Baba Bulleh Shah ਬਾਬਾ ਬੁੱਲ੍ਹੇ ਸ਼ਾਹ
Baba Bulleh Shah (1680-1758), is a shining star of Punjabi Sufi Poetry. His poetry is a great satire on any type of religious orthodoxy. His poetry appeals, as he adopted symbols and metaphors from his surroundings. Baba Bulleh Shah has shown extreme bravery and secularism while writing against the religious bigotry and tyranny of the rulers of his times. Punjabi Poetry of Baba Bulleh Shah consists of Kafian, Dohre, Baranmah, Athwara, Gandhan and Siharfian.We present complete Punjabi Poetry of Baba Bulleh Shah in ਗੁਰਮੁਖੀ, شاہ مکھی/ اُردُو and हिन्दी.
ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ ।