FardFaqir ਫ਼ਰਦ ਫ਼ਕੀਰ

ਫ਼ਰਦ ਫ਼ਕੀਰ (੧੭੨੦-੧੭੯੦) ਪੰਜਾਬੀ ਦੇ, ਜਿਸਨੂੰ ਉਹ ਹਿੰਦੀ ਕਹਿੰਦੇ ਹਨ, ਪ੍ਰਸਿੱਧ ਸੂਫ਼ੀ ਕਵੀ ਹੋਏ ਹਨ । ਉਨ੍ਹਾਂ ਦੀ ਜਨਮ ਤਰੀਕ ਦਾ ਉਨ੍ਹਾਂ ਦੀਆਂ ਰਚਨਾਵਾਂ ਵਿਚਲੀਆਂ ਲਿਖੀਆਂ ਤਰੀਕਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਹੈ । ਉਹ ਪੰਜਾਬ ਦੇ ਗੁਜਰਾਤ ਜਿਲ੍ਹੇ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਕਸਬ-ਨਾਮਾ ਬਫ਼ਿੰਦਗਾਂ, ਦਰਿਆ-ਏ-ਮਾਰਫ਼ਤ, ਬਾਰਾਂ ਮਾਹਾ ਅਤੇ ਸੀਹਰਫ਼ੀ ਸ਼ਾਮਿਲ ਹਨ । ਇੱਕ ਹੋਰ ਰਚਨਾ ਰੋਸ਼ਨ ਦਿਲ ਵੀ ਉਨ੍ਹਾਂ ਦੇ ਨਾਂ ਨਾਲ ਜੋੜੀ ਜਾਂਦੀ ਹੈ, ਪਰ ਕਈ ਵਿਦਵਾਨ ਇਸਨੂੰ ਮੌਲਵੀ ਅਬਦ-ਅੱਲ੍ਹਾ ਦੀ ਰਚਨਾ ਮੰਨਦੇ ਹਨ ।

  • ਬਾਰਾਂ ਮਾਹਾ
  • ਸੀਹਰਫ਼ੀ
  • ਕਸਬ-ਨਾਮਾ ਬਫ਼ਿੰਦਗਾਂ
  • ਦਰਿਆ-ਏ-ਮਾਰਫ਼ਤ
  • ਆਡੀਓ ਕਵਿਤਾ