Baba Sheikh Farid ਬਾਬਾ ਸ਼ੇਖ ਫ਼ਰੀਦ ਜੀ
Farid-ud-din Masud Ganjshakar (1173–1266) is commonly known as Baba Sheikh Farid or Baba Farid Ji. He was a 12th-century Sufi preacher and saint of the Chishti Order of South Asia. He was born at Kothiwal village, 10 km from Multan ( Pakistan ) to Jamal-ud-din Suleiman and Maryam Bibi (Qarsum Bibi). He is generally recognized as the first major poet of the Punjabi language and is considered one of the great saints of the Punjab. He is one of the fifteen Sikh bhagats and selections from his work are included in the Sri Guru Granth Sahib. His poetry in Sri Guru Granth Sahib includes four Shabads (hymns) and 112 Shlokas. He is respected equally among Muslims, Hindus and Sikhs. Poetry of Baba Sheikh Farid in ਗੁਰਮੁਖੀ, شاہ مکھی/ اُردُو and हिन्दी.
ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ (੧੧੭੩–੧੨੬੬) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ ਜਾਂ ਬਾਬਾ ਫ਼ਰੀਦ ਦੇ ਨਾਂ ਨਾਲ ਯਾਦ ਕਰਦੇ ਹਨ। ਉਹ ਬਾਰ੍ਹਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਜਨਮ ਮੁਲਤਾਨ (ਪਾਕਿਸਤਾਨ) ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾ ਦੇ ਪਿਤਾ ਜੀ ਜਮਾਲ-ਉਦ- ਦੀਨ ਸੁਲੇਮਾਨ ਅਤੇ ਮਾਤਾ ਜੀ ਮਰੀਅਮ ਬੀਬੀ (ਕਰਸੁਮ ਬੀਬੀ) ਸਨ। ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਆਦਿ ਕਵੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ਚਾਰ ਸ਼ਬਦ ਅਤੇ ੧੧੨ ਸਲੋਕ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਮਿਲਣ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ, ਉਨ੍ਹਾਂ ਨੂੰ ਸਭ ਲੋਕਾਂ ਵਿਚ ਆਦਰ ਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ।