Punjabi Kavita
ਪੰਜਾਬੀ ਕਵਿਤਾ
Home
Punjabi Poetry
Sufi Poetry
Urdu Poetry
Hindi Poetry
Translations
Birha De Khakhar Noor Muhammad Noor
ਬਿਰਹਾ ਦੇ ਖੱਖਰ ਨੂਰ ਮੁਹੰਮਦ ਨੂਰ
ਭਾਵੇਂ ਮਸਜਿਦ ਜਾਹ ਤੇ ਭਾਵੇਂ ਕੱਲਾ ਕਰ
ਜੀਵਨ-ਪੰਧ ਮੁਕਾਵਾਂ ਸੁੰਝੀਆਂ ਥਾਵਾਂ ਨਾਲ
ਚਾਹੀਦਾ ਹੈ ਉਸ ਨੂੰ ਕਿ ਇਤਫ਼ਾਕ ਕਰੇ
ਸਾਵੇ ਪੱਤਰ ਲੂ ਵਿਚ ਫੁਕ ਵੀ ਜਾਂਦੇ ਨੇ
ਨਾ ਸੱਥਾਂ ਨਾ ਦਿਸਣ ਤਬੇਲੇ ਨਾ ਬੋਹੜ ਨਾ ਛਾਵਾਂ
ਮੋਟੇ ਸੰਗਲ ਪਾਕੇ ਬੰਨੋ ਪਿੰਡੋਂ ਦੂਰ ਬਰੋਟੇ ਨਾਲ
ਵੰਨ-ਸਵੰਨੇ ਸੁਫ਼ਨੇ ਦੇਖੇ ਆਸਾਂ ਦਾ ਦੁੱਧ ਚੋਇਆ
ਨਾਲ ਕਦੇ ਸੋਚਾਂ ਲੈ ਆਵੇ ਕਦੇ ਇਕੱਲੀ ਆਵੇ
ਰੱਖ ਤਸੱਲੀ ਫੇਰ ਮਿਲਣ ਦੀ ਕਾਹਨੂੰ ਕਰਦੈਂ ਨ੍ਹੇਰਾ ਨ੍ਹੇਰਾ
ਅੱਲੜ ਮਨ ਨੂੰ ਜੋ ਭਰਮਾਉਂਦੀ ਪੂਰੀ ਹੋਈ ਭਾਲ ਨਹੀਂ
ਉਸ ਦੇ ਨਾਲ ਸਬੰਧ ਬਨਾਉਣੇ ਚਾਹਵਾਂ ਸੁੱਚੇ-ਸੱਚੇ
ਗੁੱਭ-ਗੁਭਾਟ ਮੇਰੇ ਤੇ ਕੱਢਣ ਨਜ਼ਰਾਂ ਕਰਕੇ ਕਹਿਰ ਦੀਆਂ
ਭਾਵੇਂ ਫੇਰ ਅਸਾਡੇ ਉੱਤੇ ਆਉਂਦੇ ਦੁੱਖਵੇ ਲੱਖਾਂ
ਭਾਗ ਜਦੋਂ ਹੋ ਜਾਣ ਬੁਰੇ ਤਾਂ ਬੁਰਿਆਂ ਦਾ ਕੀ ਕਰੀਏ
ਭਾਵੇਂ ਬਾਬੇ ਬਣ ਗਏ ਨੇ ਪਰ ਸਭ ਕੁੱਝ ਤਾੜੀ ਜਾਂਦੇ ਨੇ
ਚਾਰ-ਦੀਵਾਰੀ ਦੇ ਵਿਚ ਕਟਦੀ ਇੱਕ ਵੀ ਸੁਖ ਦੀ ਰਾਤ ਨਹੀਂ
ਜਾਨ ਮਲੂਕ ਜਿਹੀ ਤੇ ਝੱਲਾਂ ਕੈਸੇ ਕੈਸੇ ਕਹਿਰਾਂ ਨੂੰ
ਮੁੱਦਤ ਹੋਈ ਦਿਲ ਵਿਚ ਭਖਦੇ ਬਿਰਹਾ ਦੇ ਇਸ ਭੱਠੇ ਨੂੰ
ਭਰ ਕੇ ਜ਼ਹਿਰ ਪਿਆਲਾ ਪੀਵਾਂ ਐਨਾ ਵੀ ਮਜਬੂਰ ਨਹੀਂ
ਐਨੀ ਭੈੜੀ ਕਾਹਨੂੰ ਹੁੰਦੀ ਹਾਲਤ ਦੁਨੀਆਦਾਰੀ ਦੀ
ਨਿਕਲ ਗਏ ਜਦ ਆਸ ਖਿਡੌਣੇ ਲੀਰਾਂ ਦੇ
ਲੋਕਾਂ ਨੇ ਹੈ ਮੰਨਿਆ, ਅਫ਼ਵਾਹਾਂ ਨੂੰ ਪੱਕ
ਪੁੱਤੀਂ ਫ਼ਲਿਆ ਦੁੱਧੀਂ ਧੋਤਾ ਹੋਇਆ ਹਾਂ
ਇਸ਼ਕ ਪਲੇਥਣ ਲੱਗ ਨਾ ਜਾਵੇ
ਦਿਲ ਵਿਚ ਉੱਠਦਾ ਦਰਦ ਜਿਹਾ ਹੈ
ਐਨਾ ਊਚਾ ਚੜ੍ਹ ਨਹੀਂ ਸਕਦਾ
ਬਾਤ ਜਦ ਉਹ ਕਰੇ ਬੇਹਿਸਾਬੀ ਕਰੇ
ਨੰਗੇ, ਕੱਜੇ, ਗੋਰੇ, ਕਾਲੇ, ਲੋਕ ਮਿਲੇ
ਲੋੜ ਪਈ ਨਿਤਰਾਂਗੇ ਜੇਰੇ ਪੱਕੇ ਨਾਲ
ਹਿੰਮਤ ਤੋਂ ਵੱਧ ਭਾਰ ਉਠਾਈ ਫਿਰਦਾ ਹੈ
ਦੋ ਪਲ ਜਾਂ ਇਕ ਬਿੰਦ ਕਹਾਇਆ ਕਰਦਾ ਸੀ
ਆਂਦਰਾਂ ਵਿਚ ਖ਼ੂਨ ਜਦ ਤੋਂ ਸੁੜ੍ਹ ਗਿਆ
ਖ਼ੁਸ਼ੀਆਂ ਦੇ ਨਾਲ ਕੱਟੇ ਵੇਲਾ ਇਹ ਹੋਰ ਏਥੇ
ਚੁਭਣ ਬਣੀ ਹੈ ਵੰਡੀ ਪੰਜਾਂ ਆਬਾਂ ਦੀ
ਦੇਖਣ ਨੂੰ ਬਹੁਤ ਵਧੀਆ ਲਗਦਾ ਰਿਹਾ ਮਸੂਰੀ
ਕਰੇ ਕੌਣ ਪੂਰਾ ਭਲਾ ਇਸ ਕਮੀ ਨੂੰ
ਕੀ ਕੁੱਝ ਡਿੱਠਾ ਸ਼ਹਿਰ ਦੀਆਂ ਦੀਵਾਰਾਂ ਕੋਲ
ਹੋਏ ਨਸੀਬ ਵਿਚ ਨਾ ਸੁੱਖ-ਸਾਂਦ ਦੇ ਚੁਬਾਰੇ
ਕੰਡਿਆਂ ਵਾਗੂੰ ਸਾਹਾਂ ਵਿਚ ਪੁਰ ਜਾਂਦੇ ਨੇ
ਬੋਝਲ ਨਿਰਾਸੀਆਂ ਨੂੰ ਮਨ ਤੋਂ ਉਤਾਰ ਕੇ
ਜਦ ਵੀ ਕੋਈ ਬਾਤ ਯਾਰਾਂ ਨੇ ਕਰੀ
ਮੁੱਕ ਜਾਂਦੇ ਨੇ ਇਹ ਆਪੇ ਨਰਮਾਈ ਨਾਲ
ਜਿਸ ਟੱਬਰ ਦਾ ਛੋਟਾ ਮੇੜ੍ਹਾ ਹੋਵੇਗਾ
ਤੂੰ ਐਵੇਂ ਨਾ ਫ਼ਿਕਰਾਂ 'ਚ ਸਿਰ ਨੋਚਿਆ ਕਰ
ਪਾਲ ਸਕੇ ਨਾ ਸੁਫ਼ਨੇ ਇਸ਼ਕ ਬੀਮਾਰੀ ਨੂੰ
ਕਿੰਨੀ ਕੁ ਘੱਟ ਲੋਭੀ ਨੈਣਾਂ ਦੀ ਪਿਆਸ ਕਰਦਾ
ਤਕਲੀਫ਼ਾਂ ਦੀ ਥੋੜ ਨਹੀਂ ਹੈ
ਭੱਠ ਵਿਚ ਬਾਲਣ ਪਾਉਣ ਤੁਰੇ ਹਾਂ
ਦੇਖਣ ਨੂੰ ਮਗ਼ਰੂਰ ਹੈ ਲਗਦੀ
ਭਾਵੇਂ ਖੜ੍ਹੀ ਹੈ ਸਾਬਤ, ਚੌਖਟ ਅਸਾਂ ਦੇ ਦਰ ਦੀ
ਮੈਂ ਨਹੀਂ ਕਹਿੰਦਾ ਉਡਣ ਤੇ ਅਮਲ ਕਰ ਹੁੰਦਾ ਨਹੀਂ
ਜ਼ੁਲਮ ਨਾ ਹੁੰਦੇ ਜੇ ਕਰ ਥੰਮਣ ਜੋਗੇ ਹੁੰਦੇ
ਐਵੇਂ ਬੈਠੇ ਸੁਫ਼ਨੇ ਲਈਏ ਠਾਠਾਂ ਦੇ
ਵਿਛੜਿਆਂ ਨੂੰ ਯਾਦ ਕਰ ਕੇ ਕੱਲਿਆਂ ਰੋਣਾ ਹੀ ਸੀ
ਸੁਣ ਲਈ ਹਰ ਬਾਤ ਉਸ ਨੇ ਜੋ ਕਹੀ
ਜੀਵਨ ਤੇ ਮੌਤ ਦੇ ਵਿਚ, ਕਿੰਨਾਂ ਕੁ ਫ਼ਰਕ ਆਖਾਂ
ਸੱਧਰਾਂ ਨੇ ਘਰ ਬਨਾਇਆ ਜਿਸ ਠਹਿਰ ਵਾਸਤੇ
ਤੋਹਫ਼ੇ ਵਿਚ ਵਿਦੇਸੋਂ ਆਈ ਲੱਗਦੀ ਹੈ
ਬੰਦਗੀ ਕਰਦਾ ਨਹੀਂ ਦੇਖਣ ਨੂੰ ਹੈ ਬੰਦਾ ਜਿਹਾ
ਅਚਨ-ਚੇਤੇ ਵਸ ਪੈਕੇ ਕਰਿਆੜਾਂ ਦੇ
ਹਸਮੁੱਖ ਚਿਹਰਾ ਸੂਰਤ ਪਿਆਰੀ ਪਿਆਰੀ ਨਾਲ
ਉਮਰ ਤਕਾਜ਼ਾ ਆਖੇ ਹੁਣ ਨਾ ਪਾਪ ਕਰਾਂ
ਰਹਿ ਨਾ ਜਾਵੇ ਤੱਕਣੋਂ ਜੱਗ ਦੀ ਝਾਕੀ ਕੋਈ
ਹੋਣੀ ਅੱਗੇ ਚੱਲਿਆ ਕੋਈ ਜ਼ੋਰ ਨਹੀਂ
ਵਿਛੜਣ ਪਿੱਛੋਂ ਉਸ ਤੇ ਕੀ ਕੀ ਬੀਤੀ ਹੈ
ਜਦ ਤੱਕ ਵੰਡੀ ਛਿੱਤਰਾਂ ਦੇ ਵਿਚ ਦਾਲ ਨਹੀਂ
ਲੈ ਕੇ ਕੋਈ ਸੇਧ ਅਨੋਭੜ ਰਾਹੀ ਤੋਂ
ਖ਼ਰਮਸਤੀ ਵਿਚ ਆਕੇ ਢਾਈ ਲੋਕਾਂ ਨੇ
ਦਿਸਹੱਦੇ ਤੱਕ ਲਾ ਕੇ ਟੱਲਾ ਕੀ ਕਰਦਾ
ਵਿਗੜੇ ਵੀਰਾਂ ਨੂੰ ਸਮਝਾ ਕੇ ਦੇਖ ਜ਼ਰਾ
ਯਾਦਾਂ ਵਿਚ ਰੱਖਦੇ ਨੇ ਊਟ-ਪਟੱਲਾਂ ਨੂੰ
ਭਾਵੇਂ ਪੰਡ ਗ਼ਮਾਂ ਦੀ ਸਾਰੀ ਦੇ ਦੋ ਜੀ
ਕੁੱਝ ਪਤਾ ਚੱਲੇ ਨਾ ਏਥੇ ਸਾਧ ਦਾ ਤੇ ਚੋਰ ਦਾ
ਲੋਕਾਂ ਨੂੰ ਗੱਲ ਭਾਵੇਂ ਬੇ-ਇਤਬਾਰੀ ਲੱਗੇ
ਭਾਵੇਂ ਦੇਖਣ ਨੂੰ ਸਾਹ ਲੈਂਦੇ ਕੱਠੇ ਹਾਂ
ਇੰਜ ਨਾ ਛੱਡੋ ਕਰਕੇ ਮੇਰਾ ਬਿਸਤਰ ਗੋਲ
ਭਾਵੇਂ ਲਹਿਰਾਂ ਉੱਤੇ ਤਰਦਾ ਡਿੱਠਾ ਹੈ
ਸੱਜਣੀ ਮੇਰੇ ਤੁੱਲ ਦੀ ਨਾਹੀਂ
ਸੱਚ-ਮੁੱਚ ਹੈ ਜਾਂ ਫੇਰ ਭੁਚੱਕਾ ਲੱਗਦਾ ਹੈ
ਅੰਦਰ ਆ ਜਾ ਔਖਾ-ਸੌਖਾ ਬੋਲ ਦਿਆਂਗਾ
ਹਿੱਲਿਆ ਪਿਆ ਸੀ ਤਾਂਬੜ, ਪੀ ਪੀ ਕੇ ਭੰਗ ਉਸ ਦਾ
ਪਹਿਲਾਂ ਬੰਦ ਗਲੀ 'ਚੋਂ ਰੌਲੇ-ਗੌਲੇ ਕੀਤੇ
ਹਉਮੈ ਨੂੰ ਇਕ ਦਿਨ ਅੱਗ ਲਾਉਣੀ ਪੈਣੀ ਹੈ
ਆਸਾਂ ਵਾਲਾ ਪੰਧ ਮੁਕਾ ਕੇ ਬੈਠ ਗਿਆ
ਕਬਰਾਂ ਵਿੱਚ ਦੁਆਵਾਂ ਲੱਭਦੇ ਫਿਰਦੇ ਨੇ
ਜੀਵਨ ਵਿਚ ਕੁੱਝ ਐਸੇ ਰਿਸ਼ਤੇਦਾਰ ਮਿਲੇ
ਕੀ ਹੁੰਦਾ ਹੈ ਕੁੱਲੀਆਂ, ਝੁੱਗੀਆਂ, ਝਾਨਾਂ ਨਾਲ
ਰਲ ਕੇ ਅਪਣੇ ਵਰਗੇ ਬਗਲੇ ਭਗਤਾਂ ਨਾਲ
ਜਿੰਨ੍ਹਾਂ ਜੁੱਸੇ ਵਿਚ ਪਿਆ ਹੈ ਸਾਰਾ ਦੇ ਦੇ
ਹੁਕਮ ਮੁਤਾਬਿਕ ਕੱਢ ਕੇ ਦਿਲੋਂ ਖ਼ਿਆਨਤ ਨੂੰ
ਮਾਲ ਪਰਾਏ ਵੱਲ ਨਹੀਂ ਬਹੁਤਾ ਤੱਕੀ ਦਾ
ਪਾ ਆਸਾਂ ਦਾ ਖ਼ੂਨ ਉਗਾਏ ਬੂਟੇ ਨੂੰ
ਸਾਇਆ ਹਮਸਾਏ ਦੇ ਜਾਂਦੈ ਜਾਣ ਦਿਓ
ਕੜੀਆਂ ਗਿਣਦਾ ਗਿਣਦਾ ਮੈਂ ਵੀ ਅੱਕ ਗਿਆ
ਭਾਵੇਂ ਦੁਖੜੇ ਹੋਰਾਂ ਦੇ ਜਾਣੋ ਨਾ ਜਾਣੋ
ਦੁੱਧ ਜਦੋਂ ਸੁੱਖਾਂ ਦਾ ਕੜ੍ਹਿਆ
ਜਿਹੜਾ ਚੰਡੀਗੜ੍ਹ ਵਿਚ ਰਹਿ ਕੇ ਪੜ੍ਹਿਆ ਦੁੱਧ
ਨੀਵੀਂ ਥਾਂ ਵਸਦੇ ਪਿੰਡਾਂ ਵਿਚ ਵੜਿਆ ਹੋਇਆ
ਹੱਥ ਭਲੇ ਲੋਕਾਂ ਦਾ ਫੜਿਆ ਕਰਦੇ ਨੇ
ਬਿਰਹਾ ਦੀ ਭੱਠੀ ਵਿਚ ਪਾ ਕੇ ਢਾਲ ਸਕੀਮਾਂ