Guru Teg Bahadur Ji
ਗੁਰੂ ਤੇਗ ਬਹਾਦੁਰ ਜੀ
Guru Tegh Bahadur Sahib (1 April 1621 – 11 November 1675)
was the youngest of the five sons of Guru Hargobind Sahib, the sixth
Sikh Guru, and his wife Nanaki. He became the 9th Guru of Sikhs on
20 March 1665. Aurangzeb wanted to make India an Islamic country.
A group of Kashmiri Pandits approached Guru Ji for help. They, on the
advice of the Guru, told the Mughal authorities that they would willingly
embrace Islam if Tegh Bahadur did the same. Guru Tegh Bahadur was
executed for refusing to convert to Islam along with fellow devotees Bhai
Mati Das, Bhai Sati Das and Bhai Dayala on 24 November 1675. His 59
Shabads and 57 Salokas are included in the Guru Granth Sahib. Poetry of
Guru Teg Bahadur Ji in ਗੁਰਮੁਖੀ,
اُردُو/شاہ مکھی
and हिन्दी.
ਗੁਰੂ ਤੇਗ਼ ਬਹਾਦੁਰ ਸਾਹਿਬ (੧ ਅਪ੍ਰੈਲ ੧੬੨੧-੧੧ ਨਵੰਬਰ ੧੬੭੫) ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ,
ਉਨ੍ਹਾਂ ਦੀ ਮਾਤਾ ਜੀ ਦਾ ਨਾਂ ਨਾਨਕੀ ਸੀ । ਉਹ ੨੦ ਮਾਰਚ, ੧੬੬੫ ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸਾਰੇ ਭਾਰਤ ਨੂੰ
ਹੀ ਇਸਲਾਮੀ ਦੇਸ਼ ਬਣਾਉਣਾ ਚਾਹੁੰਦਾ ਸੀ । ਉਸ ਦੇ ਸਤਾਏ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ । ਗੁਰੂ ਜੀ ਦੇ ਕਹਿਣ ਤੇ ਉਨ੍ਹਾਂ ਨੇ ਹਕੂਮਤ ਨੂੰ
ਕਿਹਾ ਕਿ ਜੇਕਰ ਗੁਰੂ ਜੀ ਮੁਸਲਮਾਨ ਬਣ ਜਾਣ, ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ । ਗੁਰੂ ਜੀ ਨੂੰ ਧਰਮ ਨਾ ਛੱਡਣ ਅਤੇ ਕਰਾਮਾਤ ਨਾ
ਦਿਖਾਉਣ ਕਰਕੇ ੨੪ ਨਵੰਬਰ ੧੬੭੫ ਨੂੰ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤਾ ਗਿਆ ।
ਉਨ੍ਹਾਂ ਦੇ ੫੯ ਸ਼ਬਦ ਅਤੇ ੫੭ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।