ਹੈ, ਜਿਸ ਦੁਆਲੇ ਉਸ ਦੀ
ਬੋਲੀ ਦਾ ਸਾਹਿਤ ਘੁੰਮਦਾ ਤੇ ਵਧਦਾ ਫੁਲਦਾ ਹੈ । ਇਸ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ, ਤਾਂਘਾਂ,
ਬੇਬਸੀਆਂ ਅਤੇ ਆਮ ਜੀਵਨ ਤੇ ਉਸਦੇ ਆਲੇ ਦੁਆਲੇ ਦਾ ਪਰਗਟਾਵਾ ਹੁੰਦਾ ਹੈ । ਪਿਛਲੇ ਸਮੇਂ
ਲੋਕਾਂ ਨੇ ਜੋ ਕਾਵਿ-ਰਚਨਾ ਕੀਤੀ, ਉਸ ਵਿੱਚੋਂ ਜੋ ਲੋਕਾਂ ਦੇ ਮਨਾਂ ਵਿੱਚ ਲਹਿ ਗਈ ਉਹ ਲੋਕ ਕਾਵਿ
ਬਣ ਗਈ । ਅੱਜ ਦੀ ਕਾਵਿ-ਰਚਨਾ ਵਿੱਚੋਂ ਵੀ ਭਵਿੱਖ ਦਾ ਲੋਕ ਕਾਵਿ ਜਨਮ ਲਵੇਗਾ । ਪੰਜਾਬੀ ਵਿੱਚ
ਕਿੰਨੀਆਂ ਹੀ ਵੰਨਗੀਆਂ ਦਾ ਲੋਕ-ਕਾਵਿ ਮਿਲਦਾ ਹੈ । ਜਿਸ ਵਿੱਚ ਲੋਕ ਗੀਤ, ਘੋੜੀਆਂ, ਸੁਹਾਗ, ਕਿੱਕਲੀ,
ਥਾਲ, ਲੋਰੀ, ਢੋਲੇ, ਮਾਹੀਆ, ਬੋਲੀਆਂ, ਟੱਪੇ ਆਦਿ ਸ਼ਾਮਿਲ ਹਨ ।