Teja Singh
ਤੇਜਾ ਸਿੰਘ

ਤੇਜਾ ਸਿੰਘ (2 ਜੂਨ 1894–10 ਜਨਵਰੀ 1958) ਉੱਘੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ; ਨਵੀਆਂ ਸੋਚਾਂ (ਨਿਬੰਧ-ਸੰਗ੍ਰਹਿ), ਸਹਿਜ ਸੁਭਾਅ (ਨਿਬੰਧ-ਸੰਗ੍ਰਹਿ), ਸਾਹਿਤ ਦਰਸ਼ਨ (ਨਿਬੰਧ-ਸੰਗ੍ਰਹਿ), ਜਪੁ ਸਟੀਕ, ਆਸਾ ਦੀ ਵਾਰ ਸਟੀਕ, ਪੰਜਾਬੀ ਕਿਵੇਂ ਲਿਖੀਏ, ਪੰਜਾਬੀ ਸ਼ਬਦ-ਜੋੜ, ਆਰਸੀ (ਸਵੈ-ਜੀਵਨੀ) ਸ਼ਾਮਿਲ ਹਨ । ਉਨ੍ਹਾਂ ਦੇ ਕੁਝ ਮਸ਼ਹੂਰ ਨਿਬੰਧ (ਲੇਖ) ਹਨ: ਗੰਗਾਦੀਨ, ਅਗਲੇ ਜ਼ਮਾਨੇ, ਹੱਸਣਾ ਤੇ ਕੂਕਣਾ, ਮੇਰਾ ਵਿਆਹ, ਗੁਸਲਖ਼ਾਨਾ, ਵਿਹਲੀਆਂ ਗੱਲਾਂ, ਹਾਸ ਰਸ, ਗੁਰੂ ਨਾਨਕ ਦਾ ਦੇਸ਼ ਪਿਆਰ, ਸਾਊਪੁਣਾ ਆਦਿ ।