ਦਵਿੰਦਰ ਅਫ਼ਰੀਕਾ ਵਿੱਚ ਜੰਮੀ ਪਲੀ, ਇੰਗਲੈਂਡ ਵਿੱਚ ਪੜ੍ਹੀ ਅਤੇ ਅੱਜ ਕੱਲ੍ਹ ਕੈਨੇਡਾ ਵਿੱਚ ਆਪਣੇ ਨੌਜਵਾਨ
ਪੁੱਤਰਾਂ ਅਤੇ ਪਤੀ ਨਾਲ ਰਹਿੰਦੀ ਹੈ। ਤਿੰਨ ਮਹਾਂਦੀਪਾਂ ਨਾਲ ਸੰਬੰਧਿਤ ਰਹਿਣ ਕਰਕੇ ਉਸ ਦੀ ਸ਼ਖ਼ਸੀਅਤ ਵਿਚੋਂ ਇਸ
ਦੀ ਝਲਕ ਮਿਲਦੀ ਹੈ। ਜੇਕਰ ਇੱਕ ਪਲ ਉਹ ਪੰਜਾਬੀ ਸਭਿਆਚਾਰ ਨਾਲ ਜੁੜੀ ਹੁੰਦੀ ਹੈ ਤਾਂ ਦੂਜੇ ਹੀ ਪਲ ਉਹ ਪੱਛਮੀ
ਸਭਿਆਚਾਰ ਵਿੱਚ ਪੂਰੀ ਤਰ੍ਹਾਂ ਰੰਗੀ ਹੈ ਅਤੇ ਤੀਜੇ ਪਲ ਅਫ਼ਰੀਕਣ ਸਭਿਆਚਾਰ ਵਿੱਚ ਅਤੇ ਚੌਥੇ ਪਲ ਭਾਰਤੀ ਜਾਂ ਕਿਸੇ
ਹੋਰ ਸਭਿਆਚਾਰ ਵਿੱਚ। ਅਫ਼ਰੀਕਾ, ਮਿਡਲ ਈਸਟ, ਯੂਰਪ, ਉੱਤਰੀ ਅਮਰੀਕਾ, ਅਤੇ ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ ਦਾ
ਉਹ ਸਫ਼ਰ ਕਰ ਚੁੱਕੀ ਹੈ। ਦੇਖਣ ਵਿੱਚ ਵੀ, ਕਈ ਵੇਰ, ਇੰਜ ਜਾਪਦਾ ਹੈ ਜਿਵੇਂ ਉਸ ਦੇ ਸਰੀਰ ਦੇ ਵੱਖਰੇ ਵੱਖਰੇ ਹਿੱਸੇ ਵੱਖਰੇ
ਵੱਖਰੇ ਮਹਾਂਦੀਪਾਂ ਵਿੱਚ ਬਣੇ ਹੋਣ।-ਸੁਖਿੰਦਰ