Professor Mohan Singh
ਪ੍ਰੋਫੈਸਰ ਮੋਹਨ ਸਿੰਘ
ਪ੍ਰੋਫੈਸਰ ਮੋਹਨ ਸਿੰਘ (੨੦ ਅਕਤੂਬਰ ੧੯੦੫-੩ ਮਈ ੧੯੭੮) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ ।
ਇਨ੍ਹਾਂ ਨੇ ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ ।੧੯੭੦ ਤੋਂ ੧੯੭੪
ਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ । ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ ।
ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ । ਇਨ੍ਹਾਂ ਦੀ ਕਵਿਤਾ
ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ । ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ : ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ
ਨਾਨਕਾਇਣ (ਮਹਾਂਕਾਵਿ) ।ਇਨ੍ਹਾਂ ਨੇ ਕੁੱਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁੱਝ ਕਹਾਣੀਆਂ ਵੀ ਲਿਖੀਆਂ ।