Karamjit Singh Gathwala ਕਰਮਜੀਤ ਸਿੰਘ ਗਠਵਾਲਾ
ਕਰਮਜੀਤ ਸਿੰਘ ਗਠਵਾਲਾ (23 ਮਾਰਚ 1951-) ਦਾ ਜਨਮ ਪਿੰਡ ਨਰਾਇਣ ਗੜ੍ਹ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿੱਚ ਹੋਇਆ । ਇਹਨਾਂ ਦੀ ਸਿੱਖਿਆ ਐਮ.ਏ. ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਹੈ। ਇਹਨਾਂ ਜ਼ਿੰਦਗੀ ਦੇ ਹਰ ਖੇਤਰ ਨੂੰ ਨੇੜਿਓਂ ਵੇਖਿਆ ਹੈ। ਇਹਨਾਂ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੈਪਸੂ ਵਿੱਚ ਬਿਸਵੇਦਰੀ ਵਿਰੁੱਧ ਚੱਲ ਰਹੇ ਮੁਜ਼ਾਰਾ ਘੋਲ ਦੌਰਾਨ ਸਰਦਾਰ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਬਣੀ ਲਾਲ ਪਾਰਟੀ ਦੇ ਸਰਗਰਮ ਕਾਰਕੁਨ ਸਨ। ਉਹ ਅੰਮ੍ਰਿਤਧਾਰੀ ਸਿੱਖ ਸਨ। ਘਰ ਵਿੱਚ ਪੜ੍ਹਨ ਲਈ ਧਾਰਮਿਕ ਅਤੇ ਇਨਕਲਾਬੀ ਸਾਹਿਤ ਨਾਲ ਸੰਬੰਧਤ ਬਹੁਤ ਸਾਰੀਆਂ ਕਿਤਾਬਾਂ ਅਤੇ ਗ੍ਰੰਥ ਸਨ, ਇਸ ਲਈ ਇਹਨਾਂ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਡੂੰਘਾ ਪਿਆਰ ਹੈ।
ਇਹ ਲਗਭਗ ਪੰਦਰਾਂ ਸਾਲਾਂ ਤੱਕ ਪਿੰਡ ਦੇ ਸਰਪੰਚ ਵੀ ਰਹੇ ਅਤੇ ਬਾਈ ਸਾਲਾਂ ਤੱਕ ਸੰਗਰੂਰ ਵਿੱਚ ਇੱਕ ਸਿੱਖਿਆ ਸੰਸਥਾ ਵੀ ਚਲਾਉਂਦੇ ਰਹੇ।
ਜਨਵਰੀ 2011 ਤੋਂ, ਇਹ ਆਪਣੇ ਪੁੱਤਰ ਅੰਤਰਪ੍ਰੀਤ ਸਿੰਘ ਗਠਵਾਲਾ (ਬੀ.ਟੈਕ. ਐਲ.ਐਲ.ਐਮ) ਦੀ ਮਦਦ ਨਾਲ ਦੋ ਵੈੱਬਸਾਈਟਾਂ: punjabi-kavita.com ਅਤੇ hindi-kavita.com ਦੇ ਸੰਚਾਲਕ ਵਜੋਂ ਸਾਹਿਤ ਦੀ ਸੇਵਾ ਨਿਭਾ ਰਹੇ ਹਨ।
ਮਾਨ-ਸਨਮਾਨ :
'ਪੰਜਾਬੀ ਮਾਂ ਬੋਲੀ ਸੇਵਾ ਸਨਮਾਨ' - 21 ਫਰਵਰੀ 2021 ਨੂੰ, ਪੰਜਾਬ ਕਲਾ ਪ੍ਰੀਸ਼ਦ ਵੱਲੋਂ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਲਈ ।