Faiz Ahmed Faiz ਫ਼ੈਜ਼ ਅਹਿਮਦ ਫ਼ੈਜ਼

ਫ਼ੈਜ਼ ਅਹਿਮਦ ਫ਼ੈਜ਼ (੧੯੧੧-੧੯੮੪) ਦਾ ਜਨਮ ਸਿਆਲਕੋਟ ਨੇੜੇ ਕਾਲਾ ਕਾਦਰ ਨਾਂ ਦੇ ਪਿੰਡ ਵਿੱਚ ਹੋਇਆ । ਉਨ੍ਹਾਂ ਨੇ ਮੁਢਲੀ ਪੜ੍ਹਾਈ ਮਸੀਤ ਦੇ ਮੌਲਵੀ ਤੋਂ ਕੀਤੀ ।ਬਾਦ ਵਿੱਚ ਉਨ੍ਹਾਂ ਨੇ ਐਮ.ਏ. ਅੰਗ੍ਰੇਜੀ ਅਤੇ ਅਰਬੀ ਕੀਤੀ । ੧੯੩੫ ਵਿੱਚ ਉਹ ਅੰਮ੍ਰਿਤਸਰ ਦੇ ਐਮ.ਏ.ਓ. ਕਾਲਜ ਵਿੱਚ ਅੰਗ੍ਰੇਜੀ ਦੇ ਲੈਕਚਰਾਰ ਲੱਗੇ । ਉਨ੍ਹਾਂ ਨੇ ੧੯੫੦ ਅਤੇ ੧੯੬੦ ਦੇ ਦਹਾਕਿਆਂ ਵਿੱਚ ਪਾਕਿਸਤਾਨ ਵਿੱਚ ਸਾਮਵਾਦ ਦੇ ਫੈਲਾਅ ਲਈ ਕੰਮ ਕੀਤਾ ।ਉਨ੍ਹਾਂ ਨੂੰ ੧੯੫੧ ਅਤੇ ੧੯੫੮ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ।ਫ਼ੈਜ਼ ਨੇ ਰੁਮਾਂਸਵਾਦ ਰਾਹੀਂ ਕ੍ਰਾਂਤੀਕਾਰੀ ਵਿਚਾਰ ਦਿੱਤੇ ।ਉਹ ਮਜ਼ਲੂਮਾਂ ਦੀ ਆਵਾਜ਼ ਬਣ ਕੇ ਉਭਰੇ ।ਉਨ੍ਹਾਂ ਦੀ ਕਵਿਤਾ ਮਨ ਅਤੇ ਦਿਮਾਗ ਦੋਹਾਂ ਤੇ ਅਸਰ ਕਰਦੀ ਹੈ ਅਤੇ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ।ਉਹ ਦਰਦ ਦੀ ਗੱਲ ਕਰਦੇ ਵੀ ਆਸ਼ਾਵਾਦੀ ਬਣੇ ਰਹਿੰਦੇ ਹਨ ।ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ :ਨਕਸ਼ੇ-ਫ਼ਰਿਆਦੀ, ਦਸਤੇ-ਸਬਾ, ਜ਼ਿੰਦਾਂ ਨਾਮਾ, ਦਸਤੇ-ਤਹੇ-ਸੰਗ, ਸਰੇ-ਵਾਦੀਏ-ਸੀਨਾ, ਸ਼ਾਮੇ-ਸ਼ਹਰੇ-ਯਾਰਾਂ, ਮੇਰੇ ਦਿਲ ਮੇਰੇ ਮੁਸਾਫ਼ਿਰ ਅਤੇ ਗ਼ੁਬਾਰ-ਏ-ਅੱਯਾਮ ।