Khwaja Ghulam Farid ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ
ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ ਦਾ ਜਨਮ ੧੮੪੫ ਈ: ਅਤੇ ਦੇਹਾਂਤ ੧੯੦੧ ਈ: ਨੂੰ ਚਾਚੜਾਂ ਸ਼ਰੀਫ਼ ਵਿਖੇ ਹੋਇਆ ।
ਉਨ੍ਹਾਂ ਨੂੰ ਕੋਟ ਮਿਠਨ ਵਿਖੇ ਦਫਨਾਇਆ ਗਿਆ ।
ਜਦੋਂ ਉਹ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਜਦੋਂ ਉਹ ਬਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਜੀ ਅਕਾਲ ਚਲਾਣਾ ਕਰ ਗਏ ।
ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਫ਼ਖ਼ਰ ਜਹਾਂ ਉਹਦੀ ਜੀ ਨੇ ਪੜ੍ਹਾਇਆ ਲਿਖਾਇਆ ।
ਉਹ ਅਰਬੀ,ਫ਼ਾਰਸੀ,ਉਰਦੂ,ਸਿੰਧੀ,ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਉੱਘੇ ਵਿਦਵਾਨ ਸਨ ।
ਪੰਜਾਬੀ ਵਿੱਚ ਉਨ੍ਹਾਂ ਨੇ ਦੀਵਾਨ-ਏ-ਫ਼ਰੀਦ ੧੮੮੨ ਈ: ਵਿੱਚ ਲਿਖਿਆ ।
ਸੂਫ਼ੀ ਕਵੀਆਂ ਵਾਲੀਆਂ ਸਾਰੀਆਂ ਖ਼ੂਬੀਆਂ ਉਨ੍ਹਾਂ ਦੀ ਰਚਨਾ ਵਿੱਚ ਹਨ ।