ਤਾਰਾ ਸਿੰਘ (1929-1993) ਪੰਜਾਬੀ ਕਵੀ ਹੈ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ,
ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ। ਕਹਿਕਸ਼ਾਂ ਕਾਵਿ-ਸੰਗ੍ਰਹਿ ਲਈ ਉਸ ਨੂੰ ਸਾਹਿਤ ਅਕਾਦਮੀ ਇਨਾਮ ਨਾਲ਼ ਸਨਮਾਨਿਤ
ਕੀਤਾ ਗਿਆ ਸੀ।
ਤਾਰਾ ਸਿੰਘ ਕਾਮਿਲ ਦਾ ਜਨਮ ਮਾਤਾ ਧਨ ਕੌਰ, ਪਿਤਾ ਅਰਜਨ ਸਿੰਘ ਦੇ ਘਰ , ਪਿੰਡ ਹੁਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਚ 15 ਅਗਸਤ, 1929 ਨੂੰ ਹੋਇਆ ਸੀ। ਉਹ
ਦਿੱਲੀ ਦੇ ਸਾਹਿਤਕ ਹਲਕਿਆਂ ਦੀ ਜਿੰਦਜਾਨ ਸੀ। ਤਾਰਾ ਸਿੰਘ ਨੇ ਪ੍ਰਗਤੀਵਾਦ, ਪ੍ਰਯੋਗਸ਼ੀਲ, ਨਕਸਲਬਾੜੀ ਅਤੇ ਪੰਜਾਬ ਸੰਕਟ ਦੀ ਕਵਿਤਾ ਦੇ ਅੰਗ ਸੰਗ ਕਾਵਿ-ਸਫਰ ਕੀਤਾ ਹੈ।
ਕਾਵਿ ਕਲਾ : ਤਾਰਾ ਸਿੰਘ ਨਵੀਂ ਕਵਿਤਾ ਤੇ ਕਾਵਿਕਤਾ ਦੀ ਤਲਾਸ਼ ਅਤੇ ਸਿਰਜਣਾ ਵਿੱਚ ਲਗਾਤਾਰ ਲੱਗਿਆ ਰਿਹਾ। ਉਸ ਦੀ ਕਵਿਤਾ ਹਰ ਤਰ੍ਹਾਂ ਦੇ ਵਾਦ-ਵਿਵਾਦ ਤੋਂ ਮੁਕਤ ਸੀ
ਅਤੇ ਉਹ ਜ਼ਿੰਦਗੀ ਦੇ ਯਥਾਰਥ ਨੂੰ ਪਛਾਣਦਾ ਹੈ ਅਤੇ ਆਪਣੇ ਅਨੁਭਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ। ਕਵਿਤਾ ਦੀ ਪ੍ਰਗੀਤਕਤਾ, ਲੈਅ ਤੇ ਰਿਦਮ ਅਤੇ ਸਹਿਜ ਤੇ ਸੁਹਜ ਉਸ ਦੀ
ਕਵਿਤਾ ਦੀ ਪਛਾਣ ਹਨ। ਉਹ ਬਿਨਾਂ ਕਿਸੇ ਕੁਰਸੀ ਦੇ ਨਿਰੋਲ ਆਪਣੀ ਮੌਲਿਕਤਾ ਦੇ ਬਲ ਸਦਕਾ ਆਪਣੇ ਪਾਠਕਾਂ ਵਿੱਚ ਸਵੀਕਾਰਿਆ ਗਿਆ ਤੇ ਪੰਜਾਬੀ ਸਾਹਿਤ ਵਿੱਚ ਚੰਗੇ ਕਵੀ ਵਜੋਂ
ਸਥਾਪਤ ਹੋਇਆ। ਉਸਨੇ ਆਪਣੀ ਕਵਿਤਾ ਨੂੰ ਕਦੇ ਵੀ ਅਕਵਿਤਾ ਨਾ ਬਣਨ ਦਿੱਤਾ।
ਰਚਨਾਵਾਂ - ਕਾਵਿ-ਸੰਗ੍ਰਹਿ : ਸਿੰਮਦੇ ਪੱਥਰ (1956), ਮੇਘਲੇ (1958), ਅਸੀਂ ਤੁਸੀਂ (1971), ਕਹਿਕਸ਼ਾਂ (1988), ਸੂਰਜ ਦਾ ਲੈਟਰ ਬਕਸ, ਡੋਲਦੇ ਪਾਣੀ, ਨਾਥ ਬਾਣੀ,
ਵਾਰਤਕ - ਵਿਅੰਗ ਵਾਰਤਕ ਸਰਗੋਸ਼ੀਆਂ (1988), ਫ਼ਰਾਂਸ ਦੀਆਂ ਰਾਤਾਂ।
