Avtar Singh Pash

ਅਵਤਾਰ ਸਿੰਘ ਪਾਸ਼

ਅਵਤਾਰ ਸਿੰਘ ਸੰਧੂ 'ਪਾਸ਼' (9 ਸਤੰਬਰ 1950 - 23 ਮਾਰਚ 1988) ਦਾ ਜਨਮ ਪਿੰਡ ਤਲਵੰਡੀ ਸਲੇਮ, ਜ਼ਿਲ੍ਹਾ ਜਲੰਧਰ (ਪੰਜਾਬ) ਵਿੱਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ। ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ। 1972 ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ। 1973 ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ। ਉਸ ਦੇ ਪ੍ਰਮੁੱਖ ਕਾਵਿ ਸੰਗ੍ਰਹਿ 'ਲੋਹ ਕਥਾ' (1971), 'ਉੱਡਦੇ ਬਾਜ਼ਾਂ ਮਗਰ' (1974), 'ਸਾਡੇ ਸਮਿਆਂ ਵਿੱਚ' (1978) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ਹਨ।

Avtar Singh Pash

ਪੰਜਾਬੀ ਕਵਿਤਾਵਾਂ : ਅਵਤਾਰ ਸਿੰਘ ਪਾਸ਼