Bawa Balwant ਬਾਵਾ ਬਲਵੰਤ

(ਅਗਸਤ 1915 - 1972)

ਬਾਵਾ ਬਲਵੰਤ (ਅਗਸਤ 1915 - 1972) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ । ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆ । ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ । ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ ।

ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ 1930 ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ਼ ਸਰਕਾਰ ਨੇ ਜ਼ਬਤ ਕਰ ਲਈ । ਪੰਜਾਬੀ ਵਿਚ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਮਹਾਂ ਨਾਚ (1941), ਅਮਰ ਗੀਤ (1942), ਜਵਾਲਾਮੁਖੀ (1943), ਬੰਦਰਗਾਹ (1951) ਅਤੇ ਸੁਗੰਧ ਸਮੀਰ (1959) ।

ਬਾਵਾ ਬਲਵੰਤ ਪੰਜਾਬੀ ਕਵੀ

ਮਹਾਂ ਨਾਚ : ਬਾਵਾ ਬਲਵੰਤ

Mahan Naach : Bawa Balwant

ਅਮਰ ਗੀਤ : ਬਾਵਾ ਬਲਵੰਤ

Amar Geet : Bawa Balwant

ਕੁਝ ਹੋਰ ਕਵਿਤਾਵਾਂ : ਬਾਵਾ ਬਲਵੰਤ

Misc Poetry : Bawa Balwant