Baba Sheikh Farid
ਬਾਬਾ ਸ਼ੇਖ ਫ਼ਰੀਦ ਜੀ
ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ (੧੧੭੩–੧੨੬੬) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ ਜਾਂ ਬਾਬਾ ਫ਼ਰੀਦ ਜੀ ਦੇ ਨਾਂ ਨਾਲ
ਯਾਦ ਕਰਦੇ ਹਨ। ਉਹ ਬਾਰ੍ਹਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਜਨਮ
ਮੁਲਤਾਨ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾ ਦੇ ਪਿਤਾ ਜੀ ਜਮਾਲ-ਉਦ-
ਦੀਨ ਸੁਲੇਮਾਨ ਅਤੇ ਮਾਤਾ ਜੀ ਮਰੀਅਮ ਬੀਬੀ (ਕਰਸੁਮ ਬੀਬੀ) ਸਨ। ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਆਦਿ ਕਵੀ ਵਜੋਂ
ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ
ਚਾਰ ਸ਼ਬਦ ਅਤੇ ੧੧੨ ਸਲੋਕ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਮਿਲਣ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ,
ਉਨ੍ਹਾਂ ਨੂੰ ਸਭ ਲੋਕਾਂ ਵਿਚ ਆਦਰ ਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ।
ਬਾਬਾ ਸ਼ੇਖ ਫ਼ਰੀਦ ਜੀ ਦੀਆਂ ਰਚਨਾਵਾਂ