Bhagat Namdev Ji	
 ਭਗਤ ਨਾਮਦੇਵ ਜੀ
ਸੰਤ ਨਾਮਦੇਵ ਜੀ (੨੯ ਅਕਤੂਬਰ, ੧੨੭੦ – ੧੩੫੦) ਦਾ ਜਨਮ ਮਹਾਰਾਸ਼ਟਰ ਦੇ ਪਿੰਡ ਨਰਸੀ-ਵਾਮਨੀ ਵਿਚ ਹੋਇਆ । ਇਹ ਪਿੰਡ ਜਿਲ੍ਹਾ ਸਤਾਰਾ ਵਿਚ ਹੈ ਤੇ ਹੁਣ ਇਸਦਾ ਨਾਂ ਨਰਸੀ ਨਾਮਦੇਵ ਹੈ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਦਮਸ਼ੇਟੀ ਅਤੇ ਮਾਤਾ ਜੀ ਦਾ ਨਾਂ ਗੋਨਾਬਾਈ ਸੀ । ਉਨ੍ਹਾਂ ਦੇ ਪਿਤਾ ਜੀ ਦਰਜੀ(ਛੀਂਬੇ) ਦਾ ਕਿੱਤਾ ਕਰਦੇ ਸਨ ।ਉਨ੍ਹਾਂ ਰੱਬ ਦੀ ਭਗਤੀ ਅਤੇ ਗ੍ਰਹਿਸਥ ਜੀਵਨ ਦੀ ਉਚਤਾ ਉੱਤੇ ਜ਼ੋਰ ਦਿੱਤਾ ।ਸੰਤ ਗਿਆਨਦੇਵ ਅਤੇ ਹੋਰ ਸੰਤਾਂ ਸੰਗ ਆਪ ਨੇ ਸਾਰੇ ਦੇਸ਼ ਦਾ ਭ੍ਰਮਣ ਕੀਤਾ । ਉਹ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘੁਮਾਣ ਵਿਚ ਵੀਹ ਸਾਲ ਰਹੇ । ਉਨ੍ਹਾਂ ਨੇ ਮਰਾਠੀ , ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ ।
 
 
Shabad Bhagat Namdev Ji
ਸ਼ਬਦ ਭਗਤ ਨਾਮਦੇਵ ਜੀ
 
Pad Sant Namdev Ji
Pad Sant Namdev Ji