ਮਾਨ ਸਿੰਘ ਪੰਜਾਬੀ ਦੇ ਲੇਖਕ, ਕਵੀ, ਕਹਾਣੀਕਾਰ ਅਤੇ ਅਲੋਚਕ ਹਨ । ਉਨ੍ਹਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਅੰਦਰਲਾ ਲਿਖਾਰੀ ੧੯੪੭ ਦੀ
ਪੰਜਾਬ ਦੀ ਵੰਡ ਦੇ ਦੁਖਾਂਤ ਦੇ ਬਾਅਦ ਦਿੱਲੀ ਆਉਣ ਵੇਲੇ ਹੀ ਜਾਗਿਆ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਾਰਿਸ ਦਾ ਵਿਰਸਾ', 'ਕੀ ਜਾਣਾ ਮੈਂ ਕੌਣ ?',
'ਤਹਿਰੀਰਾਂ ਅਤੇ ਤਕਰੀਰਾਂ', 'ਲਵ-ਪੈਗਜ਼', ਦਰਗਾਹੇ ਸ਼ਰੀਫ਼', 'ਅੱਥਰੇ ਅੱਥਰੂ', 'ਮਾਸਟਰ ਪਰਗਟ ਸਿੰਘ', 'ਦਸਮੇਸ਼ ਦੇ ਸ਼ੇਰ', 'ਸਾਹਿਬੇ ਕਮਾਲ',
'ਇਹ ਖੇਲ੍ਹ ਕਠਨੁ ਹੈ', 'ਦਰਦ ਵੰਡਾਵਣ ਆਈਆਂ', 'ਰੋਮਾਂ', 'ਲੋਰਾਲਾਈ', 'ਨਪੋਲੀਅਨ ਦੀ ਖਿਡਾਵੀ', 'ਲਵ ਮੀ ਅਰ ਲੀਵ ਮੀ', 'ਆਜ਼ਾਦੀ ਦੀ ਸ਼ਮ੍ਹਾ ਦੇ ਸਿੱਖ ਪਰਵਾਨੇ'
'ਗੁਰੁ ਅਰਜਨ ਪਰਤਖੁ ਹਰਿ', ਨਿਆਰਾ ਖਾਲਸਾ, ਸ਼ਾਹੀ ਕੁੱਤਾ, ਬਰਫ਼ ਦੀ ਬੂੰਦ, ਨਿਕੀਤਾ ਖਰੂਸ਼ਚੋਵ, ਨਾਸਤਕ ਰੱਬ, ਵਾਲਟਰ ਉਲ ਬ੍ਰਿਸ਼ਟ, ਬਾਬੇ ਤਾਰੇ ਚਾਰ ਚੱਕ,
ਚੜ੍ਹਤਾਂ ਸ੍ਰਦਾਰ ਦੀਆਂ, ਨਪੱਤਿਆਂ ਦੀ ਪੱਤ, ਮੂਰਤ ਹਰਿਗੋਬਿੰਦ ਸਵਾਰੀ, ਜਿਸ ਡਿਠੇ ਸਭ ਦੁੱਖ ਜਾਇ, ਓਨਲੀ ਐਂਡ ਲੋਨਲੀ ਆਦਿ ਸ਼ਾਮਿਲ ਹਨ ।
ਸ. ਮਾਨ ਸਿੰਘ ਜੀ ਸੰਬੰਧੀ ਜਾਣਕਾਰੀ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਲਈ ਅਸੀਂ ਉਨ੍ਹਾਂ ਦੇ ਦੋਹਤਰੇ ਸ. ਲਖਿੰਦਰ ਸਿੰਘ (ਜਰਮਨੀ) ਦੇ ਧੰਨਵਾਦੀ ਹਾਂ ।