Bhushan Dhianpuri
ਭੂਸ਼ਨ ਧਿਆਨਪੁਰੀ

ਭੂਸ਼ਨ ਧਿਆਨਪੁਰੀ (2 ਅਪ੍ਰੈਲ 1945-4 ਜੁਲਾਈ 2009) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹੋਏ ਹਨ । ਉਨ੍ਹਾਂ ਦਾ ਜਨਮ ਦਾ ਨਾਂ ਬੇਨਤੀ ਸਰੂਪ ਸ਼ਰਮਾ ਸੀ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਰਸੀਂਹ ਵਾਲ, ਤਹਿਸੀਲ ਨਾਰੋਵਾਲ ਵਿਖੇ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਮਤੀ ਸੁਰਿੰਦਰ ਕੌਰ ਹੈ। ਉਹ ਦੋ ਸਾਲ ਦੇ ਸਨ ਜਦ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਮਾਤਾ - ਪਿਤਾ ਨਾਲ ਧਿਆਨਪੁਰ ਆ ਗਏ ਤੇ ਫਿਰ ਸਿਵਲ ਸੈਕਟਰਿਏਟ, ਚੰਡੀਗੜ੍ਹ 'ਚ ਕੁਝ ਚਿਰ ਨੌਕਰੀ ਕਰਨ ਪਿੱਛੋਂ ਸਰਕਾਰੀ ਕਾਲਜ ਰੋਪੜ੍ਹ 'ਚ ਉਹ ਅਧਿਆਪਕ ਵਜੋਂ ਨੌਕਰੀ ਕਰਦੇ ੨੦੦੩ 'ਚ ਰਿਟਾਇਰ ਹੋਏ । ਉਹਨਾਂ ਦੇ ਲੜੀਵਾਰ ਕਾਲਮ ਪੰਜਾਬੀ ਦੇ ਹਰ ਵੱਡੇ ਰਸਾਲੇ ਅਤੇ ਅਖਬਾਰ ਵਿੱਚ ਬੜੀ ਸਫ਼ਲਤਾ ਪੂਰਵਕ ਛਪਦੇ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਇਕ ਮਸੀਹਾ ਹੋਰ, ਜਾਂਦੀ ਵਾਰ ਦਾ ਸੱਚ, ਸਿਰਜਣਧਾਰਾ, ਮੇਰੀ ਕਿਤਾਬ, ਉਦਾਸ ਸੂਰਜ, ਰਾਈਟਰਜ਼ ਕਾਲੋਨੀ, ਕਿਆ ਨੇੜੇ ਕਿਆ ਦੂਰ (ਵਾਰਤਕ) ।

ਪੰਜਾਬੀ ਕਵਿਤਾ ਭੂਸ਼ਨ ਧਿਆਨਪੁਰੀ

 • ਮਿੱਟੀ ਕਿਸੇ ਦੀ ਲੱਭੀ, ਦੱਬੀ ਸੋਨੇ 'ਚੋਂ
 • ਸਾਹਾਂ ਦੇ ਸੰਗਮ 'ਤੇ ਹੋਇਆ ਹਾਦਸਾ
 • ਜਾਗ ਉੱਠੀ ਰੀਝ ਯੁਗ ਪਲਟਾਣ ਦੀ
 • ਅੱਜ ਬਲਵਾਨ ਕਲਪਣਾ ਦੇ ਪਰ ਮੈਨੂੰ ਭਾਰੇ ਭਾਰੇ ਲੱਗੇ
 • ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦੀ ਹੈ ਬਹਿਰ ਜਾਏ
 • ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ
 • ਅਖੰਡ - ਕਾਵਿ
 • ਦੋਸਤਾ,ਤੇਰੀ ਸਿਆਹੀ ਦਾ ਕਿਹਾ ਦਸਤੂਰ ਹੈ
 • ਔਹ ਦੁਮਾਹਲਾ ਖੂਹ ਜੋ ਗਿੜਦਾ ਦਰਦ ਦਾ
 • ਸਰਸਾਮ - ਨਜ਼ਮ
 • ਜਿੰਨਾ ਸੂਰਜ ਚੀਰ ਲਿਆ ਉਹ ਤੇਰਾ ਹੈ
 • ਵਾਦ - ਵਿਵਾਦ ਤੋਂ ਵਿਹਲੇ ਹੋ ਕੇ ਜੇ ਕਿਧਰੇ ਸੰਵਾਦ ਕਰਨਗੇ
 • ਬੰਦਾ ਬੇਰੁਜ਼ਗਾਰ ਹੈ, ਜੋ ਹੱਸ ਨਹੀਂ ਸਕਦਾ
 • ਬਹੁਤ ਪਹਿਲਾਂ ਗਤੀ ਨਾਲੋਂ, ਅਵਾਜ਼ਾਂ ‘ਤੋਂ ਬਹੁਤ ਪਹਿਲਾਂ
 • ਪੰਡਿਤੋ ਵੇ ਹੁਣ ਡੁੱਬਿਆ ਤਾਰਾ ਕਦ ਚੜ੍ਹਨਾਂ ਏਂ
 • ਪਰ ਫਿਰ ਵੀ ਸੰਪੂਰਨ
 • ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ
 • ਮੈਨੀਫੈਸਟੋ ਆਪਣਾ ਡੰਕੇ ਉੱਤੇ ਚੋਟ
 • ਇੱਕ ਬਾਬੂ ਦਾ ਕੌਮੀ ਤਰਾਨਾ
 • ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ-ਮਕੱਲੇ
 • ਗਲੀ ਗਲੀ ਵਣਜਾਰਾ ਫਿਰਦਾ
 • ਕਿਰਣੋਂ ਨੀ ਕਰਿਓ ਫੈਸਲਾ
 • ਔਰਤ ਨੂੰ
 • ਕਤਲੇਆਮ
 • ਸ਼ਹਿਰ ਨੂੰ ਹੱਸਦਾ ਤੱਕਣੈ
 • ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ
 • ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ
 • ਆਤਮ-ਸੰਵਾਦ
 • ਸੱਚ ਦੇ ਬਿਰਤਾਂਤ ਨਾਲ
 • ਤੂੰ ਮੇਰਾ ਮੈਂ ਤੇਰਾ ਓਹਲਾ
 • ਉੱਨ੍ਹੀ ਸੌ ਕੱਤੀ ਈਸਵੀ
 • ਕਾਲੀਆਂ ਇੱਟਾਂ, ਰੋੜ ਵੀ ਕਾਲੇ
 • ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ
 • ਮੈਂ ਸ਼ਬਦਾਂ ਦੇ ਘਰ ਜਾਇਆ ਹਾਂ
 • ਜਿਸ ‘ਸ਼ਖ਼ਸ’ ਨੇ ਪਹਿਲੀ ਵਾਰੀ
 • ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ
 • ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ
 • ਭੂਸ਼ਨ ਦੀ ਬਰਸੀ
 • ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ
 • ਏਸ ਗਰਾਂ ਦੀ ਪੌਣ ਬੜੀ ਜ਼ਹਿਰੀਲੀ ਹੈ
 • ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ
 • ਜ਼ਿਕਰ ਤੇਰਾ ਹੈ ਜਦੋਂ ਰੂਹ ਛੇੜਦੀ
 • ਤੇਰੇ ਨੂਰੀ ਨਕਸ਼ਾਂ ਵਰਗਾ
 • ਬਹੁਤ ਤਕਲੀਫ਼-ਦੇਹ ਹੁੰਦਾ ਹੈ
 • ਬਾਬੂ ਦਾ ਕੌਮੀ ਤਰਾਨਾ
 • ਜਾਂਦੀ ਵਾਰ ਦਾ ਸੱਚ : ਭੂਸ਼ਨ ਧਿਆਨਪੁਰੀ