Hashim Shah ਹਾਸ਼ਮ ਸ਼ਾਹ
Syed Muhhamad Hashim Shah, commonly known as Hashim Shah (1735-1843) was born in
Jagdev Kalan, the biggest village of tehsil Ajnala, in Amritsar district. He wrote in Punjabi,
Persian, Hindi and Urdu. His Punjabi Poetry contains Qissa (Sassi-Punnu, Sohni-Mahiwal, Heer-
Ranjha and Shirin-Farhad), Dohre, Siharfian, Munajatan, Deodhan, Manje-Asrar (Siharfian) and
Baran Maha. Hashim Shah, followed the family tradition of hikmat (physician),
counselling and Piri-Muridi. He also worked as a carpenter for his living. He left the profession
of carpentry when Maharaja Ranjit Singh and his courtiers patronized him. He devoted his later
life to spiritual attainments and composing Sufi poetry. Poetry of Hashim Shah in ਗੁਰਮੁਖੀ, شاہ مکھی and हिन्दी.
ਸੱਯਦ ਮੁਹੰਮਦ ਹਾਸ਼ਮ ਸ਼ਾਹ (੧੭੩੫-੧੮੪੩), ਨੂੰ ਆਮਤੌਰ ਤੇ ਹਾਸ਼ਮ ਸ਼ਾਹ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ।
ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਮਸ਼ਹੂਰ ਪਿੰਡ ਜਗਦੇਉ ਕਲਾਂ ਵਿਖੇ ਹੋਇਆ ।ਉਨ੍ਹਾਂ ਨੇ
ਪੰਜਾਬੀ, ਫਾਰਸੀ, ਹਿੰਦੀ ਅਤੇ ਉਰਦੂ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀ ਕਾਵਿ ਰਚਨਾ ਵਿਚ ਕਿੱਸੇ
(ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਹੀਰ-ਰਾਂਝਾ ਅਤੇ ਸ਼ੀਰੀਂ ਫ਼ਰਹਾਦ), ਦੋਹੜੇ, ਸੀਹਰਫ਼ੀਆਂ, ਮੁਨਾਜਾਤਾਂ, ਡਿਓਢਾਂ, ਮੰਜੇ-
ਅਸਰਾਰ (ਸੀਹਰਫ਼ੀਆਂ) ਅਤੇ ਬਾਰਾਂਮਾਹ ਸ਼ਾਮਿਲ ਹਨ ।ਉਹ ਆਪਣਾ ਖਾਨਦਾਨੀ ਪੇਸ਼ਾ ਹਿਕਮਤ ਅਤੇ ਤਰਖਾਣਾ ਕੰਮ
ਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਤੋਂ ਬਾਅਦ ਉਨ੍ਹਾਂ ਨੇ ਤਰਖਾਣਾ ਕੰਮ
ਛੱਡ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਧਾਰਮਿਕ ਕੰਮਾਂ ਅਤੇ ਸੂਫ਼ੀ ਕਵਿਤਾ ਲਿਖਣ ਦੇ ਲੇਖੇ ਲਾ ਦਿੱਤੀ ।