Prof. Deedar Singh ਪ੍ਰੋਃ ਦੀਦਾਰ ਸਿੰਘ

ਪ੍ਰੋਃ ਦੀਦਾਰ ਸਿੰਘ ਜੀ ਦਾ ਜਨਮ ਗੁਜਰਾਂਵਾਲਾ (ਹੁਣ ਪਾਕਿਸਤਾਨ) ਦੇ ਪਿੰਡ ਅਰੂਪ ਵਿਖੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਿਰਕੱਢ ਸਿੱਖ ਆਗੂ ਸਃ ਸੰਤ ਸਿੰਘ ਅਰੂਪ ਜੀ ਦੇ ਘਰ ਪਿੰਡ ਅਰੂਪ (ਗੁਜਰਾਂਵਾਲਾ)ਵਿਖੇ ਮਾਤਾ ਦਯਾਲ ਕੌਰ ਦੀ ਕੁਖੋਂ 14ਜਨਵਰੀ 1921 ਨੂੰ ਹੋਇਆ। ਸਃ ਅਰੂਪ ਇਲਾਕੇ ਦੇ ਵੱਡੇ ਵਡੇਰੇ ਭਿੰਡਰ ਗੋਤ ਦੇ ਧਨਾਢ ਜੱਟ ਜਿਮੀਂਦਾਰ ਸਨ ਪਰ ਵੱਡੇ ਸਪੁੱਤਰ ਦੀਦਾਰ ਸਿੰਘ ਦੀਆਂ ਦਿਲਚਸਪੀਆਂ ਕਾਲਿਜ ਦੇ ਸਾਥੀ ਨੌਜੁਆਨਾਂ ਕਾਰਨ ਮਾਰਕਸਵਾਦੀ ਚਿੰਤਨ ਵਿੱਚ ਵਧੇਰੇ ਸਨ। ਗੁਰੂ ਨਾਨਕ ਖਾਲਸਾ ਕਾਲਿਜ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਪੜ੍ਹਦਿਆਂ ਆਪਣੇ ਸਹਿਪਾਠੀਆਂ ਸਰਦੂਲ ਸਿੰਘ (ਪ੍ਰਿੰਸੀਪਲ) ਤੇ ਕਰਨਲ ਹਰਬੰਸ ਸਿੰਘ ਵੜੈਚ ਨਾਲ ਨੇੜ ਮਿਲਾਪ ਕਾਰਨ ਪੱਕੇ ਤੌਰ ਤੇ ਸਮਾਜਵਾਦੀ ਸੋਚ ਧਾਰਾ ਨੂੰ ਪਰਣਾਏ ਗਏ।
ਸ਼ਿਵ ਕੁਮਾਰ ਤੋਂ ਲਗਪਗ ਦਸ ਸਾਲ ਪਹਿਲਾਂ ਉਨ੍ਹਾਂ ਨੇ ਲੂਣਾ ਨਾਮ ਦੀ ਮਹੱਤਵਪੂਰਨ ਕਵਿਤਾ ਲਿਖੀ ਜੋ ਪ੍ਰੋਃ ਮੋਹਨ ਸਿੰਘ ਜੀ ਨੇ ਪੰਜ ਦਰਿਆ ਮਾਸਿਕ ਪੱਤਰ ਵਿੱਚ ਪ੍ਰਕਾਸ਼ਿਤ ਕੀਤੀ। ਇਹ ਕਵਿਤਾ ਉਨ੍ਹਾਂ ਦੀ ਕਾਵਿ ਪੁਸਤਕ “ਘਾਇਲ ਸੱਧਰਾਂ” ਵਿੱਚ ਸ਼ਾਮਿਲ ਹਾ। ਇਸ ਕਵਿਤਾ ਵਿੱਚ ਉਨ੍ਹਾਂ ਲੂਣਾ ਨੂੰ ਬੇਕਸੂਰ ਗਿਣਿਆ ਸੀ। ਡਾਃ ਜਗਤਾਰ ਸਮੇਤ ਕਈ ਲੇਖਕ ਮੰਨਦੇ ਹਨ ਕਿ ਪ੍ਰੋਃ ਦੀਦਾਰ ਸਿੰਘ ਵਾਲਾ ਵਿਸ਼ਲੇਸ਼ਣ ਹੀ ਸ਼ਿਵ ਕੁਮਾਰ ਦੀ ਮਹੱਤਵ ਪੂਰਨ ਲਿਖਤ “ਲੂਣਾ” ਮਹਾਂ ਕਾਵਿ ਦੀ ਆਧਾਰ ਭੂਮੀ ਬਣਦਾ ਹੈ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਸ਼ਾਹਬਾਦ ਮਾਰਕੰਡਾ(ਹਰਿਆਣਾ) ਚ ਆਣ ਵੱਸਿਆ ਤੇ ਇਸ ਪਰਿਵਾਰ ਨੇ ਹੁਣ ਸ਼ਾਹਬਾਦ ਵਿੱਚ ਅਰੂਪ ਨਗਰ ਕਾਲੋਨੀ ਵਸਾਈ ਹੋਈ ਹੈ।
ਪ੍ਰੋਃ ਦੀਦਾਰ ਸਿੰਘ ਜੀ ਦੀ ਪ੍ਰਥਮ ਮਹੱਤਵਪੂਰਨ ਰਚਨਾ ਕਾਵਿ ਨਾਟਕ “ਸੁਮੇਲ”(1964)ਸੀ ਜੋ ਕਈ ਸਾਲ ਲਗਾਤਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐੱਮ ਏ ਦੇ ਸਿਲੇਬਸ ਦਾ ਹਿੱਸਾ ਰਹੀ ਹੈ। ਇਸ ਮਗਰੋਂ ਉਨ੍ਹਾਂ ਦੀ ਵੱਡ ਆਕਾਰੀ ਰਚਨਾ “ਕਿੱਸਾ ਸ਼ਹੀਦ ਭਗਤ ਸਿੰਘ “ (1968)ਹੈ ਜੋ ਪਹਿਲੀ ਵਾਰ ਅੰਸ਼ਕ ਤੌਰ ਤੇ ਯੁਵਕ ਕੇਂਦਰ ਜਲੰਧਰ ਨੇ ਛਾਪਿਆ। ਇਸ ਵਿੱਚ ਪ੍ਰੋਃ ਦੀਦਾਰ ਸਿੰਘ ਜੀ ਦਾ ਪੁਸਤਕ ਤੇ ਯੁਵਕ ਕੇਂਦਰ ਨੀਤੀ ਅਨੁਸਾਰ ਨਾਮ ਨਹੀਂ ਸੀ। ਕੁਝ ਸਾਲਾਂ ਬਾਅਦ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਦਾ ਸੰਪੂਰਨ ਪਾਠ “ਸ਼ਹੀਦ ਭਗਤ ਸਿੰਘ-ਕਾਵਿ ਪ੍ਰਮਾਣ” ਦੇ ਨਾਮ ਹੇਠ ਛਾਪਿਆ। ਪ੍ਰੋਃ ਮਲਵਿੰਦਰ ਜੀਤ ਸਿੰਘ ਵੜੈਚ ਜੀ ਨੇ ਯੁਵਕ ਕੇਂਦਰ ਵਾਲੇ ਕਿੱਸੇ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਪ੍ਰਕਾਸ਼ਿਤ ਕਰਵਾਇਆ। ਪ੍ਰੋਃ ਦੀਦਾਰ ਸਿੰਘ ਜੀ ਨੇ ਪਹਿਲਾਂ ਪਹਿਲ ਸਰਹਿੰਦ ਦੇ ਖਾਲਸਾ ਸਕੂਲ ਵਿੱਚ ਪੜ੍ਹਾਇਆ ਫਿਰ ਮਗਰੋਂ ਗੌਰਮਿੰਟ ਕਾਲਿਜ ਰੋਪੜ ਅਤੇ ਟਾਂਡਾ ਵਿਖੇ ਵੀ ਅੰਗਰੇਜ਼ੀ ਦਾ ਅਧਿਆਪਨ ਕੀਤਾ। ਇਸ ਕਾਲਿਜ ਵਿੱਚ ਡਾ. ਕਰਮਜੀਤ ਸਿੰਘ ਕੁਰੂਕਸ਼ੇਤਰਾ ਤੇ ਬਲਬੀਰ ਮਾਧੋਪੁਰੀ ਵਰਗੇ ਲੇਖਕ ਉਨ੍ਹਾਂ ਦੇ ਵਿਦਿਆਰਥੀ ਰਹੇ।
ਉਨ੍ਹਾਂ ਦੀਆਂ ਮਹੱਤਵਪੂਰਨ ਲਿਖਤਾਂ ਵਿੱਚੋਂ ਮੈਂ “ਈਦਾਂ ਵਿੱਸ ਭਰੀਆਂ”,”ਇਸ਼ਕੋਂ ਰਤਾ ਅਗਾਂਹ ਦੀ ਗੱਲ”(ਮਾਰਚ 1983)ਅਗਨੀ ਫੁੱਲਾਂ ਦੀ ਮਹਾਂਰਾਣੀ(ਕਾਵਿ ਨਾਵਲ), “ਮਹਾਂਪੰਡਿਤ ਚਾਰਵਾਕ”(ਕਾਵਿ ਨਾਟ)(1977)ਪੜ੍ਹੀਆਂ ਹਨ। ਉਨ੍ਹਾਂ ਦੀਆਂ ਕਿਤਾਬਾਂ ਦੀ ਪੁਸਤਕ ਸੂਚੀ ਵਿੱਚ “ਕਲਿ ਤਾਰਣ ਗੁਰੂ ਨਾਨਕ ਆਇਆ “(1969)ਤੇ ਅਖੰਡ ਨੂਰ( ਦੋਵੇਂ ਛੋਟੇ ਨਾਟਕ) ਲਾਹੌਰ ਦਾ ਸੌਦਾਗਰ(ਛੋਟਾ ਨਾਟਕ) ਦਾ ਵੀ ਜ਼ਿਕਰ ਮਿਲਦਾ ਹੈ।
ਡਾਃ ਕਰਮਜੀਤ ਸਿੰਘ ਕੁਰੂਕਸ਼ੇਤਰਾ ਸੰਪਾਦਕ ਚਿਰਾਗ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਬਾਰੇ ਵੀ ਇੱਕ ਕਾਵਿ ਨਾਟਕ ਲਿਖਿਆ ਸੀ ਜੋ ਟਾਂਡਾ ਤੋਂ ਛਪਦੇ ਇੱਕ ਰਸਾਲੇ ਵਿੱਚ ਪੂਰਾ ਛਪਿਆ ਸੀ ਪਰ ਹੁਣ ਨਹੀਂ ਲੱਭਦਾ। ਇਵੇਂ ਹੀ ਇੱਕ ਨਾਟਕ “ਧਰਮਪੁਰੇ ਦਾ ਚੌਂਕੀਦਾਰ”ਵੀ ਸੁਣਨ ਚ ਆਉਂਦਾ ਹੈ ਪਰ ਮੈਂ ਨਹੀਂ ਵੇਖਿਆ। ਪ੍ਰੋਃ ਦੀਦਾਰ ਸਿੰਘ ਜੀ ਦੇ ਘਰ ਸੰਤਾਨ ਰੂਪ ਵਿੱਚ ਵੱਡੀ ਧੀ ਕੁਲਵਿੰਦਰ ਕੌਰ ਬੈਂਸ ਤੇ ਦੋ ਪੁੱਤਰ ਦੇਵਿੰਦਰ ਸਿੰਘ ਅਤੇ ਗੋਰਕੀ ਰਤਨ ਸਿੰਘ ਪੈਦਾ ਹੋਏ। ਦੋਹਾਂ ਪੁੱਤਰਾਂ ਦੀ ਜਵਾਨ ਉਮਰੇ ਮੌਤ ਹੋ ਚੁਕੀ ਹੈ। ਉਨ੍ਹਾਂ ਦੀਆਂ ਲਿਖਤਾਂ ਨੂੰ ਲੱਭਣ, ਸੰਪਾਦਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਡਾ. ਕਰਮਜੀਤ ਸਿੰਘ ਕੁਰੂਕਸ਼ੇਤਰਾ ਤੇ ਡਾਃ ਜਸਬੀਰ ਕੇਸਰ (ਸੁਪਤਨੀ ਡਾਃ ਕੇਸਰ ਸਿੰਘ ਕੇਸਰ) ਯਤਨਸ਼ੀਲ ਹਨ। ਜੇ ਕਿਸੇ ਦੋਸਤ ਕੋਲ ਬਾਬਾ ਫ਼ਰੀਦ ਵਾਲੇ ਨਾਟਕ ਦੀ ਜਾਣਕਾਰੀ ਹੋਵੇ ਤਾਂ ਮੇਰੇ ਨਾਲ ਫੋਨ ਨੰਬਰ 98726 31199 ਤੇ ਸੰਪਰਕ ਕਰਨ। ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅੱਜ ਵੀ ਉਨ੍ਹਾਂ ਦੀ ਲਿਆਕਤ ਦਾ ਲੋਹਾ ਮੰਨਦੇ ਹਨ। ਮੈਨੂੰ ਮਾਣ ਹੈ ਕਿ ਪ੍ਰੋ. ਦੀਦਾਰ ਸਿੰਘ ਜੀ ਦਾ ਪਿਆਰ ਪਾਤਰ ਰਿਹਾ ਹਾਂ। 1971 ਤੋਂ ਉਨ੍ਹਾਂ ਦੇ ਆਖ਼ਰੀ ਸਵਾਸਾਂ ਤੀਕ ਅਨੇਕਾਂ ਮੁਲਾਕਾਤਾਂ ਯਾਦ ਆ ਰਹੀਆਂ ਨੇ।
-ਗੁਰਭਜਨ ਗਿੱਲ

Eidan Vis Bharian : Prof. Deedar Singh

ਈਦਾਂ ਵਿਸ ਭਰੀਆਂ : ਪ੍ਰੋਃ ਦੀਦਾਰ ਸਿੰਘ

  • ਕਵਿਤਾ ਦਾ ਜੁਗ ਦੂਰ ਨਹੀਂ ਹੈ !
  • ਚੰਦਰਾ ਵਿਹਾਰ ਤਲਵਾਰ ਦਾ: ਗੀਤ
  • ਗਿੱਧੇ ਦੇ ਬੋਲ
  • ਸਿਪਾਹੀ ਮੁੰਡੇ ਨੂੰ ਘਰ ਯਾਦ ਆਉਂਦਾ ਹੈ !
  • ਸਿਪਾਹੀਆਂ ਦੇ ਦਿਲ
  • ਕਰਮ ਯੋਗ
  • ਸਿਪਾਹੀ ਦਾ ਖ਼ਤ
  • ਭੈਣ ਜੀ
  • ਕੌਮੀ ਜੰਗ
  • ਸਿਪਾਹੀ ਦੀ ਵਿਦਾਇਗੀ
  • ਆਖ਼ਰੀ ਹੁਕਮ
  • ਹੱਦ ਮੁੱਕ ਗਈ ਏ
  • ਹੱਦ ਹੋ ਗਈ ਏ !
  • ੧੯੬੬
  • ਈਦਾਂ ਵਿੱਸ ਭਰੀਆਂ
  • ਭਰਾਵਾਂ ਦਾ ਵਿਗੋਚਾ
  • ਜੰਗ ਚੰਦਰੀ ਮੇਰਾ ਕੰਤ ਖੋਹ ਲਿਆ
  • ਗੀਤਾ ਉਪਦੇਸ਼
  • ਸਰਹੱਦਾਂ 'ਤੇ
  • ਬਾਸਮਤੀ ਦੀ ਮਹਿਕ
  • ਜੰਗਾਲਿਆ ਭਾਲਾ
  • ਵਿਧਵਾ
  • ਤਿੰਨ ਗੀਤ ਨੇ ਦੁਨੀਆਂ ਅੰਦਰ
  • ਵਿਧਵਾ ਦੇ ਵੈਣ
  • ਤੈਨੂੰ ਕਿਉਂ ਹੈ ਰਾਹ ਵਿੱਸਰਿਆ ?
  • ਇਕ ਪਲਟਨੀਏਂ ਗੱਭਰੂ ਦੇ ਖ਼ਿਆਲ
  • ਬੁਜ਼ਦਿਲ ਬੁੱਢਾ
  • ਧਰਤੀ ਮਾਂ ਦੀ ਪੁਕਾਰ
  • ਰਾਮ ਲੀਲ੍ਹਾ
  • ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ...-ਗੀਤ
  • ਪਾਕਿਸਤਾਨੀ ਪੰਜਾਬੀ ਵੀਰ ਨੂੰ
  • ਖੇਡ
  • ਗੀਤ
  • ਆਪਣੇ ਪੋਤਰੇ ਨੂੰ
  • ਸ਼ਹੀਦੀ ਆਦਿ ਬਟੀ
  • ਇਸ ਬੀਰ-ਰਸਿਕ ਦੁਨੀਆਂ ਵਿਚ
  • ਕਮਲੀ ਫੌਜਣ ਦਾ ਗੀਤ
  • Ghail Sadhran : Prof. Deedar Singh

    ਘਾਇਲ ਸੱਧਰਾਂ : ਪ੍ਰੋਃ ਦੀਦਾਰ ਸਿੰਘ

    Punjabi Poetry : Prof. Deedar Singh

    ਪੰਜਾਬੀ ਕਵਿਤਾਵਾਂ : ਪ੍ਰੋਃ ਦੀਦਾਰ ਸਿੰਘ