Noor Mohammad Noor ਨੂਰ ਮੁਹੰਮਦ ਨੂਰ
Noor Mohammad Noor (13 September 1954) was born at Qila Rehmat Garh, Malerkotla, distt. Sangrur (Punjab). His father’s name is Muhammad Ismail Thind. His real name is Noor Muhammad Thind. He did his M.A.Punjabi from Punjabi University Patiala. He has got Baba-e-Punjabi Adabi Award and Lehran Adabi Award (Lahore Pakistan) in 2001. His poetic works are Yadan De Akhar 1990, Sochan De Sathar 1993, Peeran De Pathar 2001, Birha De Khakhar 2001, Sadhran Di Sath 2002 (Ghazal Collection in Shahmukhi) and Vasdey Dard Klakhar. Pakistani Punjabi Ghazal Part 1 and Part 2 edited by him are published by Bhasha Vibhag Patiala. He has also edited and transliterated Pataase of Principal Abbas Mirza.
ਨੂਰ ਮੁਹੰਮਦ ਨੂਰ (੧੩ ਸਤੰਬਰ ੧੯੫੪) ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ,
ਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ ।ਉਨ੍ਹਾਂ ਦਾ ਅਸਲੀ
ਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਨ੍ਹਾਂ ਦਾ ਕਲਮੀ ਨਾਂ ਹੈ ।ਉਨ੍ਹਾਂ ਨੇ ਐਮ.ਏ.ਪੰਜਾਬੀ
(ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਕੀਤੀ । ਉਨ੍ਹਾਂ ਨੂੰ ਬਾਬਾ-ਏ-ਪੰਜਾਬੀ ਅਦਬੀ ਐਵਾਰਡ ਅਤੇ
ਲਹਿਰਾਂ ਅਦਬੀ ਐਵਾਰਡ ੨੦੦੧ (ਲਾਹੌਰ ਪਾਕਿਸਤਾਨ) ਨਾਲ ਸਨਮਾਨਿਤ ਕੀਤਾ ਗਿਆ ਹੈ ।
ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਯਾਦਾਂ ਦੇ ਅੱਖਰ ੧੯੯੦, ਸੋਚਾਂ ਦੇ ਸੱਥਰ ੧੯੯੩, ਪੀੜਾਂ ਦੇ ਪੱਥਰ ੨੦੦੧,
ਬਿਰਹਾ ਦੇ ਖੱਖਰ ੨੦੧੦, ਸੱਧਰਾਂ ਦੀ ਸੱਥ ੨੦੦੨ (ਚੋਣਵੀਆਂ ਗ਼ਜ਼ਲਾਂ ਸ਼ਾਹਮੁਖੀ) ਅਤੇ ਵਸਦੇ ਦਰਦ
ਕਲੱਖਰ ਹਨ । ਉਨ੍ਹਾਂ ਦੁਆਰਾ ਸੰਪਾਦਿਤ ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਨੂੰ
ਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ । ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰਿੰਸੀਪਲ ਅੱਬਾਸ ਮਿਰਜ਼ਾ
ਦੀ ਰਚਨਾ ਪਤਾਸੇ ਦਾ ਪੰਜਾਬੀ ਬੈਤ, ਲਿੱਪੀਅੰਤਰਣ ਅਤੇ ਸੰਪਾਦਨ ਵੀ ਕੀਤਾ ਹੈ ।