Punjabi Poetry in English Professor Mohan Singh

Translator Dr. Jagtar Singh Dhiman

ਪੰਜਾਬੀ ਕਵਿਤਾ ਅੰਗ੍ਰੇਜ਼ੀ ਵਿੱਚ ਪ੍ਰੋਫੈਸਰ ਮੋਹਨ ਸਿੰਘ

ਅਨੁਵਾਦਕ ਡਾ. ਜਗਤਾਰ ਸਿੰਘ ਧੀਮਾਨ1. The Green Foliage

We the poor green leaves Are least cared for by anyone We became deeply aware Once we enjoyed company Of flowers for a few days When they were going away For the bouquets of the good-looking Taking mercy on us, they also took us ਸਾਵੇ ਪੱਤਰ ਅਸੀਂ ਨਿਮਾਣੇ ਸਾਵੇ ਪੱਤਰ, ਸਾਨੂੰ ਕੌਣ ਖ਼ਿਆਲੇ । ਦੋ ਦਿਨ ਛਾਂ ਫੁੱਲਾਂ ਦੀ ਸੁੱਤੇ, ਜਾਗੇ ਸਾਡੇ ਤਾਲੇ । ਸੋਹਣੇ ਦੇ ਗੁਲਦਸਤੇ ਖ਼ਾਤਰ, ਜਾਣ ਜਦੋਂ ਉਹ ਲੱਗੇ, ਖਾ ਕੇ ਤਰਸ ਅਸਾਂ ਉਤੇ ਵੀ, ਲੈ ਗਏ ਸਾਨੂੰ ਨਾਲੇ ।

2. Mother

I am not aware of any densely shady plant Analogous to a Mother! From which even God Has borrowed shade to build heavens! All the worldly plants wither With the drying of its roots But, this distinctive plant 'Mother' Withers with the wilting of its flowers! ਮਾਂ ਮਾਂ ਵਰਗਾ ਘਣ ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ । ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ । ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁਕਿਆਂ ਮੁਰਝਾਂਦੇ, ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁਕ ਜਾਏ ।

3. Chenab

Immerse my ashes in the river Chenab! I wish my remains to be immersed in the river Chenab! I am a rhymester, my remains are befitting Of immense worth are these for the enamoured lover The supposed 'Sacred Ganges' but can't understand their worth Immerse my ashes in the river Chenab! The love souls of Heer and Sohni Motivate within the water of Chenab I long for paying obeisance to them Immerse my ashes in the river Chenab! ਝਨਾਂ ਮੇਰੇ ਫੁੱਲ ਝਨਾਂ ਵਿਚ ਪਾਣੇ । ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ, ਕਦਰ ਇਹਨਾਂ ਦੀ ਕੋਈ ਆਸ਼ਕ ਪਾਵੇ, ਗੰਗਾ ਬਾਹਮਣੀ ਕੀ ਜਾਣੇ, ਮੇਰੇ ਫੁੱਲ ਝਨਾਂ ਵਿਚ ਪਾਣੇ । ਰੂਹਾਂ ਹੀਰ ਤੇ ਸੋਹਣੀ ਦੀਆਂ, ਫਿਰਨ ਝਨਾਂ ਦੇ ਅੰਦਰ ਪਈਆਂ, ਪੈਰ ਦੋਹਾਂ ਦੇ ਵਾਹਣੇ, ਮੇਰੇ ਫੁੱਲ ਝਨਾਂ ਵਿਚ ਪਾਣੇ ।

4. To Death

The henna plant That is to dye my palm deep red Is too young yet The she-elephant The bangles of whose ivory I am to wear Is treading unconcerned in the forest of high grass Wait, Oh death ! Don't be so hasty I am not yet free to receive you! I have not yet sung songs of my brother's wedding I haven't yet performed any rites nor received presents Nor even had my sister-in-law's glimpse I haven't yet enjoyed swing nor had fun with her Wait, Oh death ! Don't be so hasty I am not yet free to receive you! My tears held in reserve and my sighs remaining unshared The sepulchers keep on eagerly waiting for my oil lamps Neither have I located a good match for me so far Wait, Oh death ! Don't be so hasty I am not yet free to receive you! ਮੌਤ ਨੂੰ ਜਿਸ ਨੇ ਹੱਥਾਂ ਮੇਰਿਆਂ 'ਤੇ ਰੰਗ ਜਮਾਣਾ, ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅੰਞਾਣਾ, ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ, ਉਹ ਹਥਣੀ ਵਿਚ ਬੇਲਿਆਂ ਵੱਤੇ ਅਲਬੇਲੀ, ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ । ਅਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ, ਜੌਂ-ਚਰਵਾਈ ਲਈ ਨਾ, ਨਾ ਵਾਗ ਫੜਾਈ, ਅਜੇ ਨਾ ਭਾਬੀ ਆਪਣੀ ਨੂੰ ਝਾਤ ਬੁਲਾਈ, ਨਾ ਮੈਂ ਪੀਂਘਾਂ ਝੂਟੀਆਂ ਨਾ ਸਾਵੇਂ ਖੇਲ੍ਹੀ, ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ । ਹੰਝੂ ਮੇਰੇ ਰਾਖਵੇਂ, ਅਣ-ਵੰਡੀਆਂ ਆਹੀਂ, ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ, ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ, ਨਾ ਮੈਂ ਆਪਣੇ ਹਾਣ ਦਾ ਕੋਈ ਚੁਣਿਆ ਬੇਲੀ, ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ।

5. Free Like Breeze

Endow me with a free life of wind I want to go on searching! Every time longing for my beloved Never to stop searching In forests, in deserts, And in hills too! Making endeavours at a stretch With no going slow Not to be tempted by The comforts on the way Remaining aloof to the tempt While going through the joys of ecstasy At a detachment I will stay If some lure comes my way If at all a thorn clings to me I will quickly leave and flee Endow me with a life free as a wind I want to go on searching! ਹਵਾ ਦਾ ਜੀਵਨ ਦੇਹ ਹਵਾ ਦਾ ਜੀਵਨ ਸਾਨੂੰ, ਸਦਾ ਖੋਜ ਵਿਚ ਰਹੀਏ । ਹਰ ਦਮ ਤਲਬ ਸਜਨ ਦੀ ਕਰੀਏ, ਠੰਢੇ ਕਦੀ ਨਾ ਪਈਏ । ਜੰਗਲ ਗਾਹੀਏ, ਰੇਤੜ ਵਾਹੀਏ, ਨਾਲ ਪਹਾੜਾਂ ਖਹੀਏ । ਇਕੋ ਸਾਹੇ ਭਜਦੇ ਜਾਈਏ, ਕਿਸੇ ਪੜਾ ਨਾ ਲਹੀਏ । ਵੇਖ ਮੁਲਾਇਮ ਸੇਜ ਫੁਲਾਂ ਦੀ ਧਰਨਾ ਮਾਰ ਨਾ ਬਹੀਏ । ਸੌ ਰੰਗਾਂ ਦੇ ਵਿਚੋਂ ਲੰਘ ਕੇ, ਫਿਰ ਵੀ ਬੇਰੰਗ ਰਹੀਏ । ਜੇ ਕੋਈ ਬੁਲਬੁਲ ਹਾਕਾਂ ਮਾਰੇ, ਕੰਨ ਵਿਚ ਉਂਗਲਾਂ ਦਈਏ । ਜੇ ਕੋਈ ਕੰਡਾ ਪੱਲਾ ਪਕੜੇ, ਛੰਡੀਏ ਤੇ ਨੱਸ ਪਈਏ । ਦੇਹ ਹਵਾ ਦਾ ਜੀਵਨ ਸਾਨੂੰ, ਸਦਾ ਖੋਜ ਵਿਚ ਰਹੀਏ ।

6. Genoristy

One day while Passing through the garden alone I was stopped by thorns of a pink rose- That got tucked into my robe Don't be in a hurry, Oh! Passerby Please stop for a moment dear We wouldn't let you go Without our delicate fragrance! ਉਦਾਰਤਾ ਇਕ ਦਿਨ ਮੈਂ ਫੁਲਵਾੜੀ ਵਿਚੋਂ ਲੰਘ ਰਿਹਾ ਸਾਂ ਕੱਲਾ, ਕੰਡੇ ਇਕ ਗੁਲਾਬੀ ਫੁਲ ਦੇ ਬਹਿ ਗਏ ਫੜ ਕੇ ਪੱਲਾ । ਨਾ ਕਰ ਐਡੀ ਕਾਹਲੀ ਰਾਹੀਆ, ਪਲ ਦਾ ਪਲ ਖਲੋਵੀਂ, ਖੁਸ਼ਬੂਆਂ ਦੇ ਢੋਏ ਬਾਝੋਂ, ਅਸਾਂ ਜਾਣ ਨਹੀਂ ਦੇਣਾ ਮੱਲਾ ।

7. Fidelity

Everybody sits beside you When you are well off Only when there is dilemma, though The friends are tested! When Sassi shed tears, On the dessert floor Her dark collyrium washed down The faithful henna stayed but on palms! ਵਫ਼ਾ ਵਿਚ ਸੁਖਾਂ ਦੇ ਸਾਰੀ ਦੁਨੀਆਂ, ਨੇੜੇ ਢੁਕ ਢੁਕ ਬਹਿੰਦੀ । ਪਰਖੇ ਜਾਣ ਸਜਨ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ । ਵਿਚ ਥਲਾਂ ਦੇ ਜਿਸ ਦਮ ਸੱਸੀ ਬੈਠ ਖੁਰੇ ਤੇ ਰੋਂਦੀ, ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ, ਹੱਥ ਨਾ ਛਡਿਆ ਮਹਿੰਦੀ ।

8. Silence

A nightingale asks from a flower- “I am not able to understand As to how you adore the garland? While I get trapped in the cage?” Replied the flower: “Despite a single tongue You have no control over it, I have hundreds of tongues, Yet, I can hold a secret”. ਚੁੱਪ ਫੁੱਲ ਦੇ ਕੋਲੋਂ ਬੁਲਬੁਲ ਪੁੱਛੇ- "ਮੈਨੂੰ ਸਮਝ ਨਾ ਆਈ, ਤੂੰ ਕਿੰਜ ਬਣਦਾ ਹਾਰ ਗਲੇ ਦਾ ? ਮੈਂ ਕਿੰਜ ਫਸਾਂ ਫਾਹੀ ?" ਫੁੱਲ ਬੋਲਿਆ, "ਜੀਭ ਇਕਲੜੀ, ਤੈਥੋਂ ਰੁੱਕ ਨਾ ਸੱਕੇ । ਸੌ ਜੀਭਾਂ ਦੇ ਹੁੰਦਿਆਂ ਪਰ ਮੈਂ, ਰਖਦਾ ਭੇਦ ਛੁਪਾਈ ।

9. A Patch of Cloud

This dawn, I discerned a blanket of a faqir In rags, tattered and scattered in the sky Like expanded wings of a falcon Flying here and there in the blue At many places repaired With patches of different hues Shredded in rags and worn A faqir might have thrown it off God Himself must have accepted it reverentially Neither the blanket had any embroidery, nor any luxury Weirdly, why the avid God accepted it so fervently? ਬਦਲੋਟੀ ਡਿੱਠੀ ਮੈਂ ਅਸਮਾਨ 'ਤੇ, ਅੱਜ ਸਵੇਰੇ ਸਾਰ । ਭੂਰੀ ਕਿਸੇ ਫ਼ਕੀਰ ਦੀ, ਪਾਟੀ ਤਾਰੋ ਤਾਰ । ਵਾਂਗ ਪਹਾੜੀ ਬਾਜ਼ ਦੇ, ਖੁਲ੍ਹੇ ਖੰਭ ਖਿਲਾਰ । ਲਾਂਦੀ ਫਿਰੇ ਉਡਾਰੀਆਂ, ਅੰਬਰ ਦੇ ਵਿਚਕਾਰ । ਥਾਂ ਥਾਂ ਲੱਗੀਆਂ ਟਾਕੀਆਂ, ਰੰਗ ਬਰੰਗੇ ਚੀਰ । ਖੁੱਥੀ ਫਿੱਥੀ ਹੰਢਵੀਂ ਛੱਜ ਛੱਜ ਲਮਕੇ ਲੀਰ । ਲਾਹ ਕੇ ਆਪਣੇ ਜੁੱਸਿਓਂ ਸੁੱਟੀ ਕਿਸੇ ਫ਼ਕੀਰ । ਸਿਰ 'ਤੇ ਚੁੱਕ ਲਈ ਰੱਬ ਨੇ ਮਿੱਠੀ ਕਰ ਕੇ ਲੀਰ । ਨਾ ਕੁਝ ਉਸ ਦੀ ਜੜਤ ਸੀ ਨਾ ਕੁਝ ਉਸ ਦੀ ਛੱਬ । ਖ਼ਬਰੇ ਕਿਹੜੀ ਚੀਜ਼ 'ਤੇ ਭੁੱਲਿਆ ਭੁੱਖਾ ਰੱਬ !

10. Wait

I saw a dream in the pre-dawn hour My beloved was to come back today I kept on going upstairs again and again In one pretext or the other My breast is throbbing with excitement Keenly waiting for the moment When I notice the plume of his turban Showing above the upland dale! ਉਡੀਕ ਸਰਘੀ ਵੇਲੇ ਸੁਫ਼ਨਾ ਡਿੱਠਾ, ਮੇਰੇ ਸੋਹਣੇ ਆਉਣਾ ਅੱਜ ਨੀ । ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ, ਕਰ ਕਰ ਲੱਖਾਂ ਪੱਜ ਨੀ । ਧੜਕੂੰ ਧੜਕੂੰ ਕੋਠੀ ਕਰਦੀ, ਫੜਕੂੰ ਫੜਕੂੰ ਰਗ ਨੀ ! ਕਦਣ ਢੱਕੀਓਂ ਉਚੀ ਹੋਸੀ, ਉਹ ਸ਼ਮਲੇ ਵਾਲੀ ਪੱਗ ਨੀ ।

11. Oh! The Morning Star

Oh! Star of the Morning! Why are you quivering? If you have a long way to go Intense are our woes too! Oh! Star of the Morning! Why are you wavering? If your lap is full of radiance We too have a glitter of scintilla ! Oh! Star of the Morning! You are free like a bird But we have to go across A difficult passage way ! Oh! Star of the Morning! Listen to me cautiously Happiness can be shared out But not the sorrows! Though Oh! Star of the Morning! For we are allied to a cruel World is aware of agonies thine But who looks at mine? ਵੱਡੇ ਵੇਲੇ ਦਿਆ ਤਾਰਿਆ ਵੱਡੇ ਵੇਲੇ ਦਿਆ ਤਾਰਿਆ ਜਿੰਦ ਤੇਰੀ ਕਿਉਂ ਕੰਬੇ ? ਗ਼ਮ ਅਸਾਡੇ ਘਣੇ ਬੇਲੀਆ ਪੰਧ ਤੇਰੇ ਜੇ ਲੰਬੇ । ਵੱਡੇ ਵੇਲੇ ਦਿਆ ਤਾਰਿਆ ਜਿੰਦ ਤੇਰੀ ਕਿਉਂ ਡੋਲੇ ? ਝੋਲ ਤੇਰੀ ਵਿਚ ਪਿਆ ਚਾਨਣਾ ਚਿਣਗ ਪਈ ਸਾਡੇ ਚੋਲੇ । ਵੱਡੇ ਵੇਲੇ ਦਿਆ ਤਾਰਿਆ ਖੁੱਲ੍ਹੀ ਤੇਰੀ ਉਡਾਰ, ਜਿੰਦ ਸਾਡੀ ਨੂੰ ਪਵੇ ਲੰਘੀਣਾ ਸੂਈ ਦੇ ਨਕਿਉਂ ਪਾਰ । ਵੱਡੇ ਵੇਲੇ ਦਿਆ ਤਾਰਿਆ ਗਲ ਸੁਣੀਂ ਕੰਨ ਲਾ, ਗੁੜ ਹੋਵੇ ਤਾਂ ਵੰਡੀਏ ਬੇਲੀਆ ਦਰਦ ਨਾ ਵੰਡਿਆ ਜਾ । ਵੱਡੇ ਵੇਲੇ ਦਿਆ ਤਾਰਿਆ ਜਿੰਦ ਲੱਗੀ ਬੇਦਰਦੀ ਲੇਖੇ, ਪੀੜ ਤੇਰੀ ਕੁਲ ਦੁਨੀਆਂ ਤਕਦੀ, ਪੀੜ ਸਾਡੀ ਕੌਣ ਦੇਖੇ ।

12. With the Sun Down

Lying on the patch of grass I saw a wilting leaf falling off a branch Seeing a maid with red skirt How she could come on Earth She seemed like a smiling solitary star As a bead studded in her nose-ring glittered My eyes were after her complexion But the mind flew beyond horizons Where to it could fly, not known Birds' flights too have no route of their own Mind that was bound by daily routine At last became free with the Sundown Fallen leaf that was wilted and withered Held itself closely to lively blooming twig! ਆਥਣ ਘਾਹ-ਟੁਕੜੀ ਦੇ ਉਤੇ ਹਾਂ, ਮੈਂ ਲੇਟਿਆ, ਇਕ ਮੁਰਝਾਇਆ ਪੱਤਰ ਡਾਲੋਂ ਟੁੱਟਿਆ । ਦੇਖ ਰਿਹਾ ਹਾਂ ਸੂਹੇ ਲਹਿੰਗੇ ਵਾਲੜੀ, ਧਰਤੀ ਉੱਤੇ ਆਥਣ ਕਿੱਦਾਂ ਉਤਰਦੀ । ਇਕ ਇਕੱਲਾ ਤਾਰਾ ਜਾਪੇ ਹਸਦਾ, ਮਾਰ ਰਿਹਾ ਹੈ ਚਮਕਾਂ ਮੋਤੀ ਨੱਥ ਦਾ । ਅੱਖ ਪਕੜਨਾ ਚਾਹੇ ਉਸ ਦੇ ਰੰਗ ਨੂੰ, ਮਨ ਉੱਡਿਆ ਚੀਰ ਧਰਤ ਦੀ ਵੰਗ ਨੂੰ । ਕਿਥੇ ਕਿਥੇ ਘੁਮਿਆ ਕੋਈ ਕੈੜ ਨਾ, ਪੰਛੀ-ਮਾਰਗ ਦੀ ਜਿਉਂ ਹੁੰਦੀ ਪੈੜ ਨਾ । ਦਿਨ ਦੇ ਰੌਲੇ ਕਸ ਪਾਈਆਂ ਸਨ ਜਿਹੜੀਆਂ ਆ ਆਥਣ ਨੇ ਖੋਲ੍ਹ ਦਿੱਤੀਆਂ ਬੇੜੀਆਂ । ਉੱਠਿਆ ਪੱਤਰ ਮੁਰਝਾਇਆ ਤੇ ਟੁੱਟਿਆ, ਮੁੜ ਕੇ ਜੀਵਨ-ਟਹਿਣੀ ਨਾਲ ਚਮੁੱਟਿਆ ।

13. The Rain

Sitting in the palanquin of clouds Carried on the shoulders of breeze Lo! The bride rain has come! The wayfarer seem to have lost their ways At the dark and dense tress of her hair Emitting musky fragrance! Her ears sporting pendants of raindrops And nose-ring of lightening She passed through the village purlieu Naked like the Adam's Eve! The skipping joyful partridges Cut a chain on the earth Peacocks emitted hues Showcasing the event! Maize cobs silked Grains developed in millets Mangoes became juicy Watermelons ripened Rain water filled the bowls of ponds Bordered by tall grass! No coyness from others She embraced the Earth Finding dearth of love in the sky She preferred joining the earth for ever There seems to be none so powerful Who could turn back the annoyed? ਵਰਖਾ ਪਈ ਬੱਦਲਾਂ ਦੇ ਡੋਲੇ ਚੁੱਕੀ ਪੌਣ ਦੇ ਕਹਾਰਾਂ ਆਈ ਵਰਖਾ ਦੀ ਵਹੁਟੀ । ਜ਼ੁਲਫ਼ਾਂ ਕਾਲੀਆਂ ਤੇ ਸ਼ਾਹ ਕਸਤੂਰੀਆਂ ਗਵਾਹ ਭੁੱਲੇ ਰਾਹੀਆਂ ਨੂੰ ਰਾਹ । ਕੰਨੀਂ ਕਣੀਆਂ ਦੇ ਝੁਮਕੇ ਨੱਕ ਬਿਜਲੀ ਦੀ ਨੱਥ ਪ੍ਰਿਥਮ ਨਾਰ ਵਾਂਗ ਨੰਗੀ ਪਿੰਡ ਦੀ ਜੂਹ ਵਿਚੋਂ ਲੰਘੀ । ਸੁੰਦਰ ਅਦਭੁਤ ਜ਼ੰਜੀਰੀ ਟੁੱਕੀ ਭੋਂ ਤੇ ਚਕੋਰਾਂ । ਸਤ ਕਹਿਣ ਨੂੰ ਸਹਸਰਾਂ ਰੰਗ ਕੱਢੇ ਨੇ ਮੋਰਾਂ । ਛੱਡਿਆ ਛੱਲੀਆਂ ਨੇ ਸੂਤ ਪਿਆ ਬਾਜਰੇ ਨੂੰ ਦਾਣਾ । ਪਿਆ ਅੰਬੀਆਂ ਨੂੰ ਰਸ ਗਿਆ ਪੱਕ ਹਦਵਾਣਾ । ਭਰ ਲਏ ਟੋਭਿਆਂ ਨੇ ਛੰਨੇ ਕੱਜੇ ਖੱਬਲਾਂ ਨੇ ਬੰਨੇ । ਲੱਥੀ ਦੁਨੀਆਂ ਦੀ ਸੰਗ ਹੋਈ ਧਰਤੀ ਦੇ ਲੱਕ ਵੀਣੀ ਗਗਨਾਂ ਦੀ ਤੰਗ । ਰਲੇ ਜੁਗ ਅਤੇ ਜੋੜੇ ਕਿਹੜਾ ਜ਼ੋਰਾਵਰ ਐਸਾ ਜਿਹੜਾ ਰੁਸਿਆਂ ਨੂੰ ਮੋੜੇ ?

14. Song

Oh! Young woman, If your wishes come true- I might win over deserts, oceans, mountains, woods, pathways and barrens, Bringing total worldly bliss, for adoring your palace I may build like a swing, using wave of oceans Tide over the world in a single swing, occupy heavens I may pluck moons and stars, pierce their hearts Make a twinkling necklace, to garland you! Oh! Young woman, if your wishes come true- ਗੀਤ ਜੇ ਕੁੜੀਏ ਤੇਰੀਆਂ ਸੱਚੀਆਂ ਹੋਵਣ ਗੱਲਾਂ- ਜਿੱਤ ਲਵਾਂ ਥਲ ਸਾਗਰ ਪਰਬਤ ਜੰਗਲ ਜੂਹਾਂ ਝੱਲਾਂ, ਢੋ ਲਿਆਵਾਂ ਕੁਲ ਸੁਹਜ ਜਗਤ ਦਾ ਖ਼ਾਤਰ ਤੇਰੇ ਮਹੱਲਾਂ, ਪੀਂਘ ਬਣਾਵਾਂ ਅਰਸ਼ੀਂ ਪਾਵਾਂ, ਗੁੰਦ ਸਾਗਰ ਦੀਆਂ ਛੱਲਾਂ, ਇਕ ਹੁਲਾਰੇ ਦੁਨੀਆਂ ਟਪ ਜਾਂ, ਗਗਨ ਦੇਸ਼ ਜਾ ਮੱਲਾਂ, ਤੁੰਡ ਅਕਾਸ਼ੋਂ ਚੰਨ ਸਿਤਾਰੇ ਹਿੱਕ ਉਨ੍ਹਾਂ ਦੀ ਸੱਲਾਂ, ਜਗ ਮਗ ਕਰਦਾ ਹਾਰ ਪਰੋਵਾਂ ਗਲ ਤੇਰੇ ਆ ਵੱਲਾਂ, ਜੇ ਕੁੜੀਏ ਤੇਰੀਆਂ ਸੱਚੀਆਂ ਹੋਵਣ ਗੱਲਾਂ ।

15. Touch

I lay down at ease Under the dim luminosity of stars. My eyes full of dreams Heart full of fragrant desires The stars from the sky Curtsied down for my espionage You can't observe my feelings, Oh! Stars Can't perform my spying either You are extra-terrestrial objects I have got an Earthy touch too! ਛੋਹ ਸਵਾਦ ਸਵਾਦ ਮੈਂ ਲੇਟਿਆ ਤਾਰਿਆਂ ਦੀ ਨਿਮ੍ਹੀ ਨਿਮ੍ਹੀ ਲੋ, ਅੱਖਾਂ ਭਰੀਆਂ ਸੁਫਨਿਆਂ ਮੇਰੀ ਹਿੱਕ ਭਰੀ ਖੁਸ਼ਬੋ । ਝੁਕ ਝੁਕ ਤਾਰੇ ਅਰਸ ਦੇ ਲੈਣ ਪਏ ਕਨਸੋ ਕੀ ਵੇਖੋ ਤੁਸੀਂ ਤਾਰਿਓ ? ਕੀ ਲਵੋ ਕਨਸੋ ? ਤੁਸੀਂ ਚੀਜ਼ ਕੋਈ ਅਰਸ਼ ਦੀ ਮੈਨੂੰ ਲਗੀ ਜ਼ਿਮੀ ਦੀ ਛੋਹ ।

16. Beautiful Floral Patterns Adorned on Your Veil

When my eyes caught sight of flowers A feel of their fragrance mesmerized me As my hands took hold of an end of your veil I forgot your beauty! Oh! The beautiful floral patterns adoring your veil! Seeing the glamour of your veil, Oh! Dear! I equipped myself to have a look of your pretty face, Oh! Dear! With overwhelming wealth of tears Oh! Dear! Dropped on the way, Oh! Dear! Oh! The beautiful floral patterns adoring your veil! Now you may speak with me or not, Oh! Dear! Unveil your face or not, Oh! Dear! I may sit beside you, Oh! Dear! Be kind enough to let me have this liberty Oh! The beautiful floral patterns adoring your veil! ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ ਜਦ ਨਜ਼ਰ ਫੁੱਲਾਂ ਦੇ ਨਾਲ ਲੜੀ, ਖੁਸ਼ਬੂ ਇਹਨਾਂ ਦੀ ਮਗਜ਼ ਚੜ੍ਹੀ, ਰਹੀ ਹੱਥ ਵਿਚ ਘੁੰਡ ਦੀ ਚੂਕ ਫੜੀ, ਅਸੀਂ ਏਥੇ ਹੀ ਗਏ ਭੁੱਲ ਸੋਹਣੇ, ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ । ਤੇਰੇ ਘੁੰਡ ਦੀ ਵੇਖ ਬਹਾਰ ਸਜਨ, ਤੇਰੇ ਮੁਖ ਲਈ ਕੀਤੇ ਤਿਆਰ ਸਜਨ, ਹੰਝੂਆਂ ਦੇ ਢੋਏ ਹਜ਼ਾਰ ਸਜਨ, ਸਾਥੋਂ ਰਾਹ ਵਿਚ ਹੀ ਗਏ ਡੁਲ੍ਹ ਸੋਹਣੇ । ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ । ਹੁਣ ਭਾਵੇਂ ਬੋਲ ਨਾ ਬੋਲ ਸਜਨ, ਘੁੰਡ ਖੋਹਲ ਭਾਵੇਂ ਨਾ ਖੋਹਲ ਸਜਨ, ਬਹਿ ਵੰਜੀਏ ਤੇਰੇ ਕੋਲ ਸਜਨ, ਸਾਨੂੰ ਏਨੀ ਹੀ ਦੇ ਛਡ ਖੁਲ੍ਹ ਸੋਹਣੇ, ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ ।

17. A Pothohari Girl

With a bale of grass on her head Moving graciously Swinging delightfully, comes the Pothohari girl Within bundles of green grass Blue and yellow flowers Of Pataki and mustard are peeping Green, extended stolons of grass Dandle over her face Like a veil! Formation of this network Camouflaged her glamorous look! Tucking her visibly patched trousers, Holding my arm This Pothohari girl started through water of river Suhaan Water raised upto her ankles, knees and waist As she crossed the water, it dipped from her waist, knees to ankles Like a koel hidden in the grove of a mango tree In her melodious voice, this Pothohari girl uttered 'Long live my brother' and left my arm Like a bird walking on the river sand Imprinting a chain of her foot prints This Pothohari girl ascended a mound Her tall slim stature Vanished in the grove of trees; Neither she had a glance of my face Nor I glanced at hers But I still recollect Her affectionate touch of love Even now, when I get beclouded with worries And when water of my grief, pain and tears Raises its level to my waist, neck and head Foam, surging, turning my feet unstable To perturb my composture With a bale of grass on her head Moving graciously Swinging delightfully Calling ' Long live my brother' Gets hold of my arm Drags me safely across the river of gloominess Surrounded by waves of murk That Pothohari girl! ਕੁੜੀ ਪੋਠੋਹਾਰ ਦੀ ਸਿਰ ਤੇ ਚੁੱਕੀ ਪੰਡ ਘਾਹ ਦੀ, ਪੈਲਾਂ ਪਾਂਦੀ, ਝੋਲੇ ਖਾਂਦੀ, ਆਈ ਕੁੜੀ ਪੋਠੋਹਾਰ ਦੀ । ਸਾਵੇ ਸਾਵੇ ਘਾਹ ਦੇ ਥੱਬੇ, ਵਿਚ ਵਿਚ ਝਾਕਣ ਨੀਲੇ ਪੀਲੇ ਫੁੱਲ ਪਟਾਕੀ ਤੇ ਸਰਹੋਂ ਦੇ; ਹਰੀਆਂ ਹਰੀਆਂ, ਲੰਮੀਆਂ ਲੰਮੀਆਂ, ਘਾਹ ਦੀਆਂ ਤਣੀਆਂ, ਲਮਕ ਲਮਕ ਕੇ ਮੂੰਹ ਤੇ ਪਈਆਂ, ਘੂੰਗਟ ਵਾਂਗੂੰ- ਐਸਾ ਜਾਲ ਉਹਨਾਂ ਨੇ ਬੁਣਿਆ, ਝਲਕ ਨਾ ਪਈ ਨੁਹਾਰ ਦੀ । ਥਿਗੜੀਆਂ ਵਾਲੀ ਸੁੱਥਣ ਕੁੰਜ ਕੇ ਫੜ ਕੇ ਮੇਰੀ ਬਾਂਹ, ਠਿਲ੍ਹ ਪਈ ਸੁਹਾਂ, ਕੁੜੀ ਪੋਠੋਹਾਰ ਦੀ । ਗਿੱਟਿਆਂ ਤਾਣੀ, ਗੋਡਿਆਂ ਤਾਣੀ, ਲੱਕ ਲੱਕ ਤਾਣੀ, ਚੜ੍ਹ ਗਿਆ ਪਾਣੀ; ਲੱਕ ਲੱਕ ਤਾਣੀ, ਗੋਡਿਆਂ ਤਾਣੀ, ਗਿੱਟਿਆਂ ਤਾਣੀ, ਲਹਿ ਗਿਆ ਪਾਣੀ; ਅੰਬੀਂ ਲੁਕੀ ਕੋਇਲ ਵਾਂਗੂੰ, 'ਵੀਰਾ ਜੀਨਾ ਰਹਂੇ' ਆਖ ਕੇ, ਛਡ ਗਈ ਮੇਰੀ ਬਾਂਹ, ਕੁੜੀ ਪੋਠੋਹਾਰ ਦੀ । ਰੇਤੇ ਉਤੇ, ਪੰਛੀਆਂ ਵਾਂਗਰ ਪੈਰਾਂ ਦੀ ਜ਼ੰਜੀਰ ਟੁਕਦੀ, ਢੱਕੀ ਤੇ ਚੜ੍ਹ ਗਈ, ਕੁੜੀ ਪੋਠੋਹਾਰ ਦੀ । ਲੰਮਾ ਪਤਲਾ ਬੁੱਤ ਓਸ ਦਾ, ਬ੍ਰਿਛਾਂ ਦੇ ਵਿਚ ਬ੍ਰਿਛ ਹੋ ਗਿਆ, ਨਾ ਮੈਂ ਤੱਕਿਆ ਮੂੰਹ ਉਸ ਦੇ ਨੂੰ, ਨਾ ਉਸ ਤੱਕਿਆ ਮੂੰਹ ਮੇਰੇ ਨੂੰ, ਪਰ ਹਾਲੇ ਨਾ ਭੁੱਲੇ ਮੈਨੂੰ, ਉਸ ਦੀ ਇਕ ਛੁਹ ਪਿਆਰ ਦੀ । ਗ਼ਮਾਂ ਦੁਖਾਂ ਹੰਝੂਆਂ ਦਾ ਪਾਣੀ, ਚੜ੍ਹਦਾ ਆਵੇ, ਲੱਕ ਲੱਕ ਤਾਣੀ, ਗਲ ਗਲ ਤਾਣੀ, ਸਿਰ ਸਿਰ ਤਾਣੀ, ਝੱਗ ਵਗਾਂਦਾ, ਪੈਰ ਉਖੜਾਂਦਾ- ਸਿਰ ਤੇ ਚੁੱਕੀ ਪੰਡ ਘਾਹ ਦੀ, ਪੈਲਾਂ ਪਾਂਦੀ, ਝੋਲੇ ਖਾਦੀ, 'ਵੀਰਾ ਜੀਨਾ ਰਹੇਂ' ਬੁਲਾਂਦੀ, ਆ ਕੇ ਫੜ ਲਏ ਮੇਰੀ ਬਾਂਹ, ਤੇ ਧੂੰਹਦੀ ਧੂੰਹਦੀ ਲਾ ਜਾਏ ਮੈਨੂੰ ਪਾਰ, ਕੁੜੀ ਪੋਠੋਹਾਰ ਦੀ ।

18. Somebody Must Pluck Me

Somebody must pluck me! Giving a twist to my wrist! How can I cover up my youth? That can't remain hidden, I am becoming crazy, Gardens appear insufficient for me! I am akin to a flask full of wine, That is at the verge of overflowing, Somebody with thirsty lips, Should quickly come to take my sips; Somebody must pluck me! The gentle wafts of breeze The soft embrace of butterflies Nothing pleases me, I need some sturdy hands; Somebody must pluck me! The passion of my youth, Is tearing me apart, I'm like Heer among Kheras, Someone should bring back my Chak (Ranjha), Somebody must pluck me! Sending the puffs of my fragrance, Half the world I made aware of, Enthralled lyricists got attracted Was there any dearth of my admirers? Somebody must pluck me! I am bounded by hordes of leaves, Even then I am perishing, I am going to die, Someone must come, must come to my rescue! Giving a twist to my wrist! Somebody must pluck me! ਕੋਈ ਤੋੜੇ ਵੇ ਕੋਈ ਤੋੜੇ ਕੋਈ ਤੋੜੇ ਵੇ ਕੋਈ ਤੋੜੇ ! ਮੇਰੀ ਵੀਣੀ ਨੂੰ ਮਚਕੋੜੇ ! ਮੈਂ ਕੱਜਾਂ ਕਿਵੇਂ ਜਵਾਨੀ ? ਨਹੀਂ ਲੁਕਦੀ ਇਹ ਦੀਵਾਨੀ, ਮੈਂ ਹੋ ਚਲੀ ਆਂ ਬਉਰਾਨੀ, ਮੈਨੂੰ ਬਾਗ ਜਾਪਦੇ ਸੌੜੇ, ਕੋਈ ਤੋੜੇ ਵੇ ਕੋਈ ਤੋੜੇ ! ਮੈਂ ਭਰੀ ਸ਼ਰਾਬ ਸੁਰਾਹੀਆਂ, ਫੁਟ ਕੇ ਵਗਣ ਤੇ ਆਈਆਂ, ਛੇਤੀ ਬੁਲ੍ਹੀਆਂ ਤਰਹਾਈਆਂ, ਕੋਈ ਨਾਲ ਓਸ ਦੇ ਜੋੜੇ; ਕੋਈ ਤੋੜੇ ਵੇ ਕੋਈ ਤੋੜੇ ! ਵਾਯੂ ਦੇ ਸੁਹਲ ਝੁਲਾਵੇ, ਤਿਤਲੀ ਦੇ ਨਰਮ ਕਲਾਵੇ, ਮੇਰੇ ਜੀ ਨੂੰ ਕੋਈ ਨਾ ਭਾਵੇ, ਮੈਨੂੰ ਸਖ਼ਤ ਹੱਥਾਂ ਦੀ ਲੋੜ ਏ, ਕੋਈ ਤੋੜੇ ਵੇ ਕੋਈ ਤੋੜੇ ! ਜੋਬਨ ਦਾ ਜੋਸ਼ ਅਖ਼ੀਰਾਂ, ਮੈਨੂੰ ਕਰ ਰਿਹਾ ਲੀਰਾਂ ਲੀਰਾਂ, ਮੈਂ ਵਿਚ ਖੇੜਿਆਂ ਹੀਰਾਂ, ਕੋਈ ਚਾਕ ਮੇਰੇ ਨੂੰ ਮੋੜੇ, ਕੋਈ ਤੋੜੇ ਵੇ ਕੋਈ ਤੋੜੇ ! ਘਲ ਘਲ ਲਪਟਾਂ ਦੇ ਸੱਦੇ, ਮੈਂ ਖ਼ਬਰ ਕੀਤੀ ਜਗ ਅੱਧੇ, ਆ ਗਏ ਸ਼ਾਇਰ ਹੱਥ-ਬੱਧੇ, ਸਨ ਅਗੇ ਪੁਜਾਰੀ ਥੋਹੜੇ ? ਕੋਈ ਤੋੜੇ ਵੇ ਕੋਈ ਤੋੜੇ ! ਮੈਂ ਲੱਖ ਪੱਤਿਆਂ ਵਿਚ ਖੱਲੀ, ਪਈ ਫਿਰ ਵੀ ਮਰਾਂ ਇਕੱਲੀ, ਮੈਂ ਚੱਲੀ ਵੇ ਮੈਂ ਚੱਲੀ ! ਕੋਈ ਬੌਹੜੇ ! ਵੇ ਕੋਈ ਬੌਹੜੇ !! ਮੇਰੀ ਵੀਣੀ ਨੂੰ ਮਚਕੋੜੇ ! ਕੋਈ ਤੋੜੇ ਵੇ ਕੋਈ ਤੋੜੇ !

19. My Songs

Songs now don't rest in my heart, Day and night, they yearn for popping out, Remained shy for long, Kept on struggling in my heart, Don't know how they passed time, Now these are quick to see the light. These now wish to Emerge and thrive in the open, Rush like a storm, To struggle with their fate, My songs now challenge the skies. Will flare up the silent fires, Will motivate the youth, To defy the shackles, Inebriated are these songs now. Keen to have a new niche, To be served with swords, To gladly accept gallows, Having no fear for death. Till the youth don't wake up, My songs will go on singing, Will keep awake day and night, Neither will they let others sleep, nor they'ill sleep. Songs now don't rest in my heart, Day and night, they yearn for popping out! ਮੇਰੇ ਗੀਤ ਮੇਰੀ ਹਿੱਕ ਵਿਚ ਹੁਣ ਨਾ ਸੌਂਣ ਗੀਤ, ਪਏ ਰਾਤ ਦਿਨੇ ਚਿਚਲਾਉਣ ਗੀਤ । ਇਹ ਕਿਤਨਾ ਹੀ ਚਿਰ ਸੰਙਦੇ ਰਹੇ, ਹਿਕ-ਪਿੰਜਰ ਅੰਦਰ ਜੰਗਦੇ ਰਹੇ, ਖ਼ਬਰੇ ਕਿੱਦਾਂ ਦਿਨ ਲੰਘਦੇ ਰਹੇ, ਹੁਣ ਪਲ ਵੀ ਪਲਕ ਨਾ ਲਾਉਣ ਗੀਤ । ਇਹ ਚਾਹਣ ਨਿਕਲਣਾ ਖੁਲ੍ਹਣਾ ਹੁਣ, ਝੱਖੜਾਂ ਦੇ ਵਾਂਗਰ ਝੁਲਣਾ ਹੁਣ, ਤੇ ਨਾਲ ਕਿਸਮਤਾਂ ਘੁਲਣਾ ਹੁਣ, ਅਰਸ਼ਾਂ ਨਾਲ ਆਢੇ ਲਾਉਣ ਗੀਤ । ਇਹ ਗੀਤ ਨਾ ਕਿਸੇ ਸਜਾਦੀ ਦੇ, ਨਾ ਹੁਸਨ ਇਸ਼ਕ ਦੀ ਵਾਦੀ ਦੇ, ਇਹ ਤਾਂ ਨਗ਼ਮੇ ਰੂਹ ਫ਼ਰਿਆਦੀ ਦੇ, ਦਿਲ ਵਾਲਿਆਂ ਨੂੰ ਤੜਪਾਉਣ ਗੀਤ । ਇਹ ਸੁੱਤੀ ਚਿਣਗ ਮਘਾਵਣਗੇ, ਯੁਵਕਾਂ ਦਾ ਲਹੂ ਗਰਮਾਵਣਗੇ, ਜ਼ੰਜ਼ੀਰਾਂ ਨੂੰ ਹੱਥ ਪਾਵਣਗੇ । ਪਏ ਮਸਤੀ ਦੇ ਵਿਚ ਆਉਣ ਗੀਤ । ਇਹ ਚਾਹਣ ਨਵਾਂ ਯੁਗ ਰਚਣਾ ਹੁਣ, ਤਲਵਾਰਾਂ ਨਾਲ ਪਲਚਣਾ ਹੁਣ, ਚੜ੍ਹ ਸੂਲੀਆਂ ਉੱਤੇ ਨੱਚਣਾ ਹੁਣ, ਮੇਰੇ ਮਰਨੋਂ ਨਾ ਘਬਰਾਉਣ ਗੀਤ । ਜਦ ਤੀਕਰ ਯੁਵਕ ਨਾ ਜਾਗਣਗੇ, ਮੇਰੇ ਗੀਤ ਨਾ ਗਾਉਣ ਤਿਆਗਣਗੇ, ਦਿਨ ਰਾਤ ਉਨੀਂਦੇ ਝਾਗਣਗੇ, ਨਾ ਸੌਂਣ ਦੇਣ ਨਾ ਸੌਂਣ ਗੀਤ । ਮੇਰੀ ਹਿੱਕ ਵਿਚ ਹੁਣ ਨਾ ਸੌਂਣ ਗੀਤ, ਪਏ ਰਾਤ ਦਿਨੇ ਚਿਚਲਾਉਣ ਗੀਤ ।

20. To Lidhri

Come let us go, my friend, To play underneath those pines! Your waves are akin to your arms, Put them round my neck, my friend! Undoubtedly, many imaginings are in your mind, Share your secrets with me! You may readily play with mine, Don't feel shy from these pines! Unlike humans, these are not jealous! Rather, these cheer up love! Come let us go, my friend, To play underneath those pines! ਲਿਧਰੀ ਨੂੰ ਚਲ ਚਲ ਨੀ ਮੇਰੀਏ ਸਹੇਲੀਏ, ਉਹਨਾਂ ਚੀਲ੍ਹਾਂ ਥੱਲੇ ਖੇਲੀਏ ! ਨੀ ਤੂੰ ਬੇਸ਼ਕ ਲਹਿਰਾਂ-ਵੀਣੀਆਂ, ਮੇਰੇ ਗਲ ਘਤ ਜੁਗ ਜੁਗ-ਜੀਣੀਆਂ ! ਨੀ ਤੂੰ ਬੇਸ਼ਕ ਹਿੱਕ-ਉਭਾਰ ਨੀ, ਮੇਰੀ ਹਿੱਕ ਨਾਲ ਲਾ ਲਾ ਠਾਰ ਨੀ ! ਮੇਰੇ ਨਾਲ ਤੂੰ ਖੇਡ ਨਿਸ਼ੰਗ ਨੀ, ਇਹਨਾਂ ਚੀਲ੍ਹਾਂ ਤੋਂ ਨਾ ਸੰਙ ਨੀ ! ਇਹ ਨਹੀਂ ਦੁਨੀਆਂ ਵਾਂਗਰ ਸੜਦੀਆਂ, ਸਗੋਂ ਪਿਆਰਾਂ ਨੂੰ ਛਾਂ ਕਰਦੀਆਂ ! ਚਲ ਚਲ ਨੀ ਮੇਰੀਏ ਸਹੇਲੀਏ, ਉਹਨਾਂ ਚੀਲ੍ਹਾਂ ਥੱਲੇ ਖੇਲੀਏ ! (ਲਿਧਰੀ ਇਕ ਨਦੀ ਹੈ ਜੋ ਪਹਿਲਗਾਮ ਦੀ ਵਾਦੀ ਵਿੱਚੋਂ ਵਗਦੀ ਹੈ)

21. Song of A Punjabi Maid

I am a Punjabi maid Fairy of five rivers. I got my good-looking arms, By churning buttermilk I got my slender waist By swinging the swing. I got my fair complexion By eating butter. I got my attractive eyes By relishing the pure airs. But I can't be yours Leave my wrist Oh! Young man! Though you are young With sturdy physique. Well known in wrestling arenas Commanding public respect. Becoming talk of girlish congregations Though you hold big estates. Your bullocks bear silver studded joke! You ride on a precious horse And wear luxurious shoes. Even then, I can't be yours Leave my wrist Oh! Young man! The day, our country is in trouble Of enemy's aggression The day, the honour of five rivers Tends to shift in the hands of the enemy The one, who gets agitated first And be a part of the foremost batch To be ahead on the war front Then I will be his! Will live for him! Will die for him! I am a Punjabi maid Fairy of five rivers. ਪੰਜਾਬਣ ਦਾ ਗੀਤ ਮੈਂ ਪੰਜਾਬ ਦੀ ਕੁੜੀ, ਪੰਜ-ਦਰਿਆਵਾਂ ਦੀ ਪਰੀ । ਮੇਰੀਆਂ ਗੋਲ ਗੋਲ ਬਾਹੀਂ ਲੱਸੀ ਰਿੜਕ ਰਿੜਕ ਬਣੀਆਂ, ਮੇਰਾ ਪਤਲਾ ਪਤਲਾ ਲੱਕ ਪੀਂਘਾਂ ਝੂਟ ਝੂਟ ਬਣਿਆਂ, ਮੇਰਾ ਗੋਰਾ ਗੋਰਾ ਰੰਗ ਮੱਖਣ-ਪੇੜੇ ਖਾ ਖਾ ਬਣਿਆਂ, ਮੇਰੀਆਂ ਸਾਫ਼ ਸਾਫ਼ ਅੱਖਾਂ ਖੁਲ੍ਹੀਆਂ ਪੌਣਾਂ ਭਖ਼ ਭਖ਼ ਬਣੀਆਂ, ਪਰ ਮੈਂ ਤੇਰੀ ਨਾ ਬਣਾਂ, ਮੁੰਡਿਆ ਛੱਡ ਦੇ ਮੇਰੀ ਬਾਂਹ । ਭਾਵੇਂ ਮੁੰਡਾ ਤੂੰ ਜਵਾਨ, ਤੇਰੀ ਲੋਹੇ ਵਰਗੀ ਜਾਨ, ਤੇਰੀ ਛਿੰਜਾਂ ਵਿਚ ਘੁਮਕਾਰ, ਤੇਰਾ ਪਰ੍ਹਿਆਂ ਵਿਚ ਸਤਿਕਾਰ, ਤੇਰੀ ਤ੍ਰਿੰਞਣਾਂ ਵਿਚ ਭਿਣਕਾਰ, ਭਾਵੇਂ ਮਿਲਖਾਂ ਦਾ ਤੂੰ ਵਾਲੀ, ਤੇਰੀ ਚਾਂਦੀ ਜੜੀ ਪੰਜਾਲੀ, ਤੇਰੇ ਹੇਠ ਹਜ਼ਾਰੀ ਘੋੜਾ, ਤੇਰੇ ਪੈਰ ਜ਼ਰੀ ਦਾ ਜੋੜਾ, ਫਿਰ ਵੀ ਤੇਰੀ ਨਾ ਬਣਾਂ, ਮੁੰਡਿਆ ਛੱਡ ਦੇ ਮੇਰੀ ਬਾਂਹ । ਜਿਸ ਦਿਨ ਬਣੇ ਦੇਸ ਤੇ ਭੀੜ ਆਵਣ ਵੈਰੀ ਘੱਤ ਵਹੀਰ, ਜਿਸ ਦਿਨ ਪੰਜ-ਦਰਿਆ ਦਾ ਮਾਣ ਲੱਗੇ ਹੱਥ ਵੈਰੀ ਦੇ ਜਾਣ, ਜਿਸ ਦਾ ਪਹਿਲਾ ਖ਼ੂਨ ਕੜ੍ਹੇ ਜਿਹੜਾ ਪਹਿਲੇ ਪੂਰ ਚੜ੍ਹੇ ਜਿਹੜਾ ਸਭ ਤੋਂ ਅਗੇ ਲੜੇ, ਵੇ ਮੈਂ ਓਸ ਦੀ ਬਣਾਂ, ਵੇ ਮੈਂ ਓਸ ਲਈ ਜੀਆਂ, ਵੇ ਮੈਂ ਓਸ ਲਈ ਮਰਾਂ । ਮੈਂ ਪੰਜਾਬ ਦੀ ਕੁੜੀ, ਪੰਜ-ਦਰਿਆਵਾਂ ਦੀ ਪਰੀ ।

22. Song

What a mild intoxication I have! Neither completely in senses, I am Nor intoxicated either! My beloved neither embraces me Nor he rejects I feel neither deserted, nor accepted! My destination of love plays tricks with me I am not sure, may attain it tomorrow or never It seems neither near, nor far from me! What a mild intoxication I have! Neither completely in senses, I am Nor intoxicated either! ਗੀਤ ਕੇਹਾ ਨਿਕਾ ਨਿਕਾ ਰਹਿੰਦਾ ਸਰੂਰ- ਨਾ ਹੀ ਪੂਰੀਆਂ ਹੋਸ਼ਾਂ ਮੈਨੂੰ, ਨਾ ਮੈਂ ਨਸ਼ੇ ਵਿਚ ਚੂਰ । ਨਾ ਹੀ ਸਜਨ ਮੈਨੂੰ ਗਲ ਨਾਲ ਲਾਵੇ, ਨਾ ਹੀ ਸਜਨ ਮੈਨੂੰ ਬੂਹਿਉਂ ਉਠਾਵੇ, ਮੈਂ ਨਾ ਰਦ ਨਾ ਮਨਜ਼ੂਰ । ਮੰਜ਼ਲ ਇਸ਼ਕ ਦੀ ਦੇਂਦੀ ਝਕਾਵੇ, ਕਲ ਆ ਜਾਵੇ ਯਾ ਕਦੀ ਵੀ ਨਾ ਆਵੇ, ਇਹ ਨਾ ਨੇੜੇ ਨਾ ਦੂਰ । ਕੇਹਾ ਨਿਕਾ ਨਿਕਾ ਰਹਿੰਦਾ ਸਰੂਰ- ਨਾ ਹੀ ਪੂਰੀਆਂ ਹੋਸ਼ਾਂ ਮੈਨੂੰ, ਨਾ ਮੈਂ ਨਸ਼ੇ ਵਿਚ ਚੂਰ ।

23. I Am Becoming Rather Unusual

I am becoming rather unusual My walking looks different! Recollecting someone Life becoming enchanting! Although, I try remaining tight-lipped Pain of heart can't remain hidden! Today, my eyes drop tears To rinse somebody's heart! Getting hold of new hues Makes my world slight! My mind feels like mounting uphill Soul wishes to fly across skies! To embrace moons and stars! ਮੈਂ ਹੁੰਦਾ ਜਾਂ ਕੁਝ ਹੋਰ ਹੋਰ ਮੈਂ ਹੁੰਦਾ ਜਾਂ ਕੁਝ ਹੋਰ ਹੋਰ, ਮੇਰੀ ਵਖਰੀ ਜਾਪੇ ਤੋਰ ਤੋਰ । ਕੋਈ ਆਉਂਦੀ ਜਾਵੇ ਯਾਦ ਯਾਦ, ਜਿੰਦ ਹੁੰਦੀ ਜਾਵੇ ਸਵਾਦ ਸਵਾਦ । ਲਖ ਬੁਲ੍ਹੀਆਂ ਰੱਖਾਂ ਸੀੜ ਸੀੜ, ਨਹੀਂ ਲੁਕਦੀ ਦਿਲ ਦੀ ਪੀੜ ਪੀੜ । ਅਜ ਅੱਖਾਂ ਕਰਦੀਆਂ ਰੋਣ ਰੋਣ, ਤੇ ਹਿੱਕ ਕਿਸੇ ਦੀ ਧੋਣ ਧੋਣ । ਕੋਈ ਚੜ੍ਹਦਾ ਜਾਵੇ ਰੰਗ ਰੰਗ, ਮੈਨੂੰ ਦੁਨੀਆਂ ਜਾਪੇ ਤੰਗ ਤੰਗ । ਜੀ ਚਾਹੇ ਸਾਗਰ ਤਰਨ ਤਰਨ, ਜੀ ਚਾਹੇ ਪਰਬਤ ਚੜ੍ਹਨ ਚੜ੍ਹਨ । ਜੀ ਲੋਚੇ ਉਡਣਾ ਗਗਨ ਗਗਨ, ਚੰਨ ਤਾਰਿਆਂ ਦੇ ਗਲ ਲਗਣ ਲਗਣ । ਜਿੰਦ-ਤਰਬਾਂ ਉਠੀਆਂ ਲਰਜ਼ ਲਰਜ਼, ਅਨੀ ਅਕਲੇ ਅਜ ਨਾ ਵਰਜ ਵਰਜ, ਨੱਚਣ ਦੇ ਅਣੀਏ, ਨਗਨ ਨਗਨ, ਕੀ ਸਚ ਨੂੰ ਆਖੇ ਕਜਣ ਕਜਣ । ਕੋਈ ਚੜ੍ਹਦਾ ਜਾਵੇ ਲੋਰ ਲੋਰ, ਮੈਂ ਹੁੰਦਾ ਜਾਂ ਕੁਝ ਹੋਰ ਹੋਰ ।

24. The Chariot of Time

The moving chariot of history never stops with a wheel of destruction and one more of hope Dispelling the gloom of the past Tramping over the lights of the present Since ages this chariot Is moving ahead towards future Gathering material for their movement Horses pulling the chariot run day and night Time, the charioteer is constantly running it Watching each and every happening of event Millions of civilizations are developing, flourishing Then ending and getting forgotten, it is watching Suddenly it stopped on the Jamuna's bank As if it had accomplished its long journey at last The charioteer got down, politely bowed As he picked up a precious jewel He uttered, "I was on the look for it since long It is unique with no parallel on this globe A peace-house was in the making for future For which this jewel was but indispensable And today I have obtained this jewel" Saying this, he set-off his chariot again The moving chariot of history never stops With a wheel of destruction and one more of hope. ਜਵਾਹਰ ਰੱਥ ਕਦੀ ਨਾ ਅਟਕਿਆ ਇਤਿਹਾਸ ਦਾ, ਇਕ ਪਹੀਆ ਨਾਸ ਦਾ, ਇਕ ਆਸ ਦਾ । ਭੂਤ ਦੇ ਕਾਲੇ ਹਨੇਰੇ ਪਾੜਦਾ, ਵਰਤਮਾਨੀ ਚਾਨਣੇ ਲਤਿਆੜਦਾ । ਯੁੱਗਾਂ ਤੋਂ ਇਹ ਰੱਥ ਚਲਦਾ ਆ ਰਿਹਾ, ਵਲ ਭਵਿੱਸ਼ ਦੇ ਨਿੱਤ ਵਧਦਾ ਜਾ ਰਿਹਾ । ਰਾਤ ਦਿਹੁੰ ਦੇ ਘੋੜੇ ਰਹਿੰਦੇ ਦੌੜਦੇ, ਜਾਣ ਜੀਵਨ ਦੀ ਸਮਿੱਗਰੀ ਜੋੜਦੇ । ਕਾਲ ਦਾ ਰੱਥਵਾਨ ਹਿੱਕੀ ਜਾ ਰਿਹਾ, ਇਕ ਇਕ ਘਟਨਾ ਨੂੰ ਟਿੱਕੀ ਜਾ ਰਿਹਾ । ਲੱਖਾਂ ਸਭਿਆਚਾਰ ਉਗਦੇ ਨਿਸਰਦੇ, ਫੇਰ ਮਿਟਦੇ ਨਾਸ ਹੁੰਦੇ, ਵਿਸਰਦੇ । ਜਮਨਾ ਕੰਢੇ ਰੱਥ ਅਚਾਨਕ ਰੁੱਕਿਆ, ਜਾਣੋ ਪੈਂਡਾ ਓਸ ਦਾ ਅੱਜ ਮੁੱਕਿਆ । ਉਤਰਿਆ ਰੱਥਵਾਨ ਸਾਦਰ ਝੁੱਕਿਆ, ਇਕ ਜਵਾਹਰ ਓਸ ਨੇ ਹੈ ਚੁੱਕਿਆ । ਬੋਲਿਆ, "ਚਿਰ ਤੋਂ ਸਾਂ ਇਸ ਨੂੰ ਭਾਲਦਾ, ਜਗ ਵਿਚ ਨਾ ਹੋਰ ਜਿਸ ਦੇ ਨਾਲ ਦਾ । ਵਿਚ ਭਵਿੱਸ਼ ਦੇ ਬਣਨਾ ਇਕ ਸ਼ਾਂਤੀ-ਭਵਨ, ਜਿਸ ਲਈ ਦਰਕਾਰ ਸੀਗਾ ਇਹ ਰਤਨ । ਅੱਜ ਇਹ ਦੁਰਲੱਭ ਰਤਨ ਮੈਂ ਪਾ ਲਿਆ ।" ਆਖ ਇਹ ਉਸ ਰੱਥ ਫਿਰ ਦੌੜਾ ਲਿਆ । ਰੱਥ ਕਦੀ ਨਾ ਅਟਕਿਆ ਇਤਿਹਾਸ ਦਾ, ਇਕ ਪਹੀਆ ਨਾਸ ਦਾ, ਇਕ ਆਸ ਦਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ