Baba Bulleh Shah ਬਾਬੂ ਬੁੱਲ੍ਹੇ ਸ਼ਾਹ

ਬਾਬਾ ਬੁੱਲ੍ਹੇ ਸ਼ਾਹ (1680-1758) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ। ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ। ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ। ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ। ਬਾਬਾ ਬੁੱਲ੍ਹੇ ਸ਼ਾਹ ਨੇ ਮਨੁੱਖਤਾ, ਪਿਆਰ, ਸਹਿਣਸ਼ੀਲਤਾ ਅਤੇ ਰੂਹਾਨੀ ਸੱਚਾਈ ਦਾ ਸੰਦੇਸ਼ ਦਿੰਦਿਆਂ ਸਮਾਜ ਵਿੱਚ ਫੈਲੀ ਧਾਰਮਿਕ ਅਤੇ ਸਮਾਜਿਕ ਵੰਡ ਨੂੰ ਚੁਣੌਤੀ ਦਿੱਤੀ। ਉਨ੍ਹਾਂ ਦੀਆਂ ਕਾਫ਼ੀਆਂ, ਦੋਹੜੇ, ਬਾਰਾਂਮਾਹ ਅਤੇ ਹੋਰ ਰਚਨਾਵਾਂ ਅੱਜ ਵੀ ਪੰਜਾਬੀ ਸਾਹਿਤ ਅਤੇ ਸੂਫੀ ਵਿਚਾਰਧਾਰਾ ਦਾ ਵਡਮੁੱਲਾ ਵਿਰਸਾ ਮੰਨੀਆਂ ਜਾਂਦੀਆਂ ਹਨ।

ਬਾਬਾ ਬੁੱਲ੍ਹੇ ਸ਼ਾਹ ਪੰਜਾਬੀ ਸੂਫੀ ਕਵੀ

ਕਲਾਮ ਬਾਬਾ ਬੁੱਲ੍ਹੇ ਸ਼ਾਹ

Kalam Baba Bulleh Shah

Kafian : Baba Bulleh Shah

ਕਾਫ਼ੀਆਂ : ਬਾਬਾ ਬੁੱਲ੍ਹੇ ਸ਼ਾਹ