Sukhmani Sahib : Guru Arjan Dev Ji

ਸੁਖਮਨੀ ਸਾਹਿਬ : ਗੁਰੂ ਅਰਜਨ ਦੇਵ ਜੀ

ਗਉੜੀ ਸੁਖਮਨੀ ਮ: ੫ ॥
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥

ਆਦਿ ਗੁਰਏ ਨਮਹ ॥
ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥
ਸ੍ਰੀ ਗੁਰਦੇਵਏ ਨਮਹ ॥੧॥

(ਨਮਹ=ਨਮਸਕਾਰ, ਗੁਰਏ=ਵੱਡੇ ਨੂੰ, ਆਦਿ=ਮੁੱਢ, ਜੁਗਾਦਿ=
(ਜੋ) ਜੁੱਗਾਂ ਦੇ ਮੁੱਢ ਤੋਂ ਹੈ, ਸਤਿਗੁਰਏ=ਸਤਿਗੁਰੂ ਨੂੰ,
ਸ੍ਰੀ ਗੁਰਦੇਵਏ=ਸ੍ਰੀ ਗੁਰੂ ਜੀ ਨੂੰ)

ਅਸਟਪਦੀ ॥

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ॥
ਕੀਨੇ ਰਾਮ ਨਾਮ ਇਕ ਆਖ੍ਯਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥262॥

(ਅਸਟਪਦੀ=ਅੱਠ ਪਦਾਂ ਵਾਲੀ, ਸਿਮਰਉ=ਮੈਂ ਸਿਮਰਾਂ,
ਕਲਿ-ਝਗੜੇ, ਮਾਹਿ=ਵਿਚ, ਮਿਟਾਵਉ=ਮਿਟਾ ਲਵਾਂ,
ਜਾਸੁ=ਜਿਸ, ਬਿਸੰਭਰ=ਜਗਤ ਪਾਲਕ, ਇਕ ਆਖ੍ਯਰ=
ਅਕਾਲ ਪੁਰਖ, ਸੁਧਾਖ੍ਯਰ=ਸੁੱਧ ਅੱਖਰ, ਜਿਸੁ ਜੀਅ=
ਜਿਸ ਦੇ ਜੀ ਵਿਚ, ਮਹਿਮਾ=ਵਡਿਆਈ, ਕਾਂਖੀ=ਚਾਹਵਾਨ,
ਨਾਨਕ ਮੋਹਿ=ਮੈਨੂੰ ਨਾਨਕ ਨੂੰ, ਉਨ ਸੰਗਿ=ਉਹਨਾਂ ਦੀ ਸੰਗਤਿ
ਵਿਚ, ਉਧਾਰੋ=ਬਚਾ ਲਵੋ)

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥

(ਸੁਖਮਨੀ=ਸੁਖਾਂ ਦੀ ਮਣੀ, ਮਨਿ=ਮਨ ਵਿਚ, ਬਿਸ੍ਰਾਮ=ਟਿਕਾਣਾ)

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥

(ਪ੍ਰਭ ਕੈ ਸਿਮਰਨਿ=ਪ੍ਰਭੂ ਦਾ ਸਿਮਰਨ ਕਰਨ ਨਾਲ,
ਪਰਹਰੈ=ਪਰੇ ਹਟ ਜਾਂਦਾ ਹੈ, ਟਰੈ=ਟਲ ਜਾਂਦਾ ਹੈ,
ਬਿਘਨੁ=ਰੁਕਾਵਟ,ਔਕੜ, ਅਨਦਿਨੁ=ਹਰ ਰੋਜ਼,
ਬਿਆਪੈ=ਜ਼ੋਰ ਪਾਉਂਦਾ ਹੈ, ਸੰਤਾਪੈ=ਤੰਗ ਕਰਦਾ ਹੈ,
ਨਿਧਾਨ=ਖ਼ਜ਼ਾਨੇ, ਰੰਗਿ=ਪਿਆਰ ਵਿਚ)

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
ਨਾਨਕ ਤਾ ਕੈ ਲਾਗਉ ਪਾਏ ॥੩॥262-263॥

(ਰਿਧਿ-ਸਿਧਿ=ਮਾਨਸਿਕ ਤਾਕਤਾਂ, ਜੋ ਆਮ ਤੌਰ ਤੇ ਅੱਠ ਪ੍ਰਸਿੱਧ ਹਨ,
ਨਉ ਨਿਧਿ=ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ,ਜਗਤ ਦਾ ਸਾਰਾ ਧਨ ਪਦਾਰਥ,
ਤਤੁ=ਅਸਲੀਅਤ,ਜਗਤ ਦਾ ਮੂਲ, ਬਿਨਸੈ=ਨਾਸ ਹੋ ਜਾਂਦਾ ਹੈ, ਮਾਨੀ=
ਇੱਜ਼ਤ ਵਾਲਾ, ਫਲਾ=ਫਲਿਆ, ਸੁਫਲ=ਚੰਗੇ ਫਲ ਵਾਲਾ, ਤਾ ਕੈ ਪਾਏ=
ਉਹਨਾਂ ਦੇ ਪੈਰੀਂ ।)

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
ਨਾਨਕ ਜਨ ਕਾ ਦਾਸਨਿ ਦਸਨਾ ॥੪॥

(ਉਧਰੇ=(ਵਿਕਾਰਾਂ ਤੋਂ) ਬਚ ਜਾਂਦੇ ਹਨ, ਮੂਚਾ=ਮਹਾਨ,ਉੱਚਾ,
ਤ੍ਰਿਸਨਾ=(ਮਾਇਆ ਦੀ) ਤ੍ਰੇਹ, ਜਮ ਤ੍ਰਾਸਾ=ਜਮਾਂ ਦਾ ਡਰ,
ਰਿਦ ਮਾਹਿ=ਹਿਰਦੇ ਵਿਚ, ਰਸਨਾ=ਜੀਭ, ਜਨ ਕਾ=ਜਨਾਂ ਦਾ,
ਸਾਧਾਂ ਦਾ, ਸਾਧ=ਗੁਰਮੁਖ, ਦਾਸਨਿ ਦਸਨਾ=ਦਾਸਾਂ ਦਾ ਦਾਸ)

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
ਨਾਨਕ ਜਨ ਕੀ ਮੰਗੈ ਰਵਾਲਾ ॥੫॥

(ਸੇ=ਉਹ ਮਨੁੱਖ, ਧਨਵੰਤੇ=ਧਨ ਵਾਲੇ,ਧਨਾਢ,
ਪਤਿਵੰਤੇ=ਇੱਜ਼ਤ ਵਾਲੇ, ਪਰਵਾਨ=ਕਬੂਲ,ਮੰਨੇ
ਪ੍ਰਮੰਨੇ, ਪ੍ਰਧਾਨ=ਸ੍ਰੇਸ਼ਟ,ਚੰਗੇ, ਬੇਮੁਹਤਾਜੇ=ਬੇ-ਮੁਥਾਜ,
ਬੇ-ਪਰਵਾਹ, ਅਬਿਨਾਸੀ=ਨਾਸ-ਰਹਿਤ, ਤੇ=ਉਹ ਮਨੁੱਖ,
ਜਨ=ਸੇਵਕ, ਰਵਾਲਾ=ਚਰਨਾਂ ਦੀ ਧੂੜ)

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
ਨਾਨਕ ਸਿਮਰਨੁ ਪੂਰੈ ਭਾਗਿ ॥੬॥

(ਪਰਉਪਕਾਰੀ=ਦੂਜਿਆਂ ਨਾਲ ਭਲਾਈ ਕਰਨ ਵਾਲੇ,
ਤਿਨ=ਉਹਨਾਂ ਤੋਂ, ਸਦ=ਸਦਾ, ਬਲਿਹਾਰੀ=ਸਦਕੇ,
ਕੁਰਬਾਨ, ਸੁਹਾਵੇ=ਸੋਹਣੇ, ਬਿਹਾਵੈ=ਬੀਤਦੀ ਹੈ,
ਤਿਨ ਰੀਤਾ=ਉਹਨਾਂ ਦੀ ਰੀਤ, ਰੀਤ=ਜ਼ਿੰਦਗੀ ਗੁਜ਼ਾਰਨ
ਦਾ ਤਰੀਕਾ, ਘਨੇਰੇ=ਬਹੁਤ, ਨੇਰੇ=ਨੇੜੇ, ਅਨਦਿਨੁ=
ਹਰ ਰੋਜ਼, ਪੂਰੈ ਭਾਗਿ=ਪੂਰੀ ਕਿਸਮਤ ਨਾਲ)

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
ਨਾਨਕ ਤਿਨ ਜਨ ਸਰਨੀ ਪਇਆ ॥੭॥

(ਝੂਰੇ=ਝੁਰਦਾ,ਚਿੰਤਾ ਕਰਦਾ, ਸਹਜਿ=
ਅਡੋਲ ਅਵਸਥਾ ਵਿਚ, ਸਮਾਨੀ=ਲੀਨ ਹੋ
ਜਾਂਦਾ ਹੈ, ਨਿਹਚਲ=ਟਿਕਵਾਂ, ਕਮਲ=ਹਿਰਦਾ
ਰੂਪ ਕਉਲ ਫੁੱਲ, ਬਿਗਾਸਨੁ=ਖਿੜਾਉ, ਅਨਹਦ=
ਇਕ-ਰਸ, ਲਗਾਤਾਰ, ਝੁਨਕਾਰ=ਰਸੀਲੀ ਮਿੱਠੀ
ਆਵਾਜ਼, ਮਇਆ=ਮੇਹਰ,ਦਇਆ)

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
ਹਰਿ ਸਿਮਰਨਿ ਲਗਿ ਬੇਦ ਉਪਾਏ ॥
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਹਰਿ ਸਿਮਰਨਿ ਧਾਰੀ ਸਭ ਧਰਨਾ ॥
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥

(ਪ੍ਰਗਟਾਏ=ਮਸ਼ਹੂਰ ਹੋਏ, ਉਪਾਏ=ਪੈਦਾ ਕੀਤੇ,
ਭਏ=ਹੋ ਗਏ, ਸਿਧ=ਉਹ ਪੁਰਸ਼ ਜੋ ਸਾਧਨਾਂ ਦੁਆਰਾ
ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਜਾਏ, ਜਤੀ=
ਆਪਣੇ ਸਰੀਰਕ ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲਾ,
ਚਹੁ ਕੁੰਟ=ਚਹੁੰ-ਪਾਸੀਂ, ਜਾਤੇ=ਮਸ਼ਹੂਰ, ਧਾਰੀ=ਟਿਕਾਈ,
ਧਰਨਾ=ਧਰਤੀ, ਕਾਰਨ ਕਰਨ=ਜਗਤ ਦਾ ਕਾਰਨ,
ਆਕਾਰਾ=ਦ੍ਰਿਸ਼ਟਮਾਨ ਜਗਤ, ਮਹਿ=ਵਿਚ, ਤਿਨਿ=
ਉਸ ਮਨੁੱਖ ਨੇ, ਗੁਰਮੁਖਿ=ਗੁਰੂ ਦੀ ਰਾਹੀਂ)

ਸਲੋਕੁ ॥

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥263-264॥

(ਦੀਨ=ਗਰੀਬ,ਕਮਜ਼ੋਰ, ਭੰਜਨਾ=ਤੋੜਨ ਵਾਲਾ,ਨਾਸ ਕਰਨ ਵਾਲਾ,
ਘਟਿ ਘਟਿ=ਹਰੇਕ ਸਰੀਰ ਵਿਚ, ਨਾਥ=ਮਾਲਕ,ਖਸਮ, ਅਨਾਥ=
ਯਤੀਮ,ਨਿਖਸਮੇ, ਆਇਓ=ਆਇਆ ਹਾਂ)

ਅਸਟਪਦੀ ॥

ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਜਹ ਮਹਾ ਭਇਆਨ ਦੂਤ ਜਮ ਦਲੈ ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹ ਮੁਸਕਲ ਹੋਵੈ ਅਤਿ ਭਾਰੀ ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
ਨਾਨਕ ਪਾਵਹੁ ਸੂਖ ਘਨੇਰੇ ॥੧॥

(ਜਹ=ਜਿਥੇ, ਸੁਤ=ਪੁੱਤ੍ਰ, ਊਹਾ=ਓਥੇ, ਮਹਾ=ਵੱਡਾ,
ਭਇਆਨ=ਭਿਆਨਕ, ਡਰਾਉਣਾ, ਦੂਤ ਜਮ ਦਲੈ=
ਜਮਦੂਤਾਂ ਦਾ ਦਲ, ਤਹ=ਓਥੇ, ਉਧਾਰੀ=ਬਚਾਉਂਦਾ ਹੈ,
ਅਨਿਕ=ਅਨੇਕ, ਪੁਨਹ ਚਰਨ=ਮੁੜ ਮੁੜ ਕੋਈ ਧਾਰਮਿਕ
ਰਸਮਾਂ (ਕਰਨੀਆਂ), ਕੋ=ਕਾ,ਦਾ, ਕੋਟਿ=ਕਰੋੜ, ਪਰਹਰੈ=
ਦੂਰ ਕਰ ਦੇਂਦਾ ਹੈ, ਗੁਰਮੁਖਿ=ਗੁਰੂ ਦੇ ਸਨਮੁਖ ਹੋ ਕੇ)

ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਲਾਖ ਕਰੋਰੀ ਬੰਧੁ ਨ ਪਰੈ ॥
ਹਰਿ ਕਾ ਨਾਮੁ ਜਪਤ ਨਿਸਤਰੈ ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਹਰਿ ਕਾ ਨਾਮੁ ਜਪਤ ਆਘਾਵੈ ॥
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਐਸਾ ਨਾਮੁ ਮਨ ਸਦਾ ਧਿਆਈਐ ॥
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥

(ਸਗਲ=ਸਾਰੀ, ਸ੍ਰਿਸਟਿ=ਦੁਨੀਆ, ਕੋ=ਦਾ, ਲਾਖ
ਕਰੋਰੀ=ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ, ਬੰਧੁ=ਰੋਕ,
ਨ ਪਰੈ=ਨਹੀਂ ਪੈਂਦੀ, ਨਿਸਤਰੈ=ਪਾਰ ਲੰਘ ਜਾਂਦਾ ਹੈ,
ਤਿਖ=ਤ੍ਰਿਹ, ਆਘਾਵੈ=ਰੱਜ ਜਾਂਦਾ ਹੈ, ਸੁਹੇਲਾ=ਸੁਖ ਦੇਣ
ਵਾਲਾ, ਪਰਮ=ਉੱਚਾ, ਗਤਿ=ਦਰਜਾ, ਪਾਈਐ=ਪਾਈਦਾ ਹੈ)

ਛੂਟਤ ਨਹੀ ਕੋਟਿ ਲਖ ਬਾਹੀ ॥
ਨਾਮੁ ਜਪਤ ਤਹ ਪਾਰਿ ਪਰਾਹੀ ॥
ਅਨਿਕ ਬਿਘਨ ਜਹ ਆਇ ਸੰਘਾਰੈ ॥
ਹਰਿ ਕਾ ਨਾਮੁ ਤਤਕਾਲ ਉਧਾਰੈ ॥
ਅਨਿਕ ਜੋਨਿ ਜਨਮੈ ਮਰਿ ਜਾਮ ॥
ਨਾਮੁ ਜਪਤ ਪਾਵੈ ਬਿਸ੍ਰਾਮ ॥
ਹਉ ਮੈਲਾ ਮਲੁ ਕਬਹੁ ਨ ਧੋਵੈ ॥
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
ਐਸਾ ਨਾਮੁ ਜਪਹੁ ਮਨ ਰੰਗਿ ॥
ਨਾਨਕ ਪਾਈਐ ਸਾਧ ਕੈ ਸੰਗਿ ॥੩॥

(ਛੂਟਤ=ਬਚ ਸਕਦਾ, ਬਾਹੀ=ਬਾਹਵਾਂ ਨਾਲ,
ਭਰਾਵਾਂ ਦੇ ਹੁੰਦਿਆਂ, ਪਾਰਿ ਪਰਾਹੀ=ਪਾਰ ਲੰਘ
ਜਾਂਦੇ ਹਨ, ਸੰਘਾਰੈ=ਨਾਸ ਕਰਦੇ ਹਨ, ਬਿਸ੍ਰਾਮ=
ਟਿਕਾਉ, ਹਉ=ਅਪਣੱਤ, ਕੋਟਿ=ਕਰੋੜਾਂ, ਰੰਗਿ=
ਰੰਗ ਵਿਚ,ਪਿਆਰ ਨਾਲ)

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥

(ਜਿਹ=ਜਿਸ, ਮਾਰਗ=ਰਾਹ,ਪੈਂਡਾ, ਊਹਾ=ਓਥੇ,
ਸੰਗਿ=ਨਾਲ, ਤੋਸਾ=ਖ਼ਰਚ,ਪੂੰਜੀ, ਜਿਹ ਪੈਡੈ=
ਜਿਸ ਰਾਹ ਵਿਚ, ਗੁਬਾਰਾ=ਹਨੇਰਾ, ਉਜੀਆਰਾ=
ਚਾਨਣ, ਪੰਥਿ=ਰਾਹ ਵਿਚ, ਭਇਆਨ=ਭਿਆਨਕ,
ਡਰਾਉਣਾ, ਤਪਤਿ=ਤਪਸ਼, ਘਾਮ=ਗਰਮੀ, ਛਾਮ=
ਛਾਂ, ਤ੍ਰਿਖਾ=ਤ੍ਰਿਹ, ਆਕਰਖੈ=ਖਿੱਚਦੀ ਹੈ, ਬਰਖੈ=
ਵਰਸਦਾ ਹੈ)

ਭਗਤ ਜਨਾ ਕੀ ਬਰਤਨਿ ਨਾਮੁ ॥
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਹਰਿ ਕਾ ਨਾਮੁ ਦਾਸ ਕੀ ਓਟ ॥
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
ਹਰਿ ਹਰਿ ਅਉਖਧੁ ਸਾਧ ਕਮਾਤਿ ॥
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
ਪਾਰਬ੍ਰਹਮਿ ਜਨ ਕੀਨੋ ਦਾਨ ॥
ਮਨ ਤਨ ਰੰਗਿ ਰਤੇ ਰੰਗ ਏਕੈ ॥
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥

(ਬਰਤਨਿ=ਵਰਤੋਂ, ਜਨ=ਮਨੁੱਖ, ਅਉਖਧੁ=
ਦਵਾਈ,ਦਾਰੂ, ਕਮਾਤਿ=ਕਮਾਉਂਦੇ ਹਨ, ਨਿਧਾਨੁ=
ਖ਼ਜ਼ਾਨਾ, ਕੀਨੋ=ਕੀਤਾ ਹੈ, ਜਨ=ਆਪਣੇ ਸੇਵਕਾਂ ਨੂੰ,
ਰੰਗ=ਪਿਆਰ, ਬਿਰਤਿ ਬਿਬੇਕੈ=ਚੰਗੇ ਮੰਦੇ ਦੀ
ਪਰਖ ਕਰਨ ਦਾ ਸੁਭਾਉ)

ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਹਰਿ ਕਾ ਨਾਮੁ ਜਨ ਕੀ ਵਡਿਆਈ ॥
ਹਰਿ ਕੈ ਨਾਮਿ ਜਨ ਸੋਭਾ ਪਾਈ ॥
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਜਨੁ ਰਾਤਾ ਹਰਿ ਨਾਮ ਕੀ ਸੇਵਾ ॥
ਨਾਨਕ ਪੂਜੈ ਹਰਿ ਹਰਿ ਦੇਵਾ ॥੬॥264-265॥

(ਜਨ ਕਉ=ਭਗਤ ਜਨਾਂ ਵਾਸਤੇ, ਜੁਗਤਿ=ਤਰੀਕਾ,
ਵਸੀਲਾ, ਤ੍ਰਿਪਤਿ=ਰਜੇਵਾਂ, ਭੁਗਤਿ=ਭੋਗ, ਭੰਗੁ=ਵਿਘਨ,
ਬਿਓਗੁ=ਵਿਛੋੜਾ,ਕਲੇਸ਼, ਰਾਤਾ=ਰੱਤਾ ਹੋਇਆ,ਭਿੱਜਿਆ
ਹੋਇਆ, ਦੇਵਾ=ਦੇਵ,ਚਾਨਣ-ਰੂਪ ਪ੍ਰਭੂ)

ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਹਰਿ ਹਰਿ ਜਨ ਕੈ ਓਟ ਸਤਾਣੀ ॥
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
ਸੁੰਨ ਸਮਾਧਿ ਨਾਮ ਰਸ ਮਾਤੇ ॥
ਆਠ ਪਹਰ ਜਨੁ ਹਰਿ ਹਰਿ ਜਪੈ ॥
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
ਨਾਨਕ ਜਨ ਸੰਗਿ ਕੇਤੇ ਤਰੇ ॥੭॥

(ਜਨ ਕੈ=ਭਗਤ ਦੇ (ਹਿਰਦੇ ਵਿਚ), ਖਜੀਨਾ=
ਖ਼ਜ਼ਾਨਾ, ਧਨ, ਆਪ ਪ੍ਰਭਿ=ਪ੍ਰਭੂ ਨੇ ਆਪ, ਸਤਾਣੀ=
ਤਾਣ ਵਾਲੀ,ਬਲਵਾਨ,ਤਕੜੀ, ਅਵਰ=ਹੋਰ), ਓਤਿ
ਪੋਤਿ=ਤਾਣੇ ਪੇਟੇ ਵਾਂਗ,ਪੂਰੇ ਤੌਰ ਤੇ ਹਰ ਪਾਸਿਓਂ,
ਰਸਿ=ਰਸ ਵਿਚ, ਰਾਤੇ=ਰੰਗੇ ਹੋਏ, ਭਿੱਜੇ ਹੋਏ, ਸੁੰਨ
ਸਮਾਧਿ=ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ
ਹੋਵੇ, ਮਾਤੇ=ਮੱਤੇ ਹੋਏ, ਬਹੁ=ਬਹੁਤਿਆਂ ਨੂੰ, ਕੇਤੇ=
ਕਈ ਜੀਵ)

ਪਾਰਜਾਤੁ ਇਹੁ ਹਰਿ ਕੋ ਨਾਮ ॥
ਕਾਮਧੇਨ ਹਰਿ ਹਰਿ ਗੁਣ ਗਾਮ ॥
ਸਭ ਤੇ ਊਤਮ ਹਰਿ ਕੀ ਕਥਾ ॥
ਨਾਮੁ ਸੁਨਤ ਦਰਦ ਦੁਖ ਲਥਾ ॥
ਨਾਮ ਕੀ ਮਹਿਮਾ ਸੰਤ ਰਿਦ ਵਸੈ ॥
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
ਸੰਤ ਕਾ ਸੰਗੁ ਵਡਭਾਗੀ ਪਾਈਐ ॥
ਸੰਤ ਕੀ ਸੇਵਾ ਨਾਮੁ ਧਿਆਈਐ ॥
ਨਾਮ ਤੁਲਿ ਕਛੁ ਅਵਰੁ ਨ ਹੋਇ ॥
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥

(ਪਾਰਜਾਤੁ=ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ
'ਪਾਰਜਾਤ' ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ
ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ,
ਕਾਮਧੇਨ=ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ
ਕਰਦੀ ਹੈ, ਗਾਮ=ਗਾਉਣੇ, ਦੁਰਤੁ=ਪਾਪ, ਨਾਮ ਤੁਲਿ=
ਨਾਮ ਦੇ ਬਰਾਬਰ, ਗੁਰਮੁਖਿ=ਗੁਰੂ ਦੀ ਰਾਹੀਂ, ਜਨੁ ਕੋਇ=
ਕੋਈ ਵਿਰਲਾ ਮਨੁੱਖ)

ਸਲੋਕੁ ॥

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥

(ਪੇਖੇ=ਵੇਖੇ ਹਨ, ਸਰਬ=ਸਾਰੇ, ਢਢੋਲਿ=ਢੂੰਡ ਕੇ, ਪੂਜਸਿ
ਨਾਹੀ=ਨਹੀਂ ਅੱਪੜਦੇ, ਅਮੋਲ=ਜਿਸ ਦਾ ਮੁੱਲ ਨਹੀਂ ਪਾਇਆ
ਜਾ ਸਕਦਾ, ਸਾਸਤ੍ਰ=ਧਾਰਮਿਕ ਪੁਸਤਕ, ਸਿਮ੍ਰਿਤਿ=ਹਿੰਦੂ ਕੌਮ
ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ
ਆਦਿਕ ਆਗੂਆਂ ਨੇ ਲਿਖੀਆਂ)

ਅਸਟਪਦੀ ॥

ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

(ਜਾਪ=ਵੇਦ ਆਦਿਕਾਂ ਦੇ ਮੰਤ੍ਰ ਸਹਜੇ ਸਹਜੇ ਉਚਾਰਨੇ,
ਤਾਪ=ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ,
ਧਿਆਨ=ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ
ਰੱਖਣਾ, ਖਟ ਸਾਸਤ੍ਰ=ਛੇ ਸ਼ਾਸਤ੍ਰ,ਛੇ ਦਰਸ਼ਨ (ਸਾਂਖ, ਯੋਗ,
ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ), ਵਖਿਆਨ=ਉਪਦੇਸ਼,
ਕਰਮ ਧ੍ਰਮ ਕਿਰਿਆ=ਕਰਮ-ਕਾਂਡ ਦੇ ਧਰਮ ਦੇ ਕੰਮ, ਮਧੇ=
ਵਿਚ, ਹੋਮੈ=ਹਵਨ ਕਰੇ, ਰਤਨਾ=ਘਿਉ, ਕਰਿ ਰਾਤੀ=ਰਤੀ
ਰਤੀ ਕਰ ਕੇ, ਨੇਮ=ਬੰਧੇਜ, ਇਕ ਬਾਰ=ਇਕ ਵਾਰੀ)

ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥
ਮਹਾ ਉਦਾਸੁ ਤਪੀਸਰੁ ਥੀਵੈ ॥
ਅਗਨਿ ਮਾਹਿ ਹੋਮਤ ਪਰਾਨ ॥
ਕਨਿਕ ਅਸ੍ਵ ਹੈਵਰ ਭੂਮਿ ਦਾਨ ॥
ਨਿਉਲੀ ਕਰਮ ਕਰੈ ਬਹੁ ਆਸਨ ॥
ਜੈਨ ਮਾਰਗ ਸੰਜਮ ਅਤਿ ਸਾਧਨ ॥
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥
ਤਉ ਭੀ ਹਉਮੈ ਮੈਲੁ ਨ ਜਾਵੈ ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

(ਨਉ ਖੰਡ ਪ੍ਰਿਥਮੀ=ਧਰਤੀ ਦੇ ਨਉਂ ਹੀ ਹਿੱਸੇ,ਸਾਰੀ
ਧਰਤੀ, ਚਿਰੁ=ਬਹੁਤ ਲੰਮੀ ਉਮਰ, ਤਪੀਸਰੁ=ਵੱਡਾ
ਤਪੀ, ਥੀਵੈ=ਹੋ ਜਾਏ, ਨਿਉਲੀ ਕਰਮ=ਯੋਗ ਦਾ ਇਕ
ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ,
ਮਾਰਗ=ਰਸਤਾ, ਨਿਮਖ ਨਿਮਖ=ਥੋੜਾ ਥੋੜਾ, ਸਮਸਰਿ=
ਬਰਾਬਰ, ਪਰਾਨ=ਜਿੰਦ, ਕਨਿਕ=ਸੋਨਾ, ਅਸ੍ਵ=ਘੋੜੇ,
ਹੈਵਰ=ਵਧੀਆ ਘੋੜੇ, ਭੂਮਿ ਦਾਨ=ਜ਼ਮੀਨ ਦਾ ਦਾਨ)

ਮਨ ਕਾਮਨਾ ਤੀਰਥ ਦੇਹ ਛੁਟੈ ॥
ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥
ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

(ਮਨ ਕਾਮਨਾ=ਮਨ ਦੀ ਇੱਛਾ, ਤੀਰਥ=ਤੀਰਥਾਂ ਉਤੇ,
ਛੁਟੈ=ਵਿਛੁੜੇ,ਵੱਖ ਹੋਵੇ, ਗਰਬੁ=ਅਹੰਕਾਰ, ਗੁਮਾਨੁ=
ਅਹੰਕਾਰ, ਹੁਟੈ=ਘਟਦਾ, ਸੋਚ=ਸੌਚ,ਇਸ਼ਨਾਨ, ਦੇਹੀ
ਕਉ=ਸਰੀਰ ਦੀ ਖ਼ਾਤਰ, ਸਾਧਨਾ=ਉੱਦਮ, ਬਿਖਿਆ=
ਮਾਇਆ, ਨ ਟਰੈ=ਨਹੀਂ ਟਲਦੀ, ਜਲਿ=ਪਾਣੀ ਨਾਲ,
ਅਨੀਤਿ=ਨਾਸਵੰਤ, ਭੀਤਿ=ਕੰਧ, ਬਹੁ ਮੂਚ=ਬਹੁਤ,
ਅਣਗਿਣਤ, ਪਤਿਤ=ਡਿੱਗੇ ਹੋਏ,ਮੰਦ-ਕਰਮੀ)

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥
ਕੋਟਿ ਉਪਾਵ ਦਰਗਹ ਨਹੀ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥
ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
ਨਾਨਕ ਬੋਲੈ ਸਹਜਿ ਸੁਭਾਇ ॥੪॥

(ਸਿਆਣਪ=ਚਤੁਰਾਈ, ਭਉ=ਡਰ, ਬਿਆਪੈ=ਜ਼ੋਰ ਪਾ
ਲੈਂਦਾ ਹੈ, ਕਰਿ=ਕਰ ਕੇ, ਤ੍ਰਿਸਨ=ਤ੍ਰਿਹ, ਲਾਲਚ, ਨ
ਧ੍ਰਾਪੈ=ਨਹੀਂ ਰੱਜਦੀ, ਭੇਖ=ਧਾਰਮਿਕ ਪੁਸ਼ਾਕ, ਕੋਟਿ=
ਕ੍ਰੋੜਾਂ, ਉਪਾਵ=ਤਰੀਕੇ,ਵਸੀਲੇ, ਸਿਝੈ=ਸਿੱਝਦਾ,ਕਾਮਯਾਬ
ਹੁੰਦਾ, ਛੂਟਸਿ ਨਾਹੀ=ਬਚ ਨਹੀਂ ਸਕਦਾ, ਊਭ=ਉਤਾਂਹ,
ਆਕਾਸ਼ ਵਿਚ, ਪਇਆਲਿ=ਪਾਤਾਲ ਵਿਚ, ਮੋਹਿ=ਮੋਹ ਵਿਚ,
ਬਿਆਪਹਿ=ਫਸ ਜਾਂਦੇ ਹਨ, ਜਾਲਿ=ਜਾਲ ਵਿਚ, ਡਾਨੈ=ਡੰਨ
ਲਾਉਂਦਾ ਹੈ, ਤਿਲੁ=ਰਤਾ ਭਰ ਭੀ, ਮਾਨੈ=ਮੰਨਦਾ, ਸਹਜਿ=
ਅਡੋਲ ਅਵਸਥਾ ਵਿਚ, ਸੁਭਾਇ=ਪ੍ਰੇਮ ਨਾਲ, ਭਾਉ=ਪ੍ਰੇਮ)

ਚਾਰਿ ਪਦਾਰਥ ਜੇ ਕੋ ਮਾਗੈ ॥
ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥
ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥
ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

(ਚਾਰਿ ਪਦਾਰਥ=ਧਰਮ, ਅਰਥ, ਕਾਮ, ਮੋਖ,
ਕੋ=ਕੋਈ ਮਨੁੱਖ, ਰਿਦੈ=ਹਿਰਦੇ ਵਿਚ, ਸਦ=ਸਦਾ,
ਲੋਰੈ=ਚਾਹੇ, ਸਾਧ ਸੰਗਿ=ਭਲਿਆਂ ਦੀ ਸੰਗਤਿ ਵਿਚ,
ਛੋਰੈ=ਛੱਡ ਦੇਵੇ, ਪ੍ਰਭ ਦਰਸ ਪਿਆਸਾ=ਪ੍ਰਭੂ ਦੇ ਦਰਸਨ
ਦੀ ਚਾਹ, ਤਾ ਕੈ=ਉਸ ਤੋਂ, ਬਲਿ ਜਾਸਾ=ਸਦਕੇ ਜਾਵਾਂ)

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥
ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥
ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
ਨਾਨਕ ਪਾਪ ਪੁੰਨ ਨਹੀ ਲੇਪਾ ॥੬॥

(ਜਾ ਕਾ=ਜਿਸ ਦਾ, ਸਗਲ=ਸਾਰੇ, ਪੁਰਖ=ਮਨੁੱਖ,
ਆਪਸ ਕਉ=ਆਪਣੇ ਆਪ ਨੂੰ, ਨੀਚਾ=ਨੀਵਾਂ,ਮਾੜਾ,
ਸੋਊ=ਉਸੇ ਮਨੁੱਖ ਨੂੰ, ਗਨੀਐ=ਜਾਣੀਏ, ਰੀਨਾ=ਧੂੜ,
ਤਿਨਿ=ਉਸ, ਘਟਿ ਘਟਿ=ਹਰੇਕ ਸਰੀਰ ਵਿਚ,
ਚੀਨਾ=ਪਛਾਣ ਲਿਆ ਹੈ, ਬੁਰਾ=ਬੁਰਾਈ, ਪੇਖੈ=
ਵੇਖਦਾ ਹੈ, ਸਮ=ਬਰਾਬਰ, ਦ੍ਰਿਸਟੇਤਾ=ਵੇਖਣ ਵਾਲਾ,
ਲੇਪਾ=ਅਸਰ,ਪ੍ਰਭਾਵ, ਜਨ=ਮਨੁੱਖ)

ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥
ਨਾਨਕ ਅਵਰੁ ਨ ਜਾਨਸਿ ਕੋਇ ॥੭॥

(ਕਉ=ਨੂੰ, ਵਾਸਤੇ, ਥਾਉ=ਆਸਰਾ, ਘਟ=ਸਰੀਰ,
ਪ੍ਰਾਣੀ, ਦੇਵਹੁ=ਤੂੰ ਦੇਂਦਾ ਹੈਂ, ਅੰਤਰਜਾਮੀ=ਦਿਲ ਦੀ
ਬੁੱਝਣ ਵਾਲਾ, ਗਤਿ=ਹਾਲਤ, ਰਾਤੇ=ਮਗਨ,ਮਸਤ,
ਉਸਤਤਿ=ਵਡਿਆਈ, ਤੁਮ ਤੇ=ਤੈਥੋਂ, ਕੋਇ=ਕੋਈ ਹੋਰ)

ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

(ਸ੍ਰੇਸਟ=ਸਭ ਤੋਂ ਚੰਗਾ, ਨਿਰਮਲ=ਪਵਿਤ੍ਰ, ਕਰਮੁ=ਕੰਮ,
ਆਚਰਨ, ਕ੍ਰਿਆ=ਧਾਰਮਿਕ ਰਸਮ, ਦੁਰਮਤਿ=ਭੈੜੀ ਮਤਿ,
ਹਿਰਿਆ=ਦੂਰ ਕੀਤੀ, ਅੰਮ੍ਰਿਤ=ਅਮਰ ਕਰਨ ਵਾਲੀ, ਰਸਨ=
ਜੀਭ, ਬਖਾਨੀ=ਉੱਚਾਰ,ਬੋਲ, ਜਿਹ ਘਟਿ=ਜਿਸ ਸਰੀਰ ਵਿਚ)

ਸਲੋਕੁ ॥

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

(ਨਿਰਗੁਨੀਆਰ=ਹੇ ਨਿਰਗੁਣ ਜੀਵ, ਇਆਨਿਆ=ਹੇ ਅੰਞਾਣ!
ਸਮਾਲਿ=ਚੇਤੇ ਰੱਖ, ਜਿਨਿ=ਜਿਸ ਨੇ, ਕੀਆ=ਪੈਦਾ ਕੀਤਾ,
ਤਿਸੁ=ਉਸ ਨੂੰ, ਚਿਤਿ=ਚਿੱਤ ਵਿਚ, ਨਿਬਹੀ=ਨਿਭਦਾ ਹੈ)

ਅਸਟਪਦੀ ॥

ਰਮਈਆ ਕੇ ਗੁਨ ਚੇਤਿ ਪਰਾਨੀ ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
ਭਰਿ ਜੋਬਨ ਭੋਜਨ ਸੁਖ ਸੂਧ ॥
ਬਿਰਧਿ ਭਇਆ ਊਪਰਿ ਸਾਕ ਸੈਨ ॥
ਮੁਖਿ ਅਪਿਆਉ ਬੈਠ ਕਉ ਦੈਨ ॥
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
ਬਖਸਿ ਲੇਹੁ ਤਉ ਨਾਨਕ ਸੀਝੈ ॥੧॥266-267॥

(ਰਮਈਆ=ਸੋਹਣਾ ਰਾਮ, ਚੇਤਿ=ਚੇਤੇ ਕਰ, ਯਾਦ ਕਰ,
ਦ੍ਰਿਸਟਾਨੀ=ਵਿਖਾ ਦਿੱਤਾ, ਤੂੰ=ਤੈਨੂੰ, ਸਾਜਿ=ਪੈਦਾ ਕਰ ਕੇ,
ਸਵਾਰਿ=ਸਜਾ ਕੇ, ਗਰਭ ਅਗਨਿ=ਪੇਟ ਦੀ ਅੱਗ, ਉਬਾਰਿਆ=
ਬਚਾਇਆ, ਬਾਰ=ਬਾਲਕ, ਬਿਵਸਥਾ=ਉਮਰ, ਪਿਆਰੈ=
ਪਿਆਲਦਾ ਹੈ, ਭਰਿ ਜੋਬਨ=ਭਰ-ਜੁਆਨੀ ਵਿਚ, ਸੂਧ=ਸੂਝ,
ਬਿਰਧਿ=ਬੁੱਢਾ, ਉਪਰਿ=ਸੇਵਾ ਕਰਨ ਨੂੰ, ਸੈਨ=ਸੱਜਣ,ਮਿਤ੍ਰ,
ਮੁਖਿ=ਮੂੰਹ ਵਿਚ, ਅਪਿਆਉ=ਚੰਗੇ ਭੋਜਨ, ਬੈਠ ਕਉ=ਬੈਠੇ ਨੂੰ,
ਦੈਨ=ਦੇਂਦੇ ਹਨ)

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
ਐਸੇ ਦੋਖ ਮੂੜ ਅੰਧ ਬਿਆਪੇ ॥
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

(ਜਿਹ ਪ੍ਰਸਾਦਿ=ਜਿਸ ਦੀ ਕ੍ਰਿਪਾ ਨਾਲ, ਧਰ=ਧਰਤੀ,
ਸੁਖਿ=ਸੁਖ ਨਾਲ, ਬਸਹਿ=ਤੂੰ ਵੱਸਦਾ ਹੈਂ, ਸੁਤ=ਪੁੱਤ੍ਰ,
ਭ੍ਰਾਤ=ਭਰਾ, ਬਨਿਤਾ=ਇਸਤ੍ਰੀ, ਹਸਹਿ=ਤੂੰ ਹੱਸਦਾ ਹੈਂ,
ਸੀਤਲ=ਠੰਢਾ, ਪਵਨੁ=ਹਵਾ, ਪਾਵਕੁ=ਅੱਗ, ਸਗਲ=ਸਾਰੇ,
ਸਮਗ੍ਰੀ=ਪਦਾਰਥ, ਹਸਤ=ਹੱਥ, ਪਾਵ=ਪੈਰ, ਕਰਨ=ਕੰਨ,
ਨੇਤ੍ਰ=ਅੱਖਾਂ, ਰਸਨਾ=ਜੀਭ, ਤਿਸਹੁ=ਉਸ ਨੂੰ, ਤਿਆਗਿ=
ਛੱਡ ਕੇ, ਰਚਨਾ=ਰੁੱਝਾ ਹੋਇਆ ਹੈਂ, ਦੋਖ=ਮੰਦੇ ਕਰਮ,
ਮੂੜ=ਮੂਰਖ ਜੀਵ, ਬਿਆਪੇ=ਫਸੇ ਹੋਏ ਹਨ)

ਆਦਿ ਅੰਤਿ ਜੋ ਰਾਖਨਹਾਰੁ ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥
ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥
ਨਾਨਕ ਰਾਖਨਹਾਰੁ ਅਪਾਰੁ ॥੩॥

(ਆਦਿ=ਮੁੱਢ ਤੋਂ, ਅੰਤਿ=ਅਖ਼ੀਰ ਤਕ, ਗਵਾਰੁ=ਮੂਰਖ ਮਨੁੱਖ,
ਜਾ ਕੀ=ਜਿਸ ਦੀ, ਨਵ ਨਿਧਿ=ਨੌ ਖ਼ਜ਼ਾਨੇ, ਤਾ ਸਿਉ=ਉਸ ਨਾਲ,
ਮੂੜਾ=ਮੂਰਖ, ਹਜੂਰੇ=ਅੰਗ-ਸੰਗ, ਤਾ ਕਉ=ਉਸ ਨੂੰ, ਤਿਸਹਿ=
ਉਸ ਨੂੰ, ਮੁਗਧੁ=ਮੂਰਖ, ਅਪਾਰੁ=ਬੇਅੰਤ)

ਰਤਨੁ ਤਿਆਗਿ ਕਉਡੀ ਸੰਗਿ ਰਚੈ ॥
ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

(ਰਚੈ=ਰੁੱਝਾ ਰਹਿੰਦਾ ਹੈ, ਛੋਡਿ=ਛੱਡ ਕੇ, ਮਚੈ=ਮੱਚਦਾ ਹੈ,
ਆਕੜਦਾ ਹੈ, ਅਸਥਿਰੁ=ਸਦਾ ਕਾਇਮ ਰਹਿਣ ਵਾਲਾ, ਪਰਾਨੈ=
ਪਛਾਣਦਾ ਹੈ, ਸਮਝਦਾ ਹੈ, ਤਿਸ ਕਾ=ਉਸ ਦਾ, ਸ੍ਰਮੁ=ਮੇਹਨਤ,
ਸਹਾਈ=ਸਹਾਇਤਾ ਕਰਨ ਵਾਲਾ, ਪਰਹਰੈ=ਛੱਡ ਦੇਂਦਾ ਹੈ,
ਉਤਾਰੈ=ਲਾਹ ਦੇਂਦਾ ਹੈ, ਗਰਧਬ ਪ੍ਰੀਤਿ=ਖੋਤੇ ਦਾ ਪਿਆਰ,
ਭਸਮ=ਸੁਆਹ, ਕੂਪ=ਖੂਹ, ਪਤਿਤ=ਡਿੱਗਾ ਹੋਇਆ, ਬਿਕਰਾਲ
ਕੂਪ ਮਹਿ=ਭਿਆਨਕ ਖੂਹ ਵਿਚ)

ਕਰਤੂਤਿ ਪਸੂ ਕੀ ਮਾਨਸ ਜਾਤਿ ॥
ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਰਿ ਮਲੁ ਮਾਇਆ ॥
ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰਿ ਗਿਆਨ ਧਿਆਨ ਇਸਨਾਨ ॥
ਅੰਤਰਿ ਬਿਆਪੈ ਲੋਭੁ ਸੁਆਨੁ ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
ਗਲਿ ਪਾਥਰ ਕੈਸੇ ਤਰੈ ਅਥਾਹ ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
ਨਾਨਕ ਤੇ ਜਨ ਸਹਜਿ ਸਮਾਤਿ ॥੫॥

(ਪਚਾਰਾ=ਵਿਖਾਵਾ, ਅੰਤਰਿ=ਮਨ ਵਿਚ, ਕਛੁ ਕਰੈ=
(ਭਾਵੇਂ) ਕੋਈ (ਜਤਨ) ਕਰੇ, ਬਿਆਪੈ=ਜ਼ੋਰ ਪਾ ਰਿਹਾ ਹੈ,
ਸੁਆਨੁ=ਕੁੱਤਾ, ਅਗਨਿ=(ਤ੍ਰਿਸਨਾ ਦੀ) ਅੱਗ, ਅਥਾਹ=
ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ, ਜਾ ਕੈ ਅੰਤਰਿ=
ਜਿਸ ਮਨੁੱਖ ਦੇ ਹਿਰਦੇ ਵਿਚ, ਸਹਜਿ=ਸਹਜ ਵਿਚ,
ਸਮਾਤਿ=ਸਮਾ ਜਾਂਦਾ ਹੈ,ਟਿਕ ਜਾਂਦਾ ਹੈ)

ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥
ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥
ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥
ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
ਨਾਨਕ ਤੁਮਰੀ ਕਿਰਪਾ ਤਰੈ ॥੬॥

(ਸੁਨਿ=ਸੁਣ ਕੇ, ਮਾਰਗੁ=ਰਸਤਾ, ਪਾਵੈ=ਲੱਭ ਲਏ,
ਕਰੁ=ਹੱਥ, ਗਹਿ ਲੇਹੁ=ਫੜ ਲਵੋ, ਓੜਿ=ਅਖ਼ੀਰ ਤਕ,
ਬੁਝਾਰਤਿ=ਸੈਨਤ, ਡੋਰਾ=ਬੋਲਾ, ਨਿਸਿ=ਰਾਤ, ਭੋਰਾ=
ਦਿਨ, ਭੰਗ=ਟੁੱਟੀ ਹੋਈ, ਪਿੰਗੁਲ=ਲੂਲ੍ਹਾ, ਪਰਭਵਨ=
ਭੌਣਾ,ਫਿਰਨਾ, ਗਵਨ=ਪਹੁੰਚ, ਕਰੁਣਾ ਮੈ=ਤਰਸਵਾਨ)

ਸੰਗਿ ਸਹਾਈ ਸੁ ਆਵੈ ਨ ਚੀਤਿ ॥
ਜੋ ਬੈਰਾਈ ਤਾ ਸਿਉ ਪ੍ਰੀਤਿ ॥
ਬਲੂਆ ਕੇ ਗ੍ਰਿਹ ਭੀਤਰਿ ਬਸੈ ॥
ਅਨਦ ਕੇਲ ਮਾਇਆ ਰੰਗਿ ਰਸੈ ॥
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
ਕਾਲੁ ਨ ਆਵੈ ਮੂੜੇ ਚੀਤਿ ॥
ਬੈਰ ਬਿਰੋਧ ਕਾਮ ਕ੍ਰੋਧ ਮੋਹ ॥
ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥267-268॥

(ਚੀਤਿ=ਚਿੱਤ ਵਿਚ, ਬੈਰਾਈ=ਵੈਰੀ, ਬਲੂਆ=ਰੇਤ, ਗ੍ਰਿਹ=
ਘਰ, ਭੀਤਰਿ=ਵਿਚ, ਰੰਗਿ=ਮਸਤੀ ਵਿਚ, ਕੇਲ=ਚੋਜ-ਖੇਡਾਂ,
ਦ੍ਰਿੜੁ=ਪੱਕਾ, ਮਨਹਿ=ਮਨ ਵਿਚ, ਪ੍ਰਤੀਤਿ=ਯਕੀਨ, ਮੂੜੇ
ਚੀਤਿ=ਮੂਰਖ ਦੇ ਚਿੱਤ ਵਿਚ, ਕਾਲੁ=ਮੌਤ, ਧ੍ਰੋਹ=ਠੱਗੀ,
ਇਆਹੂ ਜੁਗਤਿ=ਇਸ ਤਰੀਕੇ ਨਾਲ, ਬਿਹਾਨੇ=ਗੁਜ਼ਰ ਗਏ
ਹਨ, ਆਪਨ ਕਰਮ=ਆਪਣੀ ਮੇਹਰ)

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥੪॥

(ਤੁਮ ਪਹਿ=ਤੇਰੇ ਪਾਸ, ਪਿੰਡੁ=ਸਰੀਰ, ਰਾਸਿ=ਬਖ਼ਸ਼ੀਸ਼,
ਪੂੰਜੀ, ਘਨੇਰੇ=ਬਹੁਤ, ਸਮਗ੍ਰੀ=ਪਦਾਰਥ, ਸੂਤ੍ਰਿ=ਮਰਯਾਦਾ
ਵਿਚ,ਹੁਕਮ ਵਿਚ, ਧਾਰੀ=ਟਿਕੀ ਹੋਈ ਹੈ, ਤੁਮ ਤੇ=ਤੈਥੋਂ,
ਹੋਇ=ਪੈਦਾ ਹੋਇਆ ਹੈ, ਆਗਿਆਕਾਰੀ=ਹੁਕਮ ਨੂੰ ਮੰਨ ਰਿਹਾ
ਹੈ, ਕੁਰਬਾਨੀ=ਸਦਕੇ, ਮਿਤਿ=ਮਰਯਾਦਾ, ਗਤਿ=ਹਾਲਤ)

ਸਲੋਕੁ ॥

ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥

(ਲਾਗਹਿ=ਲੱਗਦੇ ਹਨ, ਆਨ=ਹੋਰ, ਸੁਆਇ=ਸੁਆਦ ਵਿਚ,
ਸੁਆਰਥ ਵਿਚ, ਕਹੂ ਨ=ਕਦੇ ਨਹੀਂ, ਸੀਝਈ=ਸਿੱਝਦਾ,
ਕਾਮਯਾਬ ਹੁੰਦਾ, ਪਤਿ=ਇੱਜ਼ਤ ।)

ਅਸਟਪਦੀ ॥

ਦਸ ਬਸਤੂ ਲੇ ਪਾਛੈ ਪਾਵੈ ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
ਸਰਬ ਸੂਖ ਤਾਹੂ ਮਨਿ ਵੂਠਾ ॥
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
ਸਰਬ ਥੋਕ ਨਾਨਕ ਤਿਨਿ ਪਾਇਆ ॥੧॥

(ਬਸਤੂ=ਚੀਜ਼ਾਂ, ਪਾਛੈ ਪਾਵੈ=ਸਾਂਭ ਲੈਂਦਾ ਹੈ,
ਬਿਖੋਟਿ=ਖਰਾ-ਪਨ, ਇਤਬਾਰ, ਹਿਰਿ ਲੇਇ=
ਖੋਹ ਲਏ, ਮੂੜਾ=ਮੂਰਖ, ਕਹਾ ਕਰੇਇ=ਕੀਹ
ਕਰ ਸਕਦਾ ਹੈ? ਚਾਰਾ=ਜ਼ੋਰ, ਸਦ=ਸਦਾ,
ਤਾਹੂ ਮਨਿ=ਉਸੇ ਦੇ ਮਨ ਵਿਚ, ਵੂਠਾ=ਆ
ਵੱਸਦੇ ਹਨ, ਜਿਸੁ ਜਨ=ਜਿਸ ਮਨੁੱਖ ਨੂੰ, ਥੋਕ=
ਪਦਾਰਥ, ਤਿਨਿ=ਉਸ

ਅਗਨਤ ਸਾਹੁ ਅਪਨੀ ਦੇ ਰਾਸਿ ॥
ਖਾਤ ਪੀਤ ਬਰਤੈ ਅਨਦ ਉਲਾਸਿ ॥
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
ਅਗਿਆਨੀ ਮਨਿ ਰੋਸੁ ਕਰੇਇ ॥
ਅਪਨੀ ਪਰਤੀਤਿ ਆਪ ਹੀ ਖੋਵੈ ॥
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਉਸ ਤੇ ਚਉਗੁਨ ਕਰੈ ਨਿਹਾਲੁ ॥
ਨਾਨਕ ਸਾਹਿਬੁ ਸਦਾ ਦਇਆਲੁ ॥੨॥

(ਅਗਨਤ ਰਾਸਿ=ਅਣਗਿਣਤ ਪੂੰਜੀ, ਖਾਤ ਪੀਤ=
ਖਾਂਦਾ ਪੀਂਦਾ, ਬਰਤੈ=ਵਰਤਦਾ ਹੈ, ਅਨਦ ਉਲਾਸਿ=
ਖ਼ੁਸ਼ੀ ਨਾਲ, ਅਮਾਨ=ਅਮਾਨਤ, ਬਹੁਰਿ=ਮੁੜ, ਰੋਸੁ=
ਰੋਸਾ, ਪਰਤੀਤਿ=ਇਤਬਾਰ, ਖੋਵੈ=ਗਵਾ ਲੈਂਦਾ ਹੈ,
ਬਿਸ੍ਵਾਸੁ=ਵਿਸਾਹ, ਨਿਹਾਲੁ=ਪ੍ਰਸੰਨ,ਖ਼ੁਸ਼ ।)

ਅਨਿਕ ਭਾਤਿ ਮਾਇਆ ਕੇ ਹੇਤ ॥
ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥
ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥

(ਭਾਤਿ=ਕਿਸਮ, ਹੇਤ=ਪਿਆਰ, ਸਰਪਰ=ਅੰਤ ਨੂੰ,
ਜ਼ਰੂਰ, ਜਾਨੁ=ਸਮਝ, ਅਨੇਤ=ਨਾਹ ਨਿੱਤ ਰਹਿਣ
ਵਾਲੇ,ਨਾਸਵੰਤ, ਬਿਰਖ=ਰੁੱਖ, ਰੰਗੁ=ਪਿਆਰ,
ਉਹੁ=ਉਹ ਮਨੁੱਖ, ਮਨਿ=ਮਨ ਵਿਚ, ਦੀਸੈ=
ਦਿੱਸਦਾ ਹੈ, ਚਾਲਨਹਾਰੁ=ਨਾਸਵੰਤ, ਲਪਟਿ
ਰਹਿਓ=ਜੁੜ ਰਿਹਾ ਹੈ, ਤਹ=ਓਥੇ, ਅੰਧ=ਅੰਨ੍ਹਾ,
ਅੰਧ ਅੰਧਾਰੁ=ਅੰਨ੍ਹਿਆਂ ਦਾ ਅੰਨ੍ਹਾ,ਮਹਾ ਮੂਰਖ,
ਬਟਾਊ=ਰਾਹੀ,ਮੁਸਾਫ਼ਿਰ, ਨੇਹ=ਪਿਆਰ, ਤਾ
ਕਉ=ਉਸ ਨੂੰ, ਹਾਥਿ=ਹੱਥ ਵਿਚ, ਨ ਕੇਹ=ਕੁਝ ਭੀ ਨਹੀਂ)

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥
ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥

(ਮਿਥਿਆ=ਸਦਾ ਨਾਹ ਕਾਇਮ ਰਹਿਣ ਵਾਲਾ, ਕੁਟੰਬੁ=
ਪਰਵਾਰ, ਸਬਾਇਆ=ਸਾਰਾ, ਮਮਤਾ=ਮਾਲਕੀ ਦਾ
ਖ਼ਿਆਲ, ਜੋਬਨ=ਜੁਆਨੀ, ਬਿਕਰਾਲ=ਡਰਾਉਣਾ,
ਹਸਤੀ=ਹਾਥੀ, ਅਸ੍ਵ=ਘੋੜੇ, ਬਸਤ੍ਰਾ=ਕੱਪੜੇ, ਰੰਗ
ਸੰਗਿ=ਪਿਆਰ ਨਾਲ, ਪੇਖਿ=ਵੇਖ ਕੇ, ਹਸਤਾ=
ਹੱਸਦਾ ਹੈ, ਧ੍ਰੋਹ=ਦਗ਼ਾ, ਆਪਸ ਊਪਰਿ=ਆਪਣੇ ਉਤੇ,
ਅਸਥਿਰੁ=ਸਦਾ ਕਾਇਮ ਰਹਿਣ ਵਾਲੀ, ਭਗਤਿ=
ਬੰਦਗੀ, ਜਪਿ ਜਪਿ=ਸਦਾ ਜਪ ਕੇ)

ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥
ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥269॥

(ਮਿਥਿਆ=ਵਿਅਰਥ, ਸ੍ਰਵਨ=ਕੰਨ, ਸੁਨਹਿ=
ਸੁਣਦੇ ਹਨ, ਹਸਤ=ਹੱਥ, ਦਰਬ=ਧਨ, ਹਿਰਹਿ=
ਚੁਰਾਉਂਦੇ ਹਨ, ਨੇਤ੍ਰ=ਅੱਖਾਂ, ਤ੍ਰਿਅ=ਇਸਤ੍ਰੀ ਦਾ,
ਰਸਨਾ=ਜੀਭ, ਅਨ ਸ੍ਵਾਦ=ਹੋਰ ਸੁਆਦਾਂ ਵਿਚ,
ਧਾਵਹਿ=ਦੌੜਦੇ ਹਨ, ਬਿਕਾਰ=ਵਿਗਾੜ, ਪਰ ਲੋਭੁ=
ਪਰਾਏ ਦਾ ਲੋਭ, ਪਰਉਪਕਾਰ=ਦੂਜਿਆਂ ਦੀ ਭਲਾਈ,
ਬਾਸੁ=ਵਾਸ਼ਨਾ, ਬਿਨੁ ਬੂਝੇ=ਸਮਝਣ ਤੋਂ ਬਿਨਾ,
ਦੇਹ=ਸਰੀਰ)

ਬਿਰਥੀ ਸਾਕਤ ਕੀ ਆਰਜਾ ॥
ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥
ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
ਜਿਉ ਕਿਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
ਨਾਨਕ ਤਾ ਕੈ ਬਲਿ ਬਲਿ ਜਾਉ ॥੬॥

(ਬਿਰਥੀ=ਵਿਅਰਥ, ਸਾਕਤ=ਟੁੱਟਾ ਹੋਇਆ, ਆਰਜਾ=
ਉਮਰ, ਤਨੁ ਅੰਧ=ਅੰਨ੍ਹੇ ਦਾ ਸਰੀਰ, ਤਾ ਕੈ ਮੁਖਿ=ਉਸ
ਦੇ ਮੂੰਹ ਵਿਚੋਂ, ਦੁਰਗੰਧ=ਬਦ-ਬੂ, ਰੈਨਿ=ਰਾਤ, ਬਿਹਾਇ=
ਗੁਜ਼ਰ ਜਾਂਦੀ ਹੈ, ਮੇਘ=ਬੱਦਲ, ਕਿਰਪਨ=ਕੰਜੂਸ,
ਨਿਰਾਰਥ=ਵਿਅਰਥ, ਦਾਮ=ਪੈਸੇ, ਧੰਨਿ=ਮੁਬਾਰਕ,
ਜਿਹ ਘਟਿ=ਜਿਨ੍ਹਾਂ ਦੇ ਹਿਰਦੇ ਵਿਚ, ਤਾ ਕੈ=ਉਹਨਾਂ ਤੋਂ,
ਬਲਿ ਬਲਿ=ਸਦਕੇ)

ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਨਹਾਰ ਪ੍ਰਭੂ ਪਰਬੀਨ ॥
ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥
ਆਵਤ ਜਾਵਤ ਜਨਮੈ ਮਰੈ ॥
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
ਤਿਸ ਕੀ ਸੀਖ ਤਰੈ ਸੰਸਾਰੁ ॥
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
ਨਾਨਕ ਉਨ ਜਨ ਚਰਨ ਪਰਾਤਾ ॥੭॥

(ਰਹਤ=ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ
ਹੋਏ ਹਨ, ਕਛੁ ਅਵਰ=ਕੁਝ ਹੋਰ, ਕਮਾਵਤ=
ਕਮਾਂਦਾ ਹੈ, ਗੰਢ ਲਾਵਤ=ਗਾਂਢੇ ਲਾਂਦਾ ਹੈ,
ਜੋੜ-ਤੋੜ ਕਰਦਾ ਹੈ, ਪਰਬੀਨ=ਚਤੁਰ,
ਕਾਹੂ=ਕਿਸੇ ਦੇ, ਭੀਨ=ਭਿੱਜਦਾ,ਪ੍ਰਸੰਨ ਹੁੰਦਾ,
ਅਵਰ=ਹੋਰਨਾਂ ਨੂੰ, ਜਿਸ ਕੈ ਅੰਤਰਿ=ਜਿਸ
ਮਨੁੱਖ ਦੇ ਮਨ ਵਿਚ, ਤਿਸ ਕੀ ਸੀਖ=ਉਸ
ਦੀ ਸਿੱਖਿਆ ਨਾਲ, ਸੰਸਾਰੁ=ਜਗਤ, ਤੁਮ
ਭਾਨੇ=ਤੈਨੂੰ ਭਾਉਂਦੇ ਹਨ, ਤਿਨ=ਉਹਨਾਂ ਨੇ,
ਉਨ ਜਨ ਚਰਨ=ਉਹਨਾਂ ਮਨੁੱਖਾਂ ਦੇ ਪੈਰਾਂ ਤੇ,
ਪਰਾਤਾ=ਪੈਂਦਾ ਹੈ, ਮੁਖਹੁ=ਮੂੰਹੋਂ)

ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥
ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥
ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥
ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥

(ਕਰਉ=ਮੈਂ ਕਰਦਾ ਹਾਂ, ਕੀਆ=ਪੈਦਾ ਕੀਤਾ ਹੋਇਆ,
ਆਪਹਿ=ਆਪ ਹੀ, ਮਾਨੈ=ਮਾਣ ਦੇਂਦਾ ਹੈ, ਨਿਬੇਰਾ=
ਫ਼ੈਸਲਾ, ਨੇਰਾ=ਨੇੜੇ, ਸਗਲ ਤੇ ਰਹਤ=ਸਭ ਤੋਂ ਪਰੇ ਹੈ,
ਉਪਾਵ=ਹੀਲੇ, ਰਹਤ=ਰਹਿਣੀ, ਆਤਮ ਕੀ ਰਹਤ=
ਆਤਮਾ ਦੀ ਰਹਿਣੀ, ਭਾਵੈ=ਭਾਉਂਦਾ ਹੈ, ਤਿਸੁ=ਉਸ ਨੂੰ,
ਥਾਨ ਥਨੰਤਰਿ=ਹਰ ਥਾਂ, ਸਮਾਇ ਰਹਿਆ=ਮੌਜੂਦ ਹੈ,
ਨਿਮਖ ਨਿਮਖ=ਅੱਖ ਦੇ ਫਰਕਣ ਦੇ ਸਮੇ ਵਿਚ ਭੀ)

ਸਲੋਕੁ ॥

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥

(ਬਿਨਸਿ ਜਾਇ=ਨਾਸ ਹੋ ਜਾਏ, ਅਹੰਮੇਵ=ਅਹੰਕਾਰ,
ਸਰਣਾਗਤੀ=ਸਰਣ ਆਇਆ ਹਾਂ, ਪ੍ਰਸਾਦੁ=ਕ੍ਰਿਪਾ)

ਅਸਟਪਦੀ ॥

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥
ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥
ਤਿਸਹਿ ਧਿਆਇ ਸਦਾ ਮਨ ਅੰਦਰਿ ॥
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
ਆਠ ਪਹਰ ਸਿਮਰਹੁ ਤਿਸੁ ਰਸਨਾ ॥
ਜਿਹ ਪ੍ਰਸਾਦਿ ਰੰਗ ਰਸ ਭੋਗ ॥
ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥

(ਜਿਹ ਪ੍ਰਸਾਦਿ=ਜਿਸ ਦੀ ਕ੍ਰਿਪਾ ਨਾਲ, ਅੰਮ੍ਰਿਤ=
ਸੁਆਦਲੇ ਭੋਜਨ, ਖਾਹਿ=ਤੂੰ ਖਾਂਦਾ ਹੈਂ, ਸੁਗੰਧਤ=
ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ, ਪਰਮ=
ਉੱਚੀ, ਗਤਿ=ਪਦਵੀ, ਮੰਦਰਿ=ਮੰਦਰ ਵਿਚ,ਘਰ
ਵਿਚ, ਤਿਸਹਿ=ਉਸ ਨੂੰ, ਰਸਨਾ=ਜੀਭ ਨਾਲ)

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
ਮੁਖਿ ਤਾ ਕੋ ਜਸੁ ਰਸਨ ਬਖਾਨੈ ॥
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥269-270॥

(ਪਟੰਬਰ=ਰੇਸ਼ਮ ਦੇ ਕੱਪੜੇ, ਕਤ ਅਵਰ=ਕਿਸੇ ਹੋਰ ਥਾਂ?
ਲੁਭਾਵਹਿ=ਤੂੰ ਲੋਭ ਕਰ ਰਿਹਾ ਹੈਂ, ਸੋਈਜੈ=ਸਵੀਂਦਾ ਹੈ,
ਗਾਵੀਜੈ=ਗਾਉਣਾ ਚਾਹੀਦਾ ਹੈ, ਸਭੁ ਕੋਊ=ਹਰੇਕ ਜੀਵ,
ਮਾਨੈ=ਮਾਣ ਦੇਂਦਾ ਹੈ, ਰਸਨ=ਜੀਭ ਨਾਲ, ਬਖਾਨੈ=ਉਚਾਰੇ,
ਪਤਿ ਸੇਤੀ=ਇੱਜ਼ਤ ਨਾਲ)

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥
ਲਿਵ ਲਾਵਹੁ ਤਿਸੁ ਰਾਮ ਸਨੇਹੀ ॥
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥
ਨਾਨਕ ਤਾ ਕੀ ਭਗਤਿ ਕਰੇਹ ॥੩॥

(ਕੰਚਨ ਦੇਹੀ=ਸੋਨੇ ਵਰਗਾ ਸਰੀਰ, ਸਨੇਹੀ=
ਪਿਆਰ ਕਰਨ ਵਾਲਾ, ਓਲਾ=ਪਰਦਾ, ਛਿਦ੍ਰ=
ਨੁਕਸ,ਐਬ, ਪਹੂਚੈ=ਅੱਪੜਦਾ, ਕਰੇਹ=ਕਰ)

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
ਜਿਨਿ ਤੇਰੀ ਮਨ ਬਨਤ ਬਨਾਈ ॥
ਊਠਤ ਬੈਠਤ ਸਦ ਤਿਸਹਿ ਧਿਆਈ ॥
ਤਿਸਹਿ ਧਿਆਇ ਜੋ ਏਕ ਅਲਖੈ ॥
ਈਹਾ ਊਹਾ ਨਾਨਕ ਤੇਰੀ ਰਖੈ ॥੪॥

(ਆਭੂਖਨ=ਗਹਣੇ,ਜ਼ੇਵਰ, ਪਹਿਰੀਜੈ=ਪਹਿਨੀਦੇ
ਹਨ, ਅਸ੍ਵ=ਘੋੜੇ, ਹਸਤਿ=ਹਾਥੀ, ਮਿਲਖ=ਜ਼ਮੀਨ,
ਤੇਰੀ ਬਨਤ ਬਨਾਈ=ਤੇਰੀ ਬਣੌਤ ਬਣਾਈ ਹੈ, ਅਲਖ=
ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਈਹਾ=ਇਥੇ,
ਊਹਾ=ਓਥੇ, ਪਰਲੋਕ ਵਿਚ, ਰਖੈ=ਰੱਖਦਾ ਹੈ)

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥

(ਕਰਹਿ=ਤੂੰ ਕਰਦਾ ਹੈਂ, ਆਚਾਰ=ਰਸਮ ਰਿਵਾਜ,
ਬਿਉਹਾਰੀ=ਵਿਹਾਰ ਕਰਨ ਵਾਲਾ, ਅਨੂਪੁ=ਅਨ ਊਪ,
ਉਪਮਾ-ਰਹਿਤ, ਨੀਕੀ=ਚੰਗੀ, ਪਤਿ=ਇੱਜ਼ਤ)

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
ਜਿਹ ਪ੍ਰਸਾਦਿ ਹਸਤ ਕਰ ਚਲਹਿ ॥
ਜਿਹ ਪ੍ਰਸਾਦਿ ਸੰਪੂਰਨ ਫਲਹਿ ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥

(ਸੁਨਹਿ=ਤੂੰ ਸੁਣਦਾ ਹੈਂ, ਕਰਨ=ਕੰਨਾਂ ਨਾਲ, ਨਾਦ=ਆਵਾਜ਼,
ਪੇਖਹਿ=ਤੂੰ ਵੇਖਦਾ ਹੈਂ, ਬਿਸਮਾਦ=ਅਚਰਜ, ਅੰਮ੍ਰਿਤ=ਮਿੱਠੇ
ਬੋਲ, ਰਸਨਾ=ਜੀਭ, ਸਹਜੇ=ਸੁਭਾਵਕ ਹੀ, ਹਸਤ=ਹੱਥ,
ਕਰ=ਹੱਥ, ਚਲਹਿ=ਚੱਲਦੇ ਹਨ, ਸੰਪੂਰਨ=ਪੂਰਨ ਤੌਰ ਤੇ,
ਫਲਹਿ=ਫਲਦਾ ਹੈਂ, ਸਹਜਿ=ਅਡੋਲ ਅਵਸਥਾ ਵਿਚ, ਸਮਾਵਹਿ=
ਤੂੰ ਟਿਕਿਆ ਬੈਠਾ ਹੈਂ, ਅਵਰ ਕਤ=ਹੋਰ ਕਿਥੇ? ਮਨਿ=ਮਨ ਵਿਚ,
ਜਾਗਹੁ=ਹੁਸ਼ੀਆਰ ਹੋਵੋ)

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥
ਜਿਹ ਪ੍ਰਸਾਦਿ ਤੇਰਾ ਪਰਤਾਪੁ ॥
ਰੇ ਮਨ ਮੂੜ ਤੂ ਤਾ ਕਉ ਜਾਪੁ ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥
ਤਿਸਹਿ ਜਾਨੁ ਮਨ ਸਦਾ ਹਜੂਰੇ ॥
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥
ਨਾਨਕ ਜਾਪੁ ਜਪੈ ਜਪੁ ਸੋਇ ॥੭॥

(ਜਿਸ ਪ੍ਰਸਾਦਿ=ਜਿਸ ਦੀ ਕ੍ਰਿਪਾ ਨਾਲ, ਪ੍ਰਗਟੁ=ਪ੍ਰਸਿੱਧ,
ਸੋਭਾ ਵਾਲਾ, ਮਨਹੁ=ਮਨ ਤੋਂ, ਮੂੜ=ਮੂਰਖ, ਤਾ ਕਉ=ਉਸ ਨੂੰ,
ਜਾਪੁ=ਯਾਦ ਕਰ, ਕਾਰਜ=ਕੰਮ, ਪੂਰੇ=ਮੁਕੰਮਲ, ਹਜੂਰੇ=
ਅੰਗ-ਸੰਗ, ਰਾਚੁ=ਰਚ,ਰੁੱਝ, ਸੋਇ=ਓਹੀ ਮਨੁੱਖ, ਗਤਿ=ਪਹੁੰਚ)

ਆਪਿ ਜਪਾਏ ਜਪੈ ਸੋ ਨਾਉ ॥
ਆਪਿ ਗਾਵਾਏ ਸੁ ਹਰਿ ਗੁਨ ਗਾਉ ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
ਪ੍ਰਭੂ ਦਇਆ ਤੇ ਕਮਲ ਬਿਗਾਸੁ ॥
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥
ਪ੍ਰਭ ਦਇਆ ਤੇ ਮਤਿ ਊਤਮ ਹੋਇ ॥
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
ਆਪਹੁ ਕਛੂ ਨ ਕਿਨਹੂ ਲਇਆ ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥
ਨਾਨਕ ਇਨ ਕੈ ਕਛੂ ਨ ਹਾਥ ॥੮॥੬॥

(ਗਾਵਾਏ=ਗਾਵਣ ਵਿਚ ਸਹਾਇਤਾ ਕਰਦਾ ਹੈ, ਪ੍ਰਗਾਸੁ=ਚਾਨਣ,
ਪ੍ਰਭੂ ਦਇਆ=ਪ੍ਰਭੂ ਦੀ ਦਇਆ, ਕਮਲ ਬਿਗਾਸੁ=ਹਿਰਦੇ ਰੂਪੀ
ਕਉਲ ਫੁੱਲ ਦਾ ਖਿੜਾਉ, ਪ੍ਰਸੰਨ=ਖ਼ੁਸ਼, ਸੋਇ=ਉਹ , ਨਿਧਾਨ=
ਖ਼ਜ਼ਾਨੇ, ਮਇਆ=ਖ਼ੁਸ਼ੀ, ਆਪਹੁ=ਆਪਣੇ ਆਪ ਤੋਂ, ਕਿਨਹੂ=ਕਿਸੇ
ਨੇ ਭੀ, ਇਨ ਕੈ ਹਾਥ=ਇਹਨਾਂ ਜੀਵਾਂ ਦੇ ਹੱਥਾਂ ਵਿਚ)

ਸਲੋਕੁ ॥

ਅਗਮ ਅਗਾਧਿ ਪਾਰਬ੍ਰਹਮੁ ਸੋਇ ॥
ਜੋ ਜੋ ਕਹੈ ਸੁ ਮੁਕਤਾ ਹੋਇ ॥
ਸੁਨਿ ਮੀਤਾ ਨਾਨਕੁ ਬਿਨਵੰਤਾ ॥
ਸਾਧ ਜਨਾ ਕੀ ਅਚਰਜ ਕਥਾ ॥੧॥

(ਅਗਮ=ਜਿਸ ਤਕ ਪਹੁੰਚ ਨਾ ਹੋ ਸਕੇ, ਅਗਾਧਿ=ਅਥਾਹ,
ਕਹੈ=ਆਖਦਾ ਹੈ, ਮੁਕਤਾ=ਆਜ਼ਾਦ, ਮੀਤਾ=ਹੇ ਮਿਤ੍ਰ! ਨਾਨਕੁ
ਬਿਨਵੰਤਾ=ਨਾਨਕ ਬੇਨਤੀ ਕਰਦਾ ਹੈ, ਸਾਧ=ਜਿਸ ਨੇ ਆਪਣੇ
ਆਪ ਨੂੰ ਸਾਧਿਆ ਹੈ, ਜਿਸ ਨੇ ਆਪਣੇ ਮਨ ਨੂੰ ਵੱਸ ਵਿਚ ਕੀਤਾ
ਹੈ,ਗੁਰਮੁਖ, ਅਚਰਜ=ਹੈਰਾਨ ਕਰਨ ਵਾਲੀ, ਕਥਾ=ਜ਼ਿਕਰ)

ਅਸਟਪਦੀ ॥

ਸਾਧ ਕੈ ਸੰਗਿ ਮੁਖ ਊਜਲ ਹੋਤ ॥
ਸਾਧਸੰਗਿ ਮਲੁ ਸਗਲੀ ਖੋਤ ॥
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
ਸਾਧਸੰਗਿ ਸਭੁ ਹੋਤ ਨਿਬੇਰਾ ॥
ਸਾਧ ਕੈ ਸੰਗਿ ਪਾਏ ਨਾਮ ਰਤਨੁ ॥
ਸਾਧ ਕੈ ਸੰਗਿ ਏਕ ਊਪਰਿ ਜਤਨੁ ॥
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥

(ਮੁਖ ਊਜਲ ਹੋਤ=ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ,
ਸਗਲੀ=ਸਾਰੀ, ਖੋਤ=ਨਾਸ ਹੋ ਜਾਂਦੀ ਹੈ, ਸੁ ਗਿਆਨੁ=ਸ੍ਰੇਸ਼ਟ ਗਿਆਨ,
ਨੇਰਾ=ਨੇੜੇ, ਅੰਗ-ਸੰਗ, ਨਿਬੇਰਾ=ਨਿਬੇੜਾ,ਫ਼ੈਸਲਾ, ਏਕ ਊਪਰਿ=ਇਕ
ਪ੍ਰਭੂ ਦੇ ਮਿਲਣ ਲਈ, ਮਹਿਮਾ=ਵਡਿਆਈ, ਬਰਨੈ=ਬਿਆਨ ਕਰੇ,
ਪ੍ਰਭ ਮਾਹਿ ਸਮਾਨੀ=ਪ੍ਰਭੂ ਵਿਚ ਟਿਕੀ ਹੋਈ ਹੈ)

ਸਾਧ ਕੈ ਸੰਗਿ ਅਗੋਚਰੁ ਮਿਲੈ ॥
ਸਾਧ ਕੈ ਸੰਗਿ ਸਦਾ ਪਰਫੁਲੈ ॥
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
ਸਾਧਸੰਗਿ ਹੋਇ ਸਭ ਕੀ ਰੇਨ ॥
ਸਾਧ ਕੈ ਸੰਗਿ ਮਨੋਹਰ ਬੈਨ ॥
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
ਸਾਧਸੰਗਿ ਅਸਥਿਤਿ ਮਨੁ ਪਾਵੈ ॥
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥

(ਅਗੋਚਰ=ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,
ਪਰਫੁਲੈ=ਖਿੜਦਾ ਹੈ, ਬਸਿ=ਕਾਬੂ ਵਿਚ, ਪੰਚ=ਪੰਜ ਵਿਕਾਰ; ਕਾਮ,
ਕ੍ਰੋਧ, ਲੋਭ, ਮੋਹ, ਅਹੰਕਾਰ, ਅੰਮ੍ਰਿਤ ਰਸੁ=ਨਾਮ ਰੂਪ ਅੰਮ੍ਰਿਤ ਦਾ ਸੁਆਦ,
ਭੁੰਚਾ=ਚੱਖਿਆ, ਰੇਨ=ਧੂੜ, ਮਨੋਹਰ=ਮਨ ਨੂੰ ਖਿੱਚ ਪਾਉਣ ਵਾਲੇ,
ਬੈਨ=ਬਚਨ,ਬੋਲ, ਕਤਹੂੰ=ਕਿਸੇ ਪਾਸੇ, ਧਾਵੈ=ਦੌੜਦਾ, ਅਸਥਿਤਿ=
ਟਿਕਾਉ, ਭਿੰਨ=ਵੱਖਰਾ, ਬੇ-ਦਾਗ਼)

ਸਾਧਸੰਗਿ ਦੁਸਮਨ ਸਭਿ ਮੀਤ ॥
ਸਾਧੂ ਕੈ ਸੰਗਿ ਮਹਾ ਪੁਨੀਤ ॥
ਸਾਧਸੰਗਿ ਕਿਸ ਸਿਉ ਨਹੀ ਬੈਰੁ ॥
ਸਾਧ ਕੈ ਸੰਗਿ ਨ ਬੀਗਾ ਪੈਰੁ ॥
ਸਾਧ ਕੈ ਸੰਗਿ ਨਾਹੀ ਕੋ ਮੰਦਾ ॥
ਸਾਧਸੰਗਿ ਜਾਨੇ ਪਰਮਾਨੰਦਾ ॥
ਸਾਧ ਕੈ ਸੰਗਿ ਨਾਹੀ ਹਉ ਤਾਪੁ ॥
ਸਾਧ ਕੈ ਸੰਗਿ ਤਜੈ ਸਭੁ ਆਪੁ ॥
ਆਪੇ ਜਾਨੈ ਸਾਧ ਬਡਾਈ ॥
ਨਾਨਕ ਸਾਧ ਪ੍ਰਭੂ ਬਨਿ ਆਈ ॥੩॥

(ਮਹਾ ਪੁਨੀਤ=ਬਹੁਤ ਪਵਿਤ੍ਰ, ਬੀਗਾ=ਵਿੰਗਾ, ਬੀਗਾ ਪੈਰੁ=
ਵਿੰਗਾ ਪੈਰ,ਵਿੰਗੇ ਪਾਸੇ ਕਦਮ, ਕੋ=ਕੋਈ ਮਨੁੱਖ, ਪਰਮਾਨੰਦਾ=
ਸਭ ਤੋਂ ਉੱਚੇ ਸੁਖ ਦਾ ਮਾਲਕ, ਹਉ=ਹਉਮੈ, ਆਪਣੀ ਹਸਤੀ ਦਾ
ਮਾਣ, ਆਪੁ=ਆਪਾ-ਭਾਵ,ਹਉਮੈ, ਤਜੈ=ਦੂਰ ਕਰ ਦੇਂਦਾ ਹੈ, ਸਾਧ
ਬਡਾਈ=ਸਾਧ ਦੀ ਵਡਿਆਈ, ਬਨਿ ਆਈ=ਪੱਕੀ ਪ੍ਰੀਤ ਬੱਝ ਜਾਂਦੀ ਹੈ)

ਸਾਧ ਕੈ ਸੰਗਿ ਨ ਕਬਹੂ ਧਾਵੈ ॥
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
ਸਾਧਸੰਗਿ ਬਸਤੁ ਅਗੋਚਰ ਲਹੈ ॥
ਸਾਧੂ ਕੈ ਸੰਗਿ ਅਜਰੁ ਸਹੈ ॥
ਸਾਧ ਕੈ ਸੰਗਿ ਬਸੈ ਥਾਨਿ ਊਚੈ ॥
ਸਾਧੂ ਕੈ ਸੰਗਿ ਮਹਲਿ ਪਹੂਚੈ ॥
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
ਨਾਨਕ ਸਾਧੂ ਕੈ ਕੁਰਬਾਨ ॥੪॥

(ਕਬਹੂ=ਕਦੇ ਭੀ, ਧਾਵੈ=ਦੌੜਦਾ,ਭਟਕਦਾ, ਬਸਤੁ=ਚੀਜ਼,
ਅਗੋਚਰ=ਜਿਸ ਤਾਈਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ,
ਲਹੈ=ਲੱਭ ਲੈਂਦਾ ਹੈ, ਅਜਰੁ=ਜੋ ਜਰਿਆ ਨ ਜਾ ਸਕੇ, ਥਾਨਿ
ਊਚੈ=ਉੱਚੇ ਥਾਂ ਤੇ, ਮਹਲਿ=ਮਹਲ ਵਿਚ,ਪ੍ਰਭੂ ਦੇ ਟਿਕਾਣੇ ਤੇ,
ਦ੍ਰਿੜੈ=ਦ੍ਰਿੜ੍ਹ ਕਰ ਲੈਂਦਾ ਹੈ, ਧਰਮ=ਫ਼ਰਜ਼, ਨਿਧਾਨ=ਖ਼ਜ਼ਾਨਾ,
ਕੁਰਬਾਨ=ਸਦਕੇ)

ਸਾਧ ਕੈ ਸੰਗਿ ਸਭ ਕੁਲ ਉਧਾਰੈ ॥
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
ਸਾਧੂ ਕੈ ਸੰਗਿ ਸੋ ਧਨੁ ਪਾਵੈ ॥
ਜਿਸੁ ਧਨ ਤੇ ਸਭੁ ਕੋ ਵਰਸਾਵੈ ॥
ਸਾਧਸੰਗਿ ਧਰਮ ਰਾਇ ਕਰੇ ਸੇਵਾ ॥
ਸਾਧ ਕੈ ਸੰਗਿ ਸੋਭਾ ਸੁਰਦੇਵਾ ॥
ਸਾਧੂ ਕੈ ਸੰਗਿ ਪਾਪ ਪਲਾਇਨ ॥
ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥
ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥271-272॥

(ਉਧਾਰੈ=ਬਚਾ ਲੈਂਦਾ ਹੈ, ਕੁਟੰਬ=ਪਰਵਾਰ, ਨਿਸਤਾਰੈ=
ਤਾਰ ਲੈਂਦਾ ਹੈ, ਸਭੁ ਕੋ=ਹਰੇਕ ਜੀਵ, ਵਰਸਾਵੈ=ਬਲਵਾਨ
ਹੋ ਜਾਂਦਾ ਹੈ,ਨਾਮਣੇ ਵਾਲਾ ਹੋ ਜਾਂਦਾ ਹੈ, ਸੁਰ=ਦੇਵਤੇ,
ਪਲਾਇਨ=ਨਾਸ ਹੋ ਜਾਂਦੇ ਹਨ, ਸ੍ਰਬ=ਸਾਰੇ, ਗੰਮਿ=ਪਹੁੰਚ)

ਸਾਧ ਕੈ ਸੰਗਿ ਨਹੀ ਕਛੁ ਘਾਲ ॥
ਦਰਸਨੁ ਭੇਟਤ ਹੋਤ ਨਿਹਾਲ ॥
ਸਾਧ ਕੈ ਸੰਗਿ ਕਲੂਖਤ ਹਰੈ ॥
ਸਾਧ ਕੈ ਸੰਗਿ ਨਰਕ ਪਰਹਰੈ ॥
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥
ਸਾਧਸੰਗਿ ਬਿਛੁਰਤ ਹਰਿ ਮੇਲਾ ॥
ਜੋ ਇਛੈ ਸੋਈ ਫਲੁ ਪਾਵੈ ॥
ਸਾਧ ਕੈ ਸੰਗਿ ਨ ਬਿਰਥਾ ਜਾਵੈ ॥
ਪਾਰਬ੍ਰਹਮੁ ਸਾਧ ਰਿਦ ਬਸੈ ॥
ਨਾਨਕ ਉਧਰੈ ਸਾਧ ਸੁਨਿ ਰਸੈ ॥੬॥

(ਘਾਲ=ਮੇਹਨਤ, ਹੋਤ=ਹੋ ਜਾਈਦਾ ਹੈ, ਨਿਹਾਲ=ਪ੍ਰਸੰਨ,
ਕਲੂਖਤ=ਪਾਪ,ਵਿਕਾਰ, ਹਰੈ=ਦੂਰ ਕਰ ਲੈਂਦਾ ਹੈ, ਪਰਹਰੈ=
ਪਰੇ ਹਟਾ ਲੈਂਦਾ ਹੈ, ਈਹਾ=ਇਸ ਜਨਮ ਵਿਚ, ਊਹਾ=ਪਰਲੋਕ
ਵਿਚ, ਸੁਹੇਲਾ=ਸੁਖੀ, ਬਿਛੁਰਤ=ਵਿਛੁੜੇ ਹੋਏ ਦਾ, ਇਛੈ=
ਚਾਹੁੰਦਾ ਹੈ, ਬਿਰਥਾ=ਖ਼ਾਲੀ, ਰਿਦ=ਹਿਰਦਾ, ਸਾਧ ਰਸੈ=
ਸਾਧੂ ਦੀ ਰਸਨਾ ਤੋਂ,ਜੀਭ ਤੋਂ ।)

ਸਾਧ ਕੈ ਸੰਗਿ ਸੁਨਉ ਹਰਿ ਨਾਉ ॥
ਸਾਧਸੰਗਿ ਹਰਿ ਕੇ ਗੁਨ ਗਾਉ ॥
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥
ਸਾਧਸੰਗਿ ਸਰਪਰ ਨਿਸਤਰੈ ॥
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
ਸਾਧਸੰਗਿ ਭਏ ਆਗਿਆਕਾਰੀ ॥
ਸਾਧਸੰਗਿ ਗਤਿ ਭਈ ਹਮਾਰੀ ॥
ਸਾਧ ਕੈ ਸੰਗਿ ਮਿਟੇ ਸਭਿ ਰੋਗ ॥
ਨਾਨਕ ਸਾਧ ਭੇਟੇ ਸੰਜੋਗ ॥੭॥

(ਸੁਨਉ=ਮੈਂ ਸੁਣਾਂ, ਗਾਉ=ਮੈਂ ਗਾਵਾਂ, ਬਿਸਰੈ=ਭੁੱਲ ਜਾਏ,
ਸਰਪਰ=ਜ਼ਰੂਰ, ਘਟਿ ਘਟਿ=ਹਰੇਕ ਸਰੀਰ ਵਿਚ,
ਆਗਿਆਕਾਰੀ=ਪ੍ਰਭੂ ਦਾ ਹੁਕਮ ਮੰਨਣ ਵਾਲੇ, ਗਤਿ=ਚੰਗੀ
ਹਾਲਤ, ਭੇਟੇ=ਮਿਲਦੇ ਹਨ, ਸੰਜੋਗ=ਭਾਗਾਂ ਨਾਲ)

ਸਾਧ ਕੀ ਮਹਿਮਾ ਬੇਦ ਨ ਜਾਨਹਿ ॥
ਜੇਤਾ ਸੁਨਹਿ ਤੇਤਾ ਬਖਿਆਨਹਿ ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥
ਸਾਧ ਕੀ ਸੋਭਾ ਸਦਾ ਬੇਅੰਤ ॥
ਸਾਧ ਕੀ ਸੋਭਾ ਊਚ ਤੇ ਊਚੀ ॥
ਸਾਧ ਕੀ ਸੋਭਾ ਮੂਚ ਤੇ ਮੂਚੀ ॥
ਸਾਧ ਕੀ ਸੋਭਾ ਸਾਧ ਬਨਿ ਆਈ ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥

(ਨ ਜਾਨਹਿ=ਨਹੀਂ ਜਾਣਦੇ, ਜੇਤਾ=ਜਿਤਨਾ, ਤੇਤਾ=ਉਤਨਾ,
ਬਖਿਆਨਹਿ=ਬਿਆਨ ਕਰਦੇ ਹਨ, ਉਪਮਾ=ਸਮਾਨਤਾ,
ਰਹੀ ਭਰਪੂਰਿ=ਸਭ ਥਾਈਂ ਵਿਆਪਕ ਹੈ, ਮੂਚ=ਵੱਡੀ,
ਸਾਧ ਬਨਿ ਆਈ=ਸਾਧੂ ਨੂੰ ਹੀ ਫਬਦੀ ਹੈ ।)

ਸਲੋਕੁ ॥

ਮਨਿ ਸਾਚਾ ਮੁਖਿ ਸਾਚਾ ਸੋਇ ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

(ਮਨਿ=ਮਨ ਵਿਚ, ਸਾਚਾ=ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ,
ਮੁਖਿ=ਮੂੰਹ ਵਿਚ, ਅਵਰੁ ਕੋਇ=ਕੋਈ ਹੋਰ, ਪੇਖੈ=ਵੇਖਦਾ ਹੈ, ਏਕਸੁ
ਬਿਨੁ=ਇਕ ਪ੍ਰਭੂ ਤੋਂ ਬਿਨਾ, ਇਹ ਲਛਣ=ਇਹਨਾਂ ਗੁਣਾਂ ਨਾਲ,
ਬ੍ਰਹਮਗਿਆਨੀ=ਅਕਾਲ ਪੁਰਖ ਦੇ ਗਿਆਨ ਵਾਲਾ)

ਅਸਟਪਦੀ ॥

ਬ੍ਰਹਮ ਗਿਆਨੀ ਸਦਾ ਨਿਰਲੇਪ ॥
ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

(ਨਿਰਲੇਪ=ਬੇਦਾਗ਼, ਅਲੇਪ=ਸਾਫ਼, ਨਿਰਦੋਖ=ਦੋਖ-ਰਹਿਤ,
ਸੂਰੁ=ਸੂਰਜ, ਸੋਖ=ਸੁਕਾਉਣ ਵਾਲਾ, ਦ੍ਰਿਸਟਿ=ਨਜ਼ਰ, ਰੰਕ=
ਕੰਗਾਲ, ਤੁਲਿ=ਬਰਾਬਰ, ਪਵਾਨ=ਪਵਨ,ਹਵਾ, ਏਕ=
ਇਕ-ਤਾਰ, ਬਸੁਧਾ=ਧਰਤੀ, ਲੇਪ=ਪੋਚੈ, ਗੁਨਾਉ=ਗੁਣ,
ਪਾਵਕ=ਅੱਗ, ਸਹਜ=ਕੁਦਰਤੀ)

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥
ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏ ॥
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

(ਪ੍ਰਗਾਸੁ=ਚਾਨਣ,ਗਿਆਨ, ਧਰ=ਧਰਤੀ, ਸਤ੍ਰੁ=ਵੈਰੀ,
ਜਿਨ=ਜਿਨ੍ਹਾਂ ਨੂੰ, ਕਰੇਇ=ਕਰਦਾ ਹੈ)

ਬ੍ਰਹਮ ਗਿਆਨੀ ਸਗਲ ਕੀ ਰੀਨਾ ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
ਬ੍ਰਹਮ ਗਿਆਨੀ ਸਦਾ ਸਮਦਰਸੀ ॥
ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥272-273॥

(ਰੀਨਾ=ਧੂੜ, ਆਤਮ ਰਸੁ=ਆਤਮਾ ਦਾ ਆਨੰਦ, ਚੀਨਾ=
ਪਛਾਣਿਆ ਹੈ, ਮਇਆ=ਖ਼ੁਸ਼ੀ,ਮੇਹਰ, ਕਛੁ=ਕੋਈ, ਸਮਦਰਸੀ=
ਇਕੋ ਜਿਹਾ ਵੇਖਣ ਵਾਲਾ, ਬਰਸੀ=ਵਰਖਾ ਕਰਨ ਵਾਲੀ, ਮੁਕਤਾ=
ਆਜ਼ਾਦ, ਜੁਗਤਾ=ਤਰੀਕਾ,ਜ਼ਿੰਦਗੀ ਗੁਜ਼ਾਰਨ ਦਾ ਤਰੀਕਾ)

ਬ੍ਰਹਮ ਗਿਆਨੀ ਏਕ ਊਪਰਿ ਆਸ ॥
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥
ਬ੍ਰਹਮ ਗਿਆਨੀ ਸੁਫਲ ਫਲਾ ॥
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

(ਆਸ=ਟੇਕ, ਬਿਨਾਸ=ਨਾਸ, ਸਮਾਹਾ=ਸਮਾਈ ਹੋਈ ਹੈ,
ਉਮਾਹਾ=ਉਤਸ਼ਾਹ,ਚਾਉ, ਬੰਧਾ=ਰੋਕ ਰੱਖਦਾ ਹੈ, ਸੁਫਲ=
ਚੰਗੇ ਫਲ ਵਾਲਾ ਹੋ ਕੇ, ਫਲਾ=ਫਲਦਾ ਹੈ,ਕਾਮਯਾਬ ਹੁੰਦਾ ਹੈ,
ਬ੍ਰਹਮ ਗਿਆਨੀ ਜਪੈ=ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ)

ਬ੍ਰਹਮ ਗਿਆਨੀ ਕੈ ਏਕੈ ਰੰਗ ॥
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ॥
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ ॥
ਬ੍ਰਹਮ ਗਿਆਨੀ ਸਦਾ ਸਦ ਜਾਗਤ ॥
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ॥
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ ॥
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥

(ਏਕੈ=ਇਕ ਪ੍ਰਭੂ ਦਾ, ਰੰਗ=ਪਿਆਰ, ਸੰਗ=ਸੰਗਿ,
ਨਾਲ, ਅਧਾਰੁ=ਆਸਰਾ, ਸਦ=ਸਦਾ, ਅਹੰਬੁਧਿ='ਮੈਂ ਮੈਂ'
ਆਖਣ ਵਾਲੀ ਬੁਧਿ, ਤਿਆਗਤ=ਛੱਡ ਦੇਂਦਾ ਹੈ, ਮਨਿ=
ਮਨ ਵਿਚ, ਪਰਮਾਨੰਦ=ਪਰਮ ਅਨੰਦ ਵਾਲਾ ਪ੍ਰਭੂ,
ਸਹਜ=ਅਡੋਲਤਾ ਦੀ ਹਾਲਤ, ਬਿਨਾਸ=ਨਾਸ)

ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥
ਬ੍ਰਹਮ ਗਿਆਨੀ ਕਾ ਨਿਰਮਲ ਮੰਤ ॥
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
ਬ੍ਰਹਮ ਗਿਆਨੀ ਕਾ ਬਡ ਪਰਤਾਪ ॥
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

(ਬੇਤਾ=ਜਾਣਨ ਵਾਲਾ, ਏਕ ਸੰਗਿ=ਇਕ ਪ੍ਰਭੂ ਨਾਲ, ਹੇਤਾ=ਪਿਆਰ,
ਅਚਿੰਤ=ਬੇਫ਼ਿਕਰੀ, ਨਿਰਮਲ=ਮਲ-ਹੀਣ, ਮੰਤ=ਮੰਤਰ,ਉਪਦੇਸ਼,
ਬਡ=ਵੱਡਾ, ਦਰਸੁ=ਦਰਸਨ, ਪਾਈਐ=ਪਾਈਦਾ ਹੈ, ਬਲਿ ਬਲਿ=
ਸਦਕੇ, ਖੋਜਹਿ=ਖੋਜਦੇ ਹਨ, ਮਹੇਸੁਰ=ਮਹਾ ਈਸੁਰ, ਸ਼ਿਵ ਜੀ)

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ॥
ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ॥
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ॥
ਬ੍ਰਹਮ ਗਿਆਨੀ ਕਉ ਸਦਾ ਅਦੇਸੁ ॥
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯਰੁ ॥
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ॥
ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

(ਸਗਲ=ਸਾਰੇ, ਮਨ ਮਾਹਿ=ਮਨ ਵਿਚ, ਭੇਦੁ=ਰਾਜ਼,
ਅਦੇਸੁ=ਨਮਸਕਾਰ, ਅਧਾਖ੍ਯਰੁ=ਅੱਧਾ ਅੱਖਰ, ਮਿਤਿ=
ਮਾਪ,ਮਰਯਾਦਾ, ਗਤਿ=ਹਾਲਤ, ਬਖਾਨੈ=ਬਿਆਨ ਕਰੇ)

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥273-274॥

(ਸ੍ਰਿਸਟਿ=ਦੁਨੀਆ, ਸਦ=ਸਦਾ, ਮੁਕਤਿ ਜੁਗਤਿ=ਮੁਕਤੀ ਦਾ ਰਸਤਾ,
ਜੀਅ ਕਾ ਦਾਤਾ=ਜ਼ਿੰਦਗੀ ਦੇਣ ਵਾਲਾ, ਬਿਧਾਤਾ=ਪੈਦਾ ਕਰਨ ਵਾਲਾ,
ਪੂਰਨ ਪੁਰਖੁ=ਸਭ ਵਿਚ ਵਿਆਪਕ ਪ੍ਰਭੂ, ਨਾਥੁ=ਖਸਮ, ਸਭ ਊਪਰਿ
ਹਾਥੁ=ਸਭ ਦੀ ਸਹਾਇਤਾ ਕਰਦਾ ਹੈ, ਸਗਲ ਅਕਾਰੁ=ਸਾਰਾ ਦਿੱਸਦਾ
ਸੰਸਾਰ, ਅਕਾਰੁ=ਸਰੂਪ, ਬਨੀ=ਫਬਦੀ ਹੈ, ਧਨੀ=ਮਾਲਕ)

ਸਲੋਕੁ ॥

ਉਰਿ ਧਾਰੈ ਜੋ ਅੰਤਰਿ ਨਾਮੁ ॥
ਸਰਬ ਮੈ ਪੇਖੈ ਭਗਵਾਨੁ ॥
ਨਿਮਖ ਨਿਮਖ ਠਾਕੁਰ ਨਮਸਕਾਰੈ ॥
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥

(ਉਰਿ=ਹਿਰਦੇ ਵਿਚ, ਅੰਤਰਿ=ਅੰਦਰ, ਧਾਰੈ=ਟਿਕਾਏ,
ਸਰਬ ਮੈ=ਸਾਰਿਆਂ ਵਿਚ ਵਿਆਪਕ, ਨਿਮਖ=ਅੱਖ ਦਾ
ਫਰਕਣਾ, ਅਪਰਸੁ=ਅਛੋਹ,)

ਅਸਟਪਦੀ ॥

ਮਿਥਿਆ ਨਾਹੀ ਰਸਨਾ ਪਰਸ ॥
ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
ਸਾਧ ਕੀ ਟਹਲ ਸੰਤਸੰਗਿ ਹੇਤ ॥
ਕਰਨ ਨ ਸੁਨੈ ਕਾਹੂ ਕੀ ਨਿੰਦਾ ॥
ਸਭ ਤੇ ਜਾਨੈ ਆਪਸ ਕਉ ਮੰਦਾ ॥
ਗੁਰ ਪ੍ਰਸਾਦਿ ਬਿਖਿਆ ਪਰਹਰੈ ॥
ਮਨ ਕੀ ਬਾਸਨਾ ਮਨ ਤੇ ਟਰੈ ॥
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥
ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥

(ਮਿਥਿਆ=ਝੂਠ, ਪਰਸ=ਛੋਹ, ਪ੍ਰੀਤਿ ਨਿਰੰਜਨ ਦਰਸ=
ਕਾਲਖ਼-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ, ਤ੍ਰਿਅ ਰੂਪੁ=
ਇਸਤ੍ਰੀ ਦਾ ਰੂਪ, ਹੇਤ=ਪਿਆਰ, ਕਰਨ=ਕੰਨਾਂ ਨਾਲ, ਕਾਹੂ
ਕੀ=ਕਿਸੇ ਦੀ ਭੀ, ਬਿਖਿਆ=ਮਾਇਆ, ਪਰਹਰੈ=ਤਿਆਗ
ਦੇਵੇ, ਬਾਸਨਾ=ਵਾਸਨਾ,ਫੁਰਨਾ, ਟਰੈ=ਟਲ ਜਾਏ, ਇੰਦ੍ਰੀਜਿਤ=
ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ, ਪੰਚ ਦੋਖ=ਕਾਮ,ਕ੍ਰੋਧ,
ਲੋਭ,ਮੋਹ,ਅਹੰਕਾਰ, ਕੋਟਿ=ਕਰੋੜ, ਮਧੇ=ਵਿਚ, ਕੋ=ਕੋਈ ਵਿਰਲਾ)

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥
ਬਿਸਨ ਕੀ ਮਾਇਆ ਤੇ ਹੋਇ ਭਿੰਨ ॥
ਕਰਮ ਕਰਤ ਹੋਵੈ ਨਿਹਕਰਮ ॥
ਤਿਸੁ ਬੈਸਨੋ ਕਾ ਨਿਰਮਲ ਧਰਮ ॥
ਕਾਹੂ ਫਲ ਕੀ ਇਛਾ ਨਹੀ ਬਾਛੈ ॥
ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥
ਮਨ ਤਨ ਅੰਤਰਿ ਸਿਮਰਨ ਗੋਪਾਲ ॥
ਸਭ ਊਪਰਿ ਹੋਵਤ ਕਿਰਪਾਲ ॥
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥
ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥

(ਬੈਸਨੋ=ਵਿਸ਼ਨੂ ਦਾ ਪੁਜਾਰੀ, ਬਿਸਨ=ਜਗਤ-ਪਾਲਕ,
ਨਿਹਕਰਮ=ਕਰਮ-ਰਹਿਤ, ਬਾਛੈ=ਚਾਹੁੰਦਾ ਹੈ, ਦ੍ਰਿੜੈ=
ਪੱਕਾ ਕਰਦਾ ਹੈ)

ਭਗਉਤੀ ਭਗਵੰਤ ਭਗਤਿ ਕਾ ਰੰਗੁ ॥
ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥
ਕਰਿ ਪੂਜੈ ਸਗਲ ਪਾਰਬ੍ਰਹਮੁ ॥
ਸਾਧਸੰਗਿ ਪਾਪਾ ਮਲੁ ਖੋਵੈ ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥
ਮਨੁ ਤਨੁ ਅਰਪੈ ਬਿਸਨ ਪਰੀਤਿ ॥
ਹਰਿ ਕੇ ਚਰਨ ਹਿਰਦੈ ਬਸਾਵੈ ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥

(ਭਗਉਤੀ=ਭਗਵਾਨ ਦਾ ਉਪਾਸ਼ਕ, ਕਰਿ ਸਗਲ=ਸਭ ਥਾਈਂ
ਵਿਆਪਕ ਜਾਣ ਕੇ, ਅਰਪੈ=ਸਦਕੇ ਕਰਦਾ ਹੈ)

ਸੋ ਪੰਡਿਤੁ ਜੋ ਮਨੁ ਪਰਬੋਧੈ ॥
ਰਾਮ ਨਾਮੁ ਆਤਮ ਮਹਿ ਸੋਧੈ ॥
ਰਾਮ ਨਾਮ ਸਾਰੁ ਰਸੁ ਪੀਵੈ ॥
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ਹਰਿ ਕੀ ਕਥਾ ਹਿਰਦੈ ਬਸਾਵੈ ॥
ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥
ਸੂਖਮ ਮਹਿ ਜਾਨੈ ਅਸਥੂਲੁ ॥
ਚਹੁ ਵਰਨਾ ਕਉ ਦੇ ਉਪਦੇਸੁ ॥
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥

(ਪਰਬੋਧੈ=ਜਗਾਉਂਦਾ ਹੈ, ਆਤਮ ਮਹਿ=ਆਪਣੇ ਆਪ ਵਿਚ,
ਸੋਧੈ=ਪੜਤਾਲ ਕਰਦਾ ਹੈ, ਸਾਰੁ=ਸ੍ਰੇਸ਼ਟ,ਚੰਗਾ, ਉਪਦੇਸਿ=
ਉਪਦੇਸ ਨਾਲ, ਜੀਵੈ=ਜੀਊਂਦਾ ਹੈ, ਮੂਲ=ਮੁੱਢ, ਪੁਰਾਨ=
ਵਿਆਸ ਰਿਸ਼ੀ ਦੇ ਲਿਖੇ ਹੋਏ ੧੮ ਧਰਮ ਪੁਸਤਕ, ਸੂਖਮ=
ਅਦ੍ਰਿਸ਼ਟ, ਅਸਥੂਲੁ=ਦ੍ਰਿਸ਼ਟਮਾਨ ਜਗਤ, ਅਦੇਸੁ=ਨਮਸਕਾਰ)

ਬੀਜ ਮੰਤ੍ਰੁ ਸਰਬ ਕੋ ਗਿਆਨੁ ॥
ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥
ਜੋ ਜੋ ਜਪੈ ਤਿਸ ਕੀ ਗਤਿ ਹੋਇ ॥
ਸਾਧਸੰਗਿ ਪਾਵੈ ਜਨੁ ਕੋਇ ॥
ਕਰਿ ਕਿਰਪਾ ਅੰਤਰਿ ਉਰ ਧਾਰੈ ॥
ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥
ਸਰਬ ਰੋਗ ਕਾ ਅਉਖਦੁ ਨਾਮੁ ॥
ਕਲਿਆਣ ਰੂਪ ਮੰਗਲ ਗੁਣ ਗਾਮ ॥
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥

(ਬੀਜ ਮੰਤ੍ਰੁ=ਮੁੱਢ ਮੰਤ੍ਰ, ਕੋ=ਦਾ, ਅੰਤਰਿ ਉਰ=ਹਿਰਦੇ
ਵਿਚ, ਮੁਘਦ=ਮੂਰਖ, ਪ੍ਰੇਤ=ਚੰਦਰੀ ਰੂਹ, ਅਉਖਦੁ=
ਦਵਾਈ, ਕਲਿਆਣ=ਸੁਖ, ਮੰਗਲ=ਚੰਗੇ ਭਾਗ, ਗਾਮ=
ਗਾਉਣੇ, ਕਾਹੂ ਧਰਮਿ=ਕਿਸੇ ਭੀ ਧਰਮ ਦੁਆਰਾ, ਧੁਰਿ=
ਧੁਰੋਂ,ਰੱਬ ਵਲੋਂ, ਕਰਮਿ=ਮੇਹਰ ਅਨੁਸਾਰ)

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥
ਤਿਸ ਕਾ ਨਾਮੁ ਸਤਿ ਰਾਮਦਾਸੁ ॥
ਆਤਮ ਰਾਮੁ ਤਿਸੁ ਨਦਰੀ ਆਇਆ ॥
ਦਾਸ ਦਸੰਤਣ ਭਾਇ ਤਿਨਿ ਪਾਇਆ ॥
ਸਦਾ ਨਿਕਟਿ ਨਿਕਟਿ ਹਰਿ ਜਾਨੁ ॥
ਸੋ ਦਾਸੁ ਦਰਗਹ ਪਰਵਾਨੁ ॥
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥
ਤਿਸੁ ਦਾਸ ਕਉ ਸਭ ਸੋਝੀ ਪਰੈ ॥
ਸਗਲ ਸੰਗਿ ਆਤਮ ਉਦਾਸੁ ॥
ਐਸੀ ਜੁਗਤਿ ਨਾਨਕ ਰਾਮਦਾਸੁ ॥੬॥275॥

(ਸਤਿ=ਅਸਲੀ, ਰਾਮਦਾਸੁ=ਰਾਮ ਦਾ ਦਾਸ, ਆਤਮ ਰਾਮੁ=
ਸਭ ਵਿਚ ਵਿਆਪਕ ਪ੍ਰਭੂ, ਭਾਇ=ਭਾਵਨਾ ਨਾਲ, ਦਾਸ ਦਸੰਤਣ
ਭਾਇ=ਦਾਸਾਂ ਦਾ ਦਾਸ ਹੋਣ ਦੀ ਭਾਵਨਾ ਨਾਲ, ਤਿਨਿ=ਉਸ ਨੇ,
ਨਿਕਟਿ=ਨੇੜੇ, ਜਾਨੁ=ਜਾਣਦਾ ਹੈ, ਸੋਝੀ=ਸਮਝ, ਪਰੈ=ਪੈਂਦੀ ਹੈ,
ਆਤਮ ਉਦਾਸੁ=ਅੰਦਰੋਂ ਨਿਰਮੋਹ)

ਪ੍ਰਭ ਕੀ ਆਗਿਆ ਆਤਮ ਹਿਤਾਵੈ ॥
ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥
ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥
ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥

(ਆਗਿਆ=ਹੁਕਮ,ਰਜ਼ਾ, ਆਤਮ=ਆਪਣੇ ਅੰਦਰ,
ਹਿਤਾਵੈ=ਹਿਤ ਵਾਲੀ ਜਾਣੇ, ਜੀਵਨ ਮੁਕਤਿ=ਜੀਊਂਦਿਆਂ
ਹੀ ਖ਼ਲਾਸੀ ਮਿਲ ਗਈ ਹੈ, ਹਰਖੁ=ਖ਼ੁਸ਼ੀ, ਸੋਗੁ=ਗਮੀ,
ਬਿਓਗੁ=ਵਿਛੋੜਾ, ਸੁਵਰਨੁ=ਸੋਨਾ, ਬਿਖੁ=ਵਿਹੁ,ਜ਼ਹਰ,
ਖਾਟੀ=ਕੌੜੀ, ਰੰਕੁ=ਕੰਗਾਲ, ਜੁਗਤਿ=ਰਾਹ)

ਪਾਰਬ੍ਰਹਮ ਕੇ ਸਗਲੇ ਠਾਉ ॥
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
ਆਪੇ ਕਰਨ ਕਰਾਵਨ ਜੋਗੁ ॥
ਪ੍ਰਭ ਭਾਵੈ ਸੋਈ ਫੁਨਿ ਹੋਗੁ ॥
ਪਸਰਿਓ ਆਪਿ ਹੋਇ ਅਨਤ ਤਰੰਗ ॥
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
ਜੈਸੀ ਮਤਿ ਦੇਇ ਤੈਸਾ ਪਰਗਾਸ ॥
ਪਾਰਬ੍ਰਹਮੁ ਕਰਤਾ ਅਬਿਨਾਸ ॥
ਸਦਾ ਸਦਾ ਸਦਾ ਦਇਆਲ ॥
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥

(ਸਗਲੇ=ਸਾਰੇ, ਠਾਉ=ਥਾਂ, ਜਿਤੁ ਘਰਿ=ਜਿਸ ਘਰ ਵਿਚ,
ਤਿਨ=ਉਹਨਾਂ ਦਾ, ਜੋਗੁ=ਸਮਰੱਥ, ਪ੍ਰਭ ਭਾਵੈ=ਪ੍ਰਭੂ ਨੂੰ
ਭਾਉਂਦਾ ਹੈ, ਫੁਨਿ=ਫੇਰ, ਹੋਗੁ=ਹੋਵੇਗਾ, ਪਸਰਿਓ=ਖਿਲਰਿਆ
ਹੋਇਆ ਹੈ, ਹੋਇ ਅਨਤ ਤਰੰਗ=ਬੇਅੰਤ ਲਹਿਰਾਂ ਹੋ ਕੇ, ਲਖੇ ਨ
ਜਾਹਿ=ਬਿਆਨ ਨਹੀਂ ਕੀਤੇ ਜਾ ਸਕਦੇ, ਰੰਗ=ਤਮਾਸ਼ੇ,ਖੇਲ,
ਪਰਗਾਸ=ਚਾਨਣ, ਅਬਿਨਾਸ=ਨਾਸ-ਰਹਿਤ, ਭਏ ਨਿਹਾਲ=
ਨਿਹਾਲ ਹੋ ਜਾਂਦੇ ਹਨ)

ਸਲੋਕੁ ॥

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥

(ਉਸਤਤਿ=ਵਡਿਆਈ, ਕਰਹਿ=ਕਰਦੇ ਹਨ, ਅੰਤੁ ਨ ਪਾਰਾਵਾਰ=
ਪਾਰਲੇ ਉਰਲੇ ਬੰਨੇ ਦਾ ਅੰਤ ਨਹੀਂ, ਰਚਨਾ=ਜਗਤ ਦੀ ਬਣਤਰ,
ਬਹੁ ਬਿਧਿ=ਕਈ ਤਰੀਕਿਆਂ ਨਾਲ, ਪ੍ਰਕਾਰ=ਕਿਸਮ)

ਅਸਟਪਦੀ ॥

ਕਈ ਕੋਟਿ ਹੋਏ ਪੂਜਾਰੀ ॥
ਕਈ ਕੋਟਿ ਆਚਾਰ ਬਿਉਹਾਰੀ ॥
ਕਈ ਕੋਟਿ ਭਏ ਤੀਰਥ ਵਾਸੀ ॥
ਕਈ ਕੋਟਿ ਬਨ ਭ੍ਰਮਹਿ ਉਦਾਸੀ ॥
ਕਈ ਕੋਟਿ ਬੇਦ ਕੇ ਸ੍ਰੋਤੇ ॥
ਕਈ ਕੋਟਿ ਤਪੀਸੁਰ ਹੋਤੇ ॥
ਕਈ ਕੋਟਿ ਆਤਮ ਧਿਆਨੁ ਧਾਰਹਿ ॥
ਕਈ ਕੋਟਿ ਕਬਿ ਕਾਬਿ ਬੀਚਾਰਹਿ ॥
ਕਈ ਕੋਟਿ ਨਵਤਨ ਨਾਮ ਧਿਆਵਹਿ ॥
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥

(ਕੋਟਿ=ਕਰੋੜ, ਆਚਾਰ ਬਿਉਹਾਰੀ=ਧਾਰਮਿਕ ਰੀਤਾਂ ਰਸਮਾਂ
ਕਰਨ ਵਾਲੇ, ਵਾਸੀ=ਵੱਸਣ ਵਾਲੇ, ਬਨ=ਜੰਗਲਾਂ ਵਿਚ, ਭ੍ਰਮਹਿ=
ਫਿਰਦੇ ਹਨ, ਉਦਾਸੀ=ਜਗਤ ਵਲੋਂ ਉਪਰਾਮ ਹੋ ਕੇ, ਸ੍ਰੋਤੇ=ਸੁਣਨ
ਵਾਲੇ, ਤਪੀਸੁਰ=ਵੱਡੇ ਵੱਡੇ ਤਪੀਏ, ਆਤਮ=ਮਨ ਵਿਚ, ਕਬਿ=ਕਵੀ,
ਕਾਬਿ=ਕਵਿਤਾ,ਕਵੀਆਂ ਦੀਆਂ ਰਚਨਾਂ, ਬੀਚਾਰਹਿ=ਵਿਚਾਰਦੇ ਹਨ,
ਨਵਤਨ=ਨਵਾਂ)

ਕਈ ਕੋਟਿ ਭਏ ਅਭਿਮਾਨੀ ॥
ਕਈ ਕੋਟਿ ਅੰਧ ਅਗਿਆਨੀ ॥
ਕਈ ਕੋਟਿ ਕਿਰਪਨ ਕਠੋਰ ॥
ਕਈ ਕੋਟਿ ਅਭਿਗ ਆਤਮ ਨਿਕੋਰ ॥
ਕਈ ਕੋਟਿ ਪਰ ਦਰਬ ਕਉ ਹਿਰਹਿ ॥
ਕਈ ਕੋਟਿ ਪਰ ਦੂਖਨਾ ਕਰਹਿ ॥
ਕਈ ਕੋਟਿ ਮਾਇਆ ਸ੍ਰਮ ਮਾਹਿ ॥
ਕਈ ਕੋਟਿ ਪਰਦੇਸ ਭ੍ਰਮਾਹਿ ॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

(ਅਭਿਮਾਨੀ=ਅਹੰਕਾਰੀ, ਅੰਧ=ਅੰਨ੍ਹੇ, ਅੰਧ ਅਗਿਆਨੀ=
ਮਹਾ ਮੂਰਖ, ਕਿਰਪਨ=ਕੰਜੂਸ, ਕਠੋਰ=ਸਖ਼ਤ-ਦਿਲ,
ਅਭਿਗ=ਨਾਹ ਭਿੱਜਣ ਵਾਲੇ, ਨਿਕੋਰ=ਨਿਰੇ ਕੋਰੇ,ਬੜੇ
ਰੁੱਖੇ, ਦਰਬ=ਧਨ, ਪਰ=ਪਰਾਇਆ, ਹਿਰਹਿ=ਚੁਰਾਉਂਦੇ
ਹਨ, ਦੂਖਨਾ=ਨਿੰਦਿਆ, ਸ੍ਰਮ=ਮੇਹਨਤ, ਭ੍ਰਮਾਹਿ=ਫਿਰਦੇ
ਹਨ, ਜਿਤੁ=ਜਿਸ, ਤਿਤੁ=ਉਸ ਵਿਚ)

ਕਈ ਕੋਟਿ ਸਿਧ ਜਤੀ ਜੋਗੀ ॥
ਕਈ ਕੋਟਿ ਰਾਜੇ ਰਸ ਭੋਗੀ ॥
ਕਈ ਕੋਟਿ ਪੰਖੀ ਸਰਪ ਉਪਾਏ ॥
ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ਕਈ ਕੋਟਿ ਪਵਣ ਪਾਣੀ ਬੈਸੰਤਰ ॥
ਕਈ ਕੋਟਿ ਦੇਸ ਭੂ ਮੰਡਲ ॥
ਕਈ ਕੋਟਿ ਸਸੀਅਰ ਸੂਰ ਨਖ੍ਯਤ੍ਰ ॥
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥275-276॥

(ਸਿਧ=ਪੁੱਗਿਆ ਹੋਇਆ ਜੋਗੀ, ਜਤੀ=ਜਿਸ ਨੇ ਕਾਮ ਨੂੰ ਵੱਸ
ਵਿਚ ਰੱਖਿਆ ਹੋਇਆ ਹੈ, ਰਸ ਭੋਗੀ=ਸੁਆਦਲੇ ਪਦਾਰਥਾਂ ਨੂੰ
ਮਾਣਨ ਵਾਲੇ, ਉਪਾਏ=ਪੈਦਾ ਕੀਤੇ, ਬਿਰਖ=ਰੁੱਖ, ਨਿਪਜਾਏ=
ਉਗਾਏ, ਬੈਸੰਤਰ=ਅੱਗ, ਭੂ=ਧਰਤੀ, ਸਸੀਅਰ=ਚੰਦ੍ਰਮਾ, ਸੂਰ=
ਸੂਰਜ, ਨਖ੍ਯਤ੍ਰ=ਤਾਰੇ, ਦਾਨਵ=ਦੈਂਤ, ਸਮਗ੍ਰੀ=ਪਦਾਰਥ,
ਸੂਤਿ=ਲੜੀ ਵਿਚ,ਮ੍ਰਯਾਦਾ ਦੇ ਧਾਗੇ ਵਿਚ)

ਕਈ ਕੋਟਿ ਰਾਜਸ ਤਾਮਸ ਸਾਤਕ ॥
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
ਕਈ ਕੋਟਿ ਕੀਏ ਰਤਨ ਸਮੁਦ ॥
ਕਈ ਕੋਟਿ ਨਾਨਾ ਪ੍ਰਕਾਰ ਜੰਤ ॥
ਕਈ ਕੋਟਿ ਕੀਏ ਚਿਰ ਜੀਵੇ ॥
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
ਕਈ ਕੋਟਿ ਜਖ੍ਯ ਕਿੰਨਰ ਪਿਸਾਚ ॥
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
ਸਭ ਤੇ ਨੇਰੈ ਸਭਹੂ ਤੇ ਦੂਰਿ ॥
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥

(ਰਾਜਸ, ਤਾਮਸ, ਸਾਤਕ=ਮਾਇਆ ਦੇ ਤ੍ਰੈਵੈ ਗੁਣ,
ਨਾਨਾ ਪ੍ਰਕਾਰ=ਕਈ ਕਿਸਮ ਦੇ, ਚਿਰ ਜੀਵੇ=ਚਿਰ
ਤਕ ਜੀਊਣ ਵਾਲੇ, ਗਿਰੀ=ਪਹਾੜ, ਥੀਵੇ=ਹੋ ਗਏ,
ਜਖ੍ਯ=ਇਕ ਕਿਸਮ ਦੇ ਦੇਵਤੇ ਜੋ ਧਨ-ਦੇਵਤੇ ਦੇ
ਅਧੀਨ ਹਨ, ਕਿੰਨਰ=ਦੇਵਤਿਆਂ ਦੀ ਇਕ ਕਿਸਮ,
ਜਿਨ੍ਹਾਂ ਦਾ ਧੜ ਮਨੁੱਖ ਦਾ ਤੇ ਸਿਰ ਘੋੜੇ ਦਾ ਹੈ,
ਪਿਸਾਚ=ਨੀਵੀਆਂ ਜਾਤਾਂ ਦੇ ਬੰਦੇ, ਸੂਕਰ=ਸੂਰ,
ਮ੍ਰਿਗਾਚ=ਮ੍ਰਿਗਾਂ ਨੂੰ ਖਾਣ ਵਾਲੇ,ਸ਼ੇਰ, ਅਲਿਪਤੁ=
ਨਿਰ-ਲੇਪ,ਬੇ-ਦਾਗ਼)

ਕਈ ਕੋਟਿ ਪਾਤਾਲ ਕੇ ਵਾਸੀ ॥
ਕਈ ਕੋਟਿ ਨਰਕ ਸੁਰਗ ਨਿਵਾਸੀ ॥
ਕਈ ਕੋਟਿ ਜਨਮਹਿ ਜੀਵਹਿ ਮਰਹਿ ॥
ਕਈ ਕੋਟਿ ਬਹੁ ਜੋਨੀ ਫਿਰਹਿ ॥
ਕਈ ਕੋਟਿ ਬੈਠਤ ਹੀ ਖਾਹਿ ॥
ਕਈ ਕੋਟਿ ਘਾਲਹਿ ਥਕਿ ਪਾਹਿ ॥
ਕਈ ਕੋਟਿ ਕੀਏ ਧਨਵੰਤ ॥
ਕਈ ਕੋਟਿ ਮਾਇਆ ਮਹਿ ਚਿੰਤ ॥
ਜਹ ਜਹ ਭਾਣਾ ਤਹ ਤਹ ਰਾਖੇ ॥
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥

(ਘਾਲਹਿ=ਮੇਹਨਤ ਕਰਦੇ ਹਨ, ਧਨਵੰਤ=
ਧਨ ਵਾਲੇ, ਚਿੰਤ=ਚਿੰਤਾ, ਜਹ ਜਹ=ਜਿਥੇ
ਜਿਥੇ, ਭਾਣਾ=ਉਸ ਪ੍ਰਭੂ ਦੀ ਰਜ਼ਾ ਹੈ)

ਕਈ ਕੋਟਿ ਭਏ ਬੈਰਾਗੀ ॥
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
ਕਈ ਕੋਟਿ ਪ੍ਰਭ ਕਉ ਖੋਜੰਤੇ ॥
ਆਤਮ ਮਹਿ ਪਾਰਬ੍ਰਹਮੁ ਲਹੰਤੇ ॥
ਕਈ ਕੋਟਿ ਦਰਸਨ ਪ੍ਰਭ ਪਿਆਸ ॥
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
ਕਈ ਕੋਟਿ ਮਾਗਹਿ ਸਤਸੰਗੁ ॥
ਪਾਰਬ੍ਰਹਮ ਤਿਨ ਲਾਗਾ ਰੰਗੁ ॥
ਜਿਨ ਕਉ ਹੋਏ ਆਪਿ ਸੁਪ੍ਰਸੰਨ ॥
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥

(ਤਿਨ=ਉਹਨਾਂ ਦੀ, ਆਤਮ ਮਹਿ=ਆਪਣੇ ਮਨ ਵਿਚ,
ਲਹੰਤੇ=ਲੱਭਦੇ ਹਨ, ਭਾਲਦੇ ਹਨ, ਪਿਆਸ=ਤ੍ਰੇਹ,
ਇੱਛਾ, ਅਬਿਨਾਸ=ਨਾਸ-ਰਹਿਤ, ਰੰਗੁ=ਪਿਆਰ,
ਧਨਿ ਧੰਨਿ=ਭਾਗਾਂ ਵਾਲੇ)

ਕਈ ਕੋਟਿ ਖਾਣੀ ਅਰੁ ਖੰਡ ॥
ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥
ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

(ਖਾਣੀ=ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ
(ਖਾਣਾਂ) ਮੰਨੇ ਗਏ ਹਨ, "ਅੰਡਜ", ਅੰਡੇ ਤੋਂ ਪੈਦਾ ਹੋਣ ਜੀਵ;
"ਜੇਰਜ", ਜਿਓਰ ਤੋਂ ਪੈਦਾ ਹੋਣ ਵਾਲੇ; "ਸੇਤਜ" ਮੁੜ੍ਹਕੇ ਤੋਂ
ਅਤੇ "ਉਤਭੁਜ", ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ
ਵਾਲੇ, ਅਰੁ=ਅਤੇ, ਖੰਡ=ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ
ਖੰਡ ਮੰਨੇ ਗਏ ਹਨ, ਕਈ ਜੁਗਤਿ=ਕਈ ਜੁਗਤੀਆਂ ਨਾਲ,
ਪਸਰਿਓ=ਖਿਲਾਰਿਆ ਹੈ, ਪਾਸਾਰ=ਖਿਲਾਰਾ, ਭਾਤਿ=ਕਿਸਮ,
ਸਮਾਤਿ=ਲੀਨ ਹੋ ਜਾਂਦੇ ਹਨ, ਅਵਤਾਰ=ਪੈਦਾ ਕੀਤੇ ਹੋਏ ਜੀਵ)

ਕਈ ਕੋਟਿ ਪਾਰਬ੍ਰਹਮ ਕੇ ਦਾਸ ॥
ਤਿਨ ਹੋਵਤ ਆਤਮ ਪਰਗਾਸ ॥
ਕਈ ਕੋਟਿ ਤਤ ਕੇ ਬੇਤੇ ॥
ਸਦਾ ਨਿਹਾਰਹਿ ਏਕੋ ਨੇਤ੍ਰੇ ॥
ਕਈ ਕੋਟਿ ਨਾਮ ਰਸੁ ਪੀਵਹਿ ॥
ਅਮਰ ਭਏ ਸਦ ਸਦ ਹੀ ਜੀਵਹਿ ॥
ਕਈ ਕੋਟਿ ਨਾਮ ਗੁਨ ਗਾਵਹਿ ॥
ਆਤਮ ਰਸਿ ਸੁਖਿ ਸਹਜਿ ਸਮਾਵਹਿ ॥
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

(ਪਰਗਾਸ=ਚਾਨਣ, ਤਤ=ਅਸਲੀਅਤ, ਬੇਤੇ=ਜਾਣਨ ਵਾਲੇ,
ਨਿਹਾਰਹਿ=ਵੇਖਦੇ ਹਨ, ਨੇਤ੍ਰੇ=ਅੱਖਾਂ ਨਾਲ, ਅਮਰ=ਜਨਮ
ਮਰਨ ਤੋਂ ਰਹਿਤ, ਸਦ=ਸਦਾ, ਆਤਮ ਰਸਿ=ਆਤਮਾ ਦੇ
ਰਸ ਵਿਚ, ਸਮਾਵਹਿ=ਟਿਕੇ ਰਹਿੰਦੇ ਹਨ, ਸਾਸਿ ਸਾਸਿ=
ਦਮ-ਬ-ਦਮ, ਸਮਾਰੇ=ਸੰਭਾਲਦਾ ਹੈ, ਓਇ=ਉਹ)

ਸਲੋਕੁ ॥

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

(ਕਰਣ=ਰਚਨਾ, ਜਲਿ=ਜਲ ਵਿਚ, ਮਹੀਅਲਿ=ਧਰਤੀ ਦੇ
ਤਲ ਉਤੇ, ਮਹੀ=ਧਰਤੀ)

ਅਸਟਪਦੀ ॥

ਕਰਨ ਕਰਾਵਨ ਕਰਨੈ ਜੋਗੁ ॥
ਜੋ ਤਿਸੁ ਭਾਵੈ ਸੋਈ ਹੋਗੁ ॥
ਖਿਨ ਮਹਿ ਥਾਪਿ ਉਥਾਪਨਹਾਰਾ ॥
ਅੰਤੁ ਨਹੀ ਕਿਛੁ ਪਾਰਾਵਾਰਾ ॥
ਹੁਕਮੇ ਧਾਰਿ ਅਧਰ ਰਹਾਵੈ ॥
ਹੁਕਮੇ ਉਪਜੈ ਹੁਕਮਿ ਸਮਾਵੈ ॥
ਹੁਕਮੇ ਊਚ ਨੀਚ ਬਿਉਹਾਰ ॥
ਹੁਕਮੇ ਅਨਿਕ ਰੰਗ ਪਰਕਾਰ ॥
ਕਰਿ ਕਰਿ ਦੇਖੈ ਅਪਨੀ ਵਡਿਆਈ ॥
ਨਾਨਕ ਸਭ ਮਹਿ ਰਹਿਆ ਸਮਾਈ ॥੧॥277॥

(ਜੋਗੁ=ਸਮਰੱਥ, ਹੋਗੁ=ਹੋਵੇਗਾ, ਥਾਪਿ=ਪੈਦਾ ਕਰ ਕੇ,
ਉਥਾਪਨਹਾਰਾ=ਨਾਸ ਕਰਨ ਵਾਲਾ, ਪਾਰਾਵਾਰਾ=ਪਾਰਲਾ
ਤੇ ਉਰਲਾ ਬੰਨਾ, ਧਾਰਿ=ਟਿਕਾ ਕੇ, ਅਧਰ=ਬਿਨਾ ਆਸਰੇ,
ਰਹਾਵੈ=ਰੱਖਦਾ ਹੈ, ਉਪਜੈ=ਪੈਦਾ ਹੁੰਦਾ ਹੈ, ਪਰਕਾਰ=
ਕਿਸਮ)

ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥
ਪ੍ਰਭ ਭਾਵੈ ਤਾ ਪਾਥਰ ਤਰਾਵੈ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥
ਪ੍ਰਭ ਭਾਵੈ ਤਾ ਪਤਿਤ ਉਧਾਰੈ ॥
ਆਪਿ ਕਰੈ ਆਪਨ ਬੀਚਾਰੈ ॥
ਦੁਹਾ ਸਿਰਿਆ ਕਾ ਆਪਿ ਸੁਆਮੀ ॥
ਖੇਲੈ ਬਿਗਸੈ ਅੰਤਰਜਾਮੀ ॥
ਜੋ ਭਾਵੈ ਸੋ ਕਾਰ ਕਰਾਵੈ ॥
ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥

(ਪ੍ਰਭ ਭਾਵੈ=ਜੇ ਪ੍ਰਭੂ ਨੂੰ ਚੰਗਾ ਲੱਗੇ, ਗਤਿ=ਉੱਚੀ ਆਤਮਕ
ਅਵਸਥਾ, ਪਤਿਤ=ਡਿੱਗੇ ਹੋਏ, ਆਪਨ ਬੀਚਾਰੈ=ਆਪਣੇ
ਵਿਚਾਰ ਅਨੁਸਾਰ, ਦੁਹਾ ਸਿਰਿਆ ਕਾ=ਲੋਕ ਪਰਲੋਕ ਦਾ,
ਖੇਲੈ=ਜਗਤ ਰਚਨਾ ਦੀ ਖੇਡ ਖੇਡਦਾ ਹੈ, ਬਿਗਸੈ=ਖੁਸ਼
ਹੁੰਦਾ ਹੈ, ਅੰਤਰਜਾਮੀ=ਅੰਦਰ ਦੀ ਜਾਣਨ ਵਾਲਾ, ਦ੍ਰਿਸਟੀ=
ਨਜ਼ਰ ਵਿਚ, ਅਵਰੁ=ਕੋਈ ਹੋਰ)

ਕਹੁ ਮਾਨੁਖ ਤੇ ਕਿਆ ਹੋਇ ਆਵੈ ॥
ਜੋ ਤਿਸੁ ਭਾਵੈ ਸੋਈ ਕਰਾਵੈ ॥
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥
ਜੋ ਤਿਸੁ ਭਾਵੈ ਸੋਈ ਕਰੇਇ ॥
ਅਨਜਾਨਤ ਬਿਖਿਆ ਮਹਿ ਰਚੈ ॥
ਜੇ ਜਾਨਤ ਆਪਨ ਆਪ ਬਚੈ ॥
ਭਰਮੇ ਭੂਲਾ ਦਹ ਦਿਸਿ ਧਾਵੈ ॥
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
ਨਾਨਕ ਤੇ ਜਨ ਨਾਮਿ ਮਿਲੇਇ ॥੩॥

(ਕਹੁ=ਦੱਸੋ, ਹਾਥਿ=ਹੱਥ ਵਿਚ, ਅਨਜਾਨਤ=ਨਾਹ ਜਾਣਦਾ
ਹੋਇਆ, ਬਿਖਿਆ=ਮਾਇਆ, ਜਾਨਤ=ਸਮਝ ਵਾਲਾ ਹੋਵੇ,
ਦਹਦਿਸਿ=ਦਸੀਂ ਪਾਸੀਂ, ਧਾਵੈ=ਦੌੜਦਾ ਹੈ, ਨਿਮਖ=ਅੱਖ ਦੇ
ਫਰਕਣ ਜਿਤਨਾ ਸਮਾ, ਕੁੰਟ=ਕੂਟ,ਨੁੱਕਰਾਂ, ਨਾਮਿ=ਨਾਮ ਵਿਚ,
ਮਿਲੇਇ=ਜੁੜ ਗਏ ਹਨ,ਲੀਨ ਹੋ ਗਏ ਹਨ)

ਖਿਨ ਮਹਿ ਨੀਚ ਕੀਟ ਕਉ ਰਾਜ ॥
ਪਾਰਬ੍ਰਹਮ ਗਰੀਬ ਨਿਵਾਜ ॥
ਜਾ ਕਾ ਦ੍ਰਿਸਟਿ ਕਛੂ ਨ ਆਵੈ ॥
ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥
ਜਾ ਕਉ ਅਪੁਨੀ ਕਰੈ ਬਖਸੀਸ ॥
ਤਾ ਕਾ ਲੇਖਾ ਨ ਗਨੈ ਜਗਦੀਸ ॥
ਜੀਉ ਪਿੰਡੁ ਸਭ ਤਿਸ ਕੀ ਰਾਸਿ ॥
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥
ਅਪਨੀ ਬਣਤ ਆਪਿ ਬਨਾਈ ॥
ਨਾਨਕ ਜੀਵੈ ਦੇਖਿ ਬਡਾਈ ॥੪॥

(ਕੀਟ=ਕੀੜਾ, ਨਿਵਾਜ=ਮੇਹਰ ਕਰਨ ਵਾਲਾ, ਜਾ ਕਾ
ਕਛੂ=ਜਿਸ ਦਾ ਕੋਈ ਗੁਣ, ਦ੍ਰਿਸਟਿ ਨ ਆਵੈ=ਨਹੀਂ ਦਿੱਸਦਾ,
ਤਤਕਾਲ=ਤੁਰਤ, ਬਖਸੀਸ=ਬਖ਼ਸ਼ਸ਼, ਦਇਆ, ਜਗਦੀਸ=
ਜਗਤ ਦਾ ਮਾਲਕ, ਰਾਸਿ=ਪੂੰਜੀ, ਤਿਸ ਕੀ=ਉਸ ਪ੍ਰਭੂ ਦੀ,
ਘਟਿ ਘਟਿ=ਹਰੇਕ ਸਰੀਰ ਵਿਚ, ਪੂਰਨ=ਵਿਆਪਕ, ਪ੍ਰਗਾਸ=
ਜਲਵਾ, ਬਣਤ=ਬਨਾਵਟ, ਜੀਵੈ=ਜੀਊਂ ਰਿਹਾ ਹੈ)

ਇਸ ਕਾ ਬਲੁ ਨਾਹੀ ਇਸੁ ਹਾਥ ॥
ਕਰਨ ਕਰਾਵਨ ਸਰਬ ਕੋ ਨਾਥ ॥
ਆਗਿਆਕਾਰੀ ਬਪੁਰਾ ਜੀਉ ॥
ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥
ਕਬਹੂ ਊਚ ਨੀਚ ਮਹਿ ਬਸੈ ॥
ਕਬਹੂ ਸੋਗ ਹਰਖ ਰੰਗਿ ਹਸੈ ॥
ਕਬਹੂ ਨਿੰਦ ਚਿੰਦ ਬਿਉਹਾਰ ॥
ਕਬਹੂ ਊਭ ਅਕਾਸ ਪਇਆਲ ॥
ਕਬਹੂ ਬੇਤਾ ਬ੍ਰਹਮ ਬੀਚਾਰ ॥
ਨਾਨਕ ਆਪਿ ਮਿਲਾਵਣਹਾਰ ॥੫॥

(ਸਰਬ ਕੋ ਨਾਥ=ਸਾਰੇ ਜੀਵਾਂ ਦਾ ਮਾਲਕ, ਬਪੁਰਾ=ਵਿਚਾਰਾ,
ਆਗਿਆਕਾਰੀ=ਹੁਕਮ ਵਿਚ ਤੁਰਨ ਵਾਲਾ, ਜੀਉ=ਜੀਵ, ਥੀਉ=
ਹੁੰਦਾ ਹੈ,ਵਰਤਦਾ ਹੈ, ਕਬਹੂ=ਕਦੇ, ਸੋਗ=ਚਿੰਤਾ, ਹਰਖ=ਖ਼ੁਸ਼ੀ,
ਨਿੰਦ ਚਿੰਦ=ਨਿੰਦਿਆ ਦੀ ਵਿਚਾਰ, ਬਿਉਹਾਰ=ਵਿਹਾਰ,ਵਤੀਰਾ,
ਊਭ=ਉੱਚਾ, ਪਇਆਲ=ਪਤਾਲ, ਬੇਤਾ=ਜਾਣਨ ਵਾਲਾ,ਮਹਰਮ,
ਬ੍ਰਹਮ ਬੀਚਾਰ=ਰੱਬੀ ਵਿਚਾਰ)

ਕਬਹੂ ਨਿਰਤਿ ਕਰੈ ਬਹੁ ਭਾਤਿ ॥
ਕਬਹੂ ਸੋਇ ਰਹੈ ਦਿਨੁ ਰਾਤਿ ॥
ਕਬਹੂ ਮਹਾ ਕ੍ਰੋਧ ਬਿਕਰਾਲ ॥
ਕਬਹੂੰ ਸਰਬ ਕੀ ਹੋਤ ਰਵਾਲ ॥
ਕਬਹੂ ਹੋਇ ਬਹੈ ਬਡ ਰਾਜਾ ॥
ਕਬਹੁ ਭੇਖਾਰੀ ਨੀਚ ਕਾ ਸਾਜਾ ॥
ਕਬਹੂ ਅਪਕੀਰਤਿ ਮਹਿ ਆਵੈ ॥
ਕਬਹੂ ਭਲਾ ਭਲਾ ਕਹਾਵੈ ॥
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥

(ਨਿਰਤਿ=ਨਾਚ, ਭਾਤਿ=ਕਿਸਮ, ਸੋਇ ਰਹੈ=ਸੁੱਤਾ ਰਹਿੰਦਾ ਹੈ,
ਬਿਕਰਾਲ=ਭਿਆਨਕ, ਰਵਾਲ=ਚਰਨਾਂ ਦੀ ਧੂੜ, ਬਡ=ਵੱਡਾ,
ਸਾਜਾ=ਸਾਂਗ, ਅਪਕੀਰਤਿ=ਮੰਦੀ ਸੋਭਾ,ਬਦਨਾਮੀ, ਸਚੁ ਕਹੈ=
ਅਕਾਲ ਪੁਰਖ ਨੂੰ ਸਿਮਰਦਾ ਹੈ, ਤਿਵ ਹੀ=ਉਸੇ ਤਰ੍ਹਾਂ)

ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥
ਕਬਹੂ ਮੋਨਿਧਾਰੀ ਲਾਵੈ ਧਿਆਨੁ ॥
ਕਬਹੂ ਤਟ ਤੀਰਥ ਇਸਨਾਨ ॥
ਕਬਹੂ ਸਿਧ ਸਾਧਿਕ ਮੁਖਿ ਗਿਆਨ ॥
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥
ਅਨਿਕ ਜੋਨਿ ਭਰਮੈ ਭਰਮੀਆ ॥
ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥
ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥
ਜੋ ਤਿਸੁ ਭਾਵੈ ਸੋਈ ਹੋਇ ॥
ਨਾਨਕ ਦੂਜਾ ਅਵਰੁ ਨ ਕੋਇ ॥੭॥277-278॥

(ਬਖ੍ਯ੍ਯਾਨੁ=ਵਖਿਆਨ,ਉਪਦੇਸ਼, ਮੋਨਧਾਰੀ=ਚੁੱਪ ਰਹਿਣ ਵਾਲਾ,
ਤਟ=ਨਦੀ ਦਾ ਕਿਨਾਰਾ, ਸਿਧ=ਪੁੱਗਾ ਹੋਇਆ ਜੋਗੀ, ਸਾਧਿਕ=
ਸਾਧਨਾ ਕਰਨ ਵਾਲੇ, ਮੁਖਿ=ਮੂੰਹ ਤੋਂ, ਕੀਟ=ਕੀੜਾ, ਹਸਤਿ=ਹਾਥੀ,
ਪਤੰਗ=ਭੰਬਟ, ਭਰਮੀਆ=ਭਵਾਇਆ ਹੋਇਆ, ਨਾਨਾ=ਕਈ ਤਰ੍ਹਾਂ ਦੇ,
ਪ੍ਰਭ ਭਾਵੈ=ਪ੍ਰਭੂ ਨੂੰ ਭਾਉਂਦਾ)

ਕਬਹੂ ਸਾਧਸੰਗਤਿ ਇਹੁ ਪਾਵੈ ॥
ਉਸੁ ਅਸਥਾਨ ਤੇ ਬਹੁਰਿ ਨ ਆਵੈ ॥
ਅੰਤਰਿ ਹੋਇ ਗਿਆਨ ਪਰਗਾਸੁ ॥
ਉਸੁ ਅਸਥਾਨ ਕਾ ਨਹੀ ਬਿਨਾਸੁ ॥
ਮਨ ਤਨ ਨਾਮਿ ਰਤੇ ਇਕ ਰੰਗਿ ॥
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
ਜਿਉ ਜਲ ਮਹਿ ਜਲੁ ਆਇ ਖਟਾਨਾ ॥
ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥
ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

(ਬਹੁਰਿ=ਮੁੜ, ਗਿਆਨ ਪਰਗਾਸੁ=ਗਿਆਨ ਦਾ ਪ੍ਰਕਾਸ਼,
ਇਕ ਰੰਗਿ=ਇਕ ਪ੍ਰਭੂ ਦੇ ਪਿਆਰ ਵਿਚ, ਖਟਾਨਾ=ਮਿਲਦਾ
ਹੈ, ਗਵਨ=ਭਟਕਣਾ, ਬਿਸ੍ਰਾਮ=ਟਿਕਾਣਾ,ਆਰਾਮ)

ਸਲੋਕੁ ॥

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥

(ਮਸਕੀਨੀਆ=ਗ਼ਰੀਬੀ ਸੁਭਾਉ ਵਾਲਾ ਬੰਦਾ, ਆਪੁ=ਆਪਾ-ਭਾਵ,
ਹਉਮੈ, ਨਿਵਾਰਿ=ਦੂਰ ਕਰ ਕੇ, ਤਲੇ=ਹੇਠਾਂ, ਗਰਬਿ=ਗਰਬ
ਵਿਚ,ਅਹੰਕਾਰ ਵਿਚ, ਗਲੇ=ਗਲ ਗਏ)

ਅਸਟਪਦੀ ॥

ਜਿਸ ਕੈ ਅੰਤਰਿ ਰਾਜ ਅਭਿਮਾਨੁ ॥
ਸੋ ਨਰਕਪਾਤੀ ਹੋਵਤ ਸੁਆਨੁ ॥
ਜੋ ਜਾਨੈ ਮੈ ਜੋਬਨਵੰਤੁ ॥
ਸੋ ਹੋਵਤ ਬਿਸਟਾ ਕਾ ਜੰਤੁ ॥
ਆਪਸ ਕਉ ਕਰਮਵੰਤੁ ਕਹਾਵੈ ॥
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
ਧਨ ਭੂਮਿ ਕਾ ਜੋ ਕਰੈ ਗੁਮਾਨੁ ॥
ਸੋ ਮੂਰਖੁ ਅੰਧਾ ਅਗਿਆਨੁ ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

(ਰਾਜ ਅਭਿਮਾਨੁ=ਰਾਜ ਦਾ ਮਾਣ, ਸੁਆਨੁ=ਕੁੱਤਾ, ਨਰਕਪਾਤੀ=
ਨਰਕਾਂ ਵਿਚ ਪੈਣ ਦਾ ਅਧਿਕਾਰੀ, ਜੋਬਨਵੰਤੁ=ਜੋਬਨ ਵਾਲਾ,
ਬਿਸਟਾ=ਗੂੰਹ, ਜੰਤੁ=ਕੀੜਾ, ਕਰਮਵੰਤੁ=ਕੰਮ ਕਰਨ ਵਾਲਾ,
ਭ੍ਰਮਾਵੈ=ਭਟਕਦਾ ਹੈ, ਭੂਮਿ=ਧਰਤੀ, ਅਗਿਆਨੁ=ਜਾਹਿਲ,
ਈਹਾ=ਏਥੇ,ਇਸ ਜ਼ਿੰਦਗੀ ਵਿਚ, ਮੁਕਤੁ=ਮਾਇਆ ਦੇ ਬੰਧਨਾਂ
ਤੋਂ ਆਜ਼ਾਦ, ਆਗੈ=ਪਰਲੋਕ ਵਿਚ)

ਧਨਵੰਤਾ ਹੋਇ ਕਰਿ ਗਰਬਾਵੈ ॥
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਸਭ ਤੇ ਆਪ ਜਾਨੈ ਬਲਵੰਤੁ ॥
ਖਿਨ ਮਹਿ ਹੋਇ ਜਾਇ ਭਸਮੰਤੁ ॥
ਕਿਸੈ ਨ ਬਦੈ ਆਪਿ ਅਹੰਕਾਰੀ ॥
ਧਰਮ ਰਾਇ ਤਿਸੁ ਕਰੇ ਖੁਆਰੀ ॥
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥

(ਧਨਵੰਤਾ=ਧਨ ਵਾਲਾ, ਗਰਬਾਵੈ=ਗਰਬ ਕਰਦਾ ਹੈ,
ਤ੍ਰਿਣ=ਘਾਹ ਦਾ ਤੀਲਾ, ਸਮਾਨਿ=ਬਰਾਬਰ, ਸੰਗਿ=ਨਾਲ,
ਭੀਤਰਿ=ਵਿਚ, ਆਪ=ਆਪਣੇ ਆਪ ਨੂੰ, ਬਲਵੰਤੁ=ਬਲ
ਵਾਲਾ, ਭਸਮੰਤੁ=ਸੁਆਹ, ਬਦੈ=ਪਰਵਾਹ ਕਰਦਾ ਹੈ)

ਕੋਟਿ ਕਰਮ ਕਰੈ ਹਉ ਧਾਰੇ ॥
ਸ੍ਰਮੁ ਪਾਵੈ ਸਗਲੇ ਬਿਰਥਾਰੇ ॥
ਅਨਿਕ ਤਪਸਿਆ ਕਰੇ ਅਹੰਕਾਰ ॥
ਨਰਕ ਸੁਰਗ ਫਿਰਿ ਫਿਰਿ ਅਵਤਾਰ ॥
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
ਹਰਿ ਦਰਗਹ ਕਹੁ ਕੈਸੇ ਗਵੈ ॥
ਆਪਸ ਕਉ ਜੋ ਭਲਾ ਕਹਾਵੈ ॥
ਤਿਸਹਿ ਭਲਾਈ ਨਿਕਟਿ ਨ ਆਵੈ ॥
ਸਰਬ ਕੀ ਰੇਨ ਜਾ ਕਾ ਮਨੁ ਹੋਇ ॥
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥

(ਕੋਟਿ=ਕਰੋੜ, ਹਉ=ਅਹੰਕਾਰ, ਸ੍ਰਮੁ=ਥਕੇਵਾਂ,
ਸਗਲੇ=ਸਾਰੇ, ਬਿਰਥਾਰੇ=ਵਿਅਰਥ, ਅਵਤਾਰ=
ਜਨਮ, ਦ੍ਰਵੈ=ਨਰਮ ਹੁੰਦਾ, ਗਵੈ=ਜਾਵੇ, ਆਪਸ
ਕਉ=ਆਪਣੇ ਆਪ ਨੂੰ, ਤਿਸਹਿ=ਉਸ ਨੂੰ, ਨਿਕਟਿ=
ਨੇੜੇ, ਰੇਨ=ਚਰਨਾਂ ਦੀ ਧੂੜ, ਸੋਇ=ਸੋਭਾ)

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥
ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜਬ ਧਾਰੈ ਕੋਊ ਬੈਰੀ ਮੀਤੁ ॥
ਤਬ ਲਗੁ ਨਿਹਚਲੁ ਨਾਹੀ ਚੀਤੁ ॥
ਜਬ ਲਗੁ ਮੋਹ ਮਗਨ ਸੰਗਿ ਮਾਇ ॥
ਤਬ ਲਗੁ ਧਰਮ ਰਾਇ ਦੇਇ ਸਜਾਇ ॥
ਪ੍ਰਭ ਕਿਰਪਾ ਤੇ ਬੰਧਨ ਤੂਟੈ ॥
ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥

(ਜਬ ਲਗੁ=ਜਦੋਂ ਤਕ, ਮੁਝ ਤੇ=ਮੇਰੇ ਪਾਸੋਂ, ਕਛੁ=ਕੁਝ,
ਧਾਰੈ=ਮਿਥਦਾ ਹੈ,ਖ਼ਿਆਲ ਕਰਦਾ ਹੈ, ਨਿਹਚਲੁ=ਅਡੋਲ,
ਟਿਕਾਣੇ, ਚੀਤੁ=ਚਿੱਤ, ਮੋਹ ਮਗਨ ਸੰਗਿ ਮਾਇ=ਮਾਇਆ
ਦੇ ਮੋਹ ਵਿਚ ਡੁੱਬਾ ਹੋਇਆ, ਮਗਨ=ਗ਼ਰਕ,ਡੁੱਬਾ ਹੋਇਆ,
ਦੇਇ=ਦੇਂਦਾ ਹੈ, ਹਉ=ਅਹੰਕਾਰ, ਛੂਟੈ=ਮੁੱਕਦਾ ਹੈ)

ਸਹਸ ਖਟੇ ਲਖ ਕਉ ਉਠਿ ਧਾਵੈ ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥
ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥
ਸਦਾ ਸਦਾ ਨਾਨਕ ਹਰਿ ਜਾਪਿ ॥੫॥279॥

(ਸਹਸ=ਹਜ਼ਾਰਾਂ, ਖਟੇ=ਕਮਾਉਂਦਾ ਹੈ, ਲਖ ਕਉ=
ਲੱਖਾਂ ਦੀ ਖ਼ਾਤਰ, ਧਾਵੈ=ਦੌੜਦਾ ਹੈ, ਤ੍ਰਿਪਤਿ=ਰਜੇਵਾਂ,
ਪਾਛੈ ਪਾਵੈ=ਜਮ੍ਹਾ ਕਰਦਾ ਹੈ, ਬਿਖਿਆ=ਮਾਇਆ,
ਤ੍ਰਿਪਤਾਵੈ=ਰੱਜਦਾ ਹੈ, ਖਪਿ ਖਪਿ=ਦੁੱਖੀ ਹੋ ਹੋ ਕੇ,
ਮਨੋਰਥ=ਮਨ ਦੀਆਂ ਦੌੜਾਂ,ਖ਼ਾਹਸ਼ਾਂ, ਬ੍ਰਿਥੇ=ਵਿਅਰਥ)

ਕਰਨ ਕਰਾਵਨ ਕਰਨੈਹਾਰੁ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
ਆਪੇ ਆਪਿ ਆਪਿ ਪ੍ਰਭੁ ਸੋਇ ॥
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
ਸਭ ਤੇ ਦੂਰਿ ਸਭਹੂ ਕੈ ਸੰਗਿ ॥
ਬੂਝੈ ਦੇਖੈ ਕਰੈ ਬਿਬੇਕ ॥
ਆਪਹਿ ਏਕ ਆਪਹਿ ਅਨੇਕ ॥
ਮਰੈ ਨ ਬਿਨਸੈ ਆਵੈ ਨ ਜਾਇ ॥
ਨਾਨਕ ਸਦ ਹੀ ਰਹਿਆ ਸਮਾਇ ॥੬॥

(ਕਹਾ=ਕਿਥੇ? ਕੀਹ? ਬੀਚਾਰੁ=ਵਿਚਾਰ ਕੇ ਵੇਖ,
ਦ੍ਰਿਸਟਿ=ਨਜ਼ਰ, ਅਪਨੈ ਰੰਗਿ=ਆਪਣੀ ਮੌਜ ਵਿਚ,
ਸਭਹੂ ਕੈ=ਸਾਰਿਆਂ ਦੇ ਹੀ, ਸੰਗਿ=ਨਾਲ, ਬਿਬੇਕ=
ਪਛਾਣ,ਪਰਖ, ਆਪਹਿ=ਆਪ ਹੀ, ਆਵੈ ਨ ਜਾਇ=
ਨਾਹ ਆਉਂਦਾ ਹੈ ਨਾਹ ਜਾਂਦਾ ਹੈ; ਸਦ ਹੀ=ਸਦਾ ਹੀ,
ਰਹਿਆ ਸਮਾਇ=ਸਮਾਇ ਰਹਿਆ,ਆਪਣੇ ਆਪ ਵਿਚ
ਟਿਕਿਆ ਹੋਇਆ ਹੈ)

ਆਪਿ ਉਪਦੇਸੈ ਸਮਝੈ ਆਪਿ ॥
ਆਪੇ ਰਚਿਆ ਸਭ ਕੈ ਸਾਥਿ ॥
ਆਪਿ ਕੀਨੋ ਆਪਨ ਬਿਸਥਾਰੁ ॥
ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
ਉਸ ਤੇ ਭਿੰਨ ਕਹਹੁ ਕਿਛੁ ਹੋਇ ॥
ਥਾਨ ਥਨੰਤਰਿ ਏਕੈ ਸੋਇ ॥
ਅਪੁਨੇ ਚਲਿਤ ਆਪਿ ਕਰਣੈਹਾਰ ॥
ਕਉਤਕ ਕਰੈ ਰੰਗ ਆਪਾਰ ॥
ਮਨ ਮਹਿ ਆਪਿ ਮਨ ਅਪੁਨੇ ਮਾਹਿ ॥
ਨਾਨਕ ਕੀਮਤਿ ਕਹਨੁ ਨ ਜਾਇ ॥੭॥

(ਰਚਿਆ=ਮਿਲਿਆ ਹੋਇਆ, ਬਿਸਥਾਰੁ=ਖਿਲਾਰਾ,
ਆਪਨ=ਆਪਣਾ, ਕਰਨੈਹਾਰੁ=ਕਰਨ ਜੋਗਾ, ਭਿੰਨ=
ਵੱਖਰਾ, ਕਹਹੁ=ਦੱਸੋ, ਕਿਛੁ=ਕੁਝ, ਥਾਨ ਥਨੰਤਰਿ=
ਹਰੇਕ ਥਾਂ ਵਿਚ, ਚਲਿਤ=ਚਰਿਤ੍ਰ,ਖੇਡਾਂ, ਆਪਾਰ=
ਬੇਅੰਤ, ਕੀਮਤਿ=ਮੁੱਲ)

ਸਤਿ ਸਤਿ ਸਤਿ ਪ੍ਰਭੁ ਸੁਆਮੀ ॥
ਗੁਰ ਪਰਸਾਦਿ ਕਿਨੈ ਵਖਿਆਨੀ ॥
ਸਚੁ ਸਚੁ ਸਚੁ ਸਭੁ ਕੀਨਾ ॥
ਕੋਟਿ ਮਧੇ ਕਿਨੈ ਬਿਰਲੈ ਚੀਨਾ ॥
ਭਲਾ ਭਲਾ ਭਲਾ ਤੇਰਾ ਰੂਪ ॥
ਅਤਿ ਸੁੰਦਰ ਅਪਾਰ ਅਨੂਪ ॥
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
ਘਟਿ ਘਟਿ ਸੁਨੀ ਸ੍ਰਵਨ ਬਖ੍ਯ੍ਯਾਣੀ ॥
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥
ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥

(ਸਤਿ=ਸਦਾ ਕਾਇਮ ਰਹਿਣ ਵਾਲਾ, ਗੁਰ ਪਰਸਾਦਿ=
ਗੁਰੂ ਦੀ ਕਿਰਪਾ ਨਾਲ, ਕਿਨੈ=ਕਿਸੇ ਵਿਰਲੇ ਨੇ,
ਵਖਿਆਨੀ=ਬਿਆਨ ਕੀਤੀ ਹੈ, ਸਚੁ=ਸਦਾ ਟਿਕਿਆ
ਰਹਿਣ ਵਾਲਾ,ਮੁਕੰਮਲ, ਚੀਨਾ=ਪਛਾਣਿਆ ਹੈ, ਅਨੂਪ=
ਜਿਸ ਵਰਗਾ ਹੋਰ ਕੋਈ ਨਹੀਂ, ਸ੍ਰਵਨ=ਕੰਨ, ਬਖ੍ਯ੍ਯਾਣੀ=
ਉਚਾਰੀ ਜਾਂਦੀ ਹੈ, ਪੁਨੀਤ=ਪਵਿਤ੍ਰ)

ਸਲੋਕੁ ॥

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥

(ਜਨੁ=ਮਨੁੱਖ, ਪਰੈ=ਪੈਂਦਾ ਹੈ, ਉਧਰਨਹਾਰੁ=ਬਚਣ ਜੋਗਾ,
ਬਹੁਰਿ ਬਹੁਰਿ=ਮੁੜ ਮੁੜ, ਅਵਤਾਰ=ਜਨਮ)

ਅਸਟਪਦੀ ॥

ਸੰਤ ਕੈ ਦੂਖਨਿ ਆਰਜਾ ਘਟੈ ॥
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥

(ਦੂਖਨਿ=ਨਿੰਦਿਆ ਨਾਲ, ਆਰਜਾ=ਉਮਰ, ਛੁਟੈ=ਬਚ ਸਕਦਾ,
ਮਲੀਨ=ਮੈਲੀ, ਮਤਿ=ਅਕਲਿ, ਹੀਨ=ਸੱਖਣਾ, ਹਤੇ ਕਉ=ਮਾਰੇ
ਨੂੰ,ਫਿਟਕਾਰੇ ਨੂੰ, ਰਖੈ=ਰੱਖ ਸਕਦਾ, ਥਾਨ=ਥਾਂ, ਭ੍ਰਸਟੁ=ਗੰਦਾ)

ਸੰਤ ਕੇ ਦੂਖਨ ਤੇ ਮੁਖੁ ਭਵੈ ॥
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥
ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥
ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥
ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥279-280॥

(ਦੂਖਨ ਤੇ=ਨਿੰਦਿਆ ਕਰਨ ਨਾਲ, ਮੁਖੁ ਭਵੈ=ਮੂੰਹ ਭਉਂ ਜਾਂਦਾ ਹੈ,
ਕਾਗ ਜਿਉ=ਕਾਂ ਵਾਂਗ, ਲਵੈ=ਲਉਂ ਲਉਂ ਕਰਦਾ ਹੈ, ਸਰਪ=ਸੱਪ,
ਤ੍ਰਿਗਦ=ਪਸ਼ੂ ਪੰਛੀ ਜੋਨਿ, ਕਿਰਮਾਇ=ਕਿਰਮ ਆਦਿਕ, ਤ੍ਰਿਸਨਾ=
ਲਾਲਚ, ਜਲੈ=ਸੜਦਾ ਹੈ, ਸਭੁ ਕੋ=ਹਰੇਕ ਪ੍ਰਾਣੀ ਨੂੰ, ਛਲੈ=ਧੋਖਾ
ਦੇਂਦਾ ਹੈ, ਨੀਚੁ ਨੀਚਾਇ=ਨੀਚਾਂ ਤੋਂ ਨੀਚ, ਦੋਖੀ=ਨਿੰਦਕ, ਓਇ=
ਨਿੰਦਾ ਕਰਨ ਵਾਲੇ, ਪਾਹਿ=ਪਾ ਲੈਂਦੇ ਹਨ)

ਸੰਤ ਕਾ ਨਿੰਦਕੁ ਮਹਾ ਅਤਤਾਈ ॥
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

(ਅਤਤਾਈ=ਅੱਤ ਚੁੱਕੀ ਰੱਖਣ ਵਾਲਾ, ਟਿਕਨੁ=ਟਿਕਾਉ,
ਹਤਿਆਰਾ=ਜ਼ਾਲਮ, ਮਾਰਾ=ਫਿਟਕਿਆ ਹੋਇਆ, ਹੀਨੁ=
ਵਾਂਜਿਆ ਹੋਇਆ, ਦੀਨੁ=ਕੰਗਾਲ, ਬਿਜੋਗ=ਵਿਛੋੜਾ, ਦੋਖ
ਮਹਿ ਦੋਖੁ=ਵੱਡਾ ਮਾੜਾ ਕੰਮ, ਮੋਖੁ=ਮੁਕਤੀ,ਛੁਟਕਾਰਾ)

ਸੰਤ ਕਾ ਦੋਖੀ ਸਦਾ ਅਪਵਿਤੁ ॥
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
ਸੰਤ ਕੇ ਦੋਖੀ ਕਉ ਡਾਨੁ ਲਾਗੈ ॥
ਸੰਤ ਕੇ ਦੋਖੀ ਕਉ ਸਭ ਤਿਆਗੈ ॥
ਸੰਤ ਕਾ ਦੋਖੀ ਮਹਾ ਅਹੰਕਾਰੀ ॥
ਸੰਤ ਕਾ ਦੋਖੀ ਸਦਾ ਬਿਕਾਰੀ ॥
ਸੰਤ ਕਾ ਦੋਖੀ ਜਨਮੈ ਮਰੈ ॥
ਸੰਤ ਕੀ ਦੂਖਨਾ ਸੁਖ ਤੇ ਟਰੈ ॥
ਸੰਤ ਕੇ ਦੋਖੀ ਕਉ ਨਾਹੀ ਠਾਉ ॥
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥

(ਅਪਵਿਤੁ=ਮੈਲੇ ਮਨ ਵਾਲਾ,ਖੋਟਾ, ਡਾਨੁ=ਡੰਨ, ਸਭ ਤਿਆਗੈ=
ਸਾਰੇ ਸਾਥ ਛੱਡ ਜਾਂਦੇ ਹਨ, ਬਿਕਾਰੀ=ਮੰਦ-ਕਰਮੀ, ਦੂਖਨਾ=
ਨਿੰਦਿਆ, ਟਰੈ=ਟਲੈ, ਠਾਉ=ਥਾਂ,ਸਹਾਰਾ)

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

(ਅਧ ਬੀਚ ਤੇ=ਅੱਧ ਵਿਚੋਂ, ਕਿਤੈ ਕਾਜਿ=ਕਿਸੇ ਕੰਮ ਕਾਜ ਵਿਚ,
ਉਦਿਆਨ=ਜੰਗਲ, ਭ੍ਰਮਾਈਐ=ਭਟਕਾਈਦਾ ਹੈ, ਉਝੜਿ=ਔਝੜ
ਵਿਚ,ਕੁਰਾਹੇ, ਥੋਥਾ=ਖ਼ਾਲੀ, ਮਿਰਤਕ=ਮੁਰਦਾ, ਜੜ=ਪੱਕੀ ਨੀਂਹ,
ਬੀਜਿ=ਬੀਜ ਕੇ, ਖਾਹਿ=ਖਾਂਦੇ ਹਨ, ਸੰਤ ਭਾਵੈ=ਸੰਤ ਨੂੰ ਚੰਗਾ ਲੱਗੇ,
ਲਏ ਉਬਾਰਿ=ਬਚਾ ਲੈਂਦਾ ਹੈ)

ਸੰਤ ਕਾ ਦੋਖੀ ਇਉ ਬਿਲਲਾਇ ॥
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
ਸੰਤ ਕਾ ਦੋਖੀ ਛੁਟੈ ਇਕੇਲਾ ॥
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
ਸੰਤ ਕਾ ਦੋਖੀ ਧਰਮ ਤੇ ਰਹਤ ॥
ਸੰਤ ਕਾ ਦੋਖੀ ਸਦ ਮਿਥਿਆ ਕਹਤ ॥
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

(ਬਿਲਲਾਇ=ਵਿਲਕਦਾ ਹੈ, ਬਿਹੂਨ=ਬਿਨਾ, ਤੜਫੜਾਇ=
ਤੜਫ਼ਦੀ ਹੈ, ਭੂਖਾ=ਤ੍ਰਿਸ਼ਨਾ ਦਾ ਮਾਰਿਆ ਹੋਇਆ, ਰਾਜੈ=
ਰੱਜਦਾ ਹੈ, ਪਾਵਕੁ=ਅੱਗ, ਧ੍ਰਾਪੈ=ਰੱਜਦੀ, ਈਧਨਿ=ਬਾਲਣ
ਨਾਲ, ਛੁਟੈ=ਪਿਆ ਰਹਿੰਦਾ ਹੈ, ਬੂਆੜੁ=ਸੜਿਆ ਹੋਇਆ,
ਦੁਹੇਲਾ=ਦੁਖੀ, ਮਿਥਿਆ=ਝੂਠ, ਕਿਰਤੁ=ਕੀਤੇ ਹੋਏ ਕੰਮ ਦਾ
ਫਲ, ਧੁਰਿ ਹੀ=ਮੁੱਢ ਤੋਂ ਹੀ, ਤਿਸੁ=ਉਸ ਪ੍ਰਭੂ ਨੂੰ)

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
ਸੰਤ ਕਾ ਦੋਖੀ ਸਦਾ ਸਹਕਾਈਐ ॥
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥
ਜੈਸਾ ਭਾਵੈ ਤੈਸਾ ਕੋਈ ਹੋਇ ॥
ਪਇਆ ਕਿਰਤੁ ਨ ਮੇਟੈ ਕੋਇ ॥
ਨਾਨਕ ਜਾਨੈ ਸਚਾ ਸੋਇ ॥੭॥

(ਬਿਗੜਰੂਪੁ=ਵਿਗੜੇ ਹੋਏ ਰੂਪ ਵਾਲਾ,ਭ੍ਰਿਸ਼ਟਿਆ ਹੋਇਆ,
ਸਹਕਾਈਐ=ਸਹਕਦਾ ਹੈ,ਤਰਲੇ ਲੈਂਦਾ ਹੈ, ਪੁਜੈ ਨ=ਸਿਰੇ
ਨਹੀਂ ਚੜ੍ਹਦੀ, ਤ੍ਰਿਸਟੈ=ਰੱਜਦਾ, ਜੈਸਾ ਭਾਵੈ=ਜਿਹੋ ਜਿਹੀ
ਭਾਵਨਾ ਵਾਲਾ ਹੁੰਦਾ ਹੈ, ਪਇਆ ਕਿਰਤੁ=ਪਿਛਲੇ ਕੀਤੇ
ਕੰਮਾਂ ਦਾ ਇਕੱਠਾ ਹੋਇਆ ਫਲ)

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥
ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥
ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
ਬਡਭਾਗੀ ਨਾਨਕ ਜਨ ਸੇਇ ॥੮॥੧੩॥280-281॥

(ਘਟ=ਸਰੀਰ, ਤਿਸ ਕੇ=ਉਸ ਪ੍ਰਭੂ ਦੇ, ਓਹੁ=ਓਹ ਪ੍ਰਭੂ,
ਉਸਤਤਿ=ਵਡਿਆਈ, ਸਾਸਿ ਗਿਰਾਸਿ=ਸਾਹ ਅੰਦਰ
ਬਾਹਰ ਲੈਂਦਿਆਂ, ਥੀਆ=ਹੋ ਜਾਂਦਾ ਹੈ, ਦੂਸਰੁ=ਦੂਜਾ,
ਬੀਚਾਰੁ=ਖ਼ਿਆਲ, ਜਨ ਸੇਇ=ਉਹ ਮਨੁੱਖ, ਕੋ=ਕੋਈ,
ਹਰੇਕ ਜੀਵ)

ਸਲੋਕੁ ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

(ਸਿਆਨਪ=ਚਤੁਰਾਈ, ਸੁਰਿ ਜਨਹੁ=ਹੇ ਭਲੇ ਪੁਰਸ਼ੋ! ਏਕ ਆਸ
ਹਰਿ=ਇਕ ਪ੍ਰਭੂ ਦੀ ਆਸ, ਮਨਿ=ਮਨ ਵਿਚ, ਭਰਮੁ=ਭੁਲੇਖਾ,
ਭਉ=ਡਰ, ਜਾਇ=ਦੂਰ ਹੋ ਜਾਂਦਾ ਹੈ)

ਅਸਟਪਦੀ ॥

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥
ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥
ਮਾਨੁਖ ਕੈ ਕਿਛੁ ਨਾਹੀ ਹਾਥਿ ॥
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥
ਨਾਨਕ ਬਿਘਨੁ ਨ ਲਾਗੈ ਕੋਇ ॥੧॥

(ਟੇਕ=ਆਸਰਾ, ਬ੍ਰਿਥੀ=ਬੇ-ਫ਼ਾਇਦਾ, ਜਾਨੁ=ਸਮਝ, ਏਕੈ=ਇਕੋ ਹੀ,
ਰਹੈ ਅਘਾਇ=ਰੱਜਿਆ ਰਹਿੰਦਾ ਹੈ, ਬਹੁਰਿ=ਫੇਰ, ਹਾਥਿ=ਹੱਥ ਵਿਚ,
ਵੱਸ ਵਿਚ, ਬੂਝਿ=ਸਮਝ ਕੇ, ਕੰਠਿ=ਗਲੇ ਵਿਚ, ਰਖੁ ਕੰਠਿ ਪਰੋਇ=
ਹਰ ਵੇਲੇ ਯਾਦ ਕਰ, ਬਿਘਨੁ=ਰੁਕਾਵਟ)

ਉਸਤਤਿ ਮਨ ਮਹਿ ਕਰਿ ਨਿਰੰਕਾਰ ॥
ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥
ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥
ਸਾਧਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥
ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
ਹਰਿ ਦਰਗਹ ਨਾਨਕ ਊਜਲ ਮਥਾ ॥੨॥

(ਉਸਤਤਿ=ਵਡਿਆਈ, ਸਤਿ=ਸੱਚਾ, ਬਿਉਹਾਰ=ਵਿਹਾਰ, ਰਸਨਾ=
ਜੀਭ ਨਾਲ, ਸੁਹੇਲਾ=ਸੌਖਾ, ਜੀਉ=ਜਿੰਦ, ਨੈਨਹੁ=ਅੱਖਾਂ ਨਾਲ, ਰੰਗੁ=
ਤਮਾਸ਼ਾ,ਖੇਲ, ਸਾਧ ਸੰਗਿ=ਸਾਧਾਂ ਦੀ ਸੰਗਤਿ ਵਿਚ, ਸਭ ਸੰਗੁ=ਹੋਰ
ਸਭ ਸੰਗ, ਚਲਉ=ਚਲੋ, ਮਾਰਗਿ=ਰਸਤੇ ਤੇ, ਬਿੰਦ=ਥੋੜਾ ਚਿਰ,
ਕਰ=ਹੱਥਾਂ ਨਾਲ, ਕਰਮ=ਕੰਮ, ਸ੍ਰਵਨਿ=ਕੰਨਾਂ ਨਾਲ)

ਬਡਭਾਗੀ ਤੇ ਜਨ ਜਗ ਮਾਹਿ ॥
ਸਦਾ ਸਦਾ ਹਰਿ ਕੇ ਗੁਨ ਗਾਹਿ ॥
ਰਾਮ ਨਾਮ ਜੋ ਕਰਹਿ ਬੀਚਾਰ ॥
ਸੇ ਧਨਵੰਤ ਗਨੀ ਸੰਸਾਰ ॥
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥
ਸਦਾ ਸਦਾ ਜਾਨਹੁ ਤੇ ਸੁਖੀ ॥
ਏਕੋ ਏਕੁ ਏਕੁ ਪਛਾਨੈ ॥
ਇਤ ਉਤ ਕੀ ਓਹੁ ਸੋਝੀ ਜਾਨੈ ॥
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

(ਤੇ ਜਨ=ਉਹ ਬੰਦੇ, ਗਾਹਿ=ਗਾਉਂਦੇ ਹਨ, ਸੋ=ਉਹ ਮਨੁੱਖ,
ਗਨੀ=ਗ਼ਨੀ,ਧਨਾਢ, ਮੁਖੀ=ਚੋਣਵੇਂ ਚੰਗੇ ਬੰਦੇ, ਤੇ=ਉਹਨਾਂ ਨੂੰ,
ਇਤ ਉਤ ਕੀ=ਲੋਕ ਪਰਲੋਕ ਦੀ, ਮਾਨਿਆ=ਪਤੀਜਿਆ,
ਤਿਨਹਿ=ਤਿਨਿ ਹੀ,ਉਸੇ ਨੇ, ਜਾਨਿਆ=ਸਮਝਿਆ ਹੈ)

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
ਸਾਧਸੰਗਿ ਹਰਿ ਹਰਿ ਜਸੁ ਕਹਤ ॥
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
ਅਨਦਿਨੁ ਕੀਰਤਨੁ ਕੇਵਲ ਬਖਯਾਨੁ ॥
ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ਏਕ ਊਪਰਿ ਜਿਸੁ ਜਨ ਕੀ ਆਸਾ ॥
ਤਿਸ ਕੀ ਕਟੀਐ ਜਮ ਕੀ ਫਾਸਾ ॥
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥
ਨਾਨਕ ਤਿਸਹਿ ਨ ਲਾਗਹਿ ਦੂਖ ॥੪॥

(ਸੁਝੈ=ਸੁੱਝ ਜਾਏ, ਬੁਝੈ=ਮਿਟ ਜਾਂਦੀ ਹੈ, ਜਸੁ=ਵਡਿਆਈ,
ਹਰਿ ਜਨੁ=ਪ੍ਰਭੂ ਦਾ ਸੇਵਕ, ਸਰਬ ਰੋਗ ਤੇ ਰਹਤ=ਸਾਰੇ
ਰੋਗਾਂ ਤੋਂ ਬਚਿਆ ਹੋਇਆ, ਅਨਦਿਨੁ=ਹਰ ਰੋਜ਼, ਬਖਯਾਨੁ=
ਉੱਚਾਰਨ, ਨਿਰਬਾਨੁ=ਵਾਸਨਾ ਤੋਂ ਰਹਿਤ, ਜਿਸੁ ਮਨਿ=
ਜਿਸ ਮਨੁੱਖ ਦੇ ਮਨ ਵਿਚ, ਤਿਸਹਿ=ਤਿਸ ਮਨੁੱਖ ਨੂੰ)

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਸੋਧਤ ਸੋਧਤ ਸੋਧਤ ਸੀਝਿਆ ॥
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

(ਸੁਹੇਲਾ=ਸੁਖੀ, ਕਿਸ ਤੇ=ਕਿਸ ਤੋਂ? ਦ੍ਰਿਸਟਾਇਆ=ਦਿੱਸਿਆ,
ਸੋਧਤ=ਵਿਚਾਰ ਕਰਦਿਆਂ, ਸੀਝਿਆ=ਕਾਮਯਾਬੀ ਹੋ ਜਾਂਦੀ ਹੈ,
ਤਤੁ=ਅਸਲੀਅਤ,ਸਰਬ-ਵਿਆਪਕ ਜੋਤਿ, ਅਸਥੂਲੁ=ਦ੍ਰਿਸ਼ਟਮਾਨ
ਜਗਤ, ਕਾਰਜ=ਕੀਤਾ ਹੋਇਆ ਜਗਤ)

ਨਹ ਕਿਛੁ ਜਨਮੈ ਨਹ ਕਿਛੁ ਮਰੈ ॥
ਆਪਨ ਚਲਿਤੁ ਆਪ ਹੀ ਕਰੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
ਆਪੇ ਆਪਿ ਸਗਲ ਮਹਿ ਆਪਿ ॥
ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ਅਬਿਨਾਸੀ ਨਾਹੀ ਕਿਛੁ ਖੰਡ ॥
ਧਾਰਣ ਧਾਰਿ ਰਹਿਓ ਬ੍ਰਹਮੰਡ ॥
ਅਲਖ ਅਭੇਵ ਪੁਰਖ ਪਰਤਾਪ ॥
ਆਪਿ ਜਪਾਏ ਤ ਨਾਨਕ ਜਾਪ ॥੬॥281-282॥

(ਚਲਿਤੁ=ਤਮਾਸ਼ਾ,ਖੇਲ, ਆਵਨੁ ਜਾਵਨੁ=ਜਨਮ ਮਰਣ,
ਦ੍ਰਿਸਟਿ=ਦਿੱਸਦਾ ਜਗਤ, ਅਨਦ੍ਰਿਸਟਿ=ਨਾਹ ਦਿੱਸਦਾ
ਸੰਸਾਰ,ਸੂਖਮ ਜਗਤ, ਆਗਿਆਕਾਰੀ=ਹੁਕਮ ਵਿਚ
ਤੁਰਨ ਵਾਲੀ, ਧਾਰੀ=ਟਿਕਾਈ ਹੈ, ਜੁਗਤਿ=ਤਰੀਕਿਆਂ
ਨਾਲ, ਉਥਾਪਿ=ਨਾਸ ਕਰਦਾ ਹੈ, ਖੰਡ=ਟੋਟਾ,ਨਾਸ,
ਅਲਖ=ਜੋ ਬਿਆਨ ਨ ਹੋ ਸਕੇ, ਅਭੇਵ=ਜਿਸ ਦਾ ਭੇਤ
ਨ ਪਾਇਆ ਜਾ ਸਕੇ, ਤ=ਤਾਂ)

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥
ਸਗਲ ਸੰਸਾਰੁ ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ ਸਗਲ ਉਧਾਰਨ ॥
ਪ੍ਰਭ ਕੇ ਸੇਵਕ ਦੂਖ ਬਿਸਾਰਨ ॥
ਆਪੇ ਮੇਲਿ ਲਏ ਕਿਰਪਾਲ ॥
ਗੁਰ ਕਾ ਸਬਦੁ ਜਪਿ ਭਏ ਨਿਹਾਲ ॥
ਉਨ ਕੀ ਸੇਵਾ ਸੋਈ ਲਾਗੈ ॥
ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
ਨਾਮੁ ਜਪਤ ਪਾਵਹਿ ਬਿਸ੍ਰਾਮੁ ॥
ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

(ਜਿਨ=ਜਿਨ੍ਹਾਂ ਮਨੁੱਖਾਂ ਨੇ, ਤਿਨ ਮੰਤ=ਉਹਨਾਂ ਦੇ
ਉਪਦੇਸ਼ਾਂ ਨਾਲ, ਸਗਲ ਉਧਾਰਨ=ਸਾਰਿਆਂ ਨੂੰ
ਬਚਾਉਣ ਵਾਲੇ, ਦੂਖ ਬਿਸਾਰਨ=ਦੁੱਖਾਂ ਦਾ ਨਾਸ
ਕਰਨ ਵਾਲੇ, ਜਪਿ=ਜਪ ਕੇ, ਨਿਹਾਲ=ਖਿੜੇ ਹੋਏ,
ਕਰਹਿ=ਤੂੰ ਕਰਦਾ ਹੈਂ, ਬਡਭਾਗੈ=ਵੱਡੀ ਕਿਸਮਤ
ਵਾਲੇ ਨੂੰ, ਬਿਸਰਾਮੁ=ਟਿਕਾਣਾ, ਮਾਨੁ=ਜਾਣ ਲੈ)

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥
ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ॥
ਕਰਣੈਹਾਰੁ ਪਛਾਣੈ ਸੋਇ ॥
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥
ਜੈਸਾ ਸਾ ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥
ਓਇ ਸੁਖ ਨਿਧਾਨ ਉਨਹੂ ਬਨਿ ਆਏ ॥
ਆਪਸ ਕਉ ਆਪਿ ਦੀਨੋ ਮਾਨੁ ॥
ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

(ਰੰਗਿ=ਮੌਜ ਵਿਚ, ਸਹਜ ਸੁਭਾਇ=ਸੁਭਾਵਕ ਹੀ,
ਜਨ=ਸੇਵਕਾਂ ਨੂੰ, ਮੀਠ ਲਗਾਨਾ=ਮਿੱਠਾ ਲੱਗਦਾ ਹੈ,
ਦ੍ਰਿਸਟਾਨਾ=ਦ੍ਰਿਸ਼ਟੀ ਆਉਂਦਾ ਹੈ, ਉਪਜੇ=ਪੈਦਾ ਹੋਏ,
ਓਇ=ਪ੍ਰਭੂ ਦੇ ਉਹ ਸੇਵਕ, ਸੁਖ ਨਿਧਾਨ=ਸੁਖਾਂ ਦੇ
ਖ਼ਜ਼ਾਨੇ, ਉਨਹੂ=ਉਹਨਾਂ ਨੂੰ ਹੀ, ਬਨਿ ਆਏ=ਫੱਬਦੀ
ਹੈ, ਆਪਸ ਕਉ=ਆਪਣੇ ਆਪ ਨੂੰ)

ਸਲੋਕੁ ॥

ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥

(ਕਲਾ=ਤਾਕਤ, ਭਰਪੂਰ=ਭਰਿਆ ਹੋਇਆ, ਬਿਰਥਾ=ਦੁੱਖ,
ਦਰਦ, ਜਾ ਕੈ ਸਿਮਰਨਿ=ਜਿਸ ਦੇ ਸਿਮਰਨ ਦੀ ਰਾਹੀਂ,
ਉਧਰੀਐ=ਬਚ ਜਾਈਦਾ ਹੈ)

ਅਸਟਪਦੀ ॥

ਟੂਟੀ ਗਾਢਨਹਾਰ ਗੋਪਾਲ ॥
ਸਰਬ ਜੀਆ ਆਪੇ ਪ੍ਰਤਿਪਾਲ ॥
ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
ਤਿਸ ਤੇ ਬਿਰਥਾ ਕੋਈ ਨਾਹਿ ॥
ਰੇ ਮਨ ਮੇਰੇ ਸਦਾ ਹਰਿ ਜਾਪਿ ॥
ਅਬਿਨਾਸੀ ਪ੍ਰਭੁ ਆਪੇ ਆਪਿ ॥
ਆਪਨ ਕੀਆ ਕਛੂ ਨ ਹੋਇ ॥
ਜੇ ਸਉ ਪ੍ਰਾਨੀ ਲੋਚੈ ਕੋਇ ॥
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥

(ਗੁਪਾਲ=ਅੱਖਰ 'ਗ' ਨਾਲ ਦੋ 'ਲਗਾਂ' ਵਰਤੀਆਂ
ਗਈਆਂ ਹਨ, ਅਸਲੀ ਲਫ਼ਜ਼ 'ਗੋਪਾਲ' ਹੈ, ਪਰ
ਛੰਦ ਦੀ ਚਾਲ ਤਾਂ ਹੀ ਪੂਰੀ ਰਹਿ ਸਕਦੀ ਹੈ ਜੇ
'ਗੁਰੂ' ਮਾਤ੍ਰਾ' ਦੇ ਥਾਂ 'ਲਘੂ' ਮਾਤ੍ਰਾ ਵਰਤੀ ਜਾਏ,
ਸੋ, ਪਾਠ ਵਿਚ ਲਫ਼ਜ਼ 'ਗੁਪਾਲ' ਪੜ੍ਹਨਾ ਹੈ, ਚਿੰਤਾ=
ਫ਼ਿਕਰ, ਬਿਰਥਾ=ਖ਼ਾਲੀ,ਨਾ-ਉਮੈਦ, ਆਪਨ ਕੀਆ=
ਮਨੁੱਖ ਦੇ ਆਪਣੇ ਬਲ ਨਾਲ ਕੀਤਾ ਹੋਇਆ, ਸਉ=
ਸੌ ਵਾਰੀ, ਲੋਚੈ=ਚਾਹੇ, ਗਤਿ=ਮੁਕਤੀ)

ਰੂਪਵੰਤੁ ਹੋਇ ਨਾਹੀ ਮੋਹੈ ॥
ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
ਧਨਵੰਤਾ ਹੋਇ ਕਿਆ ਕੋ ਗਰਬੈ ॥
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
ਅਤਿ ਸੂਰਾ ਜੇ ਕੋਊ ਕਹਾਵੈ ॥
ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
ਜੇ ਕੋ ਹੋਇ ਬਹੈ ਦਾਤਾਰੁ ॥
ਤਿਸੁ ਦੇਨਹਾਰੁ ਜਾਨੈ ਗਾਵਾਰੁ ॥
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
ਨਾਨਕ ਸੋ ਜਨੁ ਸਦਾ ਅਰੋਗੁ ॥੨॥

(ਮੋਹੈ ਨਾਹੀ=ਮੋਹ ਨਾਹ ਕਰੇ, ਸਗਲ ਘਟ=ਸਾਰੇ
ਸਰੀਰਾਂ ਵਿਚ, ਗਰਬੈ=ਅਹੰਕਾਰ ਕਰੇ, ਜਾ=ਜਦੋਂ,
ਦਰਬੈ=ਧਨ, ਸੂਰਾ=ਸੂਰਮਾ, ਕਹਾਵੈ=ਅਖਵਾਏ, ਕਹ=
ਕਿਥੇ? ਧਾਵੈ=ਦੌੜੇ, ਹੋਇ ਬਹੈ=ਬਣ ਬੈਠੇ, ਗਾਵਾਰੁ=
ਗੰਵਾਰ,ਮੂਰਖ, ਹਉ ਰੋਗੁ=ਅਹੰਕਾਰੀ-ਰੂਪੀ ਬੀਮਾਰੀ,
ਅਰੋਗੁ=ਨਿਰੋਆ)

ਜਿਉ ਮੰਦਰ ਕਉ ਥਾਮੈ ਥੰਮਨੁ ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
ਜਿਉ ਪਾਖਾਣੁ ਨਾਵ ਚੜਿ ਤਰੈ ॥
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
ਜਿਉ ਅੰਧਕਾਰ ਦੀਪਕ ਪਰਗਾਸੁ ॥
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਤਿਨ ਸੰਤਨ ਕੀ ਬਾਛਉ ਧੂਰਿ ॥
ਨਾਨਕ ਕੀ ਹਰਿ ਲੋਚਾ ਪੂਰਿ ॥੩॥

(ਮੰਦਰ=ਘਰ, ਥਾਮੈ=ਸਹਾਰਾ ਦੇਈ ਰੱਖਦਾ ਹੈ, ਮਨਹਿ=
ਮਨ ਵਿਚ, ਅਸਥੰਮਨੁ=ਥੰਮ੍ਹ,ਸਹਾਰਾ, ਪਾਖਾਣੁ=ਪੱਥਰ,
ਨਾਵ=ਬੇੜੀ, ਲਗਤੁ=ਲੱਗਾ ਹੋਇਆ, ਅੰਧਕਾਰ=ਹਨੇਰਾ,
ਦੀਪਕ=ਦੀਵਾ, ਪਰਗਾਸੁ=ਚਾਨਣ, ਬਿਗਾਸੁ=ਖਿੜਾਉ,
ਉਦਿਆਨ=ਜੰਗਲ, ਮਾਰਗੁ=ਰਸਤਾ, ਬਾਛਉ=ਚਾਹੁੰਦਾ ਹਾਂ,
ਧੂਰਿ=ਧੂੜ, ਲੋਚਾ=ਖ਼ਾਹਸ਼, ਪੂਰਿ=ਪੂਰੀ ਕਰ)

ਮਨ ਮੂਰਖ ਕਾਹੇ ਬਿਲਲਾਈਐ ॥
ਪੁਰਬ ਲਿਖੇ ਕਾ ਲਿਖਿਆ ਪਾਈਐ ॥
ਦੂਖ ਸੂਖ ਪ੍ਰਭ ਦੇਵਨਹਾਰੁ ॥
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
ਭੂਲਾ ਕਾਹੇ ਫਿਰਹਿ ਅਜਾਨ ॥
ਕਉਨ ਬਸਤੁ ਆਈ ਤੇਰੈ ਸੰਗ ॥
ਲਪਟਿ ਰਹਿਓ ਰਸਿ ਲੋਭੀ ਪਤੰਗ ॥
ਰਾਮ ਨਾਮ ਜਪਿ ਹਿਰਦੇ ਮਾਹਿ ॥
ਨਾਨਕ ਪਤਿ ਸੇਤੀ ਘਰਿ ਜਾਹਿ ॥੪॥

(ਕਾਹੇ=ਕਿਉਂ? ਬਿਲਲਾਈਐ=ਵਿਲਕੀਏ, ਪੁਰਬ ਲਿਖੇ ਕਾ=
ਪਹਿਲੇ ਸਮੇ ਦੇ ਕੀਤੇ ਕਰਮਾਂ ਦਾ, ਲਿਖਿਆ=ਸੰਸਕਾਰ-ਰੂਪ
ਲੇਖ,ਸੁਭਾਉ-ਰੂਪ ਬੀਜ, ਅਜਾਨ=ਹੇ ਅੰਵਾਣ! ਬਸਤੁ=ਚੀਜ਼,
ਰਸਿ=ਰਸ ਵਿਚ, ਲੋਭੀ ਪਤੰਗ=ਹੇ ਲੋਭੀ ਭੰਬਟ! ਪਤਿ ਸੇਤੀ=
ਇੱਜ਼ਤ ਨਾਲ)

ਜਿਸੁ ਵਖਰ ਕਉ ਲੈਨਿ ਤੂ ਆਇਆ ॥
ਰਾਮ ਨਾਮੁ ਸੰਤਨ ਘਰਿ ਪਾਇਆ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥
ਰਾਮ ਨਾਮੁ ਹਿਰਦੇ ਮਹਿ ਤੋਲਿ ॥
ਲਾਦਿ ਖੇਪ ਸੰਤਹ ਸੰਗਿ ਚਾਲੁ ॥
ਅਵਰ ਤਿਆਗਿ ਬਿਖਿਆ ਜੰਜਾਲ ॥
ਧੰਨਿ ਧੰਨਿ ਕਹੈ ਸਭੁ ਕੋਇ ॥
ਮੁਖ ਊਜਲ ਹਰਿ ਦਰਗਹ ਸੋਇ ॥
ਇਹੁ ਵਾਪਾਰੁ ਵਿਰਲਾ ਵਾਪਾਰੈ ॥
ਨਾਨਕ ਤਾ ਕੈ ਸਦ ਬਲਿਹਾਰੈ ॥੫॥

(ਵਖਰ=ਸੌਦਾ, ਤਜਿ=ਛੱਡ ਦੇਹ, ਮਨ ਮੋਲਿ=ਮਨ ਦੇ
ਮੁੱਲ ਤੋਂ, ਮਨ ਦੇ ਕੇ, ਤੋਲਿ=ਜਾਂਚ, ਖੇਪ=ਵਾਪਾਰ ਵਾਸਤੇ
ਨਾਲ ਲੈ ਜਾਣ ਵਾਲਾ ਸੌਦਾ, ਬਿਖਿਆ=ਮਾਇਆ, ਜੰਜਾਲ=
ਧੰਧੇ, ਧੰਨਿ=ਮੁਬਾਰਿਕ,ਸ਼ਲਾਘਾ-ਯੋਗ)

ਚਰਨ ਸਾਧ ਕੇ ਧੋਇ ਧੋਇ ਪੀਉ ॥
ਅਰਪਿ ਸਾਧ ਕਉ ਅਪਨਾ ਜੀਉ ॥
ਸਾਧ ਕੀ ਧੂਰਿ ਕਰਹੁ ਇਸਨਾਨੁ ॥
ਸਾਧ ਊਪਰਿ ਜਾਈਐ ਕੁਰਬਾਨੁ ॥
ਸਾਧ ਸੇਵਾ ਵਡਭਾਗੀ ਪਾਈਐ ॥
ਸਾਧਸੰਗਿ ਹਰਿ ਕੀਰਤਨੁ ਗਾਈਐ ॥
ਅਨਿਕ ਬਿਘਨ ਤੇ ਸਾਧੂ ਰਾਖੈ ॥
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
ਓਟ ਗਹੀ ਸੰਤਹ ਦਰਿ ਆਇਆ ॥
ਸਰਬ ਸੂਖ ਨਾਨਕ ਤਿਹ ਪਾਇਆ ॥੬॥

(ਅਰਪਿ=ਹਵਾਲੇ ਕਰ ਦੇਹ, ਜੀਉ=ਜਿੰਦ, ਧੂਰਿ=ਚਰਨ-ਧੂੜ,
ਕੁਰਬਾਨੁ= ਸਦਕੇ, ਵਡਭਾਗੀ=ਵੱਡੇ ਭਾਗਾਂ ਨਾਲ, ਗਾਈਐ=
ਗਾਇਆ ਜਾ ਸਕਦਾ ਹੈ, ਰਾਖੈ=ਬਚਾ ਲੈਂਦਾ ਹੈ, ਅੰਮ੍ਰਿਤ ਰਸੁ=
ਨਾਮ ਅੰਮ੍ਰਿਤ ਦਾ ਸੁਆਦ, ਓਟ=ਆਸਰਾ, ਗਹੀ=ਪਕੜੀ,ਫੜੀ,
ਤਿਹ=ਉਸ ਨੇ)

ਮਿਰਤਕ ਕਉ ਜੀਵਾਲਨਹਾਰ ॥
ਭੂਖੇ ਕਉ ਦੇਵਤ ਅਧਾਰ ॥
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
ਪੁਰਬ ਲਿਖੇ ਕਾ ਲਹਣਾ ਪਾਹਿ ॥
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
ਜਪਿ ਜਨ ਸਦਾ ਸਦਾ ਦਿਨੁ ਰੈਣੀ ॥
ਸਭ ਤੇ ਊਚ ਨਿਰਮਲ ਇਹ ਕਰਣੀ ॥
ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
ਨਾਨਕ ਸੋ ਜਨੁ ਨਿਰਮਲੁ ਥੀਆ ॥੭॥

(ਮਿਰਤਕ=ਮੋਇਆ ਹੋਇਆ,ਆਤਮਕ ਜ਼ਿੰਦਗੀ ਵਲੋਂ ਮੁਰਦਾ,
ਭੂਖੇ=ਲਾਲਚੀ, ਅਧਾਰ=ਆਸਰਾ, ਨਿਧਾਨ=ਖ਼ਜ਼ਾਨੇ, ਪੁਰਬ
ਲਿਖੇ ਕਾ=ਪਿਛਲੇ ਸਮੇ ਦੇ ਕੀਤੇ ਕੰਮਾਂ ਦਾ, ਲਹਣਾ=ਫਲ, ਪਾਹਿ=
ਪਾਉਂਦੇ ਹਨ, ਹੋਗੁ=ਹੋਵੇਗਾ, ਰੈਣੀ=ਰਾਤ, ਕਰਣੀ=ਆਚਰਣ)

ਜਾ ਕੈ ਮਨਿ ਗੁਰ ਕੀ ਪਰਤੀਤਿ ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਭਗਤੁ ਭਗਤੁ ਸੁਨੀਐ ਤਿਹੁ ਲੋਇ ॥
ਜਾ ਕੈ ਹਿਰਦੈ ਏਕੋ ਹੋਇ ॥
ਸਚੁ ਕਰਣੀ ਸਚੁ ਤਾ ਕੀ ਰਹਤ ॥
ਸਚੁ ਹਿਰਦੈ ਸਤਿ ਮੁਖਿ ਕਹਤ ॥
ਸਾਚੀ ਦ੍ਰਿਸਟਿ ਸਾਚਾ ਆਕਾਰੁ ॥
ਸਚੁ ਵਰਤੈ ਸਾਚਾ ਪਾਸਾਰੁ ॥
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥

(ਪਰਤੀਤਿ=ਯਕੀਨ,ਸਰਧਾ, ਚੀਤਿ=ਚਿੱਤ ਵਿਚ, ਸੁਨੀਐ=
ਸੁਣਿਆ ਜਾਂਦਾ ਹੈ, ਤਿਹੁ ਲੋਇ=ਤਿੰਨਾਂ ਲੋਕਾਂ ਵਿਚ, ਕਰਣੀ=
ਅਮਲੀ ਜ਼ਿੰਦਗੀ,ਚਾਲ ਚਲਨ, ਰਹਤ=ਜ਼ਿੰਦਗੀ ਦੇ ਅਸੂਲ,
ਸਤਿ=ਸੱਚ, ਮੁਖਿ=ਮੂੰਹ ਤੋਂ, ਦ੍ਰਿਸਟਿ=ਨਜ਼ਰ, ਆਕਾਰੁ=
ਦ੍ਰਿਸ਼ਟ-ਮਾਨ ਜਗਤ, ਵਰਤੈ=ਮੌਜੂਦ ਹੈ, ਪਾਸਾਰੁ=ਖਿਲਾਰਾ)

ਸਲੋਕੁ ॥

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥

(ਰੇਖ=ਚਿਹਨ-ਚੱਕ੍ਰ, ਤ੍ਰਿਹੁ ਗੁਣ ਤੇ=(ਮਾਇਆ ਦੇ) ਤਿੰਨ ਗੁਣਾਂ ਤੋਂ,
ਭਿੰਨ=ਵੱਖਰਾ, ਬੇ-ਦਾਗ਼, ਤਿਸਹਿ=ਉਸ ਨੂੰ ਹੀ, ਬੁਝਾਏ=ਸਮਝ
ਦੇਂਦਾ ਹੈ, ਸੁਪ੍ਰਸੰਨ=ਖ਼ੁਸ਼)

ਅਸਟਪਦੀ ॥

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥
ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥
ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥
ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥
ਨਾਨਕ ਕੈ ਮਨਿ ਇਹੁ ਅਨਰਾਉ ॥੧॥283-284॥

(ਤਿਆਗੁ=ਛੱਡ ਦੇਹ, ਨਿਰੰਤਰਿ=ਇਕ-ਰਸ ਅੰਦਰ,
ਬੀਨਾ=ਪਛਾਣਨ ਵਾਲਾ, ਦਾਨਾ=ਸਮਝਣ ਵਾਲਾ, ਗਹੀਰੁ=
ਡੂੰਘਾ, ਸੁਜਾਨਾ=ਸਿਆਣਾ, ਕ੍ਰਿਪਾਨਿਧਾਨ=ਦਇਆ ਦਾ
ਖ਼ਜ਼ਾਨਾ, ਬਖਸੰਦ=ਬਖ਼ਸ਼ਣ ਵਾਲਾ, ਪਾਉ=ਮੈਂ ਪਵਾਂ,
ਮਨਿ=ਮਨ ਵਿਚ, ਅਨੁਰਾਉ=ਅਨੁਰਾਗ,ਤਾਂਘ)

ਮਨਸਾ ਪੂਰਨ ਸਰਨਾ ਜੋਗ ॥
ਜੋ ਕਰਿ ਪਾਇਆ ਸੋਈ ਹੋਗੁ ॥
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
ਧਿਆਇ ਧਿਆਇ ਭਗਤਹ ਸੁਖੁ ਪਾਇਆ ॥
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥

(ਮਨਸਾ=ਮਨ ਦਾ ਫੁਰਨਾ,ਖ਼ਾਹਸ਼, ਸਰਨਾ ਜੋਗ=ਸਰਨ
ਦੇਣ ਜੋਗਾ, ਕਰਿ=ਹੱਥ ਤੇ,ਜੀਵ ਦੇ ਹੱਥ ਤੇ, ਪਾਇਆ=
ਪਾ ਦਿੱਤਾ ਹੈ,ਲਿਖ ਦਿੱਤਾ ਹੈ, ਹੋਗੁ=ਹੋਵੇਗਾ, ਨੇਤ੍ਰ ਫੋਰੁ=
ਅੱਖ ਦਾ ਫਰਕਣਾ, ਹਰਨ=ਨਾਸ ਕਰਨਾ, ਭਰਨ=ਪਾਲਣਾ,
ਮੰਤ੍ਰ=ਗੁੱਝਾ ਭੇਤ, ਮੰਗਲ=ਖ਼ੁਸ਼ੀਆਂ, ਸੁਨੀਅਹਿ=ਸੁਣੇ ਜਾਂਦੇ
ਹਨ, ਤਪੀਸੁਰ=ਵੱਡਾ ਤਪੀ, ਭੋਗੀ=ਭੋਗਣਵਾਲਾ,ਗ੍ਰਿਹਸਤੀ)

ਜਾ ਕੀ ਲੀਲਾ ਕੀ ਮਿਤਿ ਨਾਹਿ ॥
ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
ਸਗਲ ਪਰੋਈ ਅਪੁਨੈ ਸੂਤਿ ॥
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
ਜਨ ਦਾਸ ਨਾਮੁ ਧਿਆਵਹਿ ਸੇਇ ॥
ਤਿਹੁ ਗੁਣ ਮਹਿ ਜਾ ਕਉ ਭਰਮਾਏ ॥
ਜਨਮਿ ਮਰੈ ਫਿਰਿ ਆਵੈ ਜਾਏ ॥
ਊਚ ਨੀਚ ਤਿਸ ਕੇ ਅਸਥਾਨ ॥
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥

(ਲੀਲਾ=ਖੇਡ, ਮਿਤਿ=ਮਿਣਤੀ, ਅੰਦਾਜ਼ਾ, ਅਵਗਾਹਿ=ਚੁੱਭੀ ਲਾ ਕੇ,
ਖੋਜ ਖੋਜ ਕੇ, ਸਗਲ=ਸਾਰੀ, ਸੂਤਿ=ਧਾਗੇ ਵਿਚ, ਗਿਆਨੁ=ਉਚੀ
ਸਮਝ, ਧਿਆਨੁ=ਸੁਰਤਿ ਜੋੜਨੀ, ਜਿਨ ਦੇਇ=ਜਿਨ੍ਹਾਂ ਨੂੰ ਦੇਂਦਾ ਹੈ,
ਸੇਇ=ਉਹ ਹੀ, ਭਰਮਾਏ=ਭਟਕਾਉਂਦਾ ਹੈ, ਊਚ ਅਸਥਾਨ=ਸੁਮਤਿ
ਗਿਆਨ ਧਿਆਨ ਵਾਲੇ ਜੀਵ, ਨੀਚ ਅਸਥਾਨ=ਤਿੰਨ ਗੁਣਾਂ ਵਿਚ
ਭਟਕਣ ਵਾਲੇ ਜੀਵ, ਜਨਾਵੈ=ਸਮਝ ਦੇਂਦਾ ਹੈ)

ਨਾਨਾ ਰੂਪ ਨਾਨਾ ਜਾ ਕੇ ਰੰਗ ॥
ਨਾਨਾ ਭੇਖ ਕਰਹਿ ਇਕ ਰੰਗ ॥
ਨਾਨਾ ਬਿਧਿ ਕੀਨੋ ਬਿਸਥਾਰੁ ॥
ਪ੍ਰਭੁ ਅਬਿਨਾਸੀ ਏਕੰਕਾਰੁ ॥
ਨਾਨਾ ਚਲਿਤ ਕਰੇ ਖਿਨ ਮਾਹਿ ॥
ਪੂਰਿ ਰਹਿਓ ਪੂਰਨੁ ਸਭ ਠਾਇ ॥
ਨਾਨਾ ਬਿਧਿ ਕਰਿ ਬਨਤ ਬਨਾਈ ॥
ਅਪਨੀ ਕੀਮਤਿ ਆਪੇ ਪਾਈ ॥
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥

(ਨਾਨਾ=ਕਈ ਕਿਸਮ ਦੇ, ਇਕ ਰੰਗ=ਇਕੋ ਕਿਸਮ ਦਾ,
ਕਰਹਿ=ਤੂੰ ਕਰਦਾ ਹੈਂ, ਨਾਨਾ ਬਿਧਿ=ਕਈ ਤਰੀਕਿਆਂ
ਨਾਲ, ਚਲਿਤ=ਕੌਤਕ,ਤਮਾਸ਼ੇ)

ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥

(ਨਾਮ=ਅਕਾਲ ਪੁਰਖ, ਧਾਰੇ=ਟਿਕਾਏ ਹੋਏ,ਆਸਰੇ,
ਬ੍ਰਹਮੰਡ=ਸ੍ਰਿਸ਼ਟੀ,ਜਗਤ, ਖੰਡ=ਹਿੱਸੇ,ਟੋਟੇ, ਆਗਾਸ=
ਆਕਾਸ਼, ਆਕਾਰ=ਸਰੂਪ,ਸਰੀਰ, ਪੁਰੀਆ=ਸ਼ਹਿਰ,
ਸਰੀਰ,੧੪ ਲੋਕ, ਭਵਨ=ਲੋਕ,ਜਗਤ, ਸ੍ਰਵਨ=ਕੰਨਾਂ
ਨਾਲ, ਚਉਥੇ ਪਦ ਮਹਿ=ਮਾਇਆ ਦੇ ਤਿੰਨ ਗੁਣਾਂ ਤੋਂ
ਲੰਘ ਕੇ ਉਤਲੇ ਦਰਜੇ ਵਿਚ)

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥
ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥
ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥
ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥
ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥

(ਸਤਿ=ਸ਼ਦਾ-ਥਿਰ ਰਹਿਣ ਵਾਲਾ,ਮੁਕੰਮਲ, ਪਰਧਾਨੁ=
ਮੰਨਿਆ ਪ੍ਰਮੰਨਿਆ,ਸਭ ਦੇ ਸਿਰ ਤੇ, ਕਰਤੂਤਿ=ਕੰਮ,
ਉਤਪਤਿ=ਪੈਦਾਇਸ਼, ਰਚਨਾ, ਨਿਰਮਲ ਨਿਰਮਲੀ=
ਨਿਰਮਲ ਤੋਂ ਨਿਰਮਲ,ਮਹਾ ਪਵਿਤ੍ਰ, ਭਲੀ=ਸੁਖਦਾਈ,
ਬਿਸ੍ਵਾਸੁ=ਸਰਧਾ, ਕਰਮੁ=ਬਖ਼ਸ਼ਸ਼, ਕਰਣੀ=ਕੰਮ,ਰਜ਼ਾ)

ਸਤਿ ਬਚਨ ਸਾਧੂ ਉਪਦੇਸ ॥
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ਸਤਿ ਨਿਰਤਿ ਬੂਝੈ ਜੇ ਕੋਇ ॥
ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥
ਆਪੇ ਜਾਨੈ ਅਪਨੀ ਮਿਤਿ ਗਤਿ ॥
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥
ਅਵਰ ਨ ਬੂਝਿ ਕਰਤ ਬੀਚਾਰੁ ॥
ਕਰਤੇ ਕੀ ਮਿਤਿ ਨ ਜਾਨੈ ਕੀਆ ॥
ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥284-285॥

(ਨਿਰਤਿ=ਪਿਆਰ, ਮਿਤਿ=ਮਿਣਤੀ,ਅੰਦਾਜ਼ਾ, ਗਤਿ=ਪਹੁੰਚ,
ਅਵਸਥਾ, ਕੀਆ=ਪੈਦਾ ਕੀਤਾ ਹੋਇਆ ਜੀਵ,
ਵਰਤੀਆ=ਵਰਤਦਾ ਹੈ)

ਬਿਸਮਨ ਬਿਸਮ ਭਏ ਬਿਸਮਾਦ ॥
ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥
ਗੁਰ ਕੈ ਬਚਨਿ ਪਦਾਰਥ ਲਹੇ ॥
ਓਇ ਦਾਤੇ ਦੁਖ ਕਾਟਨਹਾਰ ॥
ਜਾ ਕੈ ਸੰਗਿ ਤਰੈ ਸੰਸਾਰ ॥
ਜਨ ਕਾ ਸੇਵਕੁ ਸੋ ਵਡਭਾਗੀ ॥
ਜਨ ਕੈ ਸੰਗਿ ਏਕ ਲਿਵ ਲਾਗੀ ॥
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥

(ਬਿਸਮਨ ਬਿਸਮ=ਹੈਰਾਨ ਤੋਂ ਹੈਰਾਨ, ਬਿਸਮਾਦ=
ਹੈਰਾਨ, ਸ੍ਵਾਦ=ਆਨੰਦ, ਰਾਚਿ ਰਹੇ=ਮਸਤ ਰਹਿੰਦੇ
ਹਨ, ਓਇ=ਉਹ ਮਨੁੱਖ

ਸਲੋਕੁ ॥

ਆਦਿ ਸਚੁ ਜੁਗਾਦਿ ਸਚੁ ॥
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥

(ਸਚੁ=ਸਦਾ-ਥਿਰ ਰਹਿਣ ਵਾਲਾ, ਆਦਿ=ਮੁੱਢ ਤੋਂ,
ਜੁਗਾਦਿ=ਜੁਗਾਂ ਤੋਂ, ਹੋਸੀ=ਹੋਵੇਗਾ,ਰਹੇਗਾ)

ਅਸਟਪਦੀ ॥

ਚਰਨ ਸਤਿ ਸਤਿ ਪਰਸਨਹਾਰ ॥
ਪੂਜਾ ਸਤਿ ਸਤਿ ਸੇਵਦਾਰ ॥
ਦਰਸਨੁ ਸਤਿ ਸਤਿ ਪੇਖਨਹਾਰ ॥
ਨਾਮੁ ਸਤਿ ਸਤਿ ਧਿਆਵਨਹਾਰ ॥
ਆਪਿ ਸਤਿ ਸਤਿ ਸਭ ਧਾਰੀ ॥
ਆਪੇ ਗੁਣ ਆਪੇ ਗੁਣਕਾਰੀ ॥
ਸਬਦੁ ਸਤਿ ਸਤਿ ਪ੍ਰਭੁ ਬਕਤਾ ॥
ਸੁਰਤਿ ਸਤਿ ਸਤਿ ਜਸੁ ਸੁਨਤਾ ॥
ਬੁਝਨਹਾਰ ਕਉ ਸਤਿ ਸਭ ਹੋਇ ॥
ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥

(ਸਤਿ=ਸਦਾ-ਥਿਰ ਰਹਿਣ ਵਾਲੇ,ਅਟੱਲ, ਪਰਸਨਹਾਰ=
ਛੋਹਣ ਵਾਲੇ, ਪੇਖਨਹਾਰ=ਵੇਖਣ ਵਾਲੇ, ਧਾਰੀ=ਟਿਕਾਈ ਹੋਈ,
ਗੁਣਕਾਰੀ=ਗੁਣ ਪੈਦਾ ਕਰਨ ਵਾਲਾ, ਬਕਤਾ=ਉੱਚਾਰਨ ਵਾਲਾ,
ਸੁਰਤਿ=ਧਿਆਨ, ਜਸੁ=ਸਿਫ਼ਤਿ)

ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥
ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਭੈ ਤੇ ਨਿਰਭਉ ਹੋਇ ਬਸਾਨਾ ॥
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
ਬਸਤੁ ਮਾਹਿ ਲੇ ਬਸਤੁ ਗਡਾਈ ॥
ਤਾ ਕਉ ਭਿੰਨ ਨ ਕਹਨਾ ਜਾਈ ॥
ਬੂਝੈ ਬੂਝਨਹਾਰੁ ਬਿਬੇਕ ॥
ਨਾਰਾਇਨ ਮਿਲੇ ਨਾਨਕ ਏਕ ॥੨॥

(ਸਤਿ ਸਰੂਪ=ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ, ਜਿਨਿ=
ਜਿਸ ਨੇ, ਮੂਲੁ=ਮੁੱਢ,ਕਾਰਣ, ਬਿਸ੍ਵਾਸੁ=ਸਰਧਾ, ਬਸਤੁ=ਚੀਜ਼,
ਗਡਾਈ=ਮਿਲਾਈ, ਭਿੰਨ=ਵੱਖਰੀ, ਬਿਬੇਕ=ਵਿਚਾਰ,
ਨਾਰਾਇਨ=ਅਕਾਲ ਪੁਰਖ)

ਠਾਕੁਰ ਕਾ ਸੇਵਕੁ ਆਗਿਆਕਾਰੀ ॥
ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
ਠਾਕੁਰ ਕਉ ਸੇਵਕੁ ਜਾਨੈ ਸੰਗਿ ॥
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
ਸੇਵਕ ਕਉ ਪ੍ਰਭ ਪਾਲਨਹਾਰਾ ॥
ਸੇਵਕ ਕੀ ਰਾਖੈ ਨਿਰੰਕਾਰਾ ॥
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥

(ਆਗਿਆਕਾਰੀ=ਹੁਕਮ ਮੰਨਣ ਵਾਲਾ, ਪੂਜਾਰੀ=ਪੂਜਾ ਕਰਨ ਵਾਲਾ,
ਸੇਵਕ ਕੈ ਮਨਿ=ਸੇਵਕ ਦੇ ਮਨ ਵਿਚ, ਪਰਤੀਤਿ=ਸਰਧਾ,
ਸਿਦਕ, ਰੀਤਿ=ਰਹੁ-ਰੀਤ, ਕਉ=ਨੂੰ, ਸੰਗਿ=ਨਾਲ, ਰੰਗਿ=
ਪਿਆਰ ਵਿਚ,ਮੌਜ ਵਿਚ, ਰਾਖੈ=ਰੱਖਦਾ ਹੈ, ਸਮਾਰੈ=ਯਾਦ
ਕਰਦਾ ਹੈ)

ਅਪੁਨੇ ਜਨ ਕਾ ਪਰਦਾ ਢਾਕੈ ॥
ਅਪਨੇ ਸੇਵਕ ਕੀ ਸਰਪਰ ਰਾਖੈ ॥
ਅਪਨੇ ਦਾਸ ਕਉ ਦੇਇ ਵਡਾਈ ॥
ਅਪਨੇ ਸੇਵਕ ਕਉ ਨਾਮੁ ਜਪਾਈ ॥
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥
ਪ੍ਰਭ ਕੇ ਸੇਵਕ ਊਚ ਤੇ ਊਚੇ ॥
ਜੋ ਪ੍ਰਭਿ ਅਪਨੀ ਸੇਵਾ ਲਾਇਆ ॥
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥੪॥

(ਪਰਦਾ ਢਾਕੈ=ਲਾਜ ਰੱਖਦਾ ਹੈ, ਸਰਪਰ=ਜ਼ਰੂਰ, ਵਡਾਈ=
ਵਡਿਆਈ,ਮਾਣ, ਪਤਿ=ਇੱਜ਼ਤ, ਗਤਿ=ਹਾਲਤ,ਅਵਸਥਾ, ਮਿਤਿ=
ਮਿਣਤੀ, ਨ ਲਾਖੈ=ਨਹੀਂ ਸਮਝ ਸਕਦਾ, ਕੋ ਨ=ਕੋਈ ਮਨੁੱਖ ਨਹੀਂ,
ਪ੍ਰਭਿ=ਪ੍ਰਭੂ ਨੇ, ਦਹ=ਦਸ, ਦਿਸਿ=ਪਾਸੇ)

ਨੀਕੀ ਕੀਰੀ ਮਹਿ ਕਲ ਰਾਖੈ ॥
ਭਸਮ ਕਰੈ ਲਸਕਰ ਕੋਟਿ ਲਾਖੈ ॥
ਜਿਸ ਕਾ ਸਾਸੁ ਨ ਕਾਢਤ ਆਪਿ ॥
ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥
ਤਿਸ ਕੇ ਕਰਤਬ ਬਿਰਥੇ ਜਾਤਿ ॥
ਮਾਰੈ ਨ ਰਾਖੈ ਅਵਰੁ ਨ ਕੋਇ ॥
ਸਰਬ ਜੀਆ ਕਾ ਰਾਖਾ ਸੋਇ ॥
ਕਾਹੇ ਸੋਚ ਕਰਹਿ ਰੇ ਪ੍ਰਾਣੀ ॥
ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥286॥

(ਨੀਕੀ=ਨਿੱਕੀ, ਕੀਰੀ=ਕੀੜੀ, ਕਲ=ਤਾਕਤ, ਭਸਮ=ਸੁਆਹ,
ਕੋਟਿ=ਕਰੋੜ, ਦੇ ਕਰਿ=ਦੇ ਕੇ, ਮਾਨਸ=ਮਨੁੱਖ, ਬਹੁ ਭਾਤਿ=ਬਹੁਤ
ਕਿਸਮ ਦੇ, ਕਰਤਬ=ਕੰਮ, ਬਿਰਥੇ=ਵਿਅਰਥ, ਅਵਰੁ=ਹੋਰ, ਸਰਬ=
ਸਾਰੇ, ਕਾਹੇ=ਕਿਉਂ? ਕਰਹਿ=ਤੂੰ ਕਰਦਾ ਹੈਂ, ਅਲਖ=ਜਿਸ ਦਾ ਬਿਆਨ
ਨ ਹੋ ਸਕੇ, ਵਿਡਾਣੀ=ਅਚਰਜ)

ਬਾਰੰ ਬਾਰ ਬਾਰ ਪ੍ਰਭੁ ਜਪੀਐ ॥
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
ਨਾਮੁ ਧਨੁ ਨਾਮੋ ਰੂਪੁ ਰੰਗੁ ॥
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
ਨਾਮ ਰਸਿ ਜੋ ਜਨ ਤ੍ਰਿਪਤਾਨੇ ॥
ਮਨ ਤਨ ਨਾਮਹਿ ਨਾਮਿ ਸਮਾਨੇ ॥
ਊਠਤ ਬੈਠਤ ਸੋਵਤ ਨਾਮ ॥
ਕਹੁ ਨਾਨਕ ਜਨ ਕੈ ਸਦ ਕਾਮ ॥੬॥

(ਪੀ=ਪੀ ਕੇ, ਧ੍ਰਪੀਐ=ਰਜਾਵੀਏ, ਤਨੁ=ਸਰੀਰਕ ਇੰਦ੍ਰੇ,
ਜਿਨਿ=ਜਿਸ ਨੇ, ਗੁਰਮੁਖਿ=ਜਿਸ ਦਾ ਮੁਖ ਗੁਰੂ ਵੱਲ ਹੈ,
ਦ੍ਰਿਸਟਾਇਆ=ਵੇਖਿਆ, ਨਾਮੋ=ਨਾਮ ਹੀ, ਨਾਮ ਰਸਿ=ਨਾਮ
ਦੇ ਸੁਆਦ ਵਿਚ, ਤ੍ਰਿਪਤਾਨੇ=ਰੱਜ ਗਏ ਹਨ, ਨਾਮਹਿ ਨਾਮਿ=
ਨਾਮ ਹੀ ਨਾਮ ਵਿਚ,ਕੇਵਲ ਨਾਮ ਵਿਚ ਹੀ, ਸਮਾਨੇ=ਜੁੜੇ
ਰਹਿੰਦੇ ਹਨ, ਸਦ=ਸਦਾ, ਜਨ ਕੈ=ਸੇਵਕ ਦੇ ਹਿਰਦੇ ਵਿਚ,
ਕਾਮ=ਕੰਮ,ਆਹਰ)

ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥
ਪ੍ਰਭਿ ਅਪਨੈ ਜਨ ਕੀਨੀ ਦਾਤਿ ॥
ਕਰਹਿ ਭਗਤਿ ਆਤਮ ਕੈ ਚਾਇ ॥
ਪ੍ਰਭ ਅਪਨੇ ਸਿਉ ਰਹਹਿ ਸਮਾਇ ॥
ਜੋ ਹੋਆ ਹੋਵਤ ਸੋ ਜਾਨੈ ॥
ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
ਤਿਸ ਕੀ ਮਹਿਮਾ ਕਉਨ ਬਖਾਨਉ ॥
ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
ਆਠ ਪਹਰ ਪ੍ਰਭ ਬਸਹਿ ਹਜੂਰੇ ॥
ਕਹੁ ਨਾਨਕ ਸੇਈ ਜਨ ਪੂਰੇ ॥੭॥

(ਜਿਹਬਾ=ਜੀਭ ਨਾਲ, ਜਸੁ=ਵਡਿਆਈ, ਪ੍ਰਭਿ=ਪ੍ਰਭੂ ਨੇ,
ਅਪਨੈ ਜਨ=ਆਪਣੇ ਸੇਵਕਾਂ ਨੂੰ, ਕੀਨੀ=ਕੀਤੀ ਹੈ, ਕਰਹਿ=
ਕਰਦੇ ਹਨ, ਚਾਇ=ਚਾਉ ਨਾਲ, ਸਿਉ=ਨਾਲ, ਮਹਿਮਾ=
ਵਡਿਆਈ, ਬਖਾਨਉ=ਮੈਂ ਦੱਸਾਂ, ਕਹਿ ਨ ਜਾਨਉ=ਆਖਣਾ
ਨਹੀਂ ਜਾਣਦਾ, ਬਸਹਿ=ਵੱਸਦੇ ਹਨ)

ਮਨ ਮੇਰੇ ਤਿਨ ਕੀ ਓਟ ਲੇਹਿ ॥
ਮਨੁ ਤਨੁ ਅਪਨਾ ਤਿਨ ਜਨ ਦੇਹਿ ॥
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥
ਸੋ ਜਨੁ ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥
ਅਵਰ ਸਿਆਨਪ ਸਗਲੀ ਛਾਡੁ ॥
ਤਿਸੁ ਜਨ ਕੀ ਤੂ ਸੇਵਾ ਲਾਗੁ ॥
ਆਵਨੁ ਜਾਨੁ ਨ ਹੋਵੀ ਤੇਰਾ ॥
ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥

(ਤਿਨ ਕੀ=ਉਹਨਾਂ ਮਨੁੱਖਾਂ ਦੀ, ਓਟ=ਆਸਰਾ, ਤਿਨ ਜਨ=
ਉਹਨਾਂ ਸੇਵਕਾਂ ਨੂੰ, ਜਿਨਿ ਜਨਿ=ਜਿਸ ਮਨੁੱਖ ਨੇ, ਥੋਕ=
ਪਦਾਰਥ, ਦਾਤਾ=ਦੇਣ ਵਾਲਾ, ਪਾਵਹਿ=ਤੂੰ ਪਾਵਹਿਂਗਾ,
ਦਰਸਿ=ਦੀਦਾਰ ਕਰਨ ਨਾਲ, ਸਿਆਨਪ=ਚਤੁਰਾਈ,
ਆਵਨੁ ਜਾਨੁ=ਜਨਮ ਤੇ ਮਰਨ, ਨਾ ਹੋਵੀ=ਨਹੀਂ ਹੋਵੇਗਾ)

ਸਲੋਕੁ ॥

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

(ਸਤਿ=ਸਦਾ ਕਾਇਮ ਰਹਿਣ ਵਾਲਾ, ਪੁਰਖੁ=ਸਭ ਵਿਚ ਵਿਆਪਕ
ਆਤਮਾ, ਸਤਿ ਪੁਰਖੁ=ਉਹ ਜੋਤਿ ਜੋ ਸਦਾ-ਥਿਰ ਤੇ ਸਭ ਵਿਚ
ਵਿਆਪਕ ਹੈ, ਜਿਨਿ=ਜਿਸ ਨੇ, ਤਿਸ ਕੈ ਸੰਗਿ=ਉਸ ਦੀ ਸੰਗਤਿ
ਵਿਚ, ਉਧਰੈ=(ਵਿਕਾਰਾਂ ਤੋਂ) ਬਚ ਜਾਂਦਾ ਹੈ)

ਅਸਟਪਦੀ ॥

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥
ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

(ਪ੍ਰਤਿਪਾਲ=ਰੱਖਿਆ, ਕਉ=ਨੂੰ, ਉਤੇ, ਦੁਰਮਤਿ=ਭੈੜੀ ਮਤਿ,
ਹਿਰੈ=ਦੂਰ ਕਰਦਾ ਹੈ, ਗੁਰਬਚਨੀ=ਗੁਰੂ ਦੇ ਬਚਨਾਂ ਨਾਲ,
ਹਾਟੈ=ਹਟ ਜਾਂਦਾ ਹੈ, ਦੇਇ=ਦੇਂਦਾ ਹੈ, ਵਡਭਾਗੀ=ਵੱਡੇ ਭਾਗਾਂ
ਵਾਲਾ, ਹੇ=ਹੈ, ਹਲਤੁ=ਇਹ ਲੋਕ, ਪਲਤੁ=ਪਰ ਲੋਕ, ਜੀਅ
ਨਾਲ=ਜਿੰਦ ਨਾਲ)

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥
ਗੁਰ ਕੀ ਆਗਿਆ ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥286-287॥

(ਗੁਰ ਕੈ ਗ੍ਰਿਹਿ=ਗੁਰੂ ਦੇ ਘਰ ਵਿਚ, ਸਹੈ=ਸਹਾਰਦਾ ਹੈ,
ਆਪਸ ਕਉ=ਆਪਣੇ ਆਪ ਨੂੰ, ਜਨਾਵੈ=ਜਣਾਉਂਦਾ, ਰਾਸਿ=
ਸਫਲ,ਸਿੱਧ, ਨਿਹਕਾਮੀ=ਕਾਮਨਾ-ਰਹਿਤ, ਸੁਆਮੀ=ਮਾਲਿਕ)

ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
ਅਨਿਕ ਬਾਰ ਗੁਰ ਕਉ ਬਲਿ ਜਾਉ ॥
ਸਰਬ ਨਿਧਾਨ ਜੀਅ ਕਾ ਦਾਤਾ ॥
ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
ਏਕਹਿ ਆਪਿ ਨਹੀ ਕਛੁ ਭਰਮੁ ॥
ਸਹਸ ਸਿਆਨਪ ਲਇਆ ਨ ਜਾਈਐ ॥
ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥

(ਬੀਸ ਬਿਸਵੇ=ਵੀਹ ਵਿਸਵੇ,ਪੂਰੇ ਤੌਰ ਤੇ, ਮਾਨੈ=ਪਤਿਆ ਲਏ,
ਯਕੀਨ ਦਿਵਾ ਲਏ, ਅਨਿਕ ਬਾਰ=ਕਈ ਵਾਰੀ, ਨਿਧਾਨ=ਖ਼ਜ਼ਾਨੇ,
ਜੀਅ=ਜਿੰਦ,ਆਤਮਕ ਜੀਵਨ, ਪਾਰਬ੍ਰਹਮ ਰੰਗਿ=ਪ੍ਰਭੂ ਦੇ ਪਿਆਰ
ਵਿਚ, ਰਾਤਾ=ਰੱਤਾ ਹੋਇਆ,ਰੰਗਿਆ ਹੋਇਆ, ਜਨੁ=ਸੇਵਕ, ਭਰਮੁ=
ਭੁਲੇਖਾ, ਸਹਸ=ਹਜ਼ਾਰਾਂ)

ਸਫਲ ਦਰਸਨੁ ਪੇਖਤ ਪੁਨੀਤ ॥
ਪਰਸਤ ਚਰਨ ਗਤਿ ਨਿਰਮਲ ਰੀਤਿ ॥
ਭੇਟਤ ਸੰਗਿ ਰਾਮ ਗੁਨ ਰਵੇ ॥
ਪਾਰਬ੍ਰਹਮ ਕੀ ਦਰਗਹ ਗਵੇ ॥
ਸੁਨਿ ਕਰਿ ਬਚਨ ਕਰਨ ਆਘਾਨੇ ॥
ਮਨਿ ਸੰਤੋਖੁ ਆਤਮ ਪਤੀਆਨੇ ॥
ਪੂਰਾ ਗੁਰੁ ਅਖ੍ਯਓ ਜਾ ਕਾ ਮੰਤ੍ਰ ॥
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
ਗੁਣ ਬਿਅੰਤ ਕੀਮਤਿ ਨਹੀ ਪਾਇ ॥
ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥

(ਸਫਲ=ਫਲ ਦੇਣ ਵਾਲਾ, ਪੇਖਤ=ਵੇਖਦਿਆਂ, ਪੁਨੀਤ=ਪਵਿਤ੍ਰ,
ਪਰਸਤ=ਛੋਹਿਆਂ, ਗਤਿ ਨਿਰਮਲ ਰੀਤਿ=ਨਿਰਮਲ ਗਤਿ ਤੇ
ਨਿਰਮਲ ਰੀਤਿ,ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ, ਭੇਟਤ=
ਮਿਲਿਆਂ, ਰਵੇ=ਗਾਏ ਜਾਂਦੇ ਹਨ, ਗਵੇ=ਪਹੁੰਚ ਹੋ ਜਾਂਦੀ ਹੈ,
ਕਰਨ=ਕੰਨ, ਆਘਾਨੇ=ਰੱਜ ਜਾਂਦੇ ਹਨ, ਪਤੀਆਨੇ=ਪਤੀਜ
ਜਾਂਦਾ ਹੈ,ਮੰਨ ਜਾਂਦਾ ਹੈ, ਅਖ੍ਯਓ=ਨਾਸ ਨਾਹ ਹੋਣ ਵਾਲਾ,ਸਦਾ
ਕਾਇਮ, ਪੇਖੈ=ਵੇਖਦਾ ਹੈ, ਮੰਤ੍ਰ=ਉਪਦੇਸ਼)

ਜਿਹਬਾ ਏਕ ਉਸਤਤਿ ਅਨੇਕ ॥
ਸਤਿ ਪੁਰਖ ਪੂਰਨ ਬਿਬੇਕ ॥
ਕਾਹੂ ਬੋਲ ਨ ਪਹੁਚਤ ਪ੍ਰਾਨੀ ॥
ਅਗਮ ਅਗੋਚਰ ਪ੍ਰਭ ਨਿਰਬਾਨੀ ॥
ਨਿਰਾਹਾਰ ਨਿਰਵੈਰ ਸੁਖਦਾਈ ॥
ਤਾ ਕੀ ਕੀਮਤਿ ਕਿਨੈ ਨ ਪਾਈ ॥
ਅਨਿਕ ਭਗਤ ਬੰਦਨ ਨਿਤ ਕਰਹਿ ॥
ਚਰਨ ਕਮਲ ਹਿਰਦੈ ਸਿਮਰਹਿ ॥
ਸਦ ਬਲਿਹਾਰੀ ਸਤਿਗੁਰ ਅਪਨੇ ॥
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥

(ਉਸਤਤਿ=ਵਡਿਆਈ,ਗੁਣ, ਬਿਬੇਕ=ਪਰਖ, ਕਾਹੂ ਬੋਲ=
ਕਿਸੇ ਗੱਲੇ, ਅਗੋਚਰ=ਜਿਸ ਤਕ ਸਰੀਰਕ ਇੰਦ੍ਰਿਆਂ ਦੀ
ਪਹੁੰਚ ਨਹੀਂ, ਨਿਰਬਾਨੀ=ਵਾਸਨਾ-ਰਹਿਤ, ਨਿਰਾਹਾਰ=
ਨਿਰ-ਆਹਾਰ,ਖ਼ੁਰਾਕ ਤੋਂ ਬਿਨਾ, ਬੰਦਨ=ਨਮਸਕਾਰ, ਜਿਸ
ਪ੍ਰਸਾਦਿ=ਜਿਸ ਦੀ ਕਿਰਪਾ ਨਾਲ)

ਇਹੁ ਹਰਿ ਰਸੁ ਪਾਵੈ ਜਨੁ ਕੋਇ ॥
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥
ਜਾ ਕੈ ਮਨਿ ਪ੍ਰਗਟੇ ਗੁਨਤਾਸ ॥
ਆਠ ਪਹਰ ਹਰਿ ਕਾ ਨਾਮੁ ਲੇਇ ॥
ਸਚੁ ਉਪਦੇਸੁ ਸੇਵਕ ਕਉ ਦੇਇ ॥
ਮੋਹ ਮਾਇਆ ਕੈ ਸੰਗਿ ਨ ਲੇਪੁ ॥
ਮਨ ਮਹਿ ਰਾਖੈ ਹਰਿ ਹਰਿ ਏਕੁ ॥
ਅੰਧਕਾਰ ਦੀਪਕ ਪਰਗਾਸੇ ॥
ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥

(ਜਨੁ ਕੋਇ=ਕੋਈ ਵਿਰਲਾ ਮਨੁੱਖ, ਗੁਨਤਾਸ=ਗੁਣਾਂ ਦੇ ਖ਼ਜ਼ਾਨੇ,
ਲੇਪੁ=ਲਗਾਉ, ਜੋੜ, ਅੰਧਕਾਰ=ਹਨੇਰਾ, ਤਹ ਤੇ=ਉਸ ਤੋਂ)

ਤਪਤਿ ਮਾਹਿ ਠਾਢਿ ਵਰਤਾਈ ॥
ਅਨਦੁ ਭਇਆ ਦੁਖ ਨਾਠੇ ਭਾਈ ॥
ਜਨਮ ਮਰਨ ਕੇ ਮਿਟੇ ਅੰਦੇਸੇ ॥
ਸਾਧੂ ਕੇ ਪੂਰਨ ਉਪਦੇਸੇ ॥
ਭਉ ਚੂਕਾ ਨਿਰਭਉ ਹੋਇ ਬਸੇ ॥
ਸਗਲ ਬਿਆਧਿ ਮਨ ਤੇ ਖੈ ਨਸੇ ॥
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥
ਸਾਧਸੰਗਿ ਜਪਿ ਨਾਮੁ ਮੁਰਾਰੀ ॥
ਥਿਤਿ ਪਾਈ ਚੂਕੇ ਭ੍ਰਮ ਗਵਨ ॥
ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥

(ਤਪਤਿ=ਤਪਸ਼,ਵਿਕਾਰਾਂ ਦਾ ਜੋਸ਼, ਠਾਢਿ=ਠੰਢ, ਭਇਆ=
ਹੋ ਗਿਆ, ਅੰਦੇਸੇ=ਫ਼ਿਕਰ, ਸਾਧੂ=ਗੁਰੂ, ਬਿਆਧਿ=ਸਰੀਰਕ
ਰੋਗ, ਖੈ=ਨਾਸ ਹੋ ਕੇ, ਜਪਿ=ਜਪ ਕੇ, ਥਿਤਿ=ਟਿਕਾਉ, ਚੂਕੇ=
ਮੁੱਕ ਗਏ, ਭ੍ਰਮ=ਭਰਮ,ਭੁਲੇਖੇ, ਸੁਨਿ=ਸੁਣ ਕੇ)

ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥
ਕਲਾ ਧਾਰਿ ਜਿਨਿ ਸਗਲੀ ਮੋਹੀ ॥
ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥
ਅਪੁਨੀ ਕੀਮਤਿ ਆਪੇ ਪਾਏ ॥
ਹਰਿ ਬਿਨੁ ਦੂਜਾ ਨਾਹੀ ਕੋਇ ॥
ਸਰਬ ਨਿਰੰਤਰਿ ਏਕੋ ਸੋਇ ॥
ਓਤਿ ਪੋਤਿ ਰਵਿਆ ਰੂਪ ਰੰਗ ॥
ਭਏ ਪ੍ਰਗਾਸ ਸਾਧ ਕੈ ਸੰਗ ॥
ਰਚਿ ਰਚਨਾ ਅਪਨੀ ਕਲ ਧਾਰੀ ॥
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥287-288॥

(ਨਿਰਗੁਨੁ=ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ, ਸਰਗੁਨੁ=
ਮਾਇਆ ਦੇ ਤਿੰਨ ਗੁਣਾਂ ਦੇ ਰੂਪ ਵਾਲਾ, ਮੋਹੀ=ਮੋਹ ਲਈ ਹੈ,
ਓਤਿ ਪੋਤਿ=ਤਾਣੇ ਪੇਟੇ ਵਾਂਗ, ਰਵਿਆ=ਵਿਆਪਕ ਹੈ, ਕਲ=
ਤਾਕਤ,ਕਲਾ)

ਸਲੋਕੁ ॥

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥

(ਬਿਖਿਆ=ਮਾਇਆ, ਸਗਲੀ=ਸਾਰੀ, ਛਾਰੁ=ਸੁਆਹ,
ਸਾਰੁ=ਸ੍ਰੇਸ਼ਟ, ਚੰਗਾ)

ਅਸਟਪਦੀ ॥

ਸੰਤ ਜਨਾ ਮਿਲਿ ਕਰਹੁ ਬੀਚਾਰੁ ॥
ਏਕੁ ਸਿਮਰਿ ਨਾਮ ਆਧਾਰੁ ॥
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
ਕਰਨ ਕਾਰਨ ਸੋ ਪ੍ਰਭੁ ਸਮਰਥੁ ॥
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥
ਸੰਤ ਜਨਾ ਕਾ ਨਿਰਮਲ ਮੰਤ ॥
ਏਕ ਆਸ ਰਾਖਹੁ ਮਨ ਮਾਹਿ ॥
ਸਰਬ ਰੋਗ ਨਾਨਕ ਮਿਟਿ ਜਾਹਿ ॥੧॥

(ਆਧਾਰੁ=ਆਸਰਾ, ਅਵਰਿ=ਹੋਰ, ਉਪਾਵ=ਇਲਾਜ,ਹੀਲੇ,
ਸਭਿ=ਸਾਰੇ, ਚਰਨ ਕਮਲ=ਕਮਲ ਵਰਗੇ ਕੋਮਲ ਚਰਨ,
ਉਰਿਧਾਰਹੁ=ਅੰਦਰ ਟਿਕਾਵੋ, ਦ੍ਰਿੜੁ=ਪੱਕਾ, ਗਹਹੁ=ਫੜੋ,
ਵਥੁ=ਚੀਜ਼, ਸੰਚਹੁ=ਇਕੱਠਾ ਕਰਹੁ, ਭਗਵੰਤ=ਭਾਗਾਂ ਵਾਲੇ,
ਮੰਤ=ਉਪਦੇਸ਼, ਮਨ ਮਾਹਿ=ਮਨ ਵਿਚ, ਉਰਿ=ਹਿਰਦੇ ਵਿਚ)

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥
ਸੋ ਧਨੁ ਹਰਿ ਸੇਵਾ ਤੇ ਪਾਵਹਿ ॥
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥
ਸੋ ਸੁਖੁ ਸਾਧੂ ਸੰਗਿ ਪਰੀਤਿ ॥
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥
ਸਾ ਸੋਭਾ ਭਜੁ ਹਰਿ ਕੀ ਸਰਨੀ ॥
ਅਨਿਕ ਉਪਾਵੀ ਰੋਗੁ ਨ ਜਾਇ ॥
ਰੋਗੁ ਮਿਟੈ ਹਰਿ ਅਵਖਧੁ ਲਾਇ ॥
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥
ਜਪਿ ਨਾਨਕ ਦਰਗਹਿ ਪਰਵਾਨੁ ॥੨॥

(ਜਿਸੁ ਧਨ ਕਉ=ਜਿਸ ਧਨ ਦੀ ਖ਼ਾਤਰ, ਕੁੰਟ=ਪਾਸੇ,
ਤਰਫ਼, ਧਾਵਹਿ=ਦੌੜਦਾ ਹੈਂ, ਬਾਛਹਿ=ਚਾਹੁੰਦਾ ਹੈਂ, ਮੀਤ=
ਹੇ ਮਿਤ੍ਰ! ਕਰਨੀ=ਕੰਮ, ਭਜੁ=ਜਾਹ, ਉਪਾਵੀ=ਉਪਾਵਾਂ
ਨਾਲ, ਅਵਖਧੁ=ਦਵਾਈ, ਨਿਧਾਨ=ਖ਼ਜ਼ਾਨੇ)

ਮਨੁ ਪਰਬੋਧਹੁ ਹਰਿ ਕੈ ਨਾਇ ॥
ਦਹ ਦਿਸਿ ਧਾਵਤ ਆਵੈ ਠਾਇ ॥
ਤਾ ਕਉ ਬਿਘਨੁ ਨ ਲਾਗੈ ਕੋਇ ॥
ਜਾ ਕੈ ਰਿਦੈ ਬਸੈ ਹਰਿ ਸੋਇ ॥
ਕਲਿ ਤਾਤੀ ਠਾਂਢਾ ਹਰਿ ਨਾਉ ॥
ਸਿਮਰਿ ਸਿਮਰਿ ਸਦਾ ਸੁਖ ਪਾਉ ॥
ਭਉ ਬਿਨਸੈ ਪੂਰਨ ਹੋਇ ਆਸ ॥
ਭਗਤਿ ਭਾਇ ਆਤਮ ਪਰਗਾਸ ॥
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
ਕਹੁ ਨਾਨਕ ਕਾਟੀ ਜਮ ਫਾਸੀ ॥੩॥

(ਪਰਬੋਧਹੁ=ਜਗਾਉ, ਨਾਇ=ਨਾਮ ਨਾਲ, ਦਹ ਦਿਸਿ=
ਦਸੀਂ ਪਾਸੀਂ, ਧਾਵਤ=ਦੌੜਦਾ, ਠਾਇ=ਟਿਕਾਣੇ ਤੇ, ਤਾ
ਕਉ=ਉਸ ਨੂੰ, ਬਿਘਨੁ=ਰੁਕਾਵਟ, ਤਾਤੀ=ਤੱਤੀ, ਠਾਢਾ=
ਠੰਡਾ, ਸੀਤਲ, ਬਿਨਸੈ=ਨਾਸ ਹੋ ਜਾਂਦਾ ਹੈ, ਭਗਤਿ ਭਾਇ=
ਭਗਤੀ ਦੇ ਨਾਲ, ਤਿਤੁ ਘਰਿ=ਉਸ ਘਰ ਵਿਚ)

ਤਤੁ ਬੀਚਾਰੁ ਕਹੈ ਜਨੁ ਸਾਚਾ ॥
ਜਨਮਿ ਮਰੈ ਸੋ ਕਾਚੋ ਕਾਚਾ ॥
ਆਵਾ ਗਵਨੁ ਮਿਟੈ ਪ੍ਰਭ ਸੇਵ ॥
ਆਪੁ ਤਿਆਗਿ ਸਰਨਿ ਗੁਰਦੇਵ ॥
ਇਉ ਰਤਨ ਜਨਮ ਕਾ ਹੋਇ ਉਧਾਰੁ ॥
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
ਅਨਿਕ ਉਪਾਵ ਨ ਛੂਟਨਹਾਰੇ ॥
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
ਹਰਿ ਕੀ ਭਗਤਿ ਕਰਹੁ ਮਨੁ ਲਾਇ ॥
ਮਨਿ ਬੰਛਤ ਨਾਨਕ ਫਲ ਪਾਇ ॥੪॥

(ਤਤੁ=ਅਕਾਲ ਪੁਰਖ, ਸਾਚਾ=ਸੱਚਾ, ਜਨਮਿ ਮਰੈ=ਜੋ ਜੰਮ ਕੇ
ਮਰ ਜਾਂਦਾ ਹੈ, ਕਾਚੋ ਕਾਚਾ=ਕੱਚਾ ਹੀ ਕੱਚਾ, ਆਵਾਗਵਨੁ=ਜਨਮ
ਮਰਨ ਦਾ ਗੇੜ, ਸੇਵ=ਸੇਵਾ, ਆਪੁ=ਆਪਾ-ਭਾਵ, ਰਤਨ ਜਨਮ=
ਕੀਮਤੀ ਮਨੁੱਖਾ ਜਨਮ, ਮਨਿ ਬੰਛਤ=ਮਨ-ਇੱਛਤ)

ਸੰਗਿ ਨ ਚਾਲਸਿ ਤੇਰੈ ਧਨਾ ॥
ਤੂੰ ਕਿਆ ਲਪਟਾਵਹਿ ਮੂਰਖ ਮਨਾ ॥
ਸੁਤ ਮੀਤ ਕੁਟੰਬ ਅਰੁ ਬਨਿਤਾ ॥
ਇਨ ਤੇ ਕਹਹੁ ਤੁਮ ਕਵਨ ਸਨਾਥਾ ॥
ਰਾਜ ਰੰਗ ਮਾਇਆ ਬਿਸਥਾਰ ॥
ਇਨ ਤੇ ਕਹਹੁ ਕਵਨ ਛੁਟਕਾਰ ॥
ਅਸੁ ਹਸਤੀ ਰਥ ਅਸਵਾਰੀ ॥
ਝੂਠਾ ਡੰਫੁ ਝੂਠੁ ਪਾਸਾਰੀ ॥
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥

(ਕਿਆ ਲਪਟਾਵਹਿ=ਕਿਉਂ ਲਪਟ ਰਿਹਾ ਹੈਂ, ਸੁਤ=ਪੁੱਤਰ,
ਕੁਟੰਬ=ਪਰਵਾਰ, ਬਨਿਤਾ=ਇਸਤ੍ਰੀ, ਇਨ ਤੇ=ਇਹਨਾਂ ਵਿਚੋਂ,
ਸਨਾਥਾ=ਖਸਮ ਵਾਲਾ, ਛੁਟਕਾਰ=ਸਦਾ ਲਈ ਛੋਟ, ਕਹਹੁ=ਦੱਸੋ,
ਅਸੁ=ਘੋੜੇ, ਹਸਤੀ=ਹਾਥੀ, ਡੰਫੁ=ਦਿਖਾਵਾ, ਪਾਸਾਰੀ=ਖਿਲਾਰਾ
ਖਿਲਾਰਨ ਵਾਲਾ, ਬਿਗਾਨਾ=ਬੇ-ਗਿਆਨਾ,ਮੂਰਖ)

ਗੁਰ ਕੀ ਮਤਿ ਤੂੰ ਲੇਹਿ ਇਆਨੇ ॥
ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਹਰਿ ਕੀ ਭਗਤਿ ਕਰਹੁ ਮਨ ਮੀਤ ॥
ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥
ਚਰਨ ਕਮਲ ਰਾਖਹੁ ਮਨ ਮਾਹਿ ॥
ਜਨਮ ਜਨਮ ਕੇ ਕਿਲਬਿਖ ਜਾਹਿ ॥
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥
ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥
ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥288-289॥

(ਇਆਨੇ=ਹੇ ਅੰਞਾਣ! ਬਹੁ ਸਿਆਨੇ=ਕਈ ਸਿਆਣੇ ਬੰਦੇ,
ਕਿਲਬਿਖ=ਪਾਪ, ਸੁਨਤ=ਸੁਣਦਿਆਂ, ਰਹਤ=ਰਹਿੰਦਿਆਂ,
ਗਤਿ=ਉੱਚੀ ਅਵਸਥਾ, ਸਾਰ=ਸ੍ਰੇਸ਼ਟ, ਭੂਤ=ਪਦਾਰਥ,ਚੀਜ਼,
ਸਹਜਿ=ਆਤਮਕ ਅਡੋਲਤਾ ਵਿਚ, ਸੁਭਾਇ=ਪ੍ਰੇਮ ਨਾਲ)

ਗੁਨ ਗਾਵਤ ਤੇਰੀ ਉਤਰਸਿ ਮੈਲੁ ॥
ਬਿਨਸਿ ਜਾਇ ਹਉਮੈ ਬਿਖੁ ਫੈਲੁ ॥
ਹੋਹਿ ਅਚਿੰਤੁ ਬਸੈ ਸੁਖ ਨਾਲਿ ॥
ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
ਛਾਡਿ ਸਿਆਨਪ ਸਗਲੀ ਮਨਾ ॥
ਸਾਧਸੰਗਿ ਪਾਵਹਿ ਸਚੁ ਧਨਾ ॥
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥
ਈਹਾ ਸੁਖੁ ਦਰਗਹ ਜੈਕਾਰੁ ॥
ਸਰਬ ਨਿਰੰਤਰਿ ਏਕੋ ਦੇਖੁ ॥
ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥

(ਬਿਖੁ=ਜ਼ਹਰ,ਵਿਹੁ, ਫੈਲੁ=ਖਿਲਾਰਾ, ਅਚਿੰਤੁ=ਬੇ-ਫ਼ਿਕਰ,
ਸਾਸਿ=ਸਾਹ ਦੇ ਨਾਲ, ਗ੍ਰਾਸਿ=ਗ੍ਰਾਹੀ ਦੇ ਨਾਲ, ਸਚੁ ਧਨਾ=
ਸੱਚਾ ਧਨ,ਸਦਾ ਨਿਭਣ ਵਾਲਾ ਧਨ, ਸੰਚਿ=ਇਕੱਠੀ ਕਰ,
ਬਿਉਹਾਰੁ=ਵਪਾਰ, ਈਹਾ=ਇਸ ਜਨਮ ਵਿਚ, ਜੈਕਾਰੁ=ਸਦਾ
ਦੀ ਜਿੱਤ, ਸਰਬ ਨਿਰੰਤਰਿ=ਸਭ ਦੇ ਅੰਦਰ, ਜਾ ਕੈ
ਮਸਤਕਿ=ਜਿਸ ਦੇ ਮੱਥੇ ਤੇ)

ਏਕੋ ਜਪਿ ਏਕੋ ਸਾਲਾਹਿ ॥
ਏਕੁ ਸਿਮਰਿ ਏਕੋ ਮਨ ਆਹਿ ॥
ਏਕਸ ਕੇ ਗੁਨ ਗਾਉ ਅਨੰਤ ॥
ਮਨਿ ਤਨਿ ਜਾਪਿ ਏਕ ਭਗਵੰਤ ॥
ਏਕੋ ਏਕੁ ਏਕੁ ਹਰਿ ਆਪਿ ॥
ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥
ਅਨਿਕ ਬਿਸਥਾਰ ਏਕ ਤੇ ਭਏ ॥
ਏਕੁ ਅਰਾਧਿ ਪਰਾਛਤ ਗਏ ॥
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥

(ਏਕੋ=ਇਕ ਪ੍ਰਭੂ ਨੂੰ ਹੀ, ਆਹਿ=ਚਾਹ ਕਰ, ਅਨੰਤ=
ਬੇਅੰਤ, ਭਗਵੰਤ=ਭਗਵਾਨ, ਬਿਆਪਿ ਰਹਿਓ=ਸਭ ਵਿਚ
ਵੱਸ ਰਿਹਾ ਹੈ, ਪਰਾਛਤ=ਪਾਪ, ਰਾਤਾ=ਰੱਤਾ ਹੋਇਆ,
ਰਸਿਆ ਹੋਇਆ)

ਸਲੋਕੁ ॥

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥

(ਪਰਿਆ=ਪਿਆ ਹਾਂ, ਤਉ ਸਰਨਾਇ=ਤੇਰੀ ਸਰਨ,
ਪ੍ਰਭ=ਹੇ ਪ੍ਰਭ! ਲਾਇ=ਜੋੜ)

ਅਸਟਪਦੀ ॥

ਜਾਚਕ ਜਨੁ ਜਾਚੈ ਪ੍ਰਭ ਦਾਨੁ ॥
ਕਰਿ ਕਿਰਪਾ ਦੇਵਹੁ ਹਰਿ ਨਾਮੁ ॥
ਸਾਧ ਜਨਾ ਕੀ ਮਾਗਉ ਧੂਰਿ ॥
ਪਾਰਬ੍ਰਹਮ ਮੇਰੀ ਸਰਧਾ ਪੂਰਿ ॥
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥
ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
ਚਰਨ ਕਮਲ ਸਿਉ ਲਾਗੈ ਪ੍ਰੀਤਿ ॥
ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
ਏਕ ਓਟ ਏਕੋ ਆਧਾਰੁ ॥
ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥

(ਜਾਚਕ ਜਨੁ=ਮੰਗਤਾ ਮਨੁੱਖ, ਜਾਚੈ=ਮੰਗਦਾ ਹੈ, ਧੂਰਿ=ਧੂੜ,
ਮਾਗਉ=ਮੈਂ ਮੰਗਦਾ ਹਾਂ, ਸਰਧਾ=ਇੱਛਾ, ਪੂਰਿ=ਪੂਰੀ ਕਰ, ਗਾਵਉ=
ਮੈਂ ਗਾਵਾਂ, ਨਿਤ ਨੀਤਿ=ਸਦਾ ਹੀ, ਨਾਮੁ ਪ੍ਰਭ ਸਾਰੁ=ਪ੍ਰਭ ਸਾਰੁ ਨਾਮੁ,
ਪ੍ਰਭੂ ਦਾ ਸ੍ਰੇਸ਼ਟ ਨਾਮ)

ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥
ਹਰਿ ਰਸੁ ਪਾਵੈ ਬਿਰਲਾ ਕੋਇ ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥
ਪੂਰਨ ਪੁਰਖ ਨਹੀ ਡੋਲਾਨੇ ॥
ਸੁਭਰ ਭਰੇ ਪ੍ਰੇਮ ਰਸ ਰੰਗਿ ॥
ਉਪਜੈ ਚਾਉ ਸਾਧ ਕੈ ਸੰਗਿ ॥
ਪਰੇ ਸਰਨਿ ਆਨ ਸਭ ਤਿਆਗਿ ॥
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥
ਬਡਭਾਗੀ ਜਪਿਆ ਪ੍ਰਭੁ ਸੋਇ ॥
ਨਾਨਕ ਨਾਮਿ ਰਤੇ ਸੁਖੁ ਹੋਇ ॥੨॥

(ਤ੍ਰਿਪਤਾਨੇ=ਰੱਜੇ ਹੋਏ, ਸੁਭਰ=ਨਕਾ-ਨਕ, ਪ੍ਰੇਮ ਰਸ ਰੰਗਿ=
ਪ੍ਰੇਮ ਦੇ ਸੁਆਦ ਦੀ ਮੌਜ ਵਿਚ, ਆਨ=ਹੋਰ, ਤਿਆਗਿ=ਛੱਡ ਕੇ,
ਪ੍ਰਗਾਸ=ਚਾਨਣ, ਅਨਦਿਨੁ=ਹਰ ਰੋਜ਼, ਹਰ ਵੇਲੇ, ਨਾਮਿ ਰਤੇ=
ਨਾਮ ਵਿਚ ਰੰਗੇ ਹੋਏ ਨੂੰ)

ਸੇਵਕ ਕੀ ਮਨਸਾ ਪੂਰੀ ਭਈ ॥
ਸਤਿਗੁਰ ਤੇ ਨਿਰਮਲ ਮਤਿ ਲਈ ॥
ਜਨ ਕਉ ਪ੍ਰਭੁ ਹੋਇਓ ਦਇਆਲੁ ॥
ਸੇਵਕੁ ਕੀਨੋ ਸਦਾ ਨਿਹਾਲੁ ॥
ਬੰਧਨ ਕਾਟਿ ਮੁਕਤਿ ਜਨੁ ਭਇਆ ॥
ਜਨਮ ਮਰਨ ਦੂਖੁ ਭ੍ਰਮੁ ਗਇਆ ॥
ਇਛ ਪੁਨੀ ਸਰਧਾ ਸਭ ਪੂਰੀ ॥
ਰਵਿ ਰਹਿਆ ਸਦ ਸੰਗਿ ਹਜੂਰੀ ॥
ਜਿਸ ਕਾ ਸਾ ਤਿਨਿ ਲੀਆ ਮਿਲਾਇ ॥
ਨਾਨਕ ਭਗਤੀ ਨਾਮਿ ਸਮਾਇ ॥੩॥

(ਮਨਸਾ=ਮਨ ਦੀ ਇੱਛਾ, ਮਤਿ=ਸਿੱਖਿਆ, ਜਨ ਕਉ=
ਆਪਣੇ ਸੇਵਕ ਨੂੰ, ਨਿਹਾਲੁ=ਪ੍ਰਸੰਨ,ਖ਼ੁਸ਼, ਭ੍ਰਮੁ=ਭਰਮ,
ਭੁਲੇਖਾ, ਸਹਸਾ, ਰਵਿ ਰਹਿਆ=ਸਭ ਥਾਈਂ ਮੌਜੂਦ, ਸਦ=
ਸਦਾ, ਸੰਗਿ=ਨਾਲ, ਹਜੂਰੀ=ਅੰਗ-ਸੰਗ, ਸਾ=ਸੀ, ਬਣਿਆ,
ਤਿਨਿ=ਉਸ ਪ੍ਰਭੂ ਨੇ)

ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥
ਸੋ ਕਿਉ ਬਿਸਰੈ ਜਿ ਕੀਆ ਜਾਨੈ ॥
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥
ਸੋ ਕਿਉ ਬਿਸਰੈ ਜਿ ਜੀਵਨ ਜੀਆ ॥
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥
ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥
ਜਨਮ ਜਨਮ ਕਾ ਟੂਟਾ ਗਾਢੈ ॥
ਗੁਰਿ ਪੂਰੈ ਤਤੁ ਇਹੈ ਬੁਝਾਇਆ ॥
ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥290॥

(ਸੋ=ਉਹ ਪ੍ਰਭੂ, ਘਾਲ=ਮੇਹਨਤ, ਨ ਭਾਨੈ=ਨਹੀਂ ਭੰਨਦਾ,
ਅਜਾਈਂ ਨਹੀਂ ਜਾਣ ਦੇਂਦਾ, ਕੀਆ=ਕੀਤਾ,ਕੀਤੀ ਹੋਈ ਕਮਾਈ,
ਜਾਨੈ=ਚੇਤੇ ਰੱਖਦਾ ਹੈ, ਜੀਵਨ ਜੀਆ=ਜ਼ਿੰਦਗੀ ਦਾ ਆਸਰਾ,
ਅਗਨਿ=ਅੱਗ, ਲਾਖੈ=ਸਮਝਦਾ ਹੈ, ਬਿਖੁ=ਮਾਇਆ ਦੀ ਵਿਹੁ,
ਗੁਰਿ ਪੂਰੈ=ਪੂਰੇ ਗੁਰੂ ਨੇ, ਤਤੁ=ਅਸਲੀਅਤ, ਜਨ=ਜਨਾਂ ਨੇ,
ਸੇਵਕਾਂ ਨੇ)

ਸਾਜਨ ਸੰਤ ਕਰਹੁ ਇਹੁ ਕਾਮੁ ॥
ਆਨ ਤਿਆਗਿ ਜਪਹੁ ਹਰਿ ਨਾਮੁ ॥
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥
ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥
ਭਗਤਿ ਭਾਇ ਤਰੀਐ ਸੰਸਾਰੁ ॥
ਬਿਨੁ ਭਗਤੀ ਤਨੁ ਹੋਸੀ ਛਾਰੁ ॥
ਸਰਬ ਕਲਿਆਣ ਸੂਖ ਨਿਧਿ ਨਾਮੁ ॥
ਬੂਡਤ ਜਾਤ ਪਾਏ ਬਿਸ੍ਰਾਮੁ ॥
ਸਗਲ ਦੂਖ ਕਾ ਹੋਵਤ ਨਾਸੁ ॥
ਨਾਨਕ ਨਾਮੁ ਜਪਹੁ ਗੁਨਤਾਸੁ ॥੫॥

(ਆਨ=ਹੋਰ, ਤਿਆਗਿ=ਛੱਡ ਕੇ, ਅਵਰਹ=ਹੋਰਨਾਂ ਨੂੰ,
ਭਗਤਿ ਭਾਇ=ਭਗਤੀ ਦੇ ਪਿਆਰ ਨਾਲ, ਛਾਰੁ=ਸੁਆਹ,
ਵਿਅਰਥ, ਕਲਿਆਣ=ਭਲੇ ਭਾਗ, ਨਿਧਿ=ਖ਼ਜ਼ਾਨਾ, ਬੂਡਤ
ਜਾਤ=ਡੁੱਬਦਾ ਜਾਂਦਾ, ਬਿਸ੍ਰਾਮੁ=ਟਿਕਾਣਾ, ਗੁਣ ਤਾਸੁ=
ਗੁਣਾਂ ਦਾ ਖ਼ਜ਼ਾਨਾ)

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥
ਮਨ ਤਨ ਅੰਤਰਿ ਇਹੀ ਸੁਆਉ ॥
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥
ਮਨੁ ਬਿਗਸੈ ਸਾਧ ਚਰਨ ਧੋਇ ॥
ਭਗਤ ਜਨਾ ਕੈ ਮਨਿ ਤਨਿ ਰੰਗੁ ॥
ਬਿਰਲਾ ਕੋਊ ਪਾਵੈ ਸੰਗੁ ॥
ਏਕ ਬਸਤੁ ਦੀਜੈ ਕਰਿ ਮਇਆ ॥
ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥
ਤਾ ਕੀ ਉਪਮਾ ਕਹੀ ਨ ਜਾਇ ॥
ਨਾਨਕ ਰਹਿਆ ਸਰਬ ਸਮਾਇ ॥੬॥

(ਉਪਜੀ=ਪੈਦਾ ਹੋਈ, ਪ੍ਰੇਮ ਰਸੁ=ਪ੍ਰੇਮ ਦਾ ਸੁਆਦ,
ਸੁਆਉ=ਸੁਆਰਥ, ਚਾਹ, ਨੇਤ੍ਰਹੁ=ਅੱਖਾਂ ਨਾਲ, ਪੇਖਿ=
ਵੇਖ ਕੇ, ਦਰਸੁ=ਦਰਸਨ, ਬਿਗਸੈ=ਖਿੜ ਪੈਂਦਾ ਹੈ, ਰੰਗੁ=
ਮੌਜ, ਪਿਆਰ, ਸੰਗੁ=ਸੰਗਤਿ, ਸਾਥ, ਬਸਤੁ=ਚੀਜ਼,
ਮਇਆ=ਮੇਹਰ, ਉਪਮਾ=ਵਡਿਆਈ)

ਪ੍ਰਭ ਬਖਸੰਦ ਦੀਨ ਦਇਆਲ ॥
ਭਗਤਿ ਵਛਲ ਸਦਾ ਕਿਰਪਾਲ ॥
ਅਨਾਥ ਨਾਥ ਗੋਬਿੰਦ ਗੁਪਾਲ ॥
ਸਰਬ ਘਟਾ ਕਰਤ ਪ੍ਰਤਿਪਾਲ ॥
ਆਦਿ ਪੁਰਖ ਕਾਰਣ ਕਰਤਾਰ ॥
ਭਗਤ ਜਨਾ ਕੇ ਪ੍ਰਾਨ ਅਧਾਰ ॥
ਜੋ ਜੋ ਜਪੈ ਸੁ ਹੋਇ ਪੁਨੀਤ ॥
ਭਗਤਿ ਭਾਇ ਲਾਵੈ ਮਨ ਹੀਤ ॥
ਹਮ ਨਿਰਗੁਨੀਆਰ ਨੀਚ ਅਜਾਨ ॥
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥

(ਪ੍ਰਭ ਬਖਸੰਦ=ਹੇ ਬਖ਼ਸ਼ਨਹਾਰ ਪ੍ਰਭੂ! ਭਗਤਿ ਵਛਲ=
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਪ੍ਰਤਿਪਾਲ=
ਪਾਲਨਾ, ਅਧਾਰ=ਆਸਰਾ, ਪੁਨੀਤ=ਪਵਿੱਤ੍ਰ, ਹੀਤ=
ਹਿਤ, ਪਿਆਰ, ਨਿਰਗੁਨੀਆਰ=ਗੁਣ-ਹੀਨ)

ਸਰਬ ਬੈਕੁੰਠ ਮੁਕਤਿ ਮੋਖ ਪਾਏ ॥
ਏਕ ਨਿਮਖ ਹਰਿ ਕੇ ਗੁਨ ਗਾਏ ॥
ਅਨਿਕ ਰਾਜ ਭੋਗ ਬਡਿਆਈ ॥
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
ਬਹੁ ਭੋਜਨ ਕਾਪਰ ਸੰਗੀਤ ॥
ਰਸਨਾ ਜਪਤੀ ਹਰਿ ਹਰਿ ਨੀਤ ॥
ਭਲੀ ਸੁ ਕਰਨੀ ਸੋਭਾ ਧਨਵੰਤ ॥
ਹਿਰਦੈ ਬਸੇ ਪੂਰਨ ਗੁਰ ਮੰਤ ॥
ਸਾਧਸੰਗਿ ਪ੍ਰਭ ਦੇਹੁ ਨਿਵਾਸ ॥
ਸਰਬ ਸੂਖ ਨਾਨਕ ਪਰਗਾਸ ॥੮॥੨੦॥

(ਏਕ ਨਿਮਖ=ਅੱਖ ਦਾ ਇਕ ਫੋਰ, ਬੈਕੁੰਠ=ਸੁਰਗ,
ਮਨਿ=ਮਨ ਵਿਚ, ਭਾਈ=ਚੰਗੀ ਲੱਗੀ, ਕਾਪਰ=ਕੱਪੜੇ,
ਸੰਗੀਤ=ਰਾਗ-ਰੰਗ, ਰਸਨਾ=ਜੀਭ, ਨੀਤ=ਨਿੱਤ,
ਕਰਨੀ=ਆਚਰਨ, ਗੁਰਮੰਤ=ਗੁਰੂ ਦਾ ਉਪਦੇਸ਼)

ਸਲੋਕੁ ॥

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥

(ਸਰਗੁਨ=ਤ੍ਰਿਗੁਣੀ ਮਾਇਆ ਦਾ ਰੂਪ, ਨਿਰਗੁਨ=ਮਾਇਆ
ਦੇ ਤਿੰਨਾਂ ਗੁਣਾਂ ਤੋਂ ਪਰੇ, ਨਿਰੰਕਾਰ=ਆਕਾਰ-ਰਹਿਤ, ਸੁੰਨ=
ਸੁੰਞ, ਜਿਥੇ ਕੁਝ ਨਾਹ ਹੋਵੇ, ਸੁੰਨ ਸਮਾਧੀ=ਟਿਕਾਉ ਦੀ ਉਹ
ਅਵਸਥਾ ਜਿਥੇ ਸੁੰਞ ਹੋਵੇ,ਕੋਈ ਫੁਰਨਾ ਨਾਹ ਉਠੇ, ਕੀਆ=
ਪੈਦਾ ਕੀਤਾ ਹੋਇਆ, ਜਾਪਿ=ਜਾਪੈ,ਜਪ ਰਿਹਾ ਹੈ)

ਅਸਟਪਦੀ ॥

ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਜਬ ਧਾਰੀ ਆਪਨ ਸੁੰਨ ਸਮਾਧਿ ॥
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
ਜਬ ਆਪਨ ਆਪ ਆਪਿ ਪਾਰਬ੍ਰਹਮ ॥
ਤਬ ਮੋਹ ਕਹਾ ਕਿਸੁ ਹੋਵਤ ਭਰਮ ॥
ਆਪਨ ਖੇਲੁ ਆਪਿ ਵਰਤੀਜਾ ॥
ਨਾਨਕ ਕਰਨੈਹਾਰੁ ਨ ਦੂਜਾ ॥੧॥290-291॥

(ਅਕਾਰੁ=ਸਰੂਪ, ਦ੍ਰਿਸਟੇਤਾ=ਦਿੱਸਦਾ, ਕਹ ਤੇ=ਕਿਸ ਤੋਂ?
ਕਿਸੁ ਸੰਗਿ=ਕਿਸ ਦੇ ਨਾਲ? ਬਰਨੁ=ਵਰਣ, ਰੰਗ, ਚਿਹਨੁ=
ਨਿਸ਼ਾਨ, ਨ ਜਾਪਤ=ਨਹੀਂ ਸੀ ਜਾਪਦਾ, ਹਰਖ=ਖ਼ੁਸ਼ੀ, ਸੋਗ=
ਚਿੰਤਾ, ਬਿਆਪਤ=ਪੋਹ ਸਕਦਾ ਸੀ, ਵਰਤੀਜਾ=ਵਰਤਾਇਆ)

ਜਬ ਹੋਵਤ ਪ੍ਰਭ ਕੇਵਲ ਧਨੀ ॥
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥
ਤਬ ਕਵਨ ਨਿਡਰੁ ਕਵਨ ਕਤ ਡਰੈ ॥
ਆਪਨ ਚਲਿਤ ਆਪਿ ਕਰਨੈਹਾਰ ॥
ਨਾਨਕ ਠਾਕੁਰ ਅਗਮ ਅਪਾਰ ॥੨॥

(ਧਨੀ=ਮਾਲਕ, ਬੰਧ=ਬੰਧਨ, ਮੁਕਤਿ=ਮਾਇਆ ਤੋਂ ਖ਼ਲਾਸੀ,
ਗਨੀ=ਸਮਝੀਏ, ਅਗਮ=ਜਿਸ ਤਕ ਪਹੁੰਚ ਨ ਹੋ ਸਕੇ,
ਅਪਾਰ=ਬੇਅੰਤ, ਅਉਤਾਰ=ਜਨਮ ਲੈਣ ਵਾਲੇ, ਸਿਵ=
ਜੀਵਾਤਮਾ, ਸਕਤਿ=ਮਾਇਆ, ਕਿਤੁ ਠਾਇ=ਕਿਥੇ?
ਚਲਿਤ=ਤਮਾਸ਼ੇ)

ਅਬਿਨਾਸੀ ਸੁਖ ਆਪਨ ਆਸਨ ॥
ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
ਜਬ ਪੂਰਨ ਕਰਤਾ ਪ੍ਰਭੁ ਸੋਇ ॥
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
ਜਬ ਅਬਿਗਤ ਅਗੋਚਰ ਪ੍ਰਭ ਏਕਾ ॥
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥
ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
ਆਪਨ ਆਪ ਆਪ ਹੀ ਅਚਰਜਾ ॥
ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥

(ਆਸਨ=ਤਖ਼ਤ,ਸਰੂਪ, ਤਹ=ਓਥੇ, ਤ੍ਰਾਸ=ਡਰ, ਜਮ=ਮੌਤ,
ਅਬਿਗਤ=ਅਦ੍ਰਿਸ਼ਟ ਪ੍ਰਭੂ, ਅਗੋਚਰ=ਜਿਸ ਤਕ ਸਰੀਰਕ
ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ, ਚਿਤ੍ਰ ਗੁਪਤ=ਜੀਵਾਂ ਦੇ ਕੀਤੇ
ਕਰਮਾਂ ਦਾ ਲੇਖਾ ਪੁੱਛਣ ਵਾਲੇ, ਅਗਾਧ=ਅਥਾਹ, ਅਚਰਜਾ=
ਹੈਰਾਨ ਕਰਨ ਵਾਲਾ, ਉਪਰਜਾ=ਪੈਦਾ ਕੀਤਾ ਹੈ)

ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
ਜਹ ਨਿਰੰਜਨ ਨਿਰੰਕਾਰ ਨਿਰਬਾਨ ॥
ਤਹ ਕਉਨ ਕਉ ਮਾਨ ਕਉਨ ਅਭਿਮਾਨ ॥
ਜਹ ਸਰੂਪ ਕੇਵਲ ਜਗਦੀਸ ॥
ਤਹ ਛਲ ਛਿਦ੍ਰ ਲਗਤ ਕਹੁ ਕੀਸ ॥
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
ਕਰਨ ਕਰਾਵਨ ਕਰਨੈਹਾਰੁ ॥
ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥

(ਪੁਰਖੁ=ਆਕਾਲ ਪੁਰਖ, ਪੁਰਖਪਤਿ=ਪੁਰਖਾਂ ਦਾ ਪਤੀ,
ਜੀਵਾਂ ਦਾ ਮਾਲਕ, ਨਿਰਬਾਨ=ਵਾਸ਼ਨਾ-ਰਹਿਤ, ਜਗਦੀਸ=
ਜਗਤ ਦਾ ਮਾਲਕ, ਛਲ=ਧੋਖਾ, ਛਿਦ੍ਰ=ਐਬ, ਕੀਸ=ਕਿਸ ਨੂੰ?
ਤ੍ਰਿਪਤਾਵੈ=ਰੱਜਦਾ ਹੈ, ਸੁਮਾਰੁ=ਅੰਦਾਜ਼ਾ)

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
ਜਹ ਸਰਬ ਕਲਾ ਆਪਹਿ ਪਰਬੀਨ ॥
ਤਹ ਬੇਦ ਕਤੇਬ ਕਹਾ ਕੋਊ ਚੀਨ ॥
ਜਬ ਆਪਨ ਆਪੁ ਆਪਿ ਉਰਿ ਧਾਰੈ ॥
ਤਉ ਸਗਨ ਅਪਸਗਨ ਕਹਾ ਬੀਚਾਰੈ ॥
ਜਹ ਆਪਨ ਊਚ ਆਪਨ ਆਪਿ ਨੇਰਾ ॥
ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
ਬਿਸਮਨ ਬਿਸਮ ਰਹੇ ਬਿਸਮਾਦ ॥
ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥

(ਸੁਤ=ਪੁਤ੍ਰ, ਭਾਈ=ਭਰਾ, ਕਲਾ=ਤਾਕਤ, ਪਰਬੀਨ=ਸਿਆਣਾ,
ਚੀਨ=ਜਾਣਦਾ,ਪਛਾਣਦਾ, ਆਪਨ ਆਪੁ=ਆਪਣੇ ਆਪ ਨੂੰ,
ਉਰਿਧਾਰੈ=ਹਿਰਦੇ ਵਿਚ ਟਿਕਾਉਂਦਾ ਹੈ, ਠਾਕੁਰੁ=ਮਾਲਕ,
ਚੇਰਾ=ਸੇਵਕ, ਕਹਾ ਬੀਚਾਰੈ=ਕਿਥੇ ਕੋਈ ਵਿਚਾਰਦਾ ਹੈ?
ਬਿਸਮਨ ਬਿਸਮ=ਅਚਰਜ ਤੋਂ ਅਚਰਜ)

ਜਹ ਅਛਲ ਅਛੇਦ ਅਭੇਦ ਸਮਾਇਆ ॥
ਊਹਾ ਕਿਸਹਿ ਬਿਆਪਤ ਮਾਇਆ ॥
ਆਪਸ ਕਉ ਆਪਹਿ ਆਦੇਸੁ ॥
ਤਿਹੁ ਗੁਣ ਕਾ ਨਾਹੀ ਪਰਵੇਸੁ ॥
ਜਹ ਏਕਹਿ ਏਕ ਏਕ ਭਗਵੰਤਾ ॥
ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
ਜਹ ਆਪਨ ਆਪੁ ਆਪਿ ਪਤੀਆਰਾ ॥
ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
ਬਹੁ ਬੇਅੰਤ ਊਚ ਤੇ ਊਚਾ ॥
ਨਾਨਕ ਆਪਸ ਕਉ ਆਪਹਿ ਪਹੂਚਾ ॥੬॥

(ਅਛਲ=ਜੋ ਛਲਿਆ ਨਾਹ ਜਾ ਸਕੇ, ਅਛੇਦ=ਜੋ ਛੇਦਿਆ ਨਾਹ
ਜਾਹ ਸਕੇ, ਨਾਸ-ਰਹਿਤ, ਅਭੇਦ=ਜਿਸ ਦਾ ਭੇਤ ਨ ਪਾਇਆ ਜਾ
ਸਕੇ, ਊਹਾ=ਓਥੇ, ਕਿਸਹਿ=ਕਿਸ ਨੂੰ? ਆਪਸ ਕਉ=ਆਪਣੇ ਆਪ
ਨੂੰ, ਆਪਹਿ=ਆਪ ਹੀ, ਆਦੇਸੁ=ਨਮਸਕਾਰ, ਪਰਵੇਸੁ=ਦਖ਼ਲ,
ਪ੍ਰਭਾਵ, ਅਚਿੰਤੁ=ਬੇ-ਫ਼ਿਕਰ, ਆਪਨ ਆਪੁ=ਆਪਣੇ ਆਪ ਨੂੰ,
ਪਤੀਆਰਾ=ਪਤਿਆਉਣ ਵਾਲਾ, ਪਹੂਚਾ=ਪਹੁੰਚਿਆ ਹੋਇਆ ਹੈ)

ਜਹ ਆਪਿ ਰਚਿਓ ਪਰਪੰਚੁ ਅਕਾਰੁ ॥
ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
ਪਾਪੁ ਪੁੰਨੁ ਤਹ ਭਈ ਕਹਾਵਤ ॥
ਕੋਊ ਨਰਕ ਕੋਊ ਸੁਰਗ ਬੰਛਾਵਤ ॥
ਆਲ ਜਾਲ ਮਾਇਆ ਜੰਜਾਲ ॥
ਹਉਮੈ ਮੋਹ ਭਰਮ ਭੈ ਭਾਰ ॥
ਦੂਖ ਸੂਖ ਮਾਨ ਅਪਮਾਨ ॥
ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ ॥
ਆਪਨ ਖੇਲੁ ਆਪਿ ਕਰਿ ਦੇਖੈ ॥
ਖੇਲੁ ਸੰਕੋਚੈ ਤਉ ਨਾਨਕ ਏਕੈ ॥੭॥292॥

(ਪਰਪੰਚੁ=ਦ੍ਰਿਸ਼ਟਮਾਨ ਸੰਸਾਰ, ਬਿਸਥਾਰੁ=ਪਸਾਰਾ,
ਕਹਾਵਤ=ਗੱਲ, ਬੰਛਾਵਤ=ਚਾਹੁਣ ਵਾਲਾ, ਆਲ ਜਾਲ=
ਘਰਾਂ ਦਾ ਬੰਧਨ, ਮਾਨ=ਆਦਰ, ਅਪਮਾਨ=ਨਿਰਾਦਰੀ,
ਕੀਓ ਬਖ੍ਯ੍ਯਾਨ=ਦੱਸੇ ਗਏ, ਸੰਕੋਚੈ=ਇਕੱਠਾ ਕਰਦਾ ਹੈ,
ਸਮੇਟਦਾ ਹੈ)

ਜਹ ਅਬਿਗਤੁ ਭਗਤੁ ਤਹ ਆਪਿ ॥
ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
ਦੁਹੂ ਪਾਖ ਕਾ ਆਪਹਿ ਧਨੀ ॥
ਉਨ ਕੀ ਸੋਭਾ ਉਨਹੂ ਬਨੀ ॥
ਆਪਹਿ ਕਉਤਕ ਕਰੈ ਅਨਦ ਚੋਜ ॥
ਆਪਹਿ ਰਸ ਭੋਗਨ ਨਿਰਜੋਗ ॥
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
ਬੇਸੁਮਾਰ ਅਥਾਹ ਅਗਨਤ ਅਤੋਲੈ ॥
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥

(ਅਬਿਗਤੁ=ਅਦ੍ਰਿਸ਼ਟ ਪ੍ਰਭੂ, ਸੰਤ ਪਰਤਾਪਿ=ਸੰਤਾਂ ਦੇ
ਪਰਤਾਪ ਵਾਸਤੇ,ਸੰਤਾਂ ਦੀ ਮਹਿਮਾ ਵਧਾਉਣ ਲਈ, ਧਨੀ=
ਮਾਲਕ, ਦੁਹੂ ਪਾਖ ਕਾ=ਦੋਹਾਂ ਪਾਸਿਆਂ ਦਾ, ਬਨੀ=ਫਬਦੀ
ਹੈ, ਨਿਰਜੋਗ=ਨਿਰਲੇਪ, ਆਪਨ ਨਾਇ=ਆਪਣੇ ਨਾਮ ਵਿਚ,
ਖੇਲ=ਮਾਇਆ ਦੀਆਂ ਖੇਡਾਂ ਵਿਚ, ਬੇਸੁਮਾਰ=ਹੇ ਬੇਅੰਤ)

ਸਲੋਕੁ ॥

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥੧॥

(ਵਰਤਣਹਾਰ=ਸਭ ਥਾਈਂ ਮੌਜੂਦ, ਪਸਰਿਆ=ਸਭ ਥਾਈਂ
ਹਾਜ਼ਰ ਹੈਂ, ਕਹੁ=ਕਿਥੇ? ਦ੍ਰਿਸਟਾਰ=ਵੇਖਣ ਵਿਚ ਆਉਂਦਾ ਹੈ)

ਅਸਟਪਦੀ ॥

ਆਪਿ ਕਥੈ ਆਪਿ ਸੁਨਨੈਹਾਰੁ ॥
ਆਪਹਿ ਏਕੁ ਆਪਿ ਬਿਸਥਾਰੁ ॥
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥
ਆਪਨੈ ਭਾਣੈ ਲਏ ਸਮਾਏ ॥
ਤੁਮ ਤੇ ਭਿੰਨ ਨਹੀ ਕਿਛੁ ਹੋਇ ॥
ਆਪਨ ਸੂਤਿ ਸਭੁ ਜਗਤੁ ਪਰੋਇ ॥
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥
ਸਚੁ ਨਾਮੁ ਸੋਈ ਜਨੁ ਪਾਏ ॥
ਸੋ ਸਮਦਰਸੀ ਤਤ ਕਾ ਬੇਤਾ ॥
ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥

(ਕਥੈ=ਬੋਲਦਾ ਹੈ, ਸੁਨਨੈਹਾਰੁ=ਸੁਣਨ ਵਾਲਾ, ਆਪਹਿ=
ਆਪ ਹੀ, ਬਿਸਥਾਰੁ=ਖਿਲਾਰਾ, ਪਸਾਰਾ, ਉਪਾਏ=ਪੈਦਾ
ਕਰਦਾ ਹੈ, ਲਏ ਸਮਾਏ=ਸਮੇਟ ਲੈਂਦਾ ਹੈ, ਭਿੰਨ=ਵੱਖਰਾ,
ਸੂਤਿ=ਧਾਗੇ ਵਿਚ, ਬੁਝਾਏ=ਸੂਝ ਦੇਂਦਾ ਹੈ, ਸਮਦਰਸੀ=
ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ, ਜੇਤਾ=ਜਿੱਤਣ
ਵਾਲਾ, ਤਤ=ਅਸਲੀਅਤ, ਬੇਤਾ=ਜਾਣਨ ਵਾਲਾ)

ਜੀਅ ਜੰਤ੍ਰ ਸਭ ਤਾ ਕੈ ਹਾਥ ॥
ਦੀਨ ਦਇਆਲ ਅਨਾਥ ਕੋ ਨਾਥੁ ॥
ਜਿਸੁ ਰਾਖੈ ਤਿਸੁ ਕੋਇ ਨ ਮਾਰੈ ॥
ਸੋ ਮੂਆ ਜਿਸੁ ਮਨਹੁ ਬਿਸਾਰੈ ॥
ਤਿਸੁ ਤਜਿ ਅਵਰ ਕਹਾ ਕੋ ਜਾਇ ॥
ਸਭ ਸਿਰਿ ਏਕੁ ਨਿਰੰਜਨ ਰਾਇ ॥
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ॥
ਅੰਤਰਿ ਬਾਹਰਿ ਜਾਨਹੁ ਸਾਥਿ ॥
ਗੁਨ ਨਿਧਾਨ ਬੇਅੰਤ ਅਪਾਰ ॥
ਨਾਨਕ ਦਾਸ ਸਦਾ ਬਲਿਹਾਰ ॥੨॥

(ਹਾਥ=ਵੱਸ ਵਿਚ, ਕੋ=ਦਾ, ਨਾਥੁ=ਮਾਲਕ, ਮਨਹੁ=ਮਨ
ਤੋਂ, ਬਿਸਾਰੈ=ਭੁਲਾ ਦੇਂਦਾ ਹੈ, ਤਜਿ=ਛੱਡ ਕੇ, ਅਵਰ ਕਹਾ=
ਹੋਰ ਕਿਥੇ? ਕੋ=ਕੋਈ ਮਨੁੱਖ, ਸਭ ਸਿਰਿ=ਸਾਰਿਆਂ ਦੇ ਸਿਰ
ਉਤੇ, ਨਿਰੰਜਨ ਰਾਇ=ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ
ਪਰੇ ਹੈ)

ਪੂਰਨ ਪੂਰਿ ਰਹੇ ਦਇਆਲ ॥
ਸਭ ਊਪਰਿ ਹੋਵਤ ਕਿਰਪਾਲ ॥
ਅਪਨੇ ਕਰਤਬ ਜਾਨੈ ਆਪਿ ॥
ਅੰਤਰਜਾਮੀ ਰਹਿਓ ਬਿਆਪਿ ॥
ਪ੍ਰਤਿਪਾਲੈ ਜੀਅਨ ਬਹੁ ਭਾਤਿ ॥
ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥
ਭਗਤਿ ਕਰਹਿ ਹਰਿ ਕੇ ਗੁਣ ਗਾਇ ॥
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥
ਕਰਨਹਾਰੁ ਨਾਨਕ ਇਕੁ ਜਾਨਿਆ ॥੩॥

(ਪੂਰਿ ਰਹੇ=ਸਭ ਥਾਈਂ ਵਿਆਪਕ ਹਨ, ਅੰਤਰਜਾਮੀ=
ਦਿਲ ਦੀ ਜਾਣਨ ਵਾਲਾ, ਜੀਅਨ=ਜੀਵਾਂ ਨੂੰ, ਬਹੁ ਭਾਤਿ=
ਕਈ ਤਰੀਕਿਆਂ ਨਾਲ, ਬਿਸ੍ਵਾਸੁ=ਯਕੀਨ,ਸ਼ਰਧਾ)

ਜਨੁ ਲਾਗਾ ਹਰਿ ਏਕੈ ਨਾਇ ॥
ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥
ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥
ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥
ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥

(ਨਾਇ=ਨਾਮ ਵਿਚ, ਬੂਝਿ=ਸਮਝ ਕੇ, ਪਰਮ ਪਦੁ=ਉੱਚਾ
ਦਰਜਾ, ਇਸ ਤੇ ਊਪਰਿ=ਇਸ ਤੋਂ ਉਤਾਂਹ,ਇਸ ਤੋਂ ਚੰਗੀ,
ਜਾ ਕੇ ਮਨਿ=ਜਿਨ੍ਹਾਂ ਦੇ ਮਨ ਵਿਚ, ਆਪਹਿ=ਆਪ ਹੀ)

ਸਾਧਸੰਗਿ ਮਿਲਿ ਕਰਹੁ ਅਨੰਦ ॥
ਗੁਨ ਗਾਵਹੁ ਪ੍ਰਭ ਪਰਮਾਨੰਦ ॥
ਰਾਮ ਨਾਮ ਤਤੁ ਕਰਹੁ ਬੀਚਾਰੁ ॥
ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥
ਪ੍ਰਾਨ ਤਰਨ ਕਾ ਇਹੈ ਸੁਆਉ ॥
ਆਠ ਪਹਰ ਪ੍ਰਭ ਪੇਖਹੁ ਨੇਰਾ ॥
ਮਿਟੈ ਅਗਿਆਨੁ ਬਿਨਸੈ ਅੰਧੇਰਾ ॥
ਸੁਨਿ ਉਪਦੇਸੁ ਹਿਰਦੈ ਬਸਾਵਹੁ ॥
ਮਨ ਇਛੇ ਨਾਨਕ ਫਲ ਪਾਵਹੁ ॥੫॥293॥

(ਅਨੰਦ=ਖ਼ੁਸ਼ੀਆਂ, ਪ੍ਰਭ ਗੁਨ=ਪ੍ਰਭੂ ਦੇ ਗੁਣ, ਪਰਮਾਨੰਦ=
ਸਭ ਤੋਂ ਉਚੀ ਖ਼ੁਸ਼ੀ ਵਾਲਾ, ਉਧਾਰੁ=ਬਚਾਉ, ਸੁਆਉ=
ਵਸੀਲਾ, ਤਰਨ=ਬਚਾਉਣਾ)

ਹਲਤੁ ਪਲਤੁ ਦੁਇ ਲੇਹੁ ਸਵਾਰਿ ॥
ਰਾਮ ਨਾਮੁ ਅੰਤਰਿ ਉਰਿ ਧਾਰਿ ॥
ਪੂਰੇ ਗੁਰ ਕੀ ਪੂਰੀ ਦੀਖਿਆ ॥
ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥
ਦੂਖੁ ਦਰਦੁ ਮਨ ਤੇ ਭਉ ਜਾਇ ॥
ਸਚੁ ਵਾਪਾਰੁ ਕਰਹੁ ਵਾਪਾਰੀ ॥
ਦਰਗਹ ਨਿਬਹੈ ਖੇਪ ਤੁਮਾਰੀ ॥
ਏਕਾ ਟੇਕ ਰਖਹੁ ਮਨ ਮਾਹਿ ॥
ਨਾਨਕ ਬਹੁਰਿ ਨ ਆਵਹਿ ਜਾਹਿ ॥੬॥

(ਹਲਤੁ=ਇਹ ਲੋਕ, ਪਲਤੁ=ਪਰਲੋਕ, ਉਰਿ ਧਾਰਿ=ਹਿਰਦੇ
ਵਿਚ ਟਿਕਾਓ, ਦੀਖਿਆ=ਸਿੱਖਿਆ, ਜਿਸੁ ਮਨਿ=ਜਿਸ ਦੇ ਮਨ
ਵਿਚ, ਤਿਸੁ=ਉਸ ਨੂੰ, ਪਰੀਖਿਆ=ਪਰਖ,ਸਮਝ, ਵਾਪਾਰੀ=ਹੇ
ਵਣਜਾਰੇ ਜੀਵ! ਨਿਬਹੈ=ਸਿਰੇ ਚੜ੍ਹ ਜਾਏ, ਖੇਪ=ਸੌਦਾ, ਬਹੁਰਿ=
ਫੇਰ, ਮੁੜ, ਸਾਚੁ=ਸਦਾ-ਥਿਰ ਰਹਿਣ ਵਾਲਾ ਪ੍ਰਭੂ)

ਤਿਸ ਤੇ ਦੂਰਿ ਕਹਾ ਕੋ ਜਾਇ ॥
ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥
ਨਾਮੁ ਜਪਤ ਮਨਿ ਹੋਵਤ ਸੂਖ ॥
ਚਿੰਤਾ ਜਾਇ ਮਿਟੈ ਅਹੰਕਾਰੁ ॥
ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
ਸਿਰ ਊਪਰਿ ਠਾਢਾ ਗੁਰੁ ਸੂਰਾ ॥
ਨਾਨਕ ਤਾ ਕੇ ਕਾਰਜ ਪੂਰਾ ॥੭॥

(ਤਿਸ ਤੇ=ਉਸ ਪ੍ਰਭੂ ਤੋਂ, ਕਹਾ=ਕਿਥੇ? ਉਬਰੈ=ਬਚਦਾ ਹੈ,
ਨ ਪਹੁਚਨਹਾਰੁ=ਬਰਾਬਰੀ ਨਹੀਂ ਕਰ ਸਕਦਾ, ਠਾਢਾ=ਖਲੋਤਾ,
ਸੂਰਾ=ਸੂਰਮਾ, ਤਾ ਕੈ=ਉਸ ਦੇ ਅੰਦਰ)

ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥
ਦਰਸਨੁ ਪੇਖਤ ਉਧਰਤ ਸ੍ਰਿਸਟਿ ॥
ਚਰਨ ਕਮਲ ਜਾ ਕੇ ਅਨੂਪ ॥
ਸਫਲ ਦਰਸਨੁ ਸੁੰਦਰ ਹਰਿ ਰੂਪ ॥
ਧੰਨੁ ਸੇਵਾ ਸੇਵਕੁ ਪਰਵਾਨੁ ॥
ਅੰਤਰਜਾਮੀ ਪੁਰਖੁ ਪ੍ਰਧਾਨੁ ॥
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥
ਤਾ ਕੈ ਨਿਕਟਿ ਨ ਆਵਤ ਕਾਲੁ ॥
ਅਮਰ ਭਏ ਅਮਰਾ ਪਦੁ ਪਾਇਆ ॥
ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥

(ਜਾ ਕੀ ਦ੍ਰਿਸਟਿ=ਜਿਸ ਦੀ ਨਜ਼ਰ ਵਿਚ, ਦਰਸਨੁ ਪੇਖਤ=
ਦੀਦਾਰ ਕਰ ਕੇ, ਅਨੂਪ=ਲਾ-ਸਾਨੀ,ਬੇ-ਮਿਸਾਲ, ਸਫਲ
ਦਰਸਨੁ=ਜਿਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ
ਹੈ, ਧੰਨੁ=ਮੁਬਾਰਿਕ, ਪਰਵਾਨੁ=ਕਬੂਲ, ਪ੍ਰਧਾਨੁ=ਸਭ ਤੋਂ
ਵੱਡਾ, ਤਾ ਕੈ ਨਿਕਟਿ=ਉਸ ਦੇ ਨੇੜੇ, ਅਮਰਾ ਪਦੁ=ਸਦਾ
ਕਾਇਮ ਰਹਿਣ ਵਾਲਾ ਦਰਜਾ)

ਸਲੋਕੁ ॥

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

(ਅੰਜਨੁ=ਸੁਰਮਾ, ਗੁਰਿ=ਗੁਰੂ ਨੇ,ਅੰਧੇਰ ਬਿਨਾਸੁ=ਹਨੇਰੇ
ਦਾ ਨਾਸ, ਸੰਤ ਭੇਟਿਆ=ਗੁਰੂ ਨੂੰ ਮਿਲਿਆ, ਮਨਿ=ਮਨ ਵਿਚ,
ਪਰਗਾਸੁ=ਚਾਨਣ)

ਅਸਟਪਦੀ ॥

ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥
ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥
ਅਨਿਕ ਰੰਗ ਨਾਨਾ ਦ੍ਰਿਸਟਾਹਿ ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
ਦੇਹੀ ਮਹਿ ਇਸ ਕਾ ਬਿਸ੍ਰਾਮੁ ॥
ਸੁੰਨ ਸਮਾਧਿ ਅਨਹਤ ਤਹ ਨਾਦ ॥
ਕਹਨੁ ਨ ਜਾਈ ਅਚਰਜ ਬਿਸਮਾਦ ॥
ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥
ਨਾਨਕ ਤਿਸੁ ਜਨ ਸੋਝੀ ਪਾਏ ॥੧॥

(ਅੰਤਰਿ=ਅੰਦਰ, ਨਾਨਾ=ਕਈ ਕਿਸਮ ਦੇ, ਦ੍ਰਿਸਟਾਹਿ=
ਵੇਖਣ ਵਿਚ ਆਉਂਦੇ ਹਨ, ਸਮਿਗ੍ਰੀ=ਪਦਾਰਥ, ਏਕਸੁ
ਘਟ ਮਾਹਿ=ਇਕ (ਪ੍ਰਭੂ) ਵਿਚ ਹੀ! ਬਿਸ੍ਰਾਮੁ=ਟਿਕਾਣਾ,
ਸੁੰਨ ਸਮਾਧਿ=ਉਹ ਸਮਾਧੀ ਜਿਸ ਵਿਚ ਕੋਈ ਫੁਰਨਾ
ਨਾਹ ਉਠੇ, ਅਨਹਦ=ਇਕ-ਰਸ,ਲਗਾਤਾਰ, ਤਹ=ਓਥੇ,
ਉਸ ਸਰੀਰ ਵਿਚ, ਨਾਦ=ਆਵਾਜ਼,ਰਾਗ, ਬਿਸਮਾਦ=
ਅਚਰਜ)

ਸੋ ਅੰਤਰਿ ਸੋ ਬਾਹਰਿ ਅਨੰਤ ॥
ਘਟਿ ਘਟਿ ਬਿਆਪਿ ਰਹਿਆ ਭਗਵੰਤ ॥
ਧਰਨਿ ਮਾਹਿ ਆਕਾਸ ਪਇਆਲ ॥
ਸਰਬ ਲੋਕ ਪੂਰਨ ਪ੍ਰਤਿਪਾਲ ॥
ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥
ਜੈਸੀ ਆਗਿਆ ਤੈਸਾ ਕਰਮੁ ॥
ਪਉਣ ਪਾਣੀ ਬੈਸੰਤਰ ਮਾਹਿ ॥
ਚਾਰਿ ਕੁੰਟ ਦਹ ਦਿਸੇ ਸਮਾਹਿ ॥
ਤਿਸ ਤੇ ਭਿੰਨ ਨਹੀ ਕੋ ਠਾਉ ॥
ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥293-294॥

(ਧਰਨਿ=ਧਰਤੀ, ਪਇਆਲ=ਪਤਾਲ, ਸਰਬ ਲੋਕ=
ਸਾਰੇ ਭਵਨਾਂ ਵਿਚ, ਬਨਿ=ਜੰਗਲ ਵਿਚ, ਤਿਨਿ=ਤ੍ਰਿਣ ਵਿਚ,
ਘਾਹ ਆਦਿਕ ਵਿਚ, ਪਰਬਤਿ=ਪਰਬਤ ਵਿਚ, ਆਗਿਆ=
ਹੁਕਮ, ਕਰਮੁ=ਕੰਮ, ਬੈਸੰਤਰ=ਅੱਗ, ਕੁੰਟ=ਕੂਟ, ਦਿਸ=
ਤਰਫ਼, ਪਾਸਾ, ਭਿੰਨ=ਵੱਖਰਾ)

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥
ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ ॥
ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥
ਆਪਿ ਅਡੋਲੁ ਨ ਕਬਹੂ ਡੋਲੈ ॥
ਸਰਬ ਕਲਾ ਕਰਿ ਖੇਲੈ ਖੇਲ ॥
ਮੋਲਿ ਨ ਪਾਈਐ ਗੁਣਹ ਅਮੋਲ ॥
ਸਰਬ ਜੋਤਿ ਮਹਿ ਜਾ ਕੀ ਜੋਤਿ ॥
ਧਾਰਿ ਰਹਿਓ ਸੁਆਮੀ ਓਤਿ ਪੋਤਿ ॥
ਗੁਰ ਪਰਸਾਦਿ ਭਰਮ ਕਾ ਨਾਸੁ ॥
ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥

(ਸਸੀਅਰੁ=ਚੰਦ੍ਰਮਾ, ਸੂਰ=ਸੂਰਜ, ਨਖ੍ਯਤ੍ਰ=ਤਾਰੇ,
ਸਭੁ ਕੋ=ਹਰੇਕ ਜੀਵ, ਕਲਾ=ਤਾਕਤਾਂ, ਕਰਿ=ਰਚ ਕੇ,
ਮੋਲਿ=ਮੁੱਲ ਤੋਂ, ਗੁਣਹ ਅਮੋਲ=ਅਮੋਲਕ ਗੁਣਾਂ ਵਾਲਾ ਹੈ,
ਧਾਰਿ ਰਹਿਓ=ਆਸਰਾ ਦੇ ਰਿਹਾ ਹੈ, ਓਤਿ ਪੋਤਿ=ਤਾਣੇ
ਪੇਟੇ ਵਾਂਗ, ਬਿਸਾਸੁ=ਵਿਸ਼ਵਾਸ,ਯਕੀਨ)

ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥
ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥
ਸਤਿ ਬਚਨ ਸਾਧੂ ਸਭਿ ਕਹਤ ॥
ਜੋ ਜੋ ਹੋਇ ਸੋਈ ਸੁਖੁ ਮਾਨੈ ॥
ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥
ਅੰਤਰਿ ਬਸੇ ਬਾਹਰਿ ਭੀ ਓਹੀ ॥
ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥

(ਪੇਖਨੁ=ਵੇਖਣਾ, ਸਭੁ=ਸਾਰਾ,ਹਰ ਥਾਂ, ਸਭਿ=ਸਾਰੇ,
ਧਰਮ=ਧਰਮ ਦੇ ਖ਼ਿਆਲ, ਸੁਭ=ਚੰਗੇ, ਜਿਨਿ=ਜਿਸ ਨੇ,
ਰਹਤ=ਰਹਣੀ, ਸਭਿ ਸਤਿ ਬਚਨ=ਸਾਰੇ ਸੱਚੇ ਬਚਨ,
ਮੋਹੀ=ਮਸਤ ਹੋ ਜਾਂਦੀ ਹੈ, ਸਭ=ਸਾਰੀ ਸ੍ਰਿਸ਼ਟੀ)

ਆਪਿ ਸਤਿ ਕੀਆ ਸਭੁ ਸਤਿ ॥
ਤਿਸੁ ਪ੍ਰਭ ਤੇ ਸਗਲੀ ਉਤਪਤਿ ॥
ਤਿਸੁ ਭਾਵੈ ਤਾ ਕਰੇ ਬਿਸਥਾਰੁ ॥
ਤਿਸੁ ਭਾਵੈ ਤਾ ਏਕੰਕਾਰੁ ॥
ਅਨਿਕ ਕਲਾ ਲਖੀ ਨਹ ਜਾਇ ॥
ਜਿਸੁ ਭਾਵੈ ਤਿਸੁ ਲਏ ਮਿਲਾਇ ॥
ਕਵਨ ਨਿਕਟਿ ਕਵਨ ਕਹੀਐ ਦੂਰਿ ॥
ਆਪੇ ਆਪਿ ਆਪ ਭਰਪੂਰਿ ॥
ਅੰਤਰਗਤਿ ਜਿਸੁ ਆਪਿ ਜਨਾਏ ॥
ਨਾਨਕ ਤਿਸੁ ਜਨ ਆਪਿ ਬੁਝਾਏ ॥੫॥

(ਸਤਿ=ਹੋਂਦ ਵਾਲਾ, ਉਤਪਤਿ=ਪੈਦਾਇਸ਼,ਸ੍ਰਿਸ਼ਟੀ,
ਤਿਸੁ ਭਾਵੈ=ਜੇ ਉਸ ਪ੍ਰਭੂ ਨੂੰ ਚੰਗਾ ਲੱਗੇ, ਕਲਾ=ਤਾਕਤ,
ਨਿਕਟਿ=ਨੇੜੇ, ਭਰਪੂਰਿ=ਵਿਆਪਕ, ਅੰਤਰਗਤਿ=
ਅੰਦਰਲੀ ਉੱਚੀ ਅਵਸਥਾ, ਜਨਾਏ=ਸੁਝਾਉਂਦਾ ਹੈ)

ਸਰਬ ਭੂਤ ਆਪਿ ਵਰਤਾਰਾ ॥
ਸਰਬ ਨੈਨ ਆਪਿ ਪੇਖਨਹਾਰਾ ॥
ਸਗਲ ਸਮਗ੍ਰੀ ਜਾ ਕਾ ਤਨਾ ॥
ਆਪਨ ਜਸੁ ਆਪ ਹੀ ਸੁਨਾ ॥
ਆਵਨ ਜਾਨੁ ਇਕੁ ਖੇਲੁ ਬਨਾਇਆ ॥
ਆਗਿਆਕਾਰੀ ਕੀਨੀ ਮਾਇਆ ॥
ਸਭ ਕੈ ਮਧਿ ਅਲਿਪਤੋ ਰਹੈ ॥
ਜੋ ਕਿਛੁ ਕਹਣਾ ਸੁ ਆਪੇ ਕਹੈ ॥
ਆਗਿਆ ਆਵੈ ਆਗਿਆ ਜਾਇ ॥
ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥

(ਭੂਤ=ਜੀਵ, ਵਰਤਾਰਾ=ਵਰਤ ਰਿਹਾ ਹੈ, ਨੈਨ=ਅੱਖਾਂ,
ਤਨਾ=ਸਰੀਰ, ਜਸੁ=ਸੋਭਾ, ਖੇਲੁ=ਤਮਾਸ਼ਾ, ਆਗਿਆਕਾਰੀ=
ਹੁਕਮ ਵਿਚ ਤੁਰਨ ਵਾਲੀ, ਮਧਿ=ਵਿਚ, ਅਲਿਪਤੋ=ਨਿਰਲੇਪ)

ਇਸ ਤੇ ਹੋਇ ਸੁ ਨਾਹੀ ਬੁਰਾ ॥
ਓਰੈ ਕਹਹੁ ਕਿਨੈ ਕਛੁ ਕਰਾ ॥
ਆਪਿ ਭਲਾ ਕਰਤੂਤਿ ਅਤਿ ਨੀਕੀ ॥
ਆਪੇ ਜਾਨੈ ਅਪਨੇ ਜੀ ਕੀ ॥
ਆਪਿ ਸਾਚੁ ਧਾਰੀ ਸਭ ਸਾਚੁ ॥
ਓਤਿ ਪੋਤਿ ਆਪਨ ਸੰਗਿ ਰਾਚੁ ॥
ਤਾ ਕੀ ਗਤਿ ਮਿਤਿ ਕਹੀ ਨ ਜਾਇ ॥
ਦੂਸਰ ਹੋਇ ਤ ਸੋਝੀ ਪਾਇ ॥
ਤਿਸ ਕਾ ਕੀਆ ਸਭੁ ਪਰਵਾਨੁ ॥
ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥

(ਇਸ ਤੇ=ਇਸ ਤੋਂ, ਓਰੈ=ਉਰੇ,ਰੱਬ ਤੋਂ ਬਿਨਾ,
ਕਿਨੈ=ਕਿਸੇ ਨੇ, ਕਰਤੂਤਿ=ਕੰਮ, ਨੀਕੀ=ਚੰਗੀ,
ਜੀ ਕੀ=ਦਿਲ ਦੀ, ਸਾਚੁ=ਹੋਂਦ ਵਾਲਾ, ਸਭ=ਸਾਰੀ
ਰਚਨਾ, ਓਤਿ ਪੋਤਿ=ਤਾਣੇ ਪੇਟੇ ਵਾਂਗ, ਮਿਤਿ=
ਮਿਣਤੀ)

ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥
ਆਪਿ ਮਿਲਾਇ ਲਏ ਪ੍ਰਭੁ ਸੋਇ ॥
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
ਧੰਨੁ ਧੰਨੁ ਧੰਨੁ ਜਨੁ ਆਇਆ ॥
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
ਜਨ ਆਵਨ ਕਾ ਇਹੈ ਸੁਆਉ ॥
ਜਨ ਕੈ ਸੰਗਿ ਚਿਤਿ ਆਵੈ ਨਾਉ ॥
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥294-295॥

(ਕੁਲਵੰਤੁ=ਚੰਗੀ ਕੁਲ ਵਾਲਾ, ਪਤਿਵੰਤੁ=ਇੱਜ਼ਤ ਵਾਲਾ,
ਜੀਵਨ ਮੁਕਤਿ=ਜਿਸ ਨੇ ਜੀਊਂਦਿਆਂ ਹੀ ਮੁਕਤੀ ਪਾ ਲਈ
ਹੈ, ਜਿਸੁ ਰਿਦੈ=ਜਿਸ ਦੇ ਹਿਰਦੇ ਵਿਚ, ਧੰਨੁ=ਮੁਬਾਰਿਕ,
ਸੁਆਉ=ਪ੍ਰਯੋਜਨ, ਮਨੋਰਥ, ਚਿਤਿ=ਚਿਤ ਵਿਚ ।)

ਸਲੋਕੁ ॥

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥

(ਪੂਰਾ ਜਾ ਕਾ ਨਾਉ=ਜਿਸ ਦਾ ਨਾਮ ਸਦਾ ਕਾਇਮ ਰਹਿਣ
ਵਾਲਾ ਹੈ, ਆਰਾਧਿਆ=ਸਿਮਰਿਆ ਹੈ, ਪੂਰਾ ਪਾਇਆ=
ਪੂਰਨ ਪ੍ਰਭੂ ਮਿਲ ਪਿਆ ਹੈ, ਗਾਉ=ਗਾ)

ਅਸਟਪਦੀ ॥

ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥੧॥

(ਨਿਕਟਿ=ਨੇੜੇ, ਕਰਿ=ਕਰ ਕੇ, ਪੇਖੁ=ਵੇਖ, ਮਨ ਅੰਤਰ
ਕੀ=ਮਨ ਦੇ ਅੰਦਰ ਦੀ, ਚਿੰਦ=ਚਿੰਤਾ, ਅਨਿਤ=ਨਾਹ ਨਿੱਤ
ਰਹਿਣ ਵਾਲੀਆਂ, ਤਰੰਗ=ਲਹਿਰਾਂ, ਆਪੁ ਛੋਡਿ=ਆਪਣਾ ਆਪ
ਛੱਡ ਕੇ, ਅਗਨਿ ਸਾਗਰੁ=(ਵਿਕਾਰਾਂ ਦੀ) ਅੱਗ ਦਾ ਸਮੁੰਦਰ,
ਭੰਡਾਰ=ਖ਼ਜ਼ਾਨੇ)

ਖੇਮ ਕੁਸਲ ਸਹਜ ਆਨੰਦ ॥
ਸਾਧਸੰਗਿ ਭਜੁ ਪਰਮਾਨੰਦ ॥
ਨਰਕ ਨਿਵਾਰਿ ਉਧਾਰਹੁ ਜੀਉ ॥
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
ਚਿਤਿ ਚਿਤਵਹੁ ਨਾਰਾਇਣ ਏਕ ॥
ਏਕ ਰੂਪ ਜਾ ਕੇ ਰੰਗ ਅਨੇਕ ॥
ਗੋਪਾਲ ਦਾਮੋਦਰ ਦੀਨ ਦਇਆਲ ॥
ਦੁਖ ਭੰਜਨ ਪੂਰਨ ਕਿਰਪਾਲ ॥
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
ਨਾਨਕ ਜੀਅ ਕਾ ਇਹੈ ਅਧਾਰ ॥੨॥

(ਖੇਮ=ਅਟੱਲ ਸੁਖ, ਕੁਸਲ=ਸੁਖਸਾਂਦ, ਸਹਜ=
ਆਤਮਕ ਅਡੋਲਤਾ, ਨਿਵਾਰਿ=ਹਟਾ ਕੇ, ਉਧਾਰਹੁ=
ਬਚਾ ਲੈ, ਜੀਉ=ਜਿੰਦ, ਚਿਤਿ=ਚਿਤ ਵਿਚ, ਚਿਤਵਹੁ=
ਸੋਚੋ, ਦੁਖ ਭੰਜਨ=ਦੁਖਾਂ ਦਾ ਨਾਸ ਕਰਨ ਵਾਲਾ,
ਜੀਅ ਕਾ=ਜਿੰਦ ਦਾ, ਅਧਾਰ=ਆਸਰਾ)

ਉਤਮ ਸਲੋਕ ਸਾਧ ਕੇ ਬਚਨ ॥
ਅਮੁਲੀਕ ਲਾਲ ਏਹਿ ਰਤਨ ॥
ਸੁਨਤ ਕਮਾਵਤ ਹੋਤ ਉਧਾਰ ॥
ਆਪਿ ਤਰੈ ਲੋਕਹ ਨਿਸਤਾਰ ॥
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
ਨਾਨਕ ਉਧਰੇ ਤਿਨ ਕੈ ਸਾਥੇ ॥੩॥

(ਸਲੋਕ=ਸਿਫ਼ਤਿ-ਸਾਲਾਹ ਹੀ ਬਾਣੀ, ਅਮੁਲੀਕ=
ਅਮੋਲਕ, ਲੋਕਹ ਨਿਸਤਾਰ=ਲੋਕਾਂ ਦਾ ਨਿਸਤਾਰਾ,
ਸਫਲ=ਪੂਰੀਆਂ ਮੁਰਾਦਾਂ ਵਾਲਾ, ਹਰਿ ਰੰਗੁ=ਪ੍ਰਭੂ ਦਾ
ਪਿਆਰ, ਜੈ ਜੈ ਸਬਦੁ=ਫ਼ਤਹ ਦੀ ਆਵਾਜ਼, ਅਨਾਹਦੁ=
ਇਕ-ਰਸ, ਗਾਜੈ=ਗੱਜਦਾ ਹੈ,ਨੂਰ ਪਰਗਟ ਕਰਦਾ ਹੈ,
ਮਹਾਂਤ=ਉੱਚੀ ਕਰਣੀ ਵਾਲਾ ਮਨੁੱਖ)

ਸਰਨਿ ਜੋਗੁ ਸੁਨਿ ਸਰਨੀ ਆਏ ॥
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
ਮਿਟਿ ਗਏ ਬੈਰ ਭਏ ਸਭ ਰੇਨ ॥
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
ਸੁਪ੍ਰਸੰਨ ਭਏ ਗੁਰਦੇਵ ॥
ਪੂਰਨ ਹੋਈ ਸੇਵਕ ਕੀ ਸੇਵ ॥
ਆਲ ਜੰਜਾਲ ਬਿਕਾਰ ਤੇ ਰਹਤੇ ॥
ਰਾਮ ਨਾਮ ਸੁਨਿ ਰਸਨਾ ਕਹਤੇ ॥
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
ਨਾਨਕ ਨਿਬਹੀ ਖੇਪ ਹਮਾਰੀ ॥੪॥

(ਸਰਨਿ=ਦਰ ਢੱਠੇ ਦੀ ਰਾਖੀ ਕਰਨ ਜੋਗਾ, ਜੋਗੁ=ਸਮਰੱਥ,
ਸਭ ਰੇਨ=ਸਭ ਦੇ ਪੈਰਾਂ ਦੀ ਖ਼ਾਕ, ਆਲ ਜੰਜਾਲ=ਘਰ ਦੇ ਧੰਧੇ,
ਬਿਕਾਰ ਤੇ=ਵਿਕਾਰਾਂ ਤੋਂ, ਰਹਤੇ=ਬਚ ਗਏ ਹਾਂ, ਰਸਨਾ=ਜੀਭ
ਨਾਲ, ਪ੍ਰਭਿ=ਪ੍ਰਭੂ ਨੇ, ਖੇਪ=ਲੱਦਿਆ ਹੋਇਆ ਸੌਦਾ, ਨਿਬਹੀ=
ਕਬੂਲ ਹੋ ਗਈ ਹੈ)

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
ਸਾਵਧਾਨ ਏਕਾਗਰ ਚੀਤ ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
ਸਰਬ ਇਛਾ ਤਾ ਕੀ ਪੂਰਨ ਹੋਇ ॥
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
ਸਭ ਤੇ ਊਚ ਪਾਏ ਅਸਥਾਨੁ ॥
ਬਹੁਰਿ ਨ ਹੋਵੈ ਆਵਨ ਜਾਨੁ ॥
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
ਨਾਨਕ ਜਿਸਹਿ ਪਰਾਪਤਿ ਹੋਇ ॥੫॥

(ਸਾਵਧਾਨ=ਅਵਧਾਨ ਸਹਿਤ, ਧਿਆਨ ਨਾਲ, ਏਕਾਗਰ=
ਇਕ ਨਿਸ਼ਾਨੇ ਤੇ ਟਿਕਿਆ ਹੋਇਆ, ਸਹਜ=ਅਡੋਲ ਅਵਸਥਾ,
ਗੋਬਿੰਦ ਗੁਨ=ਪ੍ਰਭੂ ਦੇ ਗੁਣ, ਨਿਧਾਨ=ਖ਼ਜ਼ਾਨਾ, ਪ੍ਰਧਾਨ=ਸਭ
ਤੋਂ ਵੱਡਾ, ਲੋਇ=ਲੋਕਿ,ਜਗਤ ਵਿਚ, ਪ੍ਰਗਟੁ=ਪ੍ਰਸਿੱਧ,ਉੱਘਾ,
ਆਵਨ ਜਾਨੁ=ਆਉਣਾ ਜਾਣਾ,ਜੰਮਣਾ ਮਰਨਾ, ਜਿਸਹਿ=
ਜਿਸ ਨੂੰ, ਪਰਾਪਤਿ ਹੋਇ=ਮਿਲਦਾ ਹੈ)

ਖੇਮ ਸਾਂਤਿ ਰਿਧਿ ਨਵ ਨਿਧਿ ॥
ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥
ਸਭ ਕੈ ਮਧਿ ਸਗਲ ਤੇ ਉਦਾਸ ॥
ਸੁੰਦਰੁ ਚਤੁਰੁ ਤਤ ਕਾ ਬੇਤਾ ॥
ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥296॥

(ਖੇਮ=ਅਟੱਲ ਸੁਖ, ਸਾਂਤਿ=ਮਨ ਦਾ ਟਿਕਾਉ, ਰਿਧਿ=
ਜੋਗ ਦੀਆਂ ਤਾਕਤਾਂ, ਨਵ ਨਿਧਿ=ਨੌ ਖ਼ਜ਼ਾਨੇ, ਸਿਧਿ=
ਕਰਾਮਾਤਾਂ, ਤਹ=ਓਥੇ,ਉਸ ਮਨੁੱਖ ਵਿਚ, ਕਮਲ
ਪ੍ਰਗਾਸ=ਹਿਰਦੇ ਰੂਪ ਕਉਲ ਫੁੱਲ ਦਾ ਖੇੜਾ,
ਸਭ ਕੈ ਮਧਿ ਸਗਲ ਤੇ ਉਦਾਸ=ਸਭ ਦੇ ਵਿਚ
ਰਹਿੰਦਾ ਹੋਇਆ ਸਭ ਤੋਂ ਉਪਰਾਮ, ਤਤ ਕਾ ਬੇਤਾ=
ਪ੍ਰਭੂ ਦਾ ਮਹਰਮ,ਮੂਲ ਦਾ ਜਾਣਨ ਵਾਲਾ, ਸਮਦਰਸੀ=
ਇਕੋ ਜਿਹਾ ਵੇਖਣ ਵਾਲਾ, ਇਹ ਫਲ=ਇਹ ਸਾਰੇ ਫਲ,
ਮੁਖਿ=ਮੂੰਹ ਤੋਂ, ਭਨੇ=ਉਚਾਰਿਆਂ)

ਇਹੁ ਨਿਧਾਨੁ ਜਪੈ ਮਨਿ ਕੋਇ ॥
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
ਸਗਲ ਮਤਾਂਤ ਕੇਵਲ ਹਰਿ ਨਾਮ ॥
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
ਸਾਧ ਸਰਣਿ ਨਾਨਕ ਤੇ ਆਏ ॥੭॥

(ਜੁਗ=ਜ਼ਿੰਦਗੀ ਦਾ ਸਮਾ, ਗਤਿ=ਉੱਚੀ ਅਵਸਥਾ,
ਬਾਣੀ=ਬਾਣੀ,ਬਚਨ, ਗੁਣ ਗੋਬਿੰਦ=ਗੋਬਿੰਦ ਦੇ ਗੁਣ,
ਨਾਮ ਧੁਨਿ=ਪ੍ਰਭੂ ਦੇ ਨਾਮ ਦੀ ਧੁਨਿ, ਬਖਾਣੀ=ਕਹੀ
ਹੈ, ਮਤਾਂਤ=ਮਤਾਂ ਦਾ ਅੰਤ,ਮਤਾਂ ਦਾ ਸਿੱਟਾ, ਕਰਮ=
ਬਖ਼ਸ਼ਸ਼, ਪ੍ਰਭਿ=ਪ੍ਰਭੂ ਨੇ, ਕੋਇ=ਜੇ ਕੋਈ ਮਨੁੱਖ)

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
ਦੁਲਭ ਦੇਹ ਤਤਕਾਲ ਉਧਾਰੈ ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੇ ਭੈ ਭਰਮ ॥
ਸਾਧ ਨਾਮ ਨਿਰਮਲ ਤਾ ਕੇ ਕਰਮ ॥
ਸਭ ਤੇ ਊਚ ਤਾ ਕੀ ਸੋਭਾ ਬਨੀ ॥
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥

(ਤਤਕਾਲ=ਉਸ ਵੇਲੇ, ਤਾ ਕੀ ਬਾਨੀ=ਉਸ ਮਨੁੱਖ
ਦੇ ਬਚਨ, ਕਰਮ=ਕੰਮ, ਇਹ ਗੁਣਿ=ਇਸ ਗੁਣ ਦੇ
ਕਾਰਣ, ਸੁਖਮਨੀ=ਸੁਖਾਂ ਦੀ ਮਣੀ, ਦੇਹ=ਸਰੀਰ)

  • ਮੁੱਖ ਪੰਨਾ : ਬਾਣੀ, ਗੁਰੂ ਅਰਜਨ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ