Dulla Bhatti
ਦੁੱਲਾ ਭੱਟੀ

26 ਮਾਰਚ ਅਕਬਰ ਬਾਦਸ਼ਾਹ ਦੇ ਬਾਗੀ ਸੂਰਮੇ ਦੁੱਲਾ ਭੱਟੀ ਦਾ ਸ਼ਹਾਦਤ ਦਿਹਾੜਾ ਹੈ। ਤਖ਼ਤ ਲਾਹੌਰ ਨੂੰ ਭਾਜੜਾਂ ਪਾਉਣ ਵਾਲੇ ਸੂਰਮੇ ਦਾ। ਦਿੱਲੀ ਦੇ ਕਿੰਗਰੇ ਭੋਰਨ ਵਾਲੇ ਦਾ। ਜਿਸ ਦੇ ਬਾਪ ਦਾਦੇ ਵੀ ਬਾਗ਼ੀ ਸਨ ਮੁਗਲ ਹਕੂਮਤ ਦੇ। ਧਰਤੀ ਦਾ ਪਹਿਲਾ ਨਾਬਰ ਕਿਸਾਨ ਜਿਸਨੇ ਅਕਬਰ ਨੂੰ ਲਗਾਨ (ਮਾਲੀਆ) ਦੇਣ ਤੋਂ ਇਨਕਾਰ ਕੀਤਾ।
ਗੁਰਸ਼ਰਨ ਸਿੰਘ ਨਾਟਕਕਾਰ ਦੇ ਨਾਟਕ ਧਮਕ ਨਗਾਰੇ ਦੀ ਯਾਦ ਆ ਰਿਹਾ ਹੈ ਜਿਸ ਨੇ ਪੰਜਾਬ ਚ ਇਸ ਸੂਰਮੇ ਦੀ ਬਾਤ ਪਾਈ।
ਆਉ! ਇਸ ਸੂਰਮੇ ਦੀ ਬਾਤ ਪਾਈਏ 26 ਮਾਰਚ ਨੂੰ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰੀਏ। ਪੋਸਟਰਾਂ ਤੇ ਉਤਾਰੀਏ। ਘੱਲ ਕਲਾਂ ਵਾਲਾ ਮਨਜੀਤ ਸਿੰਘ ਗਿੱਲ ਇਸ ਨੂੰ ਬੁੱਤ ‘ਚ ਢਾਲੇਗਾ। ਵਾਘਾ ਬਾਰਡਰ ਨੇੜੇ ਕਿਤੇ ਇਸ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ।
ਚਲੋ ਸਾਹਿੱਤਕ ਸਭਿਆਚਾਰਕ ਤੇ ਸਮਾਜਿਕ ਸੰਸਥਾਵਾਂ ਹੰਭਲਾ ਮਾਰਨ। ਰੇਡੀਉ ਟੀ ਵੀ ਉਸ ਦਿਨ ਦੁੱਲਾ ਭੱਟੀ ਦੀ ਬੀਰਤਾ ਦੇ ਗੀਤ ਸੁਣਾਉਣ। ਚਲੋ! ਹਿੰਮਤ ਕਰੀਏ। ਜੁਅਰਤ ਦਾ ਵਰਕਾ ਪੜ੍ਹੀਏ। -ਗੁਰਭਜਨ ਗਿੱਲ