ਹਰਵਿੰਦਰ ਸਿੰਘ ਚੰਡੀਗੜ੍ਹ ਦਾ ਜਨਮ 13 ਸਤੰਬਰ 1963 ਨੂੰ ਪਟਿਆਲਾ ਜਿਲ੍ਹਾ ਦੇ ਪਿੰਡ ਹਡਾਣਾ ਵਿਖੇ ਪਿਤਾ ਚਾਨਣ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ
ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ । ਉਹਨਾਂ ਦੇ ਵਾਲਿਦ ਸ੍ਰ. ਚਾਨਣ ਸਿੰਘ 1947 ਦੀ ਵੰਡ ਦੌਰਾਨ ਪਾਕਿਸਤਾਨ ਦੇ ਲਾਇਲਪੁਰ ਦੇ ਬਾਰ ਦੇ ਇਲਾਕੇ ਵਿੱਚੋਂ
ਹਿਜ਼ਰਤ ਕਰਕੇ ਪਟਿਆਲਾ ਜਿਲ੍ਹੇ ਦੇ ਘੱਗਰ ਕਿਨਾਰੇ ਪੈਂਦੇ ਇਲਾਕੇ ਵਿੱਚ ਆ ਕੇ ਆਬਾਦ ਹੋਏ ਸਨ। ਉਹਨਾਂ ਨੇ .ਅਰਥਸ਼ਾਸ਼ਤਰ ਵਿੱਚ ਐਮ ਏ ਪੰਜਾਬੀ ਯੁਨੀਵਰਸਟੀ ਪਟਿਆਲਾ
ਤੋਂ ਕੀਤੀ ਅਤੇ ਇਸ ਉਪਰੰਤ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸੂਬਾ ਸਰਕਾਰ ਦੇ ਫਾਈਨਾਂਸ ਅਤੇ ਪਲਾਨਿੰਗ ਵਿਭਾਗ ਵਿੱਚ ਇੱਕ ਗਜਟਿਡ ਅਧਿਕਾਰੀ ਵਜੋਂ
ਤਾਇਨਾਤ ਹੋ ਗਏ ਅਤੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਤਰੱਕੀ ਪ੍ਰਾਪਤ ਕੀਤੀ ।
ਪੰਜਾਬ ਦੇ ਦੁੱਖ਼ ਦਰਦ ਦੀ ਗਹਿਰੀ ਤਾਰ ਇਸ ਕਿਤਾਬ ਵਿੱਚ ਨਿਰੰਤਰ ਵੱਜਦੀ ਹੈ। ਉਹ ਪੰਜਾਬ ਦੀ ਰੂਹ ਦੀ ਆਵਾਜ਼ ਨੂੰ ਵੀ ਸੁਣਦਾ ਹੈ ਤੇ ਪੰਜਾਬ ਨੂੰ ਆਪਣੀ ਰੂਹ ਦੀ
ਆਵਾਜ਼ ਵੀ ਸੁਣਾਉਂਦਾ ਹੈ। ਉਹ ਪੰਜਾਬ ਦੇ ਦੁੱਖਾਂ ਦਾ ਦਰਮਾਨ ਸੋਚਦਾ ਹੈ। ਉਸ ਦੀ ਇੱਕ ਲੰਮੀ ਕਵਿਤਾ ਦੀਆਂ ਇਹ ਸਤਰਾਂ ਬਹੁਤ ਮਹਾਤਵਪੂਰਨ ਹਨ : ‘ਅਸੀਂ ਸਰਬੱਤ ਦੇ
ਭਲੇ ਵਾਲਾ ਨਾਨਕਸਤਾਨ ਬਣਾਵਾਂਗੇ। ਅਸੀਂ ਹਿੰਦ ਨੂੰ ਖ਼ਾਲਸ ਬਣਾਵਾਂਗੇ।‘ - ਸੁਰਜੀਤ ਪਾਤਰ
ਹਰਵਿੰਦਰ ਕੋਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ। ਉਸਦੀ ਅਰਦਾਸ ਵੀ ਨਵੇਂ ਮੁਹਾਵਰੇ ਵਾਲੀ ਹੈ। ਮੂਲ ਮਨੋਰਥ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਥਾਪਨਾ ਹੈ ਜਿਸ
ਵਿੱਚ ਲੋਹੇ ਦੇ ਹਥਿਆਰ ਤਰਲ ਰੂਪ ਧਾਰ ਕੇ ਔਜ਼ਾਰ ਬਣ ਜਾਣ ਦੀ ਕਾਮਨਾ ਹੈ। ਉਹ ਔਜ਼ਾਰ ਜੋ ਉਤਪਾਦਨ ਕਾਰਜਾਂ ਵਿੱਚ ਲੱਗਣ, ਘੁੱਗ ਵੱਸਦੀਆਂ ਬਸਤੀਆਂ ਨੂੰ ਮਾਰੂ ਟੈਂਕ
ਅਤੇ ਖਿਡੌਣਿਆਂ ਨੂੰ ਫੌਜੀ ਬੂਟ ਨਾ ਮਿੱਧਣ। ਇਸ ਅਰਦਾਸ ਵਿੱਚ ਗੁਰੂ ਨਾਨਕ ਦੇਵ ਦਾ ‘ਸਰਬੱਤ ਦੇ ਭਲੇ’ ਵਾਲ਼ਾ ਸੰਕਲਪ ਹੈ। ਵੱਡੀ ਸਾਰੀ ਅੰਬਰ ਦੀ ਬੁੱਕਲ ਜਿੱਡਾ ਦਿਲ ਹੈ।
ਕਿਰਤ ਦੀ ਸਰਦਾਰੀ ਵਾਲ਼ੇ ਨਿਜ਼ਾਮ ਦੀ ਤਾਂਘ ਹੈ। ਨਿਤਾਣਿਆਂ ਨੂੰ ਤਾਣ-ਮੱਤਾ ਕਰਨ ਦਾ ਸੁਪਨਾ ਸਿਰਜਦੀ ਕਵਿਤਾ ਹੈ । - ਗੁਰਭਜਨ ਗਿੱਲ
ਮੋਬ : 9779089450
Email : jdesoharvinder63@gmail.com