SS Charan Singh Shaheed
ਚਰਨ ਸਿੰਘ ਸ਼ਹੀਦ
ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ।
੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ ।
ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ'
ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੇ
ਕਹਾਣੀ ਸੰਗ੍ਰਹਿ ਹਨ: ਟਕੋਰਾਂ, ਹੱਸਦੇ ਹੰਝੂ, ਸੁਆਦ ਦੇ ਟੋਕਰੇ, ਹਾਸੇ ਦੀ ਬਰਖਾ, ਜਗਤ ਤਮਾਸ਼ਾ ਆਦਿ ।
ਉਨ੍ਹਾਂ ਦੀਆਂ ਵਿਲੱਖਣ ਖ਼ੂਬੀਆਂ ਕਰਕੇ, ਉਨ੍ਹਾਂ ਦੀਆਂ ਰਚਨਾਵਾਂ ਬਹੁਤ ਹਰਮਨ ਪਿਆਰੀਆਂ ਹਨ ।
ਐਸ.ਐਸ.ਚਰਨ ਸਿੰਘ ਸ਼ਹੀਦ : ਪੰਜਾਬੀ ਕਹਾਣੀਆਂ
SS Charan Singh Shaheed : Punjabi Stories/Kahanian