ਉਸ ਦਾ ਇਕਲੌਤਾ ਕਾਵਿ ਸੰਗ੍ਰਹਿ “ਹਵਾ ਦਾ ਅਨੁਵਾਦ“ ਜਨਮੇਜਾ ਸਿੰਘ ਜੌਹਲ ਨੇ ਜੌਹਲ ਪਬਲੀਕੇਸ਼ਨ ਵੱਲੋਂ 1981 ਵਿੱਚ ਛਾਪਿਆ ਸੀ। ਡਾ. ਸੁਰਜੀਤ ਪਾਤਰ ਜੀ ਨੇ ਇਸ ਦਾ ਮੁਖਬੰਧ ਲਿਖਿਆ ਸੀ। ਇਸ ਨੂੰ ਉਨ੍ਹਾਂ ਨੇ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਟੂਡੈਂਟਸ ਹੋਮ ਵਿੱਚ ਪੰਜਾਬੀ ਕਵੀ ਅਜਾਇਬ ਚਿਤ੍ਰਕਾਰ ਜੀ ਤੋਂ ਯੰਗ ਰਾਈਟਰਜ਼ ਅਸੋਸੀਏਸ਼ਨ ਰਾਹੀਂ ਲੋਕ ਅਰਪਨ ਕਰਵਾਇਆ ਸੀ।
ਸ਼ਰਨਜੀਤ ਮਣਕੂ ਦੀ ਦਰਵੇਸ਼ ਤਬੀਅਤ ਤੇ ਸਹਿਜ ਤੋਰ ਤੁਰਦੀ ਸ਼ਾਇਰੀ ਮੈਨੂ ਹਮੇਸ਼ਾਂ ਚੰਗੀ ਲੱਗਦੀ ਹੈ। ਹੁਣ ਵੀ ਉਸ ਦੀ ਕਦੇ ਕਦੇ ਬਹੁਤ ਚੰਗੀ ਰਚਨਾ ਪੜ੍ਹਨ ਨੂੰ ਮਿਲਦੀ ਹੈ ਤਾਂ ਮੈਂ ਸੰਭਾਲ ਲੈਂਦਾ ਹਾਂ। 2015 ਵਿੱਚ ਬੈਂਕ ਤੋਂ ਸੇਵਾ ਮੁਕਤੀ ਉਪਰੰਤ ਉਹ ਕੋਟ ਮੰਗਲ ਸਿੰਘ ਗਿੱਲ ਰੋਡ ਲੁਧਿਆਣਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ। - ਗੁਰਭਜਨ ਗਿੱਲ