ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ। ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ। ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ਪ੍ਰਵਾਨਿਤ ਹੁੰਦੇ ਹਨ।
ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ (ਸਿੱਕੇ ਬੰਦ) ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਕਿਉਂਕਿ ਅਖਾਣ ਰੂਪਕ ਪੱਖ ਤੋਂ (ਆਕਾਰ ਵਿੱਚ) ਛੋਟੇ, ਭਾਵ ਵਿੱਚ ਤਿੱਖੇ ਅਤੇ ਸ਼ੈਲੀ ਪੱਖੋਂ ਗੁੰਦਵੀਂ ਵਿਧੀ ਵਾਲੇ ਹੁੰਦੇ ਹਨ। ਇਹਨਾਂ ਦੀ ਘਾੜਤ ਬੜੀ ਜੋਖਵੀਂ (ਸੰਤੁਲਿਤ)
ਅਤੇ ਚਾਲ ਲੈਅ ਭਰਪੂਰ ਹੁੰਦੀ ਹੈ। ਇਸੇ ਲਈ ਇਹਨਾਂ ਦਾ ਰੂਪ ਕਾਵਿਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੁਣਾਂ ਵਾਲਾ ਹੁੰਦਾ ਹੈ।
— ਕਿਰਪਾਲ ਕਜ਼ਾਕ