Misc. Poetry : Pash
ਮਿਲੀਆਂ-ਜੁਲੀਆਂ ਕਵਿਤਾਵਾਂ : ਪਾਸ਼
ਮੈਂ ਤੇ ਪਾਤਰ ਸਕੇ ਭਰਾ
ਰੇਤ ਦੀਆਂ ਟਿੱਬਿਆਂ ਵਿੱਚ ਸਾਡਾ ਜਨਮ ਦੋਹਾਂ ਦਾ ਹੋਇਆ ਸੀ ਸਾਨੂੰ ਦੇਖ ਕੇ ਮਾਂ ਦਾ ਚੇਹਰਾ ਹੱਸਿਆ ਤੇ ਫਿਰ ਰੋਇਆ ਸੀ ....... ਹੱਸਿਆ ਇਸ ਲਈ ਜੱਗ ਵਿੱਚ ਰਹਿਜੂ ਚਲਦਾ ਵੰਸ਼ ਅਸਾਡਾ ਇਹ ਰੋਇਆ ਇਸ ਲਈ ਕਿੰਝ ਕੱਟਣਗੇ ਜੀਵਨ-ਪੰਧ ਦੁਰਾਡਾ ਇਹ ......... ਨਾ ਤਾਂ ਉਸ ਦਿਨ, ਸਾਡੇ ਚਾਚੇ ਪੈਰ ਵਤਨ ਵਿੱਚ ਪਾਇਆ ਸੀ ਨਾ ਹੀ ਉਸ ਦਿਨ, ਸਾਡਾ ਬਾਪੂ ਜੇਲ੍ਹੋਂ ਛੁੱਟ ਕੇ ਆਇਆ ਸੀ। ........ ਉਸ ਨੂੰ ਲੱਗਿਆ, ਉਸਦੇ ਸਿਰ 'ਤੇ ਹਰ ਤੁਹਮਤ ‘ਜੰਗਲ਼’ ਦੀ ਹੈ ਜਾਂ ਫਿਰ ‘ਜੰਗਲ਼’ ਦੇ ਮੂੰਹ ਉਤਲੀ ਚੁੱਪ ਜਿਹੀ ਦੰਦਲ ਦੀ ......... ਉਸ ਨੂੰ ਰਹੀ ਉਡੀਕ ਖ਼ਤਾਂ ਦੀ ਮੈਨੂੰ ਰਹੀ ਜਵਾਬਾਂ ਦੀ ਉਸ ਚਿੜੀਆਂ ਦੇ ਜ਼ਖ਼ਮ ਪਲੋਸੇ ਮੈਂ ਰਿਹਾ ਟੋਹ ਵਿੱਚ ਬਾਜ਼ਾਂ ਦੀ ਮੈਂ ਗਾਲ੍ਹਾਂ ਦੀ ਡਿਗਰੀ ਕੀਤੀ ਤੇ ਉਸ ਕੀਤੀ ਰਾਗਾਂ ਦੀ ਉਹ ਸਾਜ਼ਾਂ ਦੇ ਨਾਲ ਹੈ ਸੌਂਦਾ ਮੈਨੂੰ ਲੋੜ ਨਾ ਸਾਜ਼ਾਂ ਦੀ ............ ਮੇਰੀ ਹਿੱਕ ਵਿੱਚ ਪੱਥਰ ਉੱਗਦੇ ਉਸ ਦੀ ਹਿੱਕੜੀ ਬਾਗ਼ਾਂ ਦੀ ਉਹ ਫੁੱਲਾਂ ਦੀ ਛਾਵੇਂ ਬਹਿੰਦਾ ਤੇ ਮੈਂ ਫ਼ਨੀਅਰ ਨਾਗਾਂ ਦੀ ਮੇਰੀ ਚਿੰਤਾ ਦੋ ਬੁੱਕ ਆਟਾ ਉਸ ਨੂੰ ਫਿਕਰ ਸਵਾਦਾਂ ਦੀ ........... ਚੱਲਦੇ-ਚੱਲਦੇ ਰਾਹਾਂ ਦੇ ਵਿੱਚ ਆਇਆ ਐਸਾ ਇੱਕ ਪੜਾਅ ਰੁਲ਼ਦੇ ਰੁਲ਼ਦੇ ਰੁਲ਼ ਗਏ ਯਾਰੋ ਮੈਂ ਤੇ ਪਾਤਰ ਸਕੇ ਭਰਾ
ਫੜੇ ਗਏ ਜੀ ਫੜੇ ਗਏ
ਫੜੇ ਗਏ ਜੀ ਫੜੇ ਗਏ ਪਾਤਰ ਭਾਅ ਜੀ ਫੜੇ ਗਏ ਮਰਦੀ ਜਾਂਦੀ ਗ਼ਜ਼ਲ ਦੇ ਮੂੰਹ ਵਿੱਚ ਪਾਣੀ ਪਾਉਂਦੇ ਫੜੇ ਗਏ ਤਖ਼ਤ ਸਿੰਘ ਨਾਲ਼ ਹੱਥ ਮਿਲ਼ਾਉਂਦੇ ਹਮਦਰਦਾਂ ਨਾਲ਼ ਅੱਖ ਮਿਲ਼ਾਉਂਦੇ ‘ਚੰਦ’ ਦੀ ਹਾਂ ਵਿੱਚ ਹਾਂ ਮਿਲ਼ਾਉਂਦੇ ਪਾਤਰ ਭਾਅ ਜੀ ਫੜੇ ਗਏ ਹਾਂ, ਫੜੇ ਗਏ ਜੀ ਫੜੇ ਗਏ ....
ਆਸ ਰੱਖਦੇ ਹਨ
ਵੱਟੋ ਵੱਟ ਹੋ ਜਾਂਦੀ ਹੈ - ਆਲਮ ਦੀ ਸਿਆਹ ਚਾਦਰ ਜਦ ਵਿਹੜੇ ਵਿੱਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ ਗੀਤ ਆਲ੍ਹਣਿਆਂ ’ਚੋਂ ਨਿੱਕਲ ਕੇ ਬਾਹਰ ਆਉਂਦੇ ਹਨ ਤੇ ਹਵਾ ਵਿੱਚ ਖੁਰਚ ਦਿੰਦੇ ਹਨ ਸ਼ਹੀਦਾਂ ਦੇ ਅਮਿੱਟ ਚੇਹਰੇ, ਮਿੱਟੀ ਦਾ ਸਭ ਤੋਂ ਸੁਹਾਣਾ ਸਫਰ। ਚਾਨਣ ਦੀ ਪਹਿਲੀ ਸ਼ੁਆ ਸੰਗ ਫੈਲਦੀਆਂ ਹਨ ਇਸ ਕਦਰ ਤਸਵੀਰਾਂ ਕਿ ਕਿਸੇ ਦੇਸ਼ ਭਗਤ ਯਾਦਗਾਰ ਹਾਲ ਦੀ ਮਜ਼ਬੂਰ ਵਲਗਣ 'ਤੇ ਬੇਪਰਵਾਹ ਹੱਸਦਾ ਹੈ ਤਸਵੀਰਾਂ ਦਾ ਅਕਾਰ। ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ ਜਾਂ ਹੱਥ ਮਿਲ਼ਾਉਂਦੇ ਹੋ ਉਨ੍ਹਾਂ ਦੇ ਬੁੱਲ੍ਹਾਂ ਤੋਂ ਤਿਲਕੀ ਹੋਈ ਮੁਸਕਰਾਹਟ ਤੁਹਾਡੀ ਪ੍ਰਕਰਮਾ ਕਰਦੀ ਹੈ ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ ਤਾਂ ਅੱਖਰਾਂ 'ਤੇ ਫੈਲ ਜਾਂਦੇ ਹਨ ਉਨ੍ਹਾਂ ਦੇ ਅਮਲ ਅਤੇ ਸਿੱਖਿਆਵਾਂ, ਜਦ ਸਮਾਜ ਦੇ ਕੁਰਖਤ ਸੀਨੇ 'ਤੇ ਹੁੰਦਾ ਹੈ ਛਵੀਆਂ ਦਾ ਨਾਚ ਜਦ ਤੱਤੇ ਲਹੂ ਬੱਕਰੇ ਬੁਲਾਉਂਦੇ ਹਨ ਜਾਂ ਜਦ ਢਿੱਡ ਦੀ ਗੁੜਗੁੜਾਹਟ ਨਾਹਰਾ ਬਣਦੀ ਹੈ ਤਾਂ ਕਦੀ ਰੋਂਦੇ ਕਦੀ ਮੁਸਕਰਾਉਂਦੇ ਹਨ - ਸਲੀਬ ਦੇ ਗੀਤ ਤੁਹਾਡੇ ਕੋਲ਼ ਚੌਅ ਹੈ ਜਾਂ ਖਰਾਦ ਦੀ ਹੱਥੀ ਤੁਹਾਡੇ ਪੈਰਾਂ 'ਚ ਸਵੇਰ ਹੈ ਜਾਂ ਸ਼ਾਮ ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ ਤੁਹਾਥੋਂ ਕੋਈ ਆਸ ਰੱਖਦੇ ਹਨ।
23 ਮਾਰਚ
ਉਸ ਦੀ ਸ਼ਹੀਦੀ ਤੋਂ ਬਾਦ - ਬਾਕੀ ਦੇ ਬਚੇ ਲੋਕ ਕਿਸੇ ਦ੍ਰਿਸ਼ ਵਾਂਗ ਬਚੇ ਤਾਜ਼ਾ ਮੁੰਦੀਆਂ ਪਲਕਾਂ ਦੇਸ਼ ਦੇ ਵਿੱਚ ਸਿਮਟਦੀ ਜਾ ਰਹੀ ਝਾਕੀ ਦੀ ਤਰਾਂ ਦੇਸ਼ ਸਾਰਾ ਬਚ ਰਿਹਾ ਬਾਕੀ, ਉਹਦੇ ਤੁਰ ਜਾਣ ਪਿੱਛੋਂ। ਉਸ ਦੀ ਸ਼ਹੀਦੀ ਤੋਂ ਬਾਦ - ਆਪਣੇ ਅੰਦਰੀਂ ਖੁੱਲਦੀ ਬਾਰੀ ਵਿਚ ਲੋਕਾਂ ਦੀਆਂ ਅਵਾਜ਼ਾਂ ਜੰਮ ਗਈਆਂ ਉਸ ਦੀ ਸ਼ਹੀਦੀ ਤੋਂ ਬਾਦ ਮੁਲਕ ਦੀ ਸਭ ਤੋਂ ਵੱਡੀ ਪਾਰਟੀ ਦੇ ਲੋਕਾਂ ਆਪਣੇ ਚਿਹਰੇ ਤੋਂ ਹੰਝੂ ਨਹੀਂ, ਨੱਕ ਪੂੰਝਿਆ ਗਲ਼ਾ ਸਾਫ਼ ਕਰਕੇ-ਬੋਲਣ ਦੀ, ਬੋਲਦੇ ਜਾਣ ਦੀ ਮਸ਼ਕ ਕੀਤੀ ਉਹ ਕੰਮਬਖ਼ਤ ਆਪਣੀ ਉਸ ਸ਼ਹਾਦਤ ਬਾਦ ਲੋਕਾਂ ਦੇ ਘਰੀਂ ਉਨ੍ਹਾਂ ਦੇ ਸਿਰਹਾਣਿਆਂ ਵਿੱਚ ਮਹਿਕ ਵਿੱਚ ਛੁਪੇ ਹੋਏ ਕੱਪੜੇ ਦੀ ਮਹਿਕ ਵਾਂਗ ਸਿੰਮ ਗਿਆ। ਸ਼ਹੀਦ ਹੋਣ ਦੀ ਘੜੀ - ਉਹ ਇਕੱਲਾ ਸੀ ਰੱਬ ਵਾਂਗ ਪਰ ਉਹ ਰੱਬ ਵਾਂਗ ਨਿਸਤੇਜ ਨਹੀਂ ਸੀ 23.03.1982