Shah Hussain ਸ਼ਾਹ ਹੁਸੈਨ
ਸ਼ਾਹ ਹੁਸੈਨ (੧੫੩੮-੧੫੯੯) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ
ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ
ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ
ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ
ਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ
ਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ
ਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।