Pali Khadim ਪਾਲੀ ਖ਼ਾਦਿਮ
ਪਾਲੀ ਖ਼ਾਦਿਮ (੧੭ ਫਰਵਰੀ ੧੯੮੨-) ਦਾ ਜਨਮ ਅਹਿਮਦਗੜ੍ਹ ਵਿਖੇ ਹੋਇਆ। ਇਹਨਾਂ ਦਾ
ਅਸਲ ਨਾਂ ਅੰਮ੍ਰਿਤਪਾਲ ਸਿੰਘ ਹੈ। ਇਹ ਪੇਸ਼ੇ ਵਜੋਂ ਇੱਕ ਸਰਕਾਰੀ ਅਧਿਆਪਕ ਹਨ। ਇਹਨਾਂ ਦੀਆਂ ਹੁਣ
ਤੱਕ ਦੋ ਪੁਸਤਕਾਂ ਇੱਕ ਗ਼ਜ਼ਲ ਸੰਗ੍ਰਹਿ : "ਸਵੈ ਦੀ ਤਸਦੀਕ" ਅਤੇ ਇੱਕ ਬਾਲ ਪੁਸਤਕ : "ਸਾਡੀ ਕਿਤਾਬ" ਨਾਮਕ
ਪੁਸਤਕਾਂ ਆ ਚੁੱਕੀਆਂ ਹਨ। ਪਾਲੀ ਖ਼ਾਦਿਮ ਸਾਹਿਤ ਦੇ ਨਾਲ- ਨਾਲ ਪੰਜਾਬੀ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ।
ਲੋਕ ਸਾਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨ ਤਗ਼ਮਾ ਜੇਤੂ ਹਨ ਅਤੇ ਬੱਚਿਆਂ ਨੂੰ ਵੀ ਪੰਜਾਬੀ ਲੋਕ
ਸਾਜ਼ਾਂ ਅਤੇ ਲੋਕ ਨਾਚਾਂ ਨਾਲ਼ ਜੋੜ ਰਹੇ ਹਨ।