Pad : Sant Namdev Ji

ਪਦ : ਸੰਤ ਨਾਮਦੇਵ ਜੀ

ਰਾਗੁ ਟੋਡੀ

1. ਹਰਿ ਨਾਂਵ ਹੀਰਾ

ਹਰਿ ਨਾਂਵ ਹੀਰਾ ਹਰਿ ਨਾਂਵ ਹੀਰਾ,
ਹਰਿ ਨਾਂਵ ਭੇਤ ਮਿਟੈ ਸਬ ਪੀਰਾ ।ਟੇਕ।
ਹਰਿ ਨਾਂਵ ਜਾਤੀ ਹਰਿ ਨਾਂਵ ਪਾਤੀ,
ਹਰਿ ਨਾਂਵ ਸਕਲ ਜੀਵ ਮੇਂ ਕਾਂਤੀ ।1।
ਹਰਿ ਨਾਂਵ ਸਕਲ ਸੁਖਨ ਕੀ ਰਾਸੀ,
ਹਰਿ ਨਾਂਵ ਕਾਟੇ ਜਮ ਕੀ ਫਾਸੀ ।2।
ਹਰਿ ਨਾਂਵ ਸਕਲ ਭੁਵਨ ਤਤ ਸਾਰਾ,
ਹਰਿ ਨਾਂਵ ਨਾਮਦੇਵ ਉਤਰੇ ਪਾਰਾ ।3।

2. ਰਾਮ ਨਾਮ ਖੇਤੀ

ਰਾਮ ਨਾਮ ਖੇਤੀ ਰਾਮ ਨਾਮ ਬਾਰੀ,
ਹਮਾਰੈ ਧਨ ਬਾਬਾ ਬਨਵਾਰੀ ।ਟੇਕ।
ਯਾ ਧਨ ਕੀ ਦੇਖਹੁ ਅਧਿਕਾਈ,
ਤਸਕਰ ਹਰੈ ਨ ਲਾਗੈ ਕਾਈ ।1।
ਦਹਦਿਸਿ ਰਾਮ ਰਹਯਾ ਭਰਪੂਰਿ,
ਸੰਤਨ ਨੀਯਰੇ ਸਾਕਤ ਦੂਰਿ ।2।
ਨਾਮਦੇਵ ਕਹੈ ਮੇਰੇ ਕਿਸ਼ਨ ਸੋਈ,
ਕੂੰਤ ਮਸਾਹਤਿ ਕਰੈ ਨ ਕੋਈ ।3।

3. ਰਾਮਸੋ ਧਨ ਤਾਕੋ ਕਹਾ

ਰਾਮਸੋ ਧਨ ਤਾਕੋ ਕਹਾ ਅਬ ਥੌਰੌ,
ਅਠ ਸਿਧਿ ਨਵ ਨਿਧਿ ਕਰਤ ਨਿਹੋਰੋ ।ਟੇਕ।
ਹਰਿਨਕਸਿਬ ਬਧ ਕਰਿ ਅਧਿਪਤਿ ਦੇਈ,
ਇੰਦ੍ਰ ਕੌ ਵਿਭੌ ਪ੍ਰਹਲਾਦ ਨ ਲੋਈ ।1।
ਦੇਵ ਦਾਨਵ ਜਾਹਿ ਸੰਪਦਾ ਕਰਿ ਮਾਨੈ,
ਗੋਵਿੰਦ ਸਵੇਰਾ ਤਾਹਿ ਆਪਦਾ ਕਰਿ ਜਾਨੈ ।2।
ਅਰਥ ਧਰਮ ਕਾਮ ਕੀ ਕਹਾ ਮੋਖਿ ਮਾਂਗੈ,
ਦਾਸ ਨਾਮਦੇਵ ਪ੍ਰੇਮ ਭਗਤਿ ਅੰਤਰਿ ਜੋ ਜਾਗੈ ।3।

4. ਮੰਝਾ ਪ੍ਰਾਨ ਤੂੰ ਬੀਠਲਾ

ਮੰਝਾ ਪ੍ਰਾਨ ਤੂੰ ਬੀਠਲਾ,
ਪੈੜੀ ਅਟਕੀ ਹੋ ਬਾਬੁਲਾ ।ਟੇਕ।
ਕਲਿ ਖੋਟੀ ਕੁਸਮਲ ਕਲਿਕਾਲ,
ਬੰਧਨ ਮੋਚਉ ਸ੍ਰੀ ਗੋਪਾਲ ।1।
ਕਾਟਿ ਨਰਾਇਣ ਭੌ ਚੇ ਬੰਧ,
ਸਮ੍ਰਥ ਕਿਢਕਰਿ ਓਡੌ ਕੰਧ ।2।
ਨਾਮਦੇਵ ਨਾਰਾਇਣ ਸਾਰ,
ਚਲੇ ਪਰੋਹਣ ਉਤਰੇ ਪਾਰ ।3।

5. ਰਾਮ ਰਮੇ ਰਮਿ

ਰਾਮ ਰਮੇ ਰਮਿ ਰਮ ਸੰਭਾਰੈ,
ਮੈਂ ਬਲਿ ਤਾ ਕੀ ਛਿਨ ਨ ਬਿਸਾਰੈ ।ਟੇਕ।
ਰਾਮ ਰਮੇ ਰਮਿ ਦੀਜੈ ਤਾਰੀ,
ਬੈਕੁੰਠਨਾਥ ਮਿਲੇ ਬਨਵਾਰੀ ।1।
ਰਾਮ ਰਮੇ ਰਮਿ ਦੀਜੈ ਹੇਰੀ,
ਲਾਜ ਨ ਕੀਜੈ ਪਸੁਵਾਂ ਕੇਰੀ ।2।
ਸਰੀਰ ਸਭਾਗਾ ਸੋ ਮਹਿ ਭਾਵੈ,
ਪਾਰਬ੍ਰਹਮ ਕਾ ਜੇ ਗੁਨ ਗਾਵੈ ।3।
ਸਰੀਰ ਧਰੈ ਕੀ ਇਹੈ ਬੜਾਈ,
ਨਾਮਦੇਵ ਰਾਮ ਨ ਬੀਸਰਿ ਜਾਈ ।4।

6. ਰਾਮ ਬੋਲੈ ਰਾਮ ਬੋਲੈ

ਰਾਮ ਬੋਲੈ ਰਾਮ ਬੋਲੈ,
ਰਾਮ ਬਿਨਾ ਕੋ ਬੋਲੈ ਰੇ ਭਾਈ ।ਟੇਕ।
ਏਕਲ ਮਾਟੀ ਕੁੰਜਰ ਚੀਟੀ,
ਭਾਜਨ ਰੇ ਬਹੁ ਨਾਨਾ ।
ਥਾਵਰ ਜੰਗਮ ਕੀਟ ਪਤੰਗਾ,
ਸਭ ਘਟਿ ਘਟਿ ਰਾਮ ਸਮਾਨਾ ਰੇ ।1।
ਏਕਲ ਚਿੰਤਾ ਰਾਹਿਲੋ ਨਿਤਾ,
ਛੂਟੇ ਸਬ ਆਸਾ ।
ਪ੍ਰਣਵਤ ਨਾਮਾ ਭਯੇ ਨਿਹਕਾਮਾ,
ਤੁਮ ਸਾਹਿਬ ਮੈਂ ਦਾਸਾ ।2।

7. ਰਾਮ ਸੋ ਨਾਮਾ

ਰਾਮ ਸੋ ਨਾਮਾ ਨਾਮ ਸੋ ਰਾਮਾ,
ਤੁਮ ਸਾਹਿਬ ਮੈਂ ਸੇਵਗ ਸਵਾਮਾ ।ਟੇਕ।
ਹਰਿ ਸਰਵਰ ਜਨ ਤਰੰਗ ਕਹਾਵੈ,
ਸੇਵਗ ਹਰਿ ਤਜਿ ਕਹੁੰ ਕਤ ਜਾਵੈ ।1।
ਹਰਿ ਤਰਵਰ ਜਨ ਪੰਖੀ ਛਾਯਾ,
ਸੇਵਗ ਹਰਿ ਭਜਿ ਆਪ ਗਵਾਯਾ ।2।
ਨਾਮਾ ਕਹੈ ਮੈਂ ਨਰਹਰਿ ਪਾਯਾ,
ਰਾਮ ਰਮੇ ਰਮਿ ਰਾਮ ਸਮਾਯਾ ।3।

8. ਜਨ ਨਾਮਦੇਵ ਪਾਯੋ

ਜਨ ਨਾਮਦੇਵ ਪਾਯੋ ਨਾਮ ਹਰੀ ।
ਜਮ ਆਯ ਕਹਾ ਕਰਿਹੈਬੋ ਰੇ,
ਅਬ ਮੋਰੀ ਛੂਟਿ ਪਰੀ ।ਟੇਕ।
ਭਾਵ ਭਗਤਿ ਨਾਨਾ ਬਿਧਿ ਕੀਨ੍ਹੀ,
ਫਲ ਕਾ ਕੌਨ ਕਰੀ ।
ਕੇਵਲ ਬ੍ਰਹਮ ਨਿਕਟਿ ਲਯੋ ਲਾਗੀ,
ਮੁਕਤਿ ਕਹਾ ਬਪੁਰੀ ।1।
ਨਾਂਵ ਲੇਤ ਸਨਕਾਦਿਕ ਤਾਰੇ,
ਪਾਰ ਨ ਪਾਯੋ ਤਾਸ ਹਰੀ ।
ਨਾਮਦੇਵ ਕਹੈ ਸੁਨੋ ਰੇ ਸੰਤੋ,
ਅਬ ਮੋਹਿ ਸਮਝ ਪਰੀ ।2।

9. ਰਾਮ ਨਾਮ ਜਪਿਬੋ

ਰਾਮ ਨਾਮ ਜਪਿਬੋ ਸ੍ਰਵਨਨਿ ਸੁਨਿਬੌ ।
ਸਲਿਲ ਮੋਹ ਮੈ ਬਹਿ ਨਹੀਂ ਜਾਇਬੌ ।ਟੇਕ।
ਅਕਥ ਕਥਯੌ ਨ ਜਾਇ, ਕਾਗਦ ਲਿਖਯੌ ਨ ਮਾਇ ।
ਸਕਲ ਭੁਵਨਪਤਿ ਮਿਲਯੌ ਹੈ ਸਹਜ ਭਾਇ ।1।
ਰਾਮ ਮਾਤਾ ਰਾਮ ਪਿਤਾ, ਰਾਮ ਸਬੈ ਜੀਵ ਦਾਤਾ,
ਭਣਤ ਨਾਮਈਯੌ ਛੀਪੌ, ਕਹੈ ਰੇ ਪੁਕਾਰਿ ਗੀਤਾ ।2।

10. ਧ੍ਰਿਗ ਤੇ ਵਕਤਾ

ਧ੍ਰਿਗ ਤੇ ਵਕਤਾ ਧ੍ਰਿਗ ਤੇ ਸੁਰਤਾ,
ਪ੍ਰਾਨਨਾਥ ਕੋ ਨਾਂਵ ਨ ਲੇਤਾ ।ਟੇਕ।
ਨਾਦ ਬੇਦ ਸਬ ਗਾਲਿ ਪੁਰਾਨਾ,
ਰਾਮ ਨਾਮ ਕੋ ਮਰਮ ਨ ਜਾਨਾ ।1।
ਪੰਡਿਤ ਹੋਇਕ ਸੋ ਬੇਦ ਬਖਾਨੈ,
ਮੂਰਖਿ ਨਾਮਦੇਵ ਰਾਮ ਹੀ ਜਾਨੈ ।2।

11. ਅਪਨਾ ਪਯਾਨਾਂ ਰਾਮ

ਅਪਨਾ ਪਯਾਨਾਂ ਰਾਮ ਅਪਨਾ ਪਯਾਨਾਂ,
ਨਾਮਦੇਵ ਮੂਰਖਿ ਲੋਗ ਸਯਾਨਾ ।ਟੇਕ।
ਜਬ ਹਮ ਹਿਰਦੈ ਪ੍ਰੀਤਿ ਬਿਚਾਰੀ,
ਰਜਬਲ ਛਾਡਿ ਭਏ ਭਿਖਾਰੀ ।1।
ਜਬ ਹਰਿ ਕ੍ਰਿਪਾ ਕਰੀ ਹਮ ਜਾਨਾ,
ਤਬ ਯਾ ਚੇਰਾ ਅਬ ਭਏ ਰਾਨਾ ।2।
ਨਾਮਦੇਵ ਕਹੈ ਮੈਂ ਨਰਹਰ ਗਾਯਾ,
ਪਦ ਖੋਜਤ ਪਰਮਾਰਥ ਪਾਯਾ ।3।

12. ਤੂ ਅਗਾਧ ਬੈਕੁੰਠਨਾਥਾ

ਤੂ ਅਗਾਧ ਬੈਕੁੰਠਨਾਥਾ,
ਤੇਰੇ ਚਰਨੌ ਮੇਰਾ ਮਾਥਾ ।ਟੇਕ।
ਸਰਵੇ ਭੂਤ ਨਾਨਾ ਪੇਖੂੰ,
ਜਤ੍ਰ ਜਾਊਂ ਤਤ੍ਰ ਤੂ ਹੀ ਦੇਖੂੰ ।1।
ਜਲ ਥਲ ਮਹੀਯਲ ਕਾਸਟ ਪਖਾਨਾ,
ਅਗਮ ਨਿਗਮ ਸਬ ਬੇਦ ਪੁਰਾਨਾ ।2।
ਮੈਂ ਮਨਿਖਾ ਜਨਮ ਨਿਰਬੰਧ ਜਵਾਲਾ,
ਨਾਮਾਂ ਕਾ ਠਾਕੁਰ ਦੀਨ ਦਯਾਲਾ ।3।

13. ਸਬੈ ਚਤੁਰਤਾ ਬਰਤੈ ਅਪਨੀ

ਸਬੈ ਚਤੁਰਤਾ ਬਰਤੈ ਅਪਨੀ ।
ਐਸਾ ਨ ਕੋਈ ਨਿਰਪਖ ਹੁਵੈ ਖੇਲੈ,
ਤਾਬੈ ਮਿਟੈ ਅੰਤਰ ਕੀ ਤਪਨੀ ।ਟੇਕ।
ਅੰਤਰਿ ਕੁਟਿਲ ਰਚਤ ਖੇਚਰ ਮਤਿ,
ਊਪਰ ਮੰਜਲ ਕਰਤ ਦਿਨ ਖਪਨੀ ।1।
ਐਸਾ ਨ ਕੋਇ ਸਰਬੰਗ ਪਿਛਾਨੈ,
ਪ੍ਰਭੂ ਬਿਨ ਔਰ ਰੈਨਿ ਦਿਨ ਸਪਨੀ ।2।
ਸੋਈ ਸਾਧ ਸੋਈ ਮੁਨਿ ਗਯਾਨੀ,
ਜਾਕੀ ਲਾਗਿ ਰਹੀ ਲਯੌ ਰਸਨੀ ।3।
ਭਣਤ ਨਾਮਦੇਵ ਤਿਨਿ ਥਿਤਿ ਪਾਈ,
ਜਾਕੇ ਰਾਮ ਨਾਮ ਨਿਜ ਰਟਨੀ ।4।

14. ਤੇਰੀ ਤੇਰੀ ਗਤਿ ਤੂ ਹੀ ਜਾਨੈ

ਤੇਰੀ ਤੇਰੀ ਗਤਿ ਤੂ ਹੀ ਜਾਨੈ,
ਅਲਪ ਜੀਵ ਗਤਿ ਕਹਾ ਬਖਾਨੈ ।ਟੇਕ।
ਜੈਸਾ ਤੂ ਕਹਿਯੇ ਤੈਸਾ ਤੂ ਨਾਹੀਂ,
ਜੈਸਾ ਤੂ ਹੈ ਤੈਸਾ ਆਛਿ ਗੁਸਾਈਂ ।1।
ਲੂਣ ਨੀਰ ਥੈ ਨ ਹਵੈ ਨਯਾਰਾ,
ਠਾਕੁਰ ਸਾਹਿਬ ਪ੍ਰਾਣ ਹਮਾਰਾ ।2।
ਸਾਧ ਕੀ ਸੰਗਤਿ ਸੰਤ ਸੂੰ ਭੇਟਾ,
ਪ੍ਰਣਵੰਤ ਨਾਮਾ ਰਾਮ ਸਹੇਟਾ ।3।

15. ਲੋਗ ਏਕ ਅਨੰਤ ਬਾਨੀ

ਲੋਗ ਏਕ ਅਨੰਤ ਬਾਨੀ,
ਮੰਝਾ ਜੀਵਨ ਸਾਰੰਗਪਾਨੀ ।ਟੇਕ।
ਜਿਹਿ ਜਿਹਿ ਰੰਗੈ ਲੋਕ ਰਾਤਾ,
ਤਾ ਰੰਗਿ ਜਨ ਨ ਰਾਚਿਲਾ ।1।
ਜਿਹਿ ਜਿਹਿ ਮਾਰਗ ਸੰਸਾਰ ਜਾਇਲਾ,
ਸੋ ਪੰਥ ਦੂਰੇ ਬੰਚਿਲਾ ।2।
ਨਿਰਬਾਨੈ ਪਦ ਕੋਇ ਚੀਨ੍ਹੈ,
ਝੂਠੈ ਭਰਮ ਭੁਲਾਇਲਾ ।3।
ਪ੍ਰਣਵਤ ਨਾਮਾ ਪਰਮ ਤਤ ਹੈ,
ਸਤਗੁਰ ਨਿਕਟਿ ਬਤਾਇਲਾ ।4।

16. ਲੋਕ ਕਹੈ ਲੋਕਾਇ ਰੇ ਨਾਮਾ

ਲੋਕ ਕਹੈ ਲੋਕਾਇ ਰੇ ਨਾਮਾ ।
ਖਟ ਦਰਸਨ ਕੇ ਨਿਕਟਿ ਨ ਜਾਇਬੋ,
ਭਗਤੀ ਜਾਇਗੀ ਜਾਇ ਰੇ ਨਾਮਾ ।ਟੇਕ।
ਖਟ ਕਰਮ ਸਹਿਤ ਬਿਪ੍ਰ ਆਚਾਰੀ,
ਤਿਨ ਸੂੰ ਨਾਹਿਨ ਕਾਮਾ ।
ਜੋ ਹਰਿਦਾਸ ਸਬਨਿ ਥੈ ਨੀਚੇ,
ਤੋਊ ਕਹੈਗੌ ਕੇਵਲ ਰਾਮਾ ।1।
ਅਧਮ ਅਸੋਚ ਭ੍ਰਸ਼ਟ ਬਿਭਚਾਰੀ,
ਪੰਡਰੀਨਾਥ ਕੌ ਲੇਹਿ ਜੁ ਨਾਮਾ ।
ਵੈ ਸਬ ਭੰਧ ਬਰਗ ਮੇਰੀ ਜੀਵਨਿ,
ਤਿਨਕੈ ਸੰਗਿ ਕਹਯੌ ਮੈਂ ਰਾਮਾ ।2।
ਗੌ ਸਤਿ ਲਛਿ ਬਿਪ੍ਰ ਕੂੰ ਦੀਜੇ,
ਮਨ ਬੰਛਿਤ ਸਬ ਪੁਰਵੈ ਕਾਮਾ ।
ਦਾਸ ਪਟੰਤਰ ਤੌ ਨਾ ਤੂਲੈ,
ਭਗਤਿ ਹੇਤ ਜਸ ਗਾਵੈ ਨਾਮਾ ।3।

17. ਕਾ ਕਰੌ ਜਾਤੀ ਕਾ ਕਰੌ ਪਾਤੀ

ਕਾ ਕਰੌ ਜਾਤੀ ਕਾ ਕਰੌ ਪਾਤੀ,
ਰਾਜਾ ਰਾਮ ਸੇਊਂ ਦਿਨ ਰਾਤੀ ।ਟੇਕ।
ਮਨ ਮੇਰੀ ਗਜ ਜਿਭਯਾ ਮੇਰੀ ਕਾਤੀ,
ਰਾਮ ਰਮੇ ਕਾਟੌ ਜਮ ਕੀ ਫਾਸੀ ।1।
ਅਨੰਤ ਨਾਮ ਕਾ ਸੀਊਂ ਬਾਗਾ,
ਜਾ ਸੀਜਤ ਜਮ ਕਾ ਡਰ ਭਾਗਾ ।2।
ਸੀਬਨਾ ਸੀਊਂ ਹੌਂ ਸੀਊਂ ਈਬ ਸੀਊਂ,
ਰਾਮ ਬਿਨਾ ਹੌਂ ਕੈਸੇ ਜੀਊਂ ।2।
ਸੁਰਤਿ ਕੀ ਸੂਈ ਪ੍ਰੇਮ ਕਾ ਧਾਗਾ,
ਨਾਮਾ ਕਾ ਮਨ ਹਰਿ ਸੂੰ ਲਾਗਾ ।3।

18. ਐਸੇ ਮਨ ਰਾਮ ਨਾਮੈ ਬੇਧਿਲਾ

ਐਸੇ ਮਨ ਰਾਮ ਨਾਮੈ ਬੇਧਿਲਾ,
ਜੈਸੇ ਕਨਕ ਤੁਲਾ ਚਿਤ ਰਾਖਿਲਾ ।ਟੇਕ।
ਆਨਿ ਲੈ ਕਾਗਦ ਸਾਜਿਲੈ ਗੂਡੀ,
ਆਕਾਸ ਮੰਡਲ ਛੋਡਿਲਾ ।
ਪੰਚ ਜਨਾ ਸੂੰ ਬਾਤ ਬਤਉਵਾ,
ਚਿਤ ਸੂੰ ਡੋਰੀ ਰਾਖਿਲਾ ।1।
ਆਨਿਲੈ ਕੁੰਭ ਭਰਾਇਲੈ ਉਦਿਲ,
ਰਾਜਕੰਵਾਰਿ ਪੁਲੰਦਰਿਯੈ ।
ਹਸਤ ਵਿਨੋਦ ਦੇਤ ਕਰਤਾਲੀ,
ਚਿਤ ਸੂੰ ਗਾਗਰਿ ਰਾਖਿਲਾ ।2।
ਮੰਦਿਰ ਏਕ ਦਵਾਰ ਦਸ ਜਾਕੇ,
ਗਊ ਚਰਾਵਨ ਜਾਲਿਲਾ ।
ਪਾਂਚ ਕੋਸ ਥੈ ਚਰਿ ਫਿਰਿ ਆਵੈ,
ਚਿਤ ਸੂੰ ਬਾਛਾ ਰਾਖਿਲਾ ।3।
ਭਣਤ ਨਾਮਦੇਵ ਸੁਨੌ ਤਿਲੌਚਨ,
ਬਾਲਕ ਪਾਲਨਿ ਪੌਢਿਲਾ ।
ਅਪਨੈ ਮੰਦਿਰ ਕਾਜ ਕਰੰਤੀ,
ਚਿਤ ਸੂੰ ਬਾਲਕ ਰਾਖਿਲਾ ।4।

19. ਕਾ ਨਾਚੀਲਾ ਕਾ ਗਾਈਲਾ

ਕਾ ਨਾਚੀਲਾ ਕਾ ਗਾਈਲਾ,
ਕਾ ਘਸਿ ਘਸਿ ਚੰਦਨ ਲਾਇਲਾ ।ਟੇਕ।
ਆਪਾ ਪਰ ਨਹਿ ਚੀਨ੍ਹੀਲਾ,
ਤੇ ਚਿਤ ਚਿਤਾਰੈ ਡਹਚੀਲਾ ।1।
ਕ੍ਰਿਤਮ ਆਗੈ ਨਾਚੈ ਲੋਈ,
ਸਵਯੰਭੂ ਦੇਵ ਨ ਚੀਨ੍ਹੈ ਕੋਈ ।2।
ਸਵਯੰਭੂ ਦੇਵ ਕੀ ਸੇਵਾ ਜਾਨੈ,
ਤੌ ਦਿਵ ਦ੍ਰਿਸ਼ਟੀ ਹਵੈ ਸਕਲ ਪਿਛਾਨੈ ।3।
ਨਾਮਦੇਵ ਭਣੈ ਮੇਰੀ ਯਹੀ ਪੂਜਾ,
ਆਤਮਰਾਮ ਅਵਰ ਨਹੀਂ ਦੂਜਾ ।4।

20. ਰਾਮ ਚੀ ਭਗਤਿ ਦੁਹੇਲੀ ਰੇ ਬਾਬਾ

ਰਾਮ ਚੀ ਭਗਤਿ ਦੁਹੇਲੀ ਰੇ ਬਾਬਾ,
ਸਕਲ ਨਿਰੰਤਰਿ ਚੀਨ੍ਹੀਲੇ ਆਪਾ ।ਟੇਕ।
ਬਾਹਿਰ ਉਜਲਾ ਭੀਤਰਿ ਮੈਲਾ,
ਪਾਣੀ ਪਿੰਡ ਪਖਾਲਿਨ ਗਾਹਿਲਾ ।1।
ਪੁਤਲੀ ਦੇਵ ਕੀ ਪਾਤੀ ਦੇਵਾ,
ਇਹਿ ਬਿਧਿ ਨਾਮ ਨ ਜਾਨੈ ਸੇਵਾ ।2।
ਪਾਖੰਡ ਭਗਤਿ ਰਾਮ ਨਹੀਂ ਰੀਝੈ,
ਬਾਹਰਿ ਆਂਧਾ ਲੋਕ ਪਤੀਜੈ ।3।
ਨਾਮਦੇਵ ਕਹੈ ਮੇਰਾ ਨੇਤ੍ਰ ਪਲਟਯਾ,
ਰਾਮ ਚਰਨਾ ਚਿਤ ਚਿਉਟਯਾ ।4।

21. ਜੌ ਲਗ ਰਾਮ ਨਾਮੈ ਹਿਤ ਨ ਭਯੌ

ਜੌ ਲਗ ਰਾਮ ਨਾਮੈ ਹਿਤ ਨ ਭਯੌ,
ਤੌ ਲਗ ਮੇਰੀ ਮੇਰੀ ਕਰਤਾ ਜਨਮ ਗਯੌ ।ਟੇਕ।
ਲਾਗੀ ਪੰਕ ਪੰਕ ਲੈ ਧੋਵੈ,
ਨਿਰਮਲ ਨ ਹੋਵੈ ਜਨਮ ਵਿਗੋਵੈ ।1।
ਭੀਤਰਿ ਮੈਲਾ ਬਾਹਰਿ ਚੌਖਾ,
ਪਾਣੀ ਪਿੰਡ ਪਖਾਲੈ ਧੋਖਾ ।2।
ਨਾਮਦੇਵ ਕਹੈ ਸੁਰਹੀ ਪਰਹਰਿਯੇ,
ਭੇਡ ਪੂੰਛ ਕੈਸੇ ਭਵਜਲ ਤਰੀਯੇ ।3।

22. ਕਾਹੇ ਕੂ ਕੀਜੇ ਧਯਾਨ ਜਪਨਾ

ਕਾਹੇ ਕੂ ਕੀਜੇ ਧਯਾਨ ਜਪਨਾ,
ਜੌ ਮਨ ਨਾਹੀਂ ਸੁਧ ਅਪਨਾ ।ਟੇਕ।
ਸਾਂਪ ਕਾਂਚਲੀ ਛਾਡੈ ਵਿਖ ਨਹੀਂ ਛਾਡੈ,
ਉਦਿਕ ਮੈ ਬਗ ਧਯਾਨ ਮਾਂਡੈ ।1।
ਸਧੰਘ ਕੇ ਭੋਜਨ ਕਹਾ ਲੁਕਾਨਾ,
ਯੇ ਸਬ ਝੂਠੈ ਦੇਵ ਪੁਜਾਨਾ ।2।
ਨਾਮਦੇਵ ਕੇ ਸਵਾਮੀ ਮਾਨਿ ਲੇ ਝਗਰਾ,
ਰਾਮ ਰਸਾਇਨ ਪੀਵ ਰੇ ਭਗਰਾ ।3।

23. ਭਗਤ ਭਲਾ ਬਾਬਾ ਲਾਡਲਾ

ਭਗਤ ਭਲਾ ਬਾਬਾ ਲਾਡਲਾ,
ਬਿਨ ਪਰਤੀਤੈ ਪੂਜੇ ਸਿਲਾ ।ਟੇਕ।
ਨ੍ਹਾਵੈ ਧੋਵੈ ਕਰੇ ਸਨਾਨ,
ਹਿਰਦੈ ਆਂਖਿ ਨ ਮਾਥੈ ਕਾਨ ।1।
ਗਲਿ ਪਹਿਰੈ ਤੁਲਸੀ ਕਾ ਮਾਲਾ,
ਅੰਤਰਗਤਿ ਕੋਇਲਾ ਸਾ ਕਾਲਾ ।2।
ਨਾਮਦੇਵ ਕਹੈ ਯੇ ਪੇਟਾ ਬਲੂ,
ਭੀਤਰਿ ਲਾਖ ਉਪਰਿ ਹਿੰਗਲੂ ।3।

24. ਸਾਂਚ ਕਹੈ ਤੌ ਜੀਵ ਜਗ ਮਾਰੈ

ਸਾਂਚ ਕਹੈ ਤੌ ਜੀਵ ਜਗ ਮਾਰੈ,
ਏਕ ਅਨੇਕ ਆਗੈ ਨਿਤ ਹਾਰੈ ।ਟੇਕ।
ਸਾਂਚੇ ਆਖਰਿ ਗੋਠਿ ਬਿਨਾਸੈ,
ਭਾਜੈ ਹਾਡ ਅਭਾਵੈ ਹਾਸੇ ।1।
ਮਨ ਮੈਲੇ ਕੀ ਸੁਧ ਨਹੀਂ ਜਾਣੀ,
ਸਾਬਣ ਸਿਲਾ ਸਾਰਾਹੈ ਪਾਣੀ ।2।
ਊਜਲ ਬਾਨਾ ਨੀਚ ਸਗਾਈ,
ਪਾਖੰਡ ਭੇਖ ਕੀਏ ਪਤਿ ਜਾਈ ।3।
ਅਪਸ ਅਗਯਾਨੀ ਉਜਲ ਹੂਵਾ,
ਸੰਸੈ ਗਾਂਠਿ ਪੜੀ ਗਲਿ ਮੂਵਾ ।4।
ਨਾਮਦੇਵ ਕਹੈ ਯੇ ਸੰਖ ਸਰਾਪੀ,
ਪੁੰਡਰੀ ਨਾਥ ਨ ਸਿਮਰੇ ਪਾਪੀ ।5।

25. ਸਾਈਂ ਮੇਰਾ ਰੀਝੈ ਸਾਂਚਿ

ਸਾਈਂ ਮੇਰਾ ਰੀਝੈ ਸਾਂਚਿ,
ਕੂੜੇ ਕਪਟ ਨ ਜਾਈ ਰਾਚਿ ।ਟੇਕ।
ਭਾਵੈ ਗਾਵੌ ਭਾਵੈ ਨਾਚੌ,
ਜਬ ਲਗਿ ਨਾਹੀਂ ਹਿਰਦੈ ਸਾਂਚੌ ।1।
ਅਨੇਕ ਸਿੰਗਾਰ ਕਰੈ ਬਹੁ ਕਾਮਿਨਿ,
ਪੀਯ ਕੇ ਮਨ ਨਹੀਂ ਭਾਵੈ ਭਾਮਿਨਿ ।2।
ਪਤਿਵ੍ਰਤਾ ਪਤਿ ਹੀ ਕੌ ਜਾਨੈ,
ਨਾਮਦੇਵ ਕਹੈ ਹਰਿ ਤਾਕੀ ਮਾਨੇ ।3।

26. ਰਤਨ ਪਾਰਖੂੰ ਨੀਰਾ ਰੇ

ਰਤਨ ਪਾਰਖੂੰ ਨੀਰਾ ਰੇ,
ਮੁਲਮਾ ਮੰਝੈ ਹੀਰਾ ਰੇ ।ਟੇਕ।
ਸੰਖ ਪਾਰਖੂੰ ਨਿਰਖੀ ਜੋਈ,
ਬੈਰਾਗਰ ਕਯੂੰ ਖੋਟਾ ਹੋਈ ।1।
ਕਾਲਕੁਸ਼ਟ ਬਿਖ ਬਾਧਯੌ ਗਾਂਠਿ,
ਕਹਾ ਭਯੌ ਨਹੀਂ ਖਾਯੌ ਬਾਂਟਿ ।2।
ਖਾਯੌ ਬਿਖ ਕੀਨ੍ਹੋ ਵਿਸਤਾਰ,
ਨਾਮਦੇਵ ਭਣੈ ਹਰਿ ਗਰੜ ਉਬਾਰ ।3।

27. ਕੌਨ ਕੈ ਕਲੰਕ ਰਹਯੌ

ਕੌਨ ਕੈ ਕਲੰਕ ਰਹਯੌ ਰਾਮ ਨਾਮੁ ਲੇਤ ਹੀ,
ਪਤਿਤ ਪਾਵਨ ਭਯੌ ਰਾਮ ਕਹਤ ਹੀ ।ਟੇਕ।
ਰਾਮ ਸੰਗ ਨਾਮਦੇਵ ਜਿਨਹੁ ਪ੍ਰਤੀਤਿ ਪਾਈ,
ਏਕਾਦਸੀ ਵ੍ਰਤ ਕਰੈ ਕਾਹੇ ਕੌ ਤੀਰਥ ਜਾਈ ।1।
ਭਣਤ ਨਾਮਦੇਵ ਸੁਮਰਿਤ ਸੁਕ੍ਰਿਤ ਪਾਈ,
ਰਾਮ ਕਹਤ ਜਨ ਕੋ ਨ ਮੁਕਤਿ ਪਾਈ ।2।

28. ਰਾਮ ਨਾਮ ਨਰਹਰਿ

ਰਾਮ ਨਾਮ ਨਰਹਰਿ ਸ੍ਰੀ ਬਨਵਾਰੀ,
ਸੇਵਿਯੇ ਨਿਰੰਤਰਿ ਚਰਨ ਮੁਰਾਰੀ ।ਟੇਕ।
ਗੁਰੂ ਕੋ ਸਬਦ ਬੈਕੁੰਠ ਨਿਸਾਨੀ
ਹ੍ਰਿਦੈ ਪ੍ਰਾਗ ਪ੍ਰੇਮ ਰਸ ਬਾਨੀ ।1।
ਜਾ ਕਾਰਨ ਤ੍ਰਿਭੁਵਨ ਫਿਰਿ ਆਯੇ,
ਸੋ ਨਿਧਾਨ ਘਟ ਭੀਤਰਿ ਪਾਯੇ ।2।
ਨਾਮਦੇਵ ਕਹੈ ਕਹੂੰ ਆਈਯੇ ਨ ਜਾਈਯੇ,
ਅਪਨੇ ਰਾਮ ਘਰ ਬੈਠੇ ਗਾਈਯੇ ।3।

29. ਰਾਮ ਜੁਹਾਰਿ ਨ ਔਰ ਜੁਹਾਰੌ

ਰਾਮ ਜੁਹਾਰਿ ਨ ਔਰ ਜੁਹਾਰੌ,
ਜੀਵਨ ਜਾਇ ਜਨਮ ਕਤ ਹਾਰੌ ।ਟੇਕ।
ਆਨ ਦੇਵ ਸੌ ਦੀਨ ਨ ਭਾਖਂੌ,
ਰਾਮ ਰਸਾਇਨ ਰਸਨਾ ਚਾਖੌਂ ।1।
ਥਾਵਰ ਜੰਗਮ ਕੀਟ ਪਤੰਗਾ,
ਸਤਯ ਰਾਮ ਸਬਹਿਨ ਕੇ ਸੰਗਾ ।2।
ਭਣਤ ਨਾਮਦੇਵ ਜੀਵਨਿ ਰਾਮਾ,
ਨਾਮਦੇਵ ਫੋਕਟ ਬੇਕਾਮਾ ।3।

30. ਜਾ ਦਿਨ ਭਗਤਾਂ ਆਈਲਾ

ਜਾ ਦਿਨ ਭਗਤਾਂ ਆਈਲਾ,
ਚਾਰਯਾ ਮੁਕਤੀ ਪਾਈਲਾ ।ਟੇਕ।
ਦਰਸਨ ਧੋਖਾ ਭਾਗੀਲਾ,
ਕੋਈ ਆਇ ਸੁਕ੍ਰਿਤ ਜਾਗੀਲਾ ।1।
ਸਨਮੁਖ ਦਰਸਨ ਦੇਖੀਲਾ,
ਤਬ ਜਨਮ ਸੁਫਲ ਕਰ ਪੇਖੀਲਾ ।2।
ਸਾਧ ਸੰਗਤਿ ਮਿਲੀ ਖੇਲੀਲਾ,
ਪਾਂਚੂੰ ਪ੍ਰਬਲ ਪੇਲੀਲਾ ।3।
ਬੈਸਨੋ ਹਿਰਦੈ ਸਮਾਈਲਾ,
ਜਨ ਨਾਮਦੇਵ ਆਨੰਦ ਗਾਈਲਾ ।4।

31. ਸੰਤ ਸੂੰ ਲੇਨਾ

ਸੰਤ ਸੂੰ ਲੇਨਾ ਸੰਤ ਸੂੰ ਦੇਨਾ,
ਸੰਤ ਸੰਗਤਿ ਮਿਲਿ ਦੁਸਤਰ ਤਿਰਨਾ ।ਟੇਕ।
ਸੰਤ ਕੀ ਛਾਯਾ ਸੰਤ ਕੀ ਮਾਯਾ,
ਸੰਤ ਸੰਗਤਿ ਮਿਲਿ ਗੋਬਿੰਦ ਪਾਯਾ ।1।
ਅਸੰਤ ਸੰਗਤਿ ਨਾਮਾ ਕਬਹੂੰ ਨ ਜਾਈ,
ਸੰਤ ਸੰਗਤਿ ਮੈਂ ਰਹਯੌ ਸਮਾਈ ।2।

32. ਪਰਹਰਿ ਧੰਧਾਕਾਰ ਸਬੈਲਾ

ਪਰਹਰਿ ਧੰਧਾਕਾਰ ਸਬੈਲਾ,
ਤੇਰੀ ਚਿੰਤਾ ਰਾਮ ਕਰੈਲਾ ।ਟੇਕ।
ਨਾਰਾਇਨ ਮਾਤਾ ਨਾਰਾਇਨ ਪਿਤਾ,
ਬੈਸਨੋ ਜਨ ਪਰਿਵਾਰ ਸਹੇਤਾ ।1।
ਕੇਸੌ ਕੈ ਬਹੁ ਪੂਤ ਭਯੇਲਾ,
ਤਾ ਮੈਂ ਨਾਮਦੇਵ ਏਕ ਤੂ ਦੈਲਾ ।2।

33. ਮਾਈ ਤੂੰ ਮੇਰੇ ਜਾਪ ਤੂੰ

ਮਾਈ ਤੂੰ ਮੇਰੇ ਜਾਪ ਤੂੰ
ਕੁਟੂੰਬੀ ਮੇਰਾ ਬੀਠਲਾ ।ਟੇਕ।
ਹਰਿ ਹੈਂ ਹਮਚੀ ਨਾਵ ਰੀ,
ਹਰਿ ਉਤਾਰੇ ਪੈਲੀ ਤਿਰੀ ।1।
ਸਾਧ ਸਾੰਗਤਿ ਮਿਲਿ ਖੇਟੀ ਚਾਰ,
ਕੇਸੌ ਨਾਮਦੇਵ ਚਾ ਦਾਤਾਰ ।2।

34. ਮਾਇ ਗੋਵਯੰਦਾ

ਮਾਇ ਗੋਵਯੰਦਾ, ਬਾਪ ਗੋਵਯੰਦਾ,
ਜਾਤਿ ਪਾਂਤਿ ਗੁਰਦੇਵ ਗੋਵਯੰਦਾ ।ਟੇਕ।
ਗੋਵਯੰਦ ਗਯਾਨ ਗੋਵਯੰਦ ਧਯਾਨ,
ਸਦਾ ਆਨੰਦੀ ਰਾਜਾਰਾਮ ।1।
ਗੋਵਯੰਦ ਗਾਵੈ ਗੋਵਯੰਦ ਨਾਚੈ,
ਗੋਵਯੰਦ ਭੇਖ ਸਦਾ ਨ੍ਰਿਤਿ ਕਾਛੈ ।2।
ਗੋਵਯੰਦ ਪਾਤੀ ਗੋਵਯੰਦ ਪੂਜਾ,
ਨਾਮਾ ਭਣੈ ਮੇਰੇ ਦੇਵ ਨ ਦੁਜਾ ।3।

35. ਹਿਰਦੈ ਮਾਲਾ ਹਿਰਦੈ ਗੋਪਾਲਾ

ਹਿਰਦੈ ਮਾਲਾ ਹਿਰਦੈ ਗੋਪਾਲਾ,
ਹਿਰਦੈ ਸਿਸਟਿ ਕੌ ਦੀਨ ਦਯਾਲਾ ।ਟੇਕ।
ਹਿਰਦੈ ਮਾਹੀਂ ਰੰਗ ਹਿਰਦੈ ਛੀਪਾ,
ਹਿਰਦੈ ਰੈਣੀ-ਪਾਣੀ ਨੀਕਾ ।1।
ਹਿਰਦੈ ਦੀਪਕ ਘਟਿ ਉਜਿਯਾਲਾ,
ਖੂਟਿ ਕਿਵਾਰ ਟੂਟਿ ਗਯੋ ਤਾਲਾ ।2।
ਹਿਰਦੈ ਰੰਗ ਰੋਮ ਨਹੀਂ ਜਾਤਿ,
ਰੰਗਿ ਰੇ ਨਾਮਾ ਹਰਿ ਕੀ ਭਾਂਤਿ ।3।

36. ਅਬ ਨ ਬਿਸਾਰੂੰ

ਅਬ ਨ ਬਿਸਾਰੂੰ ਰਾਮ ਸੰਭਾਰੂੰ,
ਜੌ ਰੇ ਬਿਸਾਰੂੰ ਤੌ ਸਭ ਹਾਰੂੰ ।ਟੇਕ।
ਤਨ ਮਨ ਹਰਿ ਪਰਿ ਛਿਨ ਛਿਨ ਵਾਰੂੰ,
ਘੜੀ ਮਹੂਰਤਿ ਪਲ ਨਹੀਂ ਟਾਰੂੰ ।1।
ਸੁਮਰਿਨ ਸਵਾਸਾ ਭਰ ਭਰ ਪੀਊਂ,
ਰੰਕ ਰਾਮ ਗੁੜ ਖਾਇ ਰੇ ਜੀਊਂ ।2।
ਆਰੌ ਮਾਂਡਿ ਰਾਮ ਰਟਿ ਲੈਹੂੰ,
ਜੌ ਰੇ ਬਿਸਾਰੌਂ ਤੌ ਰੋਇ ਦੇਹੂੰ ।3।
ਨਾਮਦੇਵ ਕਹੈ ਔਰ ਆਸ ਨ ਕਰਿਹੂੰ,
ਰਾਮ ਨਾਮ ਧਨ ਲਾਗਯੋ ਮਰਿ ਹੂੰ ।4।

37. ਰਾਮ ਰਾਇ ਉਲਗੂੰ

ਰਾਮ ਰਾਇ ਉਲਗੂੰ ਔਰ ਨ ਜਾਚੂੰ,
ਸਰੀਰ ਅਨੰਤ ਜਾਉ ਭਲੈ ਜਉ ।ਟੇਕ।
ਜੋਗ ਜੁਗੁਤਿ ਕਛੁ ਮੁਕਤਿ ਨ ਭਾਖੂੰ,
ਹਰਿ ਨਾਂਵ ਹਰਿ ਨਾਂਵ ਹਿਰਦੈ ਰਾਖੂੰ ।1।
ਰਾਮ ਨਾਮ ਨਾਮਦੇਵ ਅਨਹਦ ਆਛੈ,
ਭਗਤਿ ਪ੍ਰੇਮ ਰਸ ਗਾਵੈ ਨਾਚੈ ।2।

38. ਬੀਹੌ ਬੀਹੌ ਤੇਰੀ ਸਬਲ ਮਾਯਾ

ਬੀਹੌ ਬੀਹੌ ਤੇਰੀ ਸਬਲ ਮਾਯਾ,
ਆਗੈ ਇਨਿ ਅਨੇਕ ਭਰਮਾਯਾ ।ਟੇਕ।
ਮਾਯਾ ਅੰਤਰ ਬ੍ਰਹਮ ਨ ਦੀਸੈ,
ਬ੍ਰਹਮ ਕੇ ਅੰਤਰ ਮਾਯਾ ਨਹੀਂ ਦੀਸੈ ।1।
ਭਣਤ ਨਾਮਦੇਵ ਆਪ ਵਿਧਾਂਨਾਂ,
ਦਹੂੰ ਘੋੜਾਨਿ ਚਢਾਇ ਹੋ ਕਾਨ੍ਹਾ ।2।

39. ਬਾਜੀ ਰੰਚੀ ਬਾਪ

ਬਾਜੀ ਰੰਚੀ ਬਾਪ ਬਾਜੀ ਰਚੀ,
ਮੈਂ ਬਲਿ ਤਾਕੀ ਜਿਨ ਸੂੰ ਬਚੀ ।ਟੇਕ।
ਬਾਜੀ ਜਾਮਨ ਬਾਜੀ ਮਰਨਾ,
ਬਾਜੀ ਲਾਗਿ ਰਹਯੋ ਰੇ ਮਨਾ ।1।
ਬਾਜੀ ਮਨ ਮੈਂ ਸੋਚਿ ਬਿਚਾਰਿ,
ਆਪੈ ਸੁਰਤਿ ਆਪੈ ਸੂਤ੍ਰਧਾਰਿ ।2।
ਨਾਮਦੇਵ ਕਹੈ ਤੇਰੀ ਸਰਨਾ,
ਮੇਟਿ ਹਮਾਰੈ ਜਾਮਨ ਮਰਨਾ ।3।

40. ਤੂੰ ਨ ਬਿਸਾਰਿ

ਤੂੰ ਨ ਬਿਸਾਰਿ ਤੂੰ ਨ ਬਿਸਾਰਿ,
ਮੈਂ ਤੂੰ ਬਿਸਾਰਯੋ ਮੋਰ ਅਭਾਗ ।ਟੇਕ।
ਅਖਿਲ ਭਵਨ ਪਤਿ ਗਰੜਾ ਗਾਮੀ,
ਅੰਤਿ ਕਾਲ ਹਰਿ ਅੰਤਰਜਾਮੀ ।1।
ਜਾਮਣ ਮਰਣ ਬਿਸਰਜਨ ਪੂਜਾ,
ਤੁਮ ਸਾ ਦੇਵਾ ਔਰ ਨ ਦੂਜਾ ।2।
ਤੂੰ ਜਿ ਬਿਸੰਭਰ ਮੈਂ ਜਨ ਨਾਮਾ,
ਸੰਤ ਜਨਨ ਕਾ ਪੁਰਵਨ ਕਾਮਾ ।3।

41. ਬਾਪ ਮੰਝਾ ਸਮਝ ਨ ਪਰਈ

ਬਾਪ ਮੰਝਾ ਸਮਝ ਨ ਪਰਈ,
ਸਾਂਚੋ ਢਾਰਿ ਅਵਰ ਕਛੁ ਭਰਈ ।ਟੇਕ।
ਪਾਨੀ ਕਾ ਚਿਤ੍ਰ ਪਵਨ ਕਾ ਥੰਭਾ,
ਕੌਨ ਉਪਾਇ ਰਚਯੌ ਆਰੰਭਾ ।1।
ਇਹਾਂ ਕਾ ਉਪਜਯਾ ਈਹਾਂ ਬਿਲਾਨਾਂ,
ਬੋਲਨਹਾਰਾ ਏ ਕਹਾਂ ਸਮਾਨਾ ।2।
ਕਹੈ ਨਰਾਇਨ ਸੁਨ ਜਨ ਨਾਮਾ,
ਜਹਾਂ ਸੁਰਤਿ ਤਹਾਂ ਪੂਰਨ ਕਾਮਾ 3।
ਜੀਵਤ ਰਾਮ ਨ ਭਯੋ ਪ੍ਰਕਾਸਾ,
ਭਨਤ ਨਾਮਦੇਵ ਮੂਵਾ ਕੈਸੀ ਆਸਾ ।4।

42. ਕੈਸੇ ਤਿਰਤ ਬਹੁ ਕੁਟਿਲ ਭਰਯੋ

ਕੈਸੇ ਤਿਰਤ ਬਹੁ ਕੁਟਿਲ ਭਰਯੋ,
ਕਲਿ ਕੇ ਚਿਨ੍ਹ ਦੇਖਿ ਨਾਹਿਨ ਡਰਯੋ ।ਟੇਕ।
ਕੈਸੀ ਸੇਵਾ ਕੈਸਾ ਧਯਾਨ,
ਜੈਸੇ ਊਜਲ ਬਗ ਉਨਮਾਨ ।1।
ਭਾਵ ਭੁਵੰਗ ਭਏ ਪੈਹਾਰੀ,
ਸੁਰਤਿ ਸਿੰਚਾਨਾ ਮਤਿ ਮੰਜਾਰੀ ।2।
ਨਾਮਦੇਵ ਭਣੈ ਬਹੁ ਇਹਿ ਗੁਣਿ ਬਾਂਧਾ,
ਡਾਇਨ ਡਿੰਭ ਸਕਲ ਜਗ ਖਾਧਾ ।3।

43. ਕਾਲ ਭੈ ਬਾਪਾ

ਕਾਲ ਭੈ ਬਾਪਾ ਸਹਯਾ ਨ ਜਾਇ,
ਮਹਾ ਭੈਭੀਤ ਜਗਤ ਕੂੰ ਖਾਇ ।ਟੇਕ।
ਅਨੇਕ ਮੁਨੇਸਵਰ ਝੂਝੇ ਜਾਇ,
ਸੁਰ ਨਰ ਥਾਕੇ ਕਰਤ ਉਪਾਇ ।1।
ਕੰਪੈ ਪੀਰ ਪੈਕੰਬਰ ਦੇਵ,
ਰਿਸਿ ਕੰਪੈ ਚੌਰਾਸੀ ਜੇਵ ।2।
ਚੰਦ੍ਰ ਸੂਰ ਧਰ ਪਵਨ ਅਕਾਸ,
ਪਾਣੀ ਕੰਪੈ ਅਗਿਨ ਗਰਾਸ ।3।
ਕੰਪੈ ਲੋਕ ਲੋਕੰਤਰ ਖੰਡ,
ਤੇ ਭੀ ਕੰਪੈ ਅਸਥਿਰ ਪਯੰਡ ।4।
ਅਵਿਚਲ ਅਭੈ ਨਰਾਇਨ ਦੇਵ,
ਨਾਮਦੇਵ ਪ੍ਰਣਵੈ ਅਲਖ ਅਭੇਵ ।5।

44. ਸਹਜੈ ਸਬ ਗੁਨ ਜਯਲਾ

ਸਹਜੈ ਸਬ ਗੁਨ ਜਯਲਾ,
ਭਗਵਤ ਭਗਤਾਂ ਏ ਥਿਰ ਰਹਿਲਾ ।ਟੇਕ।
ਮੁਕਤਿ ਭਏਲਾ ਜਾਪ ਜਪੇਲਾ,
ਸੇਵਕ ਸਵਾਮੀ ਸੰਗ ਰਹੇਲਾ ।1।
ਅੰਮ੍ਰਿਤ ਸੁਧਾ ਨਿਧਿ ਅੰਤ ਨ ਜਾਇਲਾ,
ਪੀਵਤ ਪ੍ਰਾਨ ਕਦੇ ਨ ਅਘਾਇਲਾ ।2।
ਰਾਮ ਨਾਮ ਮਿਲਿ ਸੰਗ ਰਹੈਲਾ,
ਜਬ ਲਗ ਰਸ ਤਬ ਲਗ ਪੀਬੈਲਾ ।3।

45. ਕੈਸੇ ਨ ਮਿਲੇ ਰਾਮ

ਕੈਸੇ ਨ ਮਿਲੇ ਰਾਮ ਰੂਠਾ ਮੋਠਾ,
ਚਿਤ ਨ ਚਲੈ ਕੁਚਿਤ ਮੋਰਾ ਖੋਟਾ ।ਟੇਕ।
ਬਾਇਰ ਮਾਂਡੀ ਬਾਰ ਬਾਰ ਲਾਗੀਲਾ,
ਐਸੇ ਜੋ ਮਨ ਲਾਗੇ ਬੀਠਲਾ ।1।
ਨਾਮੌ ਕਹੈ ਮਨ ਮਾਰਿਗ ਲਾਗਿਲਾ,
ਐਸੇ ਨਿਸਾਗਤ ਸੂਰ ਉਗਿਲਾ ।2।

46. ਕਹਾ ਕਰੂੰ ਜਗ

ਕਹਾ ਕਰੂੰ ਜਗ ਦੇਖਤ ਅੰਧਾ,
ਤਜਿ ਆਨੰਦ ਬਿਚਾਰੈ ਧੰਧਾ ।ਟੇਕ।
ਪਾਹਨ ਆਗੈ ਦੇਵ ਕਟੀਲਾ,
ਵਾਕੋ ਪ੍ਰਾਣ ਨਹੀਂ ਵਾ ਕੀ ਪੂਜ ਰਚੀਲਾ ।1।
ਨਿਰਜੀਵ ਆਗੈ ਸਰਜੀਵ ਮਾਰੈਂ,
ਦੇਖਤ ਜਨਮ ਆਪਨੌ ਹਾਰੈਂ ।2।
ਆਂਗਣਿ ਦੇਵ ਪਿਛੋਕੜਿ ਪੂਜਾ,
ਪਾਹਨ ਪੂਜ ਭਏ ਨਰ ਦੂਜਾ ।3।
ਨਾਮਦੇਵ ਕਹੈ ਸੁਨੋ ਰੇ ਧਗੜਾ,
ਕ ਆਤਮਦੇਵ ਨ ਪੂਜੋ ਦਗੜਾ ।4।

ਰਾਗੁ ਗੌੜ

47. ਦੇਵਾ ਤੇਰੀ ਭਗਤਿ

ਦੇਵਾ ਤੇਰੀ ਭਗਤਿ ਨ ਮੋ ਪੈ ਹੋਇ ਜੀ ।
ਜਿਹਿ ਸੇਵਾ ਸਾਹਿਬ ਭਲ ਮਾਨੈ,
ਕਰਿ ਹੂੰ ਜਾਨੈ ਕੋਇ ਜੀ ।ਟੇਕ।
ਸੁਮ੍ਰਿਤ ਕਥਾ ਹੋਇ ਨਹੀਂ ਮੋ ਪੈ,
ਕਥੂੰ ਤ ਹੋਇ ਅਭਿਮਾਨ ਜੀ ।
ਜੋਈ ਜੋਈ ਕਥੂੰ ਉਲਟਿ ਮੋਹਿ ਬਾਂਧੈ,
ਤ੍ਰਾਹਿ ਤ੍ਰਾਹਿ ਭਗਵਾਨ ਜੀ ।1।
ਜਾ ਮੈਂ ਸਕਲ ਜੀਵ ਕੀ ਉਤਪਤਿ,
ਸਕਲ ਜੀ ਮੈਂ ਆਪ ਜੀ ।
ਮਾਯਾ ਮੋਹ ਕਰਿ ਜਗਤ ਭੁਲਾਯਾ,
ਘਟਿ ਘਟਿ ਵਯਾਪਕ ਬਾਪ ਜੀ ।2।
ਸੋ ਬੈਕੁੰਠ ਕਹੌਂ ਧੌਂ ਕੈਸੋ,
ਪਯੰਡ ਪਰੇ ਜਹੰ ਜਾਈਯੈ ।
ਯਹੁ ਪਰਤੀਤਿ ਮੋਹਿ ਨਹਿੰ ਆਵੈ,
ਜੀਵਤ ਮੁਕਤਿ ਨ ਪਾਈਯੈ ।3।
ਮੈਂ ਜਨ ਜੀਵ ਬ੍ਰਹਮ ਤੁਮ ਮਾਧੌ,
ਬਿਨ ਦੇਖੇ ਦੁਖ ਪਾਈਯੈ ।
ਰਾਖਿ ਸਮੀਪ ਕਹੈ ਜਨ ਨਾਮਾ,
ਸੰਗਿ ਮਿਲਾ ਗੁਨ ਗਾਈਯੈ ।4।

48. ਭਗਤਿ ਆਪਿ ਮੋਰੇ ਬਾਬਲਾ

ਭਗਤਿ ਆਪਿ ਮੋਰੇ ਬਾਬਲਾ,
ਤੇਰੀ ਮੁਕਤਿ ਨ ਮਾਂਗੂੰ ਹਰਿ ਬੀਠਲਾ ।ਟੇਕ।
ਭਗਤਿ ਨ ਆਪੈ ਤੌ ਤਨ ਆੜੌ,
ਕੋਇ ਕਹੈ ਤੌ ਭਗਤਿ ਨ ਛਾਂਡੌ ।1।
ਅਨੇਕ ਜਨਮ ਭਰਮਤੌ ਫਿਰਯੌ,
ਤੇਰੋ ਨਾਂਵ ਲੇ ਲੇ ਉਧਰਯੌ ।2।
ਨਾਮਦੇਵ ਕਹੈ ਤੂ ਜੀਵਨ ਮੋਰਾ,
ਤੂ ਸਾਇਰ ਮੈਂ ਮੰਛਾ ਤੋਰਾ ।3।

49. ਸੰਸਾਰ ਸਮੰਦੇ ਤਾਰਿ ਗੋਬਿੰਦੇ

ਸੰਸਾਰ ਸਮੰਦੇ ਤਾਰਿ ਗੋਬਿੰਦੇ,
ਹੂੰ ਤਿਰਹੀ ਨ ਜਾਨੂੰ ਬਾਪ ਜੀ ।ਟੇਕ।
ਲੋਭ ਲਹਿਰ ਅਤਿ ਨੀਝਰ ਬਰਿਖੈ,
ਕਾਯਾ ਬੂੜੈ ਕੇਸਵਾ ।1।
ਅਨਿਲ ਬੇੜਾ ਖੇਇ ਨ ਜਾਨੂੰ,
ਪਾਰ ਦੇ ਪਾਰ ਦੇ ਬੀਠਲਾ ।2।
ਨਾਮਾ ਕਹੈ ਮੈਂ ਸੇਵਗ ਤੇਰਾ,
ਬਾਂਹ ਦੇ ਬਾਂਹ ਦੇ ਬਾਬੁਲਾ ।3।

50. ਤੁਝ ਬਿਨ ਕਯੂੰ ਜੀਊਂ

ਤੁਝ ਬਿਨ ਕਯੂੰ ਜੀਊਂ ਰੇ,
ਤੁਝ ਬਿਨ ਕਯੂੰ ਜੀਊਂ ।ਟੇਕ।
ਸਾਰ ਤੁਮ੍ਹਾਰਾ ਨਾਂਵ ਹੈ,
ਝੂਠਾ ਸਬ ਸੰਸਾਰ,
ਮਨਸਾ ਬਾਚਾ ਕਰਮਨਾ,
ਕਲਿ ਕੇਵਲ ਨਾਮ ਅਧਾਰ ।1।
ਦੁਨੀਆ ਮੇਂ ਦੋਜਗ ਘਨਾ
ਦਾਰੁਨ ਦੁਖ ਅਧਿਕ ਅਪਾਰ,
ਚਰਨ ਕੰਵਲ ਕੀ ਮੌਜ ਮੇਂ
ਮੋਹਿ ਰਾਖੌ ਸਿਰਜਨਹਾਰ ।2।
ਮੌ ਤੌ ਬਿਚਿ ਪੜਦਾ ਕਿਸਾ
ਲੋਭ ਬੜਾਈ ਕਾਮ,
ਕੋਈ ਏਕ ਹਰਿਜਨ ਊਬਰੇ
ਜਿਨਿ ਸੁਮਰਿਯਾ ਨਿਹਚਲ ਰਾਮ ।3।
ਲੋਗ ਵੇਦ ਕੈ ਸੰਗ ਬਹਯੋ,
ਸਲਿਲ ਮੋਹ ਕੀ ਧਾਰ,
ਜਨ ਨਾਮਾ ਸਵਾਮੀ ਬੀਠਲਾ,
ਮੋਹਿ ਖੇਇ ਉਤਾਰੋ ਪਾਰ ।4।

51. ਬੰਦੇ ਕੀ ਬੰਦਿ ਛੋਡਿ ਬਨਵਾਰੀ

ਬੰਦੇ ਕੀ ਬੰਦਿ ਛੋਡਿ ਬਨਵਾਰੀ ।
ਅਸਰਨ ਸਰਨ ਰਾਮ ਕਹੇ ਬਿਨ,
ਆਇ ਪਰੇ ਜਮਧਾਰੀ ।ਟੇਕ।
ਕੇਈ ਬਾਂਧੇ ਜੋਗ ਜਪ ਕਰਿ,
ਕੇਈ ਤੀਰਥ ਦਾਨਾ ।
ਕੇਈ ਬਾਂਧੇ ਨੇਮਾਂ ਬਰਤਾਂ,
ਤੇਰੇ ਹਾਥਿ ਨਾਥ ਭਗਵਾਨਾ ।੧।
ਰਾਮਦੇਵ ਤੇਰੀ ਦਾਸੀ ਮਾਯਾ,
ਨਾਟੀ ਕਪਟ ਕੀਨ੍ਹਾ,
ਥਾਵਰ ਜੰਗਮ ਜੀਤ ਲਿਯਾ ਹੈ,
ਆਪਾ ਪਰ ਨਹੀਂ ਚੀਨ੍ਹਾਂ ।੨।
ਨਾਮਦੇਵ ਭਣੈ ਮੈਂ ਤੁਮ ਥੈ ਛੂਟੂੰ,
ਜੋ ਤੁਮ ਛੋਡਾਵੌ ਗੋਪਾਲ ਜੀ ।
ਤੁਮ ਬਿਨ ਮੇਰੇ ਗਾਹਕ ਨਾਹੀਂ,
ਦੀਨਾਨਾਥ ਦਯਾਲ ਜੀ ।੩।

52. ਦੇਵਾ ਮੇਰੀ ਹੀਨ ਜਾਤੀ ਹੈ

ਦੇਵਾ ਮੇਰੀ ਹੀਨ ਜਾਤੀ ਹੈ,
ਕਾਹੂ ਪੈ ਸਹੀ ਨ ਜਾਤੀ ਹੈ ।ਟੇਕ।
ਮੈਂ ਨਹੀਂ ਮੈਂ ਨਹੀਂ ਮੈਂ ਮਾਧੋ,
ਤੂੰ ਹੈ ਮੈਂ ਨਹੀਂ ਹੌਂ ।
ਤੂ ਏਕ ਅਨੇਕ ਹੈ ਬਿਸਤਰਯੋ
ਮੇਰੀ ਚਰਮ ਨਸਾਈ ਹੌ ।੧।
ਜੈਸੇ ਨਦੀਯਾ ਸਮੰਦ ਸਮਾਨੀ,
ਧਰਨੀ ਬਹਤੀ ਹੌ ।
ਤੁਮ੍ਹਾਰੀ ਕ੍ਰਿਪਾ ਥੇ ਨੀਚ ਊਚ ਭਏ,
ਤੂੰ ਕਾਲ ਕੀ ਕਾਤੀ ਹੌ ।੨।
ਨਾਮ੍ਹੋ ਕਹੈ ਮੇਰੀ ਦੇਵੀ ਨ ਦੇਵਾ,
ਸੰਗ ਨ ਸਾਥੀ ਮੀਤੁਲਾ ।
ਤੁਮ੍ਹਾਰੀ ਸਰਨ ਮੈਂ ਭਾਜਿ ਦੁਰਯੌ ਹੌਂ,
ਬੰਦਿ ਛੋਡਿ ਬਾਬਾ ਬੀਠੁਲਾ ।੩।

53. ਹਰਿ ਨਾਂਵ ਰਾਜੈ, ਹਰਿ ਨਾਂਵ ਗਾਜੈ

ਹਰਿ ਨਾਂਵ ਰਾਜੈ, ਹਰਿ ਨਾਂਵ ਗਾਜੈ,
ਹਰਿ ਕੌ ਨਾਂਵ ਲੇਤਾਂ ਕਾਇ ਨਰ ਲਾਜੈ ।ਟੇਕ।
ਹਰਿ ਮੇਰਾ ਮਾਤੁ ਪਿਤਾ ਗੁਰਦੇਵਾ,
ਆਪਣੇ ਰਾਮ ਕੀ ਕਰਿ ਹੂੰ ਸੇਵਾ ।੧।
ਹਰਿ ਨਾਂਵ ਮੈਂ ਨਿਜ ਕੰਵਲਾ ਦਾਸੀ,
ਹਰਿ ਨਾਂਵੈ ਸੰਕਰ ਅਵਿਨਾਸੀ ।੨।
ਹਰਿ ਨਾਂਵ ਮੈਂ ਧਰੁ ਨਿਹਚਲ ਕਰੀਯਾ,
ਹਰਿ ਨਾਂਵ ਮੈਂ ਪ੍ਰਹਲਾਦ ਉਧਰੀਯਾ ।੩।
ਹਰਿ ਮੇਰੇ ਜੀਵਨ ਮਰਣ ਕੇ ਸਾਥੀ,
ਹਰਿ ਜਲ ਮਗਨ ਉਧਾਰਯੌ ਹਾਥੀ ।੪।
ਹਰਿ ਮੇਰੇ ਸੰਗ ਸਦਾ ਸੁਖ ਦਾਤਾ,
ਹਰਿ ਨਾਮੈ ਨਾਮਦੇਵ ਰੰਗ ਰਾਤਾ ।੫।

54. ਇਤਨਾ ਕਹਤ ਤੋਹਿ ਕਹਾ ਲਾਗਤ

ਇਤਨਾ ਕਹਤ ਤੋਹਿ ਕਹਾ ਲਾਗਤ,
ਹਰਿ ਨਾਂਵ ਲੇ ਸੋਵਤ ਜਾਗਤ ।ਟੇਕ।
ਪ੍ਰਭੂ ਪ੍ਰਹਲਾਦ ਇਹਿ ਗੁਨ ਤਾਰੇ,
ਰਾਮ ਨਾਮ ਅਖਿਰ ਹਿਰਦੈ ਵਿਚਾਰੇ ।੧।
ਰਾਮ ਨਾਮ ਸਨਕਾਦਿਕ ਰਾਤਾ,
ਰਾਮ ਨਾਮ ਨਿਰਭੈ ਪਦ ਦਾਤਾ ।੨।
ਭਣਤ ਨਾਮਦੇਵ ਭਾਵ ਐਸਾ,
ਜੈਸੀ ਮਨਸਾ ਲਾਭ ਤੈਸਾ ।੩।

ਫੁਟਕਲ ਪਦ

ਯੇਕ ਬੀਠਲਾ ਸਰਣੈ

ਯੇਕ ਬੀਠਲਾ ਸਰਣੈ ਜਾ ਰੇ,
ਜਨਮੇ ਬਾਂਧਿ ਕਾਇ ਦੌੜਾ ਰੇ ।ਟੇਕ।
ਤੀਰਥੈ ਤੀਰਥੈ ਕਾਹੀ ਡਾਰੇ,
ਲਟਕਯੌਂ ਡੋਥਾ ਤੂੰਬਾ ਰੇ ।1।
ਫੋਕਾ ਦਇਆ ਤੁਲਸੀ ਬਾਹਾ ਰੇ,
ਘੂਸਰਿ ਖਾਯਦ ਜੋੜਾ ਰੇ ।2।
ਨਾਮਦੇਵ ਭਣੈ ਤੂ ਦੇਵ ਪਹਾਰੇ,
ਕੇਸੌ ਭਗਤਾ ਚਰਿਣਿਆਂ ਰੇ ।3।

ਪਦ ਨਿਰਖਤ ਕਿਨ ਜਾਇ

ਪਦ ਨਿਰਖਤ ਕਿਨ ਜਾਇ ਰੇ ਦਿਨਾ,
ਹਮ ਪ ਛਿਪਾਨੋ ਰੇ ਮਨਾ ।ਟੇਕ।
ਜੈ ਤੂੰ ਨ ਕਰਸਯ ਦਰਸਯ ਘਾਈ,
ਤੌ ਤੂੰ ਨਿਮਸਸਿ ਠਾਈ ਕੌਠਾਈਂ ਰੇ ਮਨਾ ।1।
ਘਟ ਭਰਿਲੈ ਉਦੀਕ ਚਢੋਈ,
ਐਸੇ ਤੂੰ ਨਿਹਚਲ ਹੋਈ ਰੇ ਮਨਾ ।2।
ਨਾਮਾ ਭਣੈ ਸੁਖ ਸੁਰਗੈ ਨਾਹੀਂ,
ਸੋ ਸੁਖ ਸੰਤਨਿ ਮਾਹੀਂ ਰੇ ਮਨਾ ।3।

ਕੁਨੌ ਕ੍ਰਿਪਾ ਛਲ ਹੋਇ

ਕੁਨੌ ਕ੍ਰਿਪਾ ਛਲ ਹੋਇ ਸੂੰ ਆਵਰੀ ।
ਬਿਘਨ ਬਯਾਧੀ ਤੇਥੈ ਕਾਲ ਕਾਈ ਕਰੀ ।ਟੇਕ।
ਏਕ ਬਹਬਾਲਾ ਮਹਾਪੁਰੀ ਥਲ ਸੀਯਾ ਭੀਤਰੀ ।
ਤਹਾਂ ਜੀਵਲ ਹੂੰਤਾ ਤਾਰੂ, ਤੇਨ੍ਹੈਂ ਧਰੀਲਾ ਨਿਜ ਕਰੀ ।1।
ਏਕ ਉਦਯ ਸਭੂਤਿਲਾ ਤਾਸ ਦੀਯਾ ਸਨਮੁਖ ਭੇਟੀਲਾ ।
ਨੀਧਨਿਯਾ ਧੌਰੀ ਸੁ ਧਨਵੰਤ ਕੈਲਾ ।2।
ਹੇ ਹਰੇ ਦੀਪਾਵਲੀ ਗੁਣੀ ਰੇਖਿਲਾ ।
ਸੁਟਤ ਸੁਨੌਂ ਸਰਪੈ ਪਾਰਧੀ ਡੰਕਿਲਾ ।3।
ਗਾਝ ਚੈ ਪਾਣਧੀਂ ਘੜਪਾਵਿਲਾ ।
ਤਹਾਂ ਜੀਵਲ ਹੂੰ ਤਾਸੀ ਹੂੰ, ਤੈਣੇਂ ਬਾਧਨਿ ਰਦਾੜਿਲਾ ।4।
ਐਸੇ ਅਚਯਤ੍ਰ ਚਰਯੂੰਤ੍ਰ ਨਟ ਕਲੇਵਾ ਦੇਵਾ ।
ਬਿਸ਼ਨਦਾਸ ਨਾਮਾ ਬੀਨਵੈ ਹੇ ਕੇਸਵਾ ।5।

ਭਾਈ ਰੇ ਇਨ ਨਯਨਨਿ

ਭਾਈ ਰੇ ਇਨ ਨਯਨਨਿ ਹਰਿ ਪੇਖੋ ।
ਹਰੀ ਕੀ ਭਕਤਿ ਸਾਧੂ ਕੀ ਸੰਗਤਿ,
ਸੋਈ ਦਿਨ ਧਨਿ ਲੇਖਯੋ ।
ਚਰਨ ਸੋਈ ਜੋ ਨਚਤ ਪ੍ਰੇਮ ਸੋ,
ਕਰ ਜੋ ਕਰੈ ਨਿਤ ਪੁਜਾ ।
ਸੀਸ ਸੋਈ ਜੋ ਨਵੈ ਸਾਧੂ ਕੌ,
ਰਸਨਾ ਔਰ ਨਾ ਦੂਜਾ ।
ਯਹ ਸੰਸਾਰ ਹਾਟ ਕੌ ਲੇਖਾ,
ਸਬ ਕੋਊ ਬਨੀਜਹਿੰ ਆਯਾ ।
ਜਿਨ ਜਸ ਲਾਦਾ ਤਿਨ ਤਸ ਪਾਯਾ,
ਮੂਰਖ ਮੂਲ ਗਵਾਯਾ ।
ਆਤਮਰਾਮ ਦੇਹ ਧਰਿ ਆਯੋ,
ਤਾ ਮੈਂ ਹਰਿ ਕੌ ਦੇਖਂੌ ।
ਕਹਤ ਨਾਮਦੇਵ ਬਲਿ ਬਲਿ ਜੇਹੌਂ,
ਹਰਿ ਮਨਿ ਔਰ ਨ ਲੇਖੌਂ ।

ਰੂਖੜੀ ਨ ਖਾਇਯੌ ਸਵਾਮੀ

ਰੂਖੜੀ ਨ ਖਾਇਯੌ ਸਵਾਮੀ
ਰੂਖੜੀ ਨ ਖਾਇਯੌਂ ।
ਹਾਥ ਹਮਾਰੇ ਘਿਰਤ ਕਟੋਰੀ,
ਅਪਨੀ ਬਾਂਟਾ ਲੈ ਜਾਇਯੌਂ ।
ਦੌੜੇ ਦੌੜੇ ਜਾਤ ਸਵਾਮੀ
ਰੋਟਣਿਯਾਂ ਮੁਖ ਮਾਹੀਂ ।
ਹਮ ਤੌ ਦੌੜੇ ਪਹੁੰਚ ਨ ਸਾਕੈ,
ਮੇਲ ਲੇਹੁ ਗੋਸਾਈਂ ।
ਘਟ ਘਟ ਬਾਸੀ ਸਰਬ ਨਿਵਾਸੀ,
ਪਲ ਮੇਂ ਭੇਖ ਬਨਾਯਾ ।
ਕੂਕਰ ਤੇ ਠਾਕੁਰ ਭਯੋ ਪ੍ਰਗਟੇ,
ਨਾਮਦੇਵ ਦਰਸਨ ਪਾਯਾ ।

ਅਸੰ ਮਨ ਲਾਵ ਰਾਮ ਰਸਨਾ

ਅਸੰ ਮਨ ਲਾਵ ਰਾਮ ਰਸਨਾ,
ਤੇਰੋ ਬਹੁਰਿ ਨ ਹੋਇ ਜਰਾ ਮਰਨਾ ।1।
ਜੈਸੇ ਮ੍ਰਿਗਾ ਨਾਦ ਲਵ ਲਾਵੈ,
ਬਾਨ ਲਗੈ ਵਹਿ ਧਯਾਨ ਲਗਾਵੈ ।2।
ਜੈਸੇ ਕੀਟ ਭ੍ਰਿੰਗ ਮਨ ਦੀਨ੍ਹ,
ਆਪੁ ਸਰੀਖੇ ਵਾ ਕੋ ਕੀਨ੍ਹ ।3।
ਨਾਮਦੇਵ ਭਨੈ ਦਾਸਨ ਦਾਸ,
ਅਬ ਨ ਤਜੌ ਹਰਿ ਚਰਨ ਨਿਵਾਸ ।4।

ਹੋਰੀ ਮੈਂ ਕਾ ਸੌਂ ਖੇਲੌਂ

ਹੋਰੀ ਮੈਂ ਕਾ ਸੌਂ ਖੇਲੌਂ,
ਮੋਰ ਪਿਯਾ ਬਿਲਮਯੌ ਪਰਦੇਸ ।
ਘਰੀ ਪਹਰ ਮੋਹਿੰ ਕਲ ਨ ਪਰਤੁ ਹੈ,
ਕਹਤ ਨ ਕੋਊ ਉਪਦੇਸ ।1।
ਝਰਯੌ ਪਾਤ ਬਨ ਫੂਲਨ ਲਾਗਯੌ,
ਮਧੁਕਰ ਕਰਤ ਗੁੰਜਾਰ ।
ਹਾਹਾ ਕਰੌਂ ਕੰਥ ਘਰ ਨਾਹਿੰ,
ਕੇ ਮੋਰੀ ਸੁਨੈ ਪੁਕਾਰ ।2।
ਜਾ ਦਿਨ ਤੇਂ ਪਿਯ ਗਵਨ ਕਿਯੋ ਹੈ,
ਸਿੰਦੁਰਾ ਨ ਪਹਿਰੌਂ ਮੰਗ ।
ਪਾਨ ਫੁਲੇਲ ਸਬੈ ਸੁਖ ਤਯਾਗਯੌ,
ਤੇਲ ਨ ਲਾਵੌਂ ਅੰਗ ।3।
ਨਿਸੁ ਬਾਸਰ ਮੋਹਿ ਨੀਂਦ ਨ ਆਵੈ,
ਨੈਨ ਰਹੈ ਭਰਪੂਰ ।
ਅਤਿ ਦਾਰੁਨ ਮੋਹਿੰ ਸਵਤਿ ਸਤਾਵੈ,
ਪਿਯ ਮਾਰਗ ਬੜੀ ਦੂਰ ।4।
ਦਾਮਿਨਿ ਦਮਕਿ ਘਟਾ ਘਹਰਾਨੀ,
ਬਿਰਹ ਉਠੈ ਘਨਘੋਰ ।
ਚਿਤ ਚਾਤ੍ਰਿਕ ਹੈ ਦਾਦੁਰ ਬੋਲੈ,
ਵਹਿ ਬਨ ਬੋਲਤ ਮੋਰ ।5।
ਪ੍ਰੀਤਮ ਕੌ ਪਤਿਯਾਂ ਲਿਖਿ ਭੇਜੌਂ,
ਪ੍ਰੇਮ ਪ੍ਰੀਤਿ ਮਸਿ ਲਾਯ ।
ਬੇਗਿ ਮਿਲੋ ਜਨ ਨਾਮਦੇਵ ਕੌ,
ਜਨਮ ਅਕਾਰਥ ਜਾਯ ।6।

  • ਮੁੱਖ ਪੰਨਾ : ਬਾਣੀ, ਭਗਤ ਨਾਮਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ