Guru Arjan Dev Ji
ਗੁਰੂ ਅਰਜਨ ਦੇਵ ਜੀ
Guru Arjan Dev Ji (April 15,1563-30 May 1606), the youngest son of Guru
Ramdas Sahib and Mata Bhani Ji was born at Goindwal Sahib on Vaisakh Vadi
7th, (19th Vaisakh) Samvat 1620. He became 5th Guru Ji of the Sikhs on 1
September 1581. The most important work of Guru Arjan Dev Ji was the compilation
of Adi Granth (Sri Guru Granth Sahib). Guru Ji contributed a total of 2218 hymns to
the Adi Granth. He was brutally tortured and martyred on baseless charges by Mughal
emperor Jahangir. Poetry of Guru Arjan Dev Ji in ਗੁਰਮੁਖੀ,
اُردُو/شاہ مکھی and हिन्दी.
ਗੁਰੂ ਅਰਜਨ ਦੇਵ ਜੀ (੧੫ ਅਪ੍ਰੈਲ,੧੫੬੩-੩੦ ਮਈ ੧੬੦੬), ਚੌਥੇ ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸਭ ਤੋਂ
ਛੋਟੇ ਪੁੱਤਰ ਸਨ । ਉਨ੍ਹਾਂ ਦਾ ਜਨਮ ਵੈਸਾਖ ਵਦੀ ਸੱਤ, (੧੯ ਵੈਸਾਖ) ਸੰਮਤ ੧੬੨੦ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।
ਉਹ ੧ ਸਿਤੰਬਰ ੧੫੮੧ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਬਣੇ । ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਆਦਿ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਦੀ
ਸੰਪਾਦਨਾ ਸੀ । ਇਸ ਵਿਚ ਹੋਰਨਾਂ ਤੋਂ ਇਲਾਵਾ ਪਹਿਲੇ ਪੰਜ ਸਿੱਖ ਗੁਰੂਆਂ, ਹਿੰਦੂ ਅਤੇ ਮੁਸਲਮਾਨ ਭਗਤਾਂ, ਸੰਤਾਂ ਅਤੇ
ਫ਼ਕੀਰਾਂ ਦੀ ਬਾਣੀ ਸ਼ਾਮਿਲ ਹੈ । ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਤੇ ਉਨ੍ਹਾਂ ਨੂੰ ਬੇਬੁਨਿਆਦ ਇਲਜ਼ਾਮ ਲਾਕੇ ਅਕਹਿ ਤੇ
ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ ।