Kartar Singh Ballagan ਕਰਤਾਰ ਸਿੰਘ ਬਲੱਗਣ

ਕਰਤਾਰ ਸਿੰਘ ਬਲੱਗਣ (੫ ਅਕਤੂਬਰ ੧੯੦੭- ੭ ਦਿਸੰਬਰ੧੯੬੯) ਦਾ ਜਨਮ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਪੰਜਾਬ) ਵਿਚ ਹੋਇਆ । ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ ਪੀ.ਡਬਲਯੂ.ਡੀ. ਦੀ ਠੇਕੇਦਾਰੀ ਕੀਤੀ। ਮਗਰੋਂ ਪਿੰਡ ਭੱਠੇ ਲਗਾਏ।੧੯੪੭ ਦੀ ਵੰਡ ਪਿੱਛੋਂ ਉਹ ਅੰਮ੍ਰਿਤਸਰ ਆ ਗਏ। ਉਨ੍ਹਾਂ ਨੇ ਹਮਦਮ ਰਮਜ਼ਾਨ ਨੂੰ ਆਪਣਾ ਮੁਰਸ਼ਦ ਬਣਾਇਆ ।ਉਨ੍ਹਾਂ ਨੇ ਅੰਮ੍ਰਿਤਸਰ ਤੋਂ "ਕਵਿਤਾ" ਮਾਸਕ ਪੱਤਰ ਦਾ ਸੰਪਾਦਨ ਵੀ ਕੀਤਾ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਬਰਖਾ, ਆਰਤੀ, ਸ਼ਹੀਦੀ ਖੁਮਾਰੀਆਂ।