Trilok Singh Thakurela ਤ੍ਰਿਲੋਕ ਸਿੰਘ ਠਕੁਰੇਲਾ
ਤ੍ਰਿਲੋਕ ਸਿੰਘ ਠਕੁਰੇਲਾ ( ੦੧ ਅਕਤੂਬਰ, ੧੯੬੬- ) ਦਾ ਜਨਮ ਉੱਤਰ ਪ੍ਰਦੇਸ਼ ਰਾਜ ਦੇ ਹਾਥਰਸ
ਜਿਲ੍ਹੇ ਦੇ ਨਗਲਾ ਮਿਸ਼ਰੀਆ ਪਿੰਡ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ਼੍ਰੀ ਖਮਾਨੀ ਸਿੰਘ
ਅਤੇ ਮਾਤਾ ਸ਼੍ਰੀਮਤੀ ਦੇਵੀ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਨਯਾ ਸਵੇਰਾ (ਬਾਲ ਸਾਹਿਤ),
ਕਾਵਯਗੰਧਾ (ਕੁੰਡਲਿਯਾ ਸੰਗ੍ਰਹਿ), ਸਮਯ ਕੀ ਪਗਡੰਡਿਯੋਂ ਪਰ (ਗੀਤ ਸੰਗ੍ਰਹਿ), ਆਨੰਦ ਮੰਜਰੀ (ਮੁਕਰੀ ਸੰਗ੍ਰਹਿ) ।
ਉਨ੍ਹਾਂ ਦੀਅ ਸੰਪਾਦਿਤ ਰਚਨਾਵਾਂ ਹਨ : ਆਧੁਨਿਕ ਹਿੰਦੀ ਲਘੁਕਥਾਏਂ, ਕੁੰਡਲਿਯਾ ਛੰਦ ਕੇ ਸਾਤ ਹਸਤਾਕਸ਼ਰ,
ਕੁੰਡਲਿਯਾ ਕਾਨਨ, ਕੁੰਡਲਿਯਾ ਸੰਚਯਨ, ਸਮਸਾਮਯਿਕ ਹਿੰਦੀ ਲਘੁਕਥਾਏਂ ਅਤੇ ਕੁੰਡਲਿਯਾ ਛੰਦ ਕੇ ਨਯੇ ਸ਼ਿਖਰ ।
ਉਨ੍ਹਾਂ ਨੂੰ ਕਈ ਰਾਜਾਂ ਦੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਕਈ ਪਾਠ-ਪੁਸਤਕਾਂ ਵਿੱਚ
ਸ਼ਾਮਿਲ ਕੀਤੀਆਂ ਗਈਆਂ ਹਨ । ਉਹ ਕੁੰਡਲਿਆ ਛੰਦ ਦੇ ਵਾਧੇ, ਵਿਕਾਸ ਅਤੇ ਮੁੜ ਸਥਾਪਨਾ ਲਈ ਪੱਕੇ ਇਰਾਦੇ
ਨਾਲ ਕੰਮ ਕਰ ਰਹੇ ਹਨ । ਅੱਜ ਕੱਲ੍ਹ ਉਹ ਉੱਤਰ ਪੱਛਮ ਰੇਲਵੇ ਵਿੱਚ ਇੰਜੀਨੀਅਰ ਹਨ ।
त्रिलोक सिंह ठकुरेला: हिन्दी कविता.