Kavinder Chaand ਕਵਿੰਦਰ ਚਾਂਦ

ਕਵਿੰਦਰ ਚਾਂਦ (ਜਨਮ 20 ਦਸੰਬਰ 1959) ਗ਼ਜ਼ਲ ਦੀ ਚੰਗੀ ਮੁਹਾਰਤ ਰੱਖਣ ਵਾਲੇ ਪੰਜਾਬੀ ਕਵੀਆਂ ਵਿਚੋਂ ਇੱਕ ਹੈ। ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ: ‘‘ਉਸ ਕੋਲ ਗ਼ਜ਼ਲ ਕਹਿਣ ਦਾ ਹੁਨਰ ਵੀ ਹੈ ਅਤੇ ਮਾਨਸਿਕ ਸਮਰੱਥਾ ਅਤੇ ਸੰਵੇਦਨਾ ਵੀ ਜੋ ਮਾਨਵ, ਸਮਾਜ ਅਤੇ ਸ੍ਰਿਸ਼ਟੀ ਨਾਲ ਆਪਣੀ ਸਾਂਝ ਤੇ ਟੱਕਰ ਵਿੱਚੋਂ ਪੈਦਾ ਹੁੰਦੀਆਂ ਤਰੰਗਾਂ ਨੂੰ ਮਹਿਸੂਸ ਕਰ ਸਕਣ ਦੇ ਕਾਬਲ ਬਣਾਉਂਦੀ ਹੈ।’’
ਉਨ੍ਹਾਂ ਦੀਆਂ ਰਚਨਾਵਾਂ ਹਨ : ਅਸ਼ਰਫੀਆਂ, ਬੰਸਰੀ ਕਿਧਰ ਗਈ, ਮੁਆਫ਼ੀਨਾਮਾ