Surjit Patar ਸੁਰਜੀਤ ਪਾਤਰ
Dr. Surjit Patar (14 January 1945-11 May 2024) was born in village 'Pattar Kalan' of Distt. Jallandhar (Punjab). He got his pen name from his village. He started writing poetry in 1960s. He got Sahitya Academy Award and Padam Shri. He is a well known poet, translator and script writer. His poetic works are: Hawa Vich Likhe Harf, Birakh Arz Kare, Hanere Vich Sulagdi Varnmala, Lafzaan Di Dargah, Patjhar Di Pazeb, Sur-Zameen and Chan Suraj Di Vehngi.
ਡਾ. ਸੁਰਜੀਤ ਪਾਤਰ (੧੪ ਜਨਵਰੀ ੧੯੪੫-੧੧ ਮਈ ੨੦੨੪) ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ 'ਪੱਤੜ ਕਲਾਂ' ਵਿਖੇ ਹੋਇਆ। ਆਪਣੇ ਪਿੰਡ ਦੇ ਨਾਂ ਤੋਂ ਹੀ ਉਨ੍ਹਾਂ ਨੇ ਆਪਣਾ ਤਖੱਲਸ 'ਪਾਤਰ' ਰੱਖ ਲਿਆ।ਉਨ੍ਹਾਂ ਨੇ ੧੯੬੦ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੂੰ ਸਾਹਿਤ ਅਕਾਦਮੀ ਅਤੇ ਪਦਮ ਸ਼੍ਰੀ ਪੁਰਸ਼ਕਾਰ ਨਾਲ ਵੀ ਸਨਮਾਨਿਆ ਗਿਆ ਹੈ। ਉਹ ਉੱਘੇ ਕਵੀ, ਅਨੁਵਾਦਕ ਅਤੇ ਸਕ੍ਰਿਪਟ ਲੇਖਕ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ ।