Dohe : Sant Namdev Ji

ਦੋਹੇ : ਸੰਤ ਨਾਮਦੇਵ ਜੀ

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥

(ਛਪਿਹੁ=ਠੇਕ ਰਹੇ ਹੋ, ਛਾਇਲੈ=ਰਜ਼ਾਈਆਂ ਦੇ ਅੰਬਰੇ)

2

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥

(ਪਾਉ=ਪੈਰ, ਕਾਮੁ ਸਭੁ=ਸਾਰਾ ਕੰਮ-ਕਾਜ, ਨਿਰੰਜਨ=ਅੰਜਨ-ਰਹਿਤ,
ਜਿਸ ਉੱਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ)

3

ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥
ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥

(ਡੋਲਹਿ=ਡੋਲਦੇ ਹਨ, ਗਤਿ=ਹਾਲਤ, ਅੰਧ ਗਤਿ=
ਜਿਵੇਂ ਅੰਨ੍ਹਿਆਂ ਦੀ ਹਾਲਤ ਹੁੰਦੀ ਹੈ, ਅਰੁ=ਅਤੇ,
ਚੀਨਤ ਨਾਹੀ=ਪਛਾਣਦੇ ਨਹੀਂ, ਕਹਿ=ਆਖਦਾ ਹੈ,
ਕਿਉ ਪਾਈਐ=ਨਹੀਂ ਮਿਲ ਸਕਦਾ, ਬਿਨੁ ਭਗਤਹੁ=
ਭਗਤੀ ਕਰਨ ਵਾਲਿਆਂ ਦੀ ਸੰਗਤ ਤੋਂ ਬਿਨਾ, ਭਗਵੰਤੁ=
ਭਗਵਾਨ,ਪਰਮਾਤਮਾ)

4

ਅਭਿਅੰਤਰ ਨਹੀਂ ਭਾਵ, ਨਾਮ ਕਹੈ ਹਰਿ ਨਾਂਵ ਸੂੰ ।
ਨੀਰ ਬਿਹੂਣੀ ਨਾਂਵ, ਕੈਸੇ ਤਿਰਿਬੋ ਕੇਸਵੇ ।

(ਅਭਿਅੰਤਰ=ਦਿਲ ਅੰਦਰ, ਕੇਸਵੇ=ਕੇਸ਼ਵ, ਭਗਵਾਨ)

5

ਅਭਿਅੰਤਰਿ ਕਾਲਾ ਰਹੈ, ਬਾਹਰਿ ਕਰੈ ਉਜਾਸ ।
ਨਾਮ ਕਹੈ ਹਰਿ ਭਜਨ ਬਿਨ, ਨਿਹਚੈ ਨਰਕ ਨਿਵਾਸ ।

(ਉਜਾਸ=ਚਾਨਣਾ)

6

ਅਭਿਅੰਤਰਿ ਰਾਤਾ ਰਹੈ, ਬਾਹਰਿ ਰਹੈ ਉਦਾਸ ।
ਨਾਮ ਕਹੈ ਮੈਂ ਪਾਇਯੋ, ਭਾਵ ਭਗਤਿ ਬਿਸਵਾਸ ।

(ਰਾਤਾ=ਰੰਗਿਆ,ਲੱਗਿਆ ਹੋਇਆ)

7

ਬਾਲਾਪਨ ਤੈ ਹਰਿ ਭਜਯੌ, ਜਗ ਤੇ ਰਹੇ ਨਿਰਾਸ ।
ਨਾਮਦੇਵ ਚੰਦਨ ਭਯਾ, ਸੀਤਲ ਸਬਦ ਨਿਵਾਸ ।

8

ਪੈ ਪਾਯੌ ਦੇਵਲ ਫਿਰਯੌ, ਭਗਤਿ ਨ ਆਈ ਤੋਹਿ ।
ਸਾਧਨ ਕੀ ਸੇਵਾ ਕਰੀ ਹੌ ਨਾਮਦੇਵ, ਜੌ ਮਿਲਿਯੋ ਚਾਹੇ ਮੋਹਿ ।

8

ਜੇਤਾ ਅੰਤਰ ਭਗਤ ਸੂੰ ਤੇਤਾ ਹਰਿ ਸੂੰ ਹੋਇ ।
ਨਾਮ ਕਹੈ ਤਾ ਦਾਸ ਕੀ, ਮੁਕਤਿ ਕਹਾਂ ਤੈ ਹੋਇ ।

10

ਢਿਗ ਢਿਗ ਢੂੰਢੈ ਅੰਧ ਜਯੂੰ, ਚੀਨ੍ਹੈ ਨਾਹੀਂ ਸੰਤ ।
ਨਾਮ ਕਹੈ ਕਯੂੰ ਪਾਈਯੇ, ਬਿਨ ਭਗਤਾ ਭਗਵੰਤ ।

11

ਬਿਨ ਚੀਨ੍ਹਯਾ ਨਹੀਂ ਪਾਈਯੋ, ਕਪਟ ਸਰੈ ਨਹੀਂ ਕਾਮ ।
ਨਾਮ ਕਹੈ ਨਿਤਿ ਪਾਈਯੇ, ਰਾਮ ਜਨਾਂ ਤੈਂ ਰਾਮ ।

12

ਨਾਮ ਕਹੈ ਰੇ ਪ੍ਰਾਨੀਯਾਂ ਨੀਂਦਨ ਕੂੰ ਕਛੂ ਨਾਹਿੰ ।
ਕੌਨ ਭਾਂਤਿ ਹਰ ਸੇਈਯੇ, ਰਾਮ ਸਬਨ ਹੀ ਮਾਹਿੰ ।

13

ਸਮਝਯਾ ਘਟ ਕੂੰ ਯੂੰ ਬਣੈ, ਇਹੁ ਤੌ ਬਾਤ ਅਗਾਧਿ ।
ਸਬਹਨਿ ਸੂੰ ਨਿਰਵੈਰਤਾ, ਪੂਜਨ ਕੂੰ ਏ ਸਾਧ ।

14

ਸਾਹ ਸਿਹਾਣੌ ਜੀਵ ਮੈਂ, ਤੁਲਾ ਚਹੌੜੌ ਪਯੰਡ ।
ਨਾਮ ਕਹੈ ਹਰਿ ਨਾਮ ਸਮ, ਤੁਲੈ ਨ ਸਬ ਬ੍ਰਹਮੰਡ ।

15

ਤਨ ਤੌਲਯਾ ਤੋ ਕਯਾ ਭਯਾ, ਮਨ ਤੌਲਯਾ ਨਹਿੰ ਜਾਇ ।
ਸਾਂਚ ਬਿਨਾ ਸੀਝਸਿ ਨਹੀਂ, ਨਾਮ ਕਹੈ ਸਮਝਾਇ ।

16

ਦਾਨ ਪੁਨਿ ਪਾਸੰਗ ਤੁਲੈ, ਅਹੰਡੈ ਸਬ ਆਚਾਰ ।
ਨਾਮ ਕਹੈ ਹਰਿ ਨਾਮ ਸਮਿ, ਤੁਲੈ ਨ ਜਗ ਬਯੋਹਾਰ ।

(ਨੋਟ=ਪਹਿਲੇ ਤਿੰਨ ਦੋਹੇ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ
ਸਾਹਿਬ ਦੇ ਸਲੋਕਾਂ ਨਾਲ ਹੀ ਲਿਖੇ ਮਿਲਦੇ ਹਨ, ਤੇ ਇਨ੍ਹਾਂ ਦੇ
ਰਚਨਾਕਾਰ ਬਾਰੇ ਵਿਦਵਾਨ ਇਕ ਮੱਤ ਨਹੀਂ ਹਨ)।

  • ਮੁੱਖ ਪੰਨਾ : ਬਾਣੀ, ਭਗਤ ਨਾਮਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ